Agriculture News : ਗੰਗਾ ਨਾਮ ਦੀ ਮੁਰਾਹ ਮੱਝ ਇਨ੍ਹੀਂ ਦਿਨੀਂ ਚਰਚਾ 'ਚ ਹੈ। ਇਸ ਮੱਝ ਨੇ 1 ਦਿਨ 'ਚ 31 ਲੀਟਰ ਦੁੱਧ ਦੇ ਕੇ ਨਵਾਂ ਰਿਕਾਰਡ ਬਣਾਇਆ ਹੈ। ਇਸ ਤੋਂ ਪਹਿਲਾਂ ਵੀ ਇਹ ਮੱਝ ਕਈ ਰਿਕਾਰਡ ਆਪਣੇ ਨਾਂ ਦਰਜ ਕਰਵਾ ਚੁੱਕੀ ਹੈ। ਇਸ ਮੱਝ ਦੀ ਕੀਮਤ 15 ਲੱਖ ਰੁਪਏ ਹੋ ਗਈ ਹੈ। ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਰਹਿਣ ਵਾਲੇ ਕਿਸਾਨ ਜੈਸਿੰਘ ਅਤੇ ਉਸ ਦੀ ਪਤਨੀ ਬੀਤਾ ਇਸ ਮੱਝ ਦੇ ਮਾਲਕ ਹਨ। ਹੁਣ ਉਹ ਇਸ ਰਾਹੀਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਰਿਕਾਰਡ ਬਣਾਉਣਾ ਚਾਹੁੰਦੇ ਹਨ।



ਹਰ ਮਹੀਨੇ 60 ਹਜ਼ਾਰ ਦਾ ਮੁਨਾਫਾ



ਕਿਸਾਨ ਜੈ ਸਿੰਘ ਨੇ ਦੱਸਿਆ ਕਿ ਉਸ ਦੀ ਮੁਰਾਹ ਨਸਲ ਦੀ ਮੱਝ ਨੇ ਇਸ ਸਾਲ 1 ਦਿਨ ਵਿੱਚ 31 ਕਿਲੋ 100 ਗ੍ਰਾਮ ਦੁੱਧ ਦੇ ਕੇ ਪੰਜਾਬ ਤੇ ਹਰਿਆਣਾ ਵਿੱਚ ਰਿਕਾਰਡ ਬਣਾਇਆ ਹੈ। ਗੰਗਾ ਨੇ ਨੈਸ਼ਨਲ ਡੇਅਰੀ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਮੌਕੇ ਉਨ੍ਹਾਂ ਨੂੰ 21 ਹਜ਼ਾਰ ਰੁਪਏ ਦੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਗੰਗਾ ਮੱਝ ਹਰ ਮਹੀਨੇ 60 ਹਜ਼ਾਰ ਰੁਪਏ ਦਾ ਦੁੱਧ ਦਿੰਦੀ ਹੈ।



ਗੰਗਾ ਮੱਝ ਦੀ ਇੰਝ ਕੀਤੀ ਜਾਂਦੀ ਹੈ ਦੇਖਭਾਲ 



ਜੈ ਸਿੰਘ ਦੀ ਪਤਨੀ ਬੀਤਾ ਨੇ ਦੱਸਿਆ ਕਿ ਇਸ ਸਮੇਂ ਗੰਗਾ ਦੀ ਉਮਰ 15 ਸਾਲ ਹੈ। ਜਦੋਂ ਇਹ ਮੱਝ ਗੰਗਾ 5 ਸਾਲ ਦੀ ਹੋਈ ਤਾਂ ਉਸਨੂੰ ਖਰੀਦ ਕੇ ਲਿਆਂਦਾ ਗਿਆ ਸੀ। ਗੰਗਾ ਨੂੰ ਇੱਕ ਦਿਨ ਵਿੱਚ 13 ਕਿਲੋ ਫੀਡ ਤੇ ਦੋ ਕਿਲੋ ਗੁੜ ਖੁਆਇਆ ਜਾਂਦਾ ਹੈ। ਇਸ ਮੱਝ ਨੂੰ ਵੱਖ-ਵੱਖ ਕਿਸਮਾਂ ਦੇ ਖਣਿਜ ਮਿਸ਼ਰਣ ਦਿੱਤੇ ਜਾਂਦੇ ਹਨ, ਤਿੰਨ ਕਿਲੋ ਸੁੱਕਾ ਟੂਡਾ, 8 ਤੋਂ 10 ਕਿਲੋ ਹਰਾ ਚਾਰਾ ਮੱਝ ਨੂੰ ਦਿੱਤਾ ਜਾਂਦਾ ਹੈ। ਮੱਝ ਨੂੰ ਹਰ ਪੰਜ ਘੰਟੇ ਬਾਅਦ ਪਾਣੀ ਦਿੱਤਾ ਜਾਂਦਾ ਹੈ।



ਹਰ ਸਾਲ ਦੁੱਧ ਦਾ ਬਣਾਇਆ ਰਿਕਾਰਡ 



2015- 26 ਕਿਲੋ 306 ਗ੍ਰਾਮ ਹਿਸਾਰ
2015- 25 ਕਿਲੋ 2093 ਗ੍ਰਾਮ ਹਿਸਾਰ
2016- 21 ਕਿਲੋ 716 ਗ੍ਰਾਮ ਹਿਸਾਰ
2017- 26 ਕਿਲੋ 900 ਗ੍ਰਾਮ ਹਿਸਾਰ ਸੀ.ਆਈ.ਆਰ.ਬੀ
2019- ਜੁਗਲਮ ਮੇਲੇ ਵਿੱਚ 26 ਕਿਲੋ 118 ਗ੍ਰਾਮ
2020- 26 ਕਿਲੋ 800 ਗ੍ਰਾਮ ਸੋਰਖੀ ਐਚ.ਐਚ.ਡੀ.ਬੀ
2020- 26 ਕਿਲੋਗ੍ਰਾਮ 357 ਗ੍ਰਾਮ ਹਿਸਾਰ
2021- 25 ਕਿਲੋਗ੍ਰਾਮ ਪੰਜਾਬ
2021- 27 ਕਿਲੋ 330 ਗ੍ਰਾਮ ਸੋਰਖੀ
2023 - 31 ਕਿਲੋ ਕਰਨਾਲ ਐਨ.ਡੀ.ਆਰ.ਆਈ



ਇਨ੍ਹਾਂ ਮੱਝਾਂ ਨੇ ਵੀ ਬਣਾਇਆ ਹੈ ਇਹ ਰਿਕਾਰਡ 



ਇਸ ਤੋਂ ਪਹਿਲਾਂ ਹਰਿਆਣਾ ਵਾਸੀ ਸੁਖਬੀਰ ਸਿੰਘ ਦੀ ਮੱਝ ਸਰਸਵਤੀ ਨੇ 2019 ਵਿੱਚ 33 ਕਿਲੋ ਦੁੱਧ ਦੇਣ ਦਾ ਰਿਕਾਰਡ ਬਣਾਇਆ ਹੈ। 2014 ਵਿੱਚ ਬੁੱਢਾ ਖੇੜਾ ਦੇ ਨਰੇਸ਼ ਬੁਡਕ ਦੀ ਮੱਝ ਰੇਸ਼ਮਾ ਨੇ 31 ਕਿਲੋ 113 ਗ੍ਰਾਮ ਦੁੱਧ ਦੇਣ ਦਾ ਰਿਕਾਰਡ ਬਣਾਇਆ ਹੈ। ਪਸ਼ੂ ਪਾਲਕ ਜੈ ਸਿੰਘ ਚਾਹੁੰਦੇ ਹਨ ਕਿ ਦੁੱਧ ਦੇਣ ਲਈ ਗੰਗਾ ਦਾ ਨਾਂ ਇੰਡੀਅਨ ਬੁੱਕ ਆਫ਼ ਰਿਕਾਰਡਜ਼ ਵਿੱਚ ਦਰਜ ਕੀਤਾ ਜਾਵੇ।