ਨਵੀਂ ਦਿੱਲੀ- ਭਾਰਤ ਵਿੱਚ ਪਹਿਲੀ ਵਾਰ ਰਬੜ ਦੇ ਰੁੱਖ ਦੀ ਲੱਕੜੀ ਨਾਲ ਖੂਬਸੂਰਤ ਫਰਨੀਚਰ ਤਿਆਰ ਕੀਤਾ ਜਾ ਰਿਹਾ ਹੈ ਜਿਸ ਉੱਤੇ ਸਿਉਂਕ ਜਾਂ ਹੋਰ ਕੀੜਿਆਂ ਅਤੇ ਪਾਣੀ ਦਾ ਅਸਰ ਨਹੀਂ ਹੁੰਦਾ ਅਤੇ ਰਬੜ ਦੀ ਖੇਤੀ ਵਾਲੇ ਕਿਸਾਨਾਂ ਨੂੰ ਬੇਕਾਰ ਸਮਝੀ ਜਾਂਦ ਲੱਕੜੀ ਦੀ ਚੰਗੀ ਕੀਮਤ ਮਿਲ ਰਹੀ ਹੈ। ਕੇਰਲਾ ਸਟੇਟ ਰਬੜ ਕੋਆਪਰੇਟਿਵ ਲਿਮਟਿਡ (ਰਬਕੋ) ਨੇ ਮਲੇਸ਼ੀਆ ਦੇ ਤਕਨੀਕੀ ਸਹਿਯੋਗ ਨਾਲ ਰਬੜ ਦੇ ਰੁੱਖ ਦੀ ਲੱਕੜੀ ਨਾਲ ਘਰੇਲੂ ਤੇ ਕਾਰੋਬਾਰੀ ਅਤੇ ਦਫਤਰੀ ਵਰਤੋਂ ਦੇ ਫਰਨੀਚਰ ਤਿਆਰ ਕੀਤਾ ਹੈ।


ਕੇਰਲ ਦੇ ਕੰਨੂਰ ਵਿੱਚ ਪੂਰੀ ਤਰ੍ਹਾਂ ਮਸ਼ੀਨਰੀ ਨਾਲ ਲੈੱਸ ਇਸ ਕਾਰਖਾਨੇ ਵਿੱਚ ਲਗਭਗ 150 ਕਿਸਮਾਂ ਦੇ ਫਰਨੀਚਰਾਂ ਦਾ ਉਤਪਾਦਨ ਕੀਤਾ ਜਾ ਰਿਹਾ ਹੈ। ਥੋਕ ਵਿੱਚ ਆਰਡਰ ਦਿੱਤੇ ਜਾਣ ‘ਤੇ ਉਸ ਦੇ ਅਨੁਸਾਰ ਸਮਾਨ ਦਾ ਉਤਪਾਦਨ ਕੀਤਾ ਜਾਂਦਾ ਹੈ। ਰਬਕੋ ਦੇ ਦਿੱਲੀ ਵਾਲੇ ਅਧਿਕਾਰੀ ਐੱਸ ਸੀ ਵਰਮਾ ਦੇ ਅਨੁਸਾਰ ਕੇਰਲ ਵਿੱਚ ਵੱਡੇ ਕਿਸਾਨ ਰਬੜ ਦੇ ਪੌਦਿਆਂ ਦੀ ਖੇਤੀ ਕਰਦੇ ਹਨ ਤੇ ਇਸ ਤੋਂ ਰਬੜ ਪੈਦਾ ਕਰਦੇ ਹਨ।


ਰਬੜ ਦੇ ਪੌਦੇ ਲਾਏ ਜਾਣ ਦੇ 10 ਸਾਲ ਬਾਅਦ ਰਬੜ ਦੇ ਰੁੱਖ ਦੇ ਦੁੱਧ (ਲੈਟੇਕਸ) ਦਾ ਉਤਪਾਦਨ ਸ਼ੁਰੂ ਜਾਂਦਾ ਹੈ ਅਤੇ 25 ਤੋਂ 30 ਸਾਲ ਤੱਕ ਇਸ ਦਾ ਉਤਪਾਦਨ ਹੁੰਦਾ ਹੈ। ਇਸ ਦੇ ਬਾਅਦ ਇਸ ਦੇ ਰੁੱਖ ਨੂੰ ਕੱਟ ਦਿੱਤਾ ਜਾਂਦਾ ਹੈ ਅਤੇ ਫਿਰ ਇਸ ਦੇ ਸਥਾਨ ‘ਤੇ ਦੂਸਰਾ ਰੁਖ ਲਾਇਆ ਜਾਂਦਾ ਹੈ। ਲੈਟੇਕਸ ਉਤਪਾਦਨ ਸ਼ੁਰੂ ਨਹੀਂ ਹੁੰਦਾ, ਤਦ ਤੱਕ ਕਿਸਾਨ ਇਸ ਖੇਤ ਵਿੱਚ ਹੋਰ ਫਸਲਾਂ ਦੀ ਖੇਤੀ ਕਰਦੇ ਹਨ। ਲੈਟੇਕਸ ਦੇ ਉਤਪਾਦਨ ਦੇ ਬੰਦ ਹੋਣ ਪਿੱਛੋਂ ਕਿਸਾਨ ਇਨ੍ਹਾਂ ਦਰੱਖਤਾਂ ਨੂੰ ਕੱਟ ਦਿੰਦੇ ਸਨ ਤੇ ਬਾਲਣ ਦੇ ਰੂਪ ਵਿੱਚ ਇਸ ਨੂੰ ਵਰਤਦੇ ਸਨ, ਜਿਸ ਦਾ ਉਨ੍ਹਾਂ ਨੂੰ ਕੋਈ ਖਾਸ ਲਾਭ ਨਹੀਂ ਹੁੰਦਾ ਸੀ। ਨਵੀਂ ਤਕਨੀਕ ਦੇ ਆਉਣ ਦੇ ਬਾਅਦ ਕਿਸਾਨ ਬਾਜ਼ਾਰ ਕੀਮਤ ‘ਤੇ ਇਸ ਲੱਕੜੀ ਦੀ ਵਿਕਰੀ ਕਰਦੇ ਹਨ ਅਤੇ ਆਪਣੇ ਉਤਪਾਦ ਦਾ ਪੂਰਾ ਲਾਭ ਲੈਂਦੇ ਹਨ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904