ਪੰਜਾਬ ਦੇ ਹੜ੍ਹ ਪੀੜਤ ਖੇਤਰਾਂ ਲਈ ਕੈਪਟਨ ਦਾ ਵੱਡਾ ਐਲਾਨ
ਮੁੱਖ ਮੰਤਰੀ ਨੇ ਹੜ੍ਹਾਂ ਕਾਰਨ ਬਰਬਾਦ ਹੋਈ ਫ਼ਸਲ ਦੀ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਵੀ ਦੇ ਦਿੱਤੇ ਹਨ। ਇਸ ਦੌਰਾਨ ਮੁੱਖ ਮੰਤਰੀ ਆਈਆਈਟੀ ਰੋਪੜ ਦੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਤੇ ਅਧਿਕਾਰੀਆਂ ਨੂੰ ਵਿਦਿਆਰਥੀਆਂ ਨੂੰ ਚੰਡੀਗੜ੍ਹ ਵਿੱਚ ਸੁਰੱਖਿਅਤ ਥਾਂ 'ਤੇ ਰੱਖਣ ਦੇ ਬੰਦੋਬਸਤ ਕਰਨ ਦੇ ਵੀ ਹੁਕਮ ਦਿੱਤੇ।
ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਹੜ੍ਹਾਂ ਕਾਰਨ ਬਰਬਾਦ ਹੋਈ ਫ਼ਸਲ ਦੀ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਵੀ ਦੇ ਦਿੱਤੇ ਹਨ। ਇਸ ਦੌਰਾਨ ਮੁੱਖ ਮੰਤਰੀ ਆਈਆਈਟੀ ਰੋਪੜ ਦੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਤੇ ਅਧਿਕਾਰੀਆਂ ਨੂੰ ਵਿਦਿਆਰਥੀਆਂ ਨੂੰ ਚੰਡੀਗੜ੍ਹ ਵਿੱਚ ਸੁਰੱਖਿਅਤ ਥਾਂ 'ਤੇ ਰੱਖਣ ਦੇ ਬੰਦੋਬਸਤ ਕਰਨ ਦੇ ਵੀ ਹੁਕਮ ਦਿੱਤੇ।.@capt_amarinder announces Rs 100 crores for state’s flood-hit areas, meets affected people in Rupnagar villages. pic.twitter.com/6JcYwLimzU
— Raveen Thukral (@RT_MediaAdvPbCM) August 19, 2019
ਪਿਛਲੇ 72 ਘੰਟਿਆਂ ਦੌਰਾਨ ਪੰਜਾਬ ਤੇ ਹਿਮਾਚਲ ਵਿੱਚ ਪਏ ਮੋਹਲੇਧਾਰ ਮੀਂਹ ਕਾਰਨ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਖ਼ਤਰਨਾਕ ਪੱਧਰ ਤਕ ਪਹੁੰਚ ਗਿਆ। ਮੀਂਹ ਥੰਮ੍ਹਣ ਕਾਰਨ ਭਾਖੜਾ ਬੰਨ੍ਹ ਦਾ ਪਾਣੀ ਵੀ ਆਮ ਪੱਧਰ ਯਾਨੀ ਕਿ 1681.23 ਫੁੱਟ 'ਤੇ ਆ ਗਿਆ।Visited Ropar to take stock of the flood situation. 696 people have been rescued from 71 villages till now. @NDRFHQ & @PunjabGovtIndia have deployed 13 boats, 2 divers & 29 JCBs to expedite rescue operations. Have directed DC to take all necessary steps to assist the public. pic.twitter.com/oIybF7LiKG
— Capt.Amarinder Singh (@capt_amarinder) August 19, 2019
ਇਸ ਤੋਂ ਪਹਿਲਾਂ ਰੋਪੜ ਹੈੱਡ ਵਰਕਸ ਤੋਂ ਸਤਲੁਜ ਦਰਿਆ ਵਿੱਚ ਢਾਈ ਲੱਖ ਕਿਊਸਕ ਪਾਣੀ ਛੱਡਿਆ ਗਿਆ ਅਤੇ ਹੋਰ ਸਹਾਇਕ ਨਹਿਰਾਂ ਜਿਵੇਂ ਸਵਾਂ ਨਦੀ (90,000 ਕਿਊਸਿਕ), ਸਿਰਸਾ ਨਦੀ (60,000 ਕਿਊਸਿਕ) ਤੇ ਬੁਧਕੀ ਨਦੀ (20,000 ਕਿਊਸਿਕ) ਪਾਣੀ ਛੱਡਿਆ ਗਿਆ।ਇਸ ਕਾਰਨ ਇਕੱਲੇ ਜ਼ਿਲ੍ਹੇ ਦੇ ਘੱਟੋ-ਘੱਟ 45 ਪਿੰਡ ਹੜ੍ਹ ਦੇ ਪਾਣੀ ਦੀ ਲਪੇਟ ਵਿੱਚ ਆ ਗਏ ਸਨ।Visited IIT Ropar to see the damage due to floods in Satluj. Met the Director & students. We are making arrangements for transportation of students and their board & lodging in Kisan Bhawan, Chandigarh. Have deputed Divisional Commissioner to coordinate the relief work. pic.twitter.com/Rfn5jfSssU
— Capt.Amarinder Singh (@capt_amarinder) August 19, 2019
ਸਤਲੁਜ ਦਰਿਆ ਵਿੱਚ ਵੱਡੀ ਮਾਤਰਾ 'ਚ ਛੱਡੇ ਪਾਣੀ ਕਾਰਨ ਜਲੰਧਰ, ਲੁਧਿਆਣਾ, ਮੋਗਾ ਤੇ ਫ਼ਿਰੋਜ਼ਪੁਰ ਦੇ ਕਈ ਪਿੰਡਾਂ ਵਿੱਚ ਪਾਣੀ ਭਰ ਗਿਆ। ਬੇਸ਼ੱਕ ਹੜ੍ਹਾਂ ਕਾਰਨ ਮਨੁੱਖੀ ਜਾਨਾਂ ਦਾ ਬਹੁਤਾ ਨੁਕਸਾਨ ਨਹੀਂ ਹੋਇਆ, ਪਰ ਘਰਾਂ ਤੇ ਡੰਗਰ-ਪਸ਼ੂਆਂ ਅਤੇ ਫ਼ਸਲਾਂ ਦਾ ਵੱਡਾ ਨੁਕਸਾਨ ਹੋਇਆ ਹੈ। ਇਸ ਦੀ ਭਰਪਾਈ ਸੀਐਮ ਵੱਲੋਂ ਜਾਰੀ 100 ਕਰੋੜ ਵਿੱਚੋਂ ਹੋਵੇਗੀ।Priority is saving lives, says @capt_amarinder during his visit to flood hit areas of Rupnagar today, for on the spot assessment of the situation. pic.twitter.com/ZYSXlVZXWb
— Raveen Thukral (@RT_MediaAdvPbCM) August 19, 2019