Black Turmeric Farming: ਜੇਕਰ ਤੁਸੀਂ ਵੀ ਘੱਟ ਖਰਚੇ ਵਿੱਚ ਜ਼ਿਆਦਾ ਪੈਸਾ ਕਮਾਉਣਾ ਚਾਹੁੰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਫਾਇਦੇਮੰਦ ਹੈ। ਆਮ ਤੌਰ 'ਤੇ ਤੁਸੀਂ ਪੀਲੀ ਹਲਦੀ ਬਾਰੇ ਸੁਣਿਆ ਹੋਵੇਗਾ ਪਰ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਹਲਦੀ ਪੀਲੀ ਹੋਣ ਦੇ ਨਾਲ-ਨਾਲ ਕਾਲੀ ਵੀ ਹੁੰਦੀ ਹੈ। ਕਾਲੀ ਹਲਦੀ ਦੀ ਬਾਜ਼ਾਰ ਵਿੱਚ ਕੀਮਤ ਪੀਲੀ ਹਲਦੀ ਤੋਂ ਵੀ ਵੱਧ ਹੈ। ਇਹ ਹਲਦੀ ਜ਼ਿਆਦਾਤਰ ਆਯੁਰਵੈਦਿਕ ਦਵਾਈਆਂ ਬਣਾਉਣ ਵਿੱਚ ਵਰਤੀ ਜਾਂਦੀ ਹੈ। ਪੀਲੀ ਹਲਦੀ ਦੇ ਮੁਕਾਬਲੇ ਕਾਲੀ ਹਲਦੀ ਵਿੱਚ ਵਿਟਾਮਿਨ ਤੇ ਖਣਿਜ ਵੀ ਜ਼ਿਆਦਾ ਮਾਤਰਾ ਵਿੱਚ ਪਾਏ ਜਾਂਦੇ ਹਨ।
ਦੱਸ ਦੇਈਏ ਕਿ ਕਾਲੀ ਹਲਦੀ 500 ਤੋਂ 5000 ਰੁਪਏ ਤੱਕ ਵਿਕਦੀ ਹੈ। ਕਾਲੀ ਹਲਦੀ ਦੀ ਖੇਤੀ ਕਿਸਾਨਾਂ ਲਈ ਬਹੁਤ ਲਾਹੇਵੰਦ ਸੌਦਾ ਸਾਬਤ ਹੁੰਦੀ ਹੈ। ਇਸ ਹਲਦੀ ਵਿੱਚ ਬਹੁਤ ਸਾਰੇ ਔਸ਼ਧੀ ਗੁਣ ਹਨ, ਜਿਸ ਕਾਰਨ ਇਸ ਦੀ ਮੰਗ ਤੇ ਕੀਮਤ ਬਹੁਤ ਜ਼ਿਆਦਾ ਹੈ। ਰਿਪੋਰਟਾਂ ਅਨੁਸਾਰ ਇੱਕ ਹੈਕਟੇਅਰ ਵਿੱਚ ਲਗਪਗ ਦੋ ਕੁਇੰਟਲ ਕਾਲੀ ਹਲਦੀ ਦੇ ਬੀਜ ਦੀ ਵਰਤੋਂ ਕੀਤੀ ਜਾਂਦੀ ਹੈ। ਕਾਲੀ ਹਲਦੀ ਨੂੰ ਜ਼ਿਆਦਾ ਸਿੰਚਾਈ ਦੀ ਲੋੜ ਨਹੀਂ ਪੈਂਦੀ। ਇੱਕ ਏਕੜ ਵਿੱਚ 50-60 ਕੁਇੰਟਲ ਕੱਚੀ ਹਲਦੀ ਪੈਦਾ ਹੁੰਦੀ ਹੈ। ਕਿਸਾਨ ਕਾਲੀ ਹਲਦੀ ਦੀ ਕਾਸ਼ਤ ਕਰਕੇ ਆਸਾਨੀ ਨਾਲ 30 ਤੋਂ 40 ਲੱਖ ਰੁਪਏ ਦਾ ਮੁਨਾਫਾ ਕਮਾ ਸਕਦੇ ਹਨ।
ਬਹੁਤ ਜ਼ਿਆਦਾ ਪਾਣੀ ਨਾਲ ਨੁਕਸਾਨ
ਕਾਲੀ ਹਲਦੀ ਦੀ ਕਾਸ਼ਤ ਲਈ ਨਰਮ ਦੋਮਟ ਮਿੱਟੀ ਬਹੁਤ ਢੁਕਵੀਂ ਹੈ। ਇਸ ਦੇ ਨਾਲ ਹੀ ਇਸ ਦੀ ਕਾਸ਼ਤ ਲਈ ਕਿਸਾਨਾਂ ਨੂੰ ਅਜਿਹੇ ਖੇਤ ਦੀ ਚੋਣ ਕਰਨੀ ਚਾਹੀਦੀ ਹੈ ਜਿੱਥੇ ਪਾਣੀ ਦੀ ਨਿਕਾਸੀ ਦਾ ਵਧੀਆ ਪ੍ਰਬੰਧ ਹੋਵੇ। ਮੀਂਹ ਦਾ ਪਾਣੀ ਖੇਤਾਂ ਵਿੱਚ ਖੜ੍ਹਾ ਹੋਣ ਕਾਰਨ ਫ਼ਸਲ ਨੂੰ ਵੀ ਨੁਕਸਾਨ ਹੋ ਸਕਦਾ ਹੈ।
ਬਿਮਾਰੀਆਂ ਵਿੱਚ ਪ੍ਰਭਾਵਸ਼ਾਲੀ
ਕਾਲੀ ਹਲਦੀ ਵਿੱਚ ਐਂਟੀ-ਅਸਥਮਾ, ਐਂਟੀਆਕਸੀਡੈਂਟ, ਐਂਟੀਫੰਗਲ, ਐਂਟੀ-ਕਨਵਲਸੈਂਟ, ਐਨਲਜੈਸਿਕ, ਐਂਟੀਬੈਕਟੀਰੀਅਲ ਤੇ ਐਂਟੀ-ਅਲਸਰ ਗੁਣ ਹੁੰਦੇ ਹਨ। ਨਮੂਨੀਆ, ਖੰਘ, ਬੁਖਾਰ, ਦਮਾ ਤੇ ਕੈਂਸਰ ਵਰਗੀਆਂ ਬਿਮਾਰੀਆਂ ਵਿੱਚ ਸਹਾਇਕ ਦਵਾਈਆਂ ਬਣਾਉਣ ਵਿੱਚ ਇਹ ਲਾਭਦਾਇਕ ਹੈ।
ਇਹ ਵੀ ਪੜ੍ਹੋ: Viral Video: ਫੋਨ ਬੈੱਡ 'ਤੇ ਰੱਖ ਕੇ ਨਾ ਕਰੋ ਚਾਰਜ, ਨਹੀਂ ਤਾਂ ਹੋ ਸਕਦਾ ਹੈ ਅਜਿਹਾ ਘਾਤਕ ਹਾਦਸਾ! ਵੀਡੀਓ ਦੇਖੋ