ਪੜਚੋਲ ਕਰੋ

ਬਿਹਾਰੀਆਂ ਲਈ ਪੰਜਾਬ ਬਣਿਆ ਵੱਡਾ ਆਸਰਾ, 10 ਦਿਨਾਂ 'ਚ 75,000 ਮਜ਼ਦੂਰ ਪਹੁੰਚੇ

ਚੰਡੀਗੜ੍ਹ: ਪੰਜਾਬ ਦੀ ਖੇਤੀ ਪੂਰੀ ਤਰ੍ਹਾਂ ਨਾਲ ਪ੍ਰਵਾਸੀ ਮਜ਼ਦੂਰਾਂ 'ਤੇ ਨਿਰਭਰ ਹੋ ਗਈ ਹੈ। ਆਪਣੇ ਜੱਦੀ ਸੂਬਿਆਂ ਤੋਂ ਇਹ ਮਜ਼ਦੂਰ ਰੋਜ਼ੀ-ਰੋਟੀ ਦੀ ਤਲਾਸ਼ ਵਿੱਚ ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬ ਆਉਂਦੇ ਹਨ। ਹੁਣ ਝੋਨੇ ਦੀ ਵਾਢੀ ਲਈ ਪਿਛਲੇ 10 ਦਿਨਾਂ ਵਿੱਚ 75 ਹਜ਼ਾਰ ਪ੍ਰਵਾਸੀ ਮਜ਼ਦੂਰ ਪੰਜਾਬ ਰਵਾਨਾ ਹੋ ਚੁੱਕੇ ਹਨ। ਬਿਹਾਰ ਦੇ ਸਹਰਸਾ ਤੋਂ ਅੰਮ੍ਰਿਤਸਰ ਤਕ ਇੱਕੋ ਹੀ ਰੇਲ ਜਾਂਦੀ ਹੈ, ਜੋ ਇਨ੍ਹਾਂ ਮਜ਼ਦੂਰਾਂ ਦੀ ਲਾਈਫ਼ਲਾਈਨ ਹੈ ਪਰ ਪਿਛਲੇ ਕੁਝ ਦਿਨਾਂ ਤੋਂ ਇਹ ਬੰਦ ਹੈ। ਅੰਮ੍ਰਿਤਸਰ ਤਕ ਜਾਣ ਵਾਲੀ ਇਸ ਰੇਲ ਗੱਡੀ ਦੀਆਂ ਇਨ੍ਹੀਂ ਦੀ ਸੱਤ-ਅੱਠ ਹਜ਼ਾਰ ਟਿਕਟ ਰੋਜ਼ਾਨਾ ਵਿਕਦੀਆਂ ਹਨ ਤੇ ਰੇਲਵੇ ਨੂੰ ਲੱਖਾਂ ਦੀ ਕਮਾਈ ਹੁੰਦੀ ਹੈ। ਹੁਣ ਪ੍ਰਵਾਸੀ ਮਜ਼ਦੂਰ ਵੱਖ-ਵੱਖ ਟੁੱਟਵੀਆਂ ਰੇਲਾਂ 'ਤੇ ਭੇਡਾਂ-ਬੱਕਰੀਆਂ ਵਾਂਗ ਲੱਦ ਕੇ ਆਪੋ ਆਪਣੀ ਮੰਜ਼ਲ ਤਕ ਪਹੁੰਚ ਰਹੇ ਹਨ। ਰੋਜ਼ਾਨਾ ਸੱਤ-ਅੱਠ ਹਜ਼ਾਰ ਮਜ਼ਦੂਰ ਪੰਜਾਬ ਵੱਲ ਪਲਾਇਨ ਕਰ ਰਹੇ ਹਨ, ਇਸ ਲਈ ਕਈਆਂ ਦੀਆਂ ਗੱਡੀਆਂ ਵੀ ਛੁੱਟ ਜਾਂਦੀਆਂ ਹਨ। ਬਿਹਾਰੀਆਂ ਲਈ ਪੰਜਾਬ ਬਣਿਆ ਵੱਡਾ ਆਸਰਾ, 10 ਦਿਨਾਂ 'ਚ 75,000 ਮਜ਼ਦੂਰ ਪਹੁੰਚੇ ਬਿਹਾਰ ਦੇ ਮਜ਼ਦੂਰਾਂ ਦਾ ਕਹਿਣਾ ਹੈ ਕਿ ਜੇਕਰ ਉਹ ਪੰਜਾਬ ਆ ਕੇ ਮਜ਼ਦੂਰੀ ਨਹੀਂ ਕਰਨਗੇ ਤਾਂ ਖਾਣਗੇ ਕੀ। ਬੇਸ਼ੱਕ ਉਹ ਆਪਣੇ ਜੱਦੀ ਥਾਵਾਂ 'ਤੇ ਖ਼ੁਦ ਵੀ ਖੇਤੀ ਕਰਦੇ ਹਨ, ਪਰ ਜ਼ਮੀਨ ਘੱਟ ਹੋਣ ਕਾਰਨ ਤੇ ਰੁਜ਼ਗਾਰ ਦਾ ਕੋਈ ਹੋਰ ਸਾਧਨ ਨਾ ਹੋਣ ਕਾਰਨ ਉਹ ਪੰਜਾਬ ਵੱਲ ਰੁਖ਼ ਕਰਦੇ ਹਨ। ਇਨ੍ਹਾਂ ਮਜ਼ਦੂਰਾਂ ਦੀ ਆਰਥਕ ਹਾਲਤ ਇੰਨੀ ਨਾਜ਼ੁਕ ਹੈ ਕਿ ਪੰਜਾਬ ਆਉਣ ਲਈ ਰੇਲ ਦਾ ਕਿਰਾਇਆ ਤੇ ਖਾਣ ਖਰਚ ਲਈ ਵੀ ਇਨ੍ਹਾਂ ਨੂੰ ਕਰਜ਼ਾ ਚੁੱਕਣਾ ਪੈਂਦਾ ਹੈ। ਪੰਜਾਬ ਦੇ ਖੇਤਾਂ ਵਿੱਚ ਆਸਾਨੀ ਨਾਲ ਕੰਮ ਮਿਲ ਜਾਂਦਾ ਹੈ ਤੇ ਇਹ ਪ੍ਰਵਾਸੀ ਮਜ਼ਦੂਰ ਸਾਰੇ ਖ਼ਰਚੇ ਕੱਢ ਕੇ 10,000 ਰੁਪਏ ਬਚਾ ਕੇ ਆਪਣੇ ਜੱਦੀ ਪਿੰਡ ਪਰਤ ਜਾਂਦੇ ਹਨ। ਇਹ ਤਸਵੀਰ ਉਨ੍ਹਾਂ ਦਾਅਵਿਆਂ ਦਾ ਖੰਡਨ ਕਰਦੀ ਹੈ ਕਿ ਹੁਣ ਤਰੱਕੀ ਪਸੰਦ ਸੂਬਿਆਂ ਦੇ ਵਾਸੀ ਬਾਹਰਲੇ ਸੂਬਿਆਂ ਵਿੱਚ ਮਜ਼ਦੂਰੀ ਨਹੀਂ ਕਰਨ ਜਾਂਦੇ। ਬਿਹਾਰ ਦੇ ਮਜ਼ਦੂਰ ਪੰਜਾਬ ਨੂੰ ਦੇਸ਼ ਦੇ ਬਾਕੀ ਸੂਬਿਆਂ ਤੋਂ ਵੱਧ ਸੁਰੱਖਿਅਤ ਮੰਨਦੇ ਹਨ। ਭਾਵੇਂ ਤਾਜ਼ਾ ਗੁਜਰਾਤ ਵਿੱਚ ਹੋਈਆਂ ਘਟਨਾਵਾ ਤੇ ਭਾਵੇਂ ਪਿਛਲੇ ਸਮੇਂ ਵਿੱਚ ਮਹਾਰਾਸ਼ਟਰ ਦੀਆਂ ਵਾਰਦਾਤਾਂ ਹੋਣ, ਇਨ੍ਹਾਂ ਮਜ਼ਦੂਰਾਂ ਦਾ ਪੰਜਾਬ ਪ੍ਰਤੀ ਝੁਕਾਅ ਵਧਾਇਆ ਹੈ।

ਟਾਪ ਹੈਡਲਾਈਨ

Suhaag Raat Tradition : ਫਰਸਟ ਨਾਈਟ ਦਾ ਰਿਵਾਜ ਕਿੱਥੋਂ ਸ਼ੁਰੂ ਹੋਇਆ, ਸਭ ਤੋਂ ਪਹਿਲਾਂ ਕਿਸਨੇ ਮਨਾਈ ਸੀ ਸੁਹਾਗ ਰਾਤ?

Fazilka 'ਚ ਭਤੀਜੇ ਨਾਲ ਦਹੀਂ ਲੈਣ ਗਏ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ,4 ਸਾਲਾ ਭਤੀਜਾ ਵੀ ਜ਼ਖਮੀ  

Amritsar Train Accident  : ਬੰਦ ਫਾਟਕ ਹੇਠੋਂ ਲੰਘਦੇ ਹੀ ਰੇਲਗੱਡੀ ਦੀ ਲਪੇਟ 'ਚ ਆਇਆ ਵਿਅਕਤੀ

Wife ਨੂੰ ਇੰਸਟਾਗ੍ਰਾਮ ਚਲਾਉਣਾ ਪਿਆ ਮਹਿੰਗਾ ! ਵਾਪਰੀ ਅਜਿਹੀ ਘਟਨਾ , ਸੁਣ ਕੇ ਰੌਂਗਟੇ ਖੜੇ ਹੋ ਜਾਣਗੇ 

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Suhaag Raat Tradition : ਫਰਸਟ ਨਾਈਟ ਦਾ ਰਿਵਾਜ ਕਿੱਥੋਂ ਸ਼ੁਰੂ ਹੋਇਆ, ਸਭ ਤੋਂ ਪਹਿਲਾਂ ਕਿਸਨੇ ਮਨਾਈ ਸੀ ਸੁਹਾਗ ਰਾਤ?
Suhaag Raat Tradition : ਫਰਸਟ ਨਾਈਟ ਦਾ ਰਿਵਾਜ ਕਿੱਥੋਂ ਸ਼ੁਰੂ ਹੋਇਆ, ਸਭ ਤੋਂ ਪਹਿਲਾਂ ਕਿਸਨੇ ਮਨਾਈ ਸੀ ਸੁਹਾਗ ਰਾਤ?
Fazilka 'ਚ ਭਤੀਜੇ ਨਾਲ ਦਹੀਂ ਲੈਣ ਗਏ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ,4 ਸਾਲਾ ਭਤੀਜਾ ਵੀ ਜ਼ਖਮੀ  
Fazilka 'ਚ ਭਤੀਜੇ ਨਾਲ ਦਹੀਂ ਲੈਣ ਗਏ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ,4 ਸਾਲਾ ਭਤੀਜਾ ਵੀ ਜ਼ਖਮੀ  
Amritsar Train Accident  : ਬੰਦ ਫਾਟਕ ਹੇਠੋਂ ਲੰਘਦੇ ਹੀ ਰੇਲਗੱਡੀ ਦੀ ਲਪੇਟ 'ਚ ਆਇਆ ਵਿਅਕਤੀ
Amritsar Train Accident  : ਬੰਦ ਫਾਟਕ ਹੇਠੋਂ ਲੰਘਦੇ ਹੀ ਰੇਲਗੱਡੀ ਦੀ ਲਪੇਟ 'ਚ ਆਇਆ ਵਿਅਕਤੀ
Wife ਨੂੰ ਇੰਸਟਾਗ੍ਰਾਮ ਚਲਾਉਣਾ ਪਿਆ ਮਹਿੰਗਾ ! ਵਾਪਰੀ ਅਜਿਹੀ ਘਟਨਾ , ਸੁਣ ਕੇ ਰੌਂਗਟੇ ਖੜੇ ਹੋ ਜਾਣਗੇ 
Wife ਨੂੰ ਇੰਸਟਾਗ੍ਰਾਮ ਚਲਾਉਣਾ ਪਿਆ ਮਹਿੰਗਾ ! ਵਾਪਰੀ ਅਜਿਹੀ ਘਟਨਾ , ਸੁਣ ਕੇ ਰੌਂਗਟੇ ਖੜੇ ਹੋ ਜਾਣਗੇ 
LPG ਉਪਭੋਗਤਾਵਾਂ ਲਈ ਵੱਡੀ ਖ਼ਬਰ! 15 ਅਗਸਤ ਤੋਂ ਬਾਅਦ ਸਿਲੰਡਰ ਲਈ ਦੇਣੇ ਪੈ ਸਕਦੇ ਹਨ 1800 ਰੁਪਏ

ਸੁਖਬੀਰ ਬਾਦਲ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਦਿੱਤਾ ਵੱਡਾ ਬਿਆਨ; ਜਾਣੋ ਕੀ ਕਿਹਾ?

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਦੇ ਘਰ ਚੱਲੀਆਂ ਗੋਲੀਆਂ, ਗੱਡੀ 'ਤੇ ਮਾਰੀ ਗੋਲੀ; ਇਲਾਕੇ 'ਚ ਫੈਲੀ ਦਹਿਸ਼ਤ

iPhone ਯੂਜ਼ਰ ਸਾਵਧਾਨ ! 110 ਦੇਸ਼ਾਂ 'ਚ Apple ਨੇ ਜਾਰੀ ਕੀਤਾ Spyware ਅਲਰਟ

Embed widget