ਨਵੀਂ ਦਿੱਲੀ-ਸੀ. ਬੀ. ਆਈ. ਨੇ ਕੇਂਦਰੀ ਖੇਤੀਬਾੜੀ ਮੰਤਰਾਲੇ ਦੇ ਇਕ ਅਧਿਕਾਰੀ ਆਰ. ਕੇ. ਸਸੀਹਾਰ ਦੀ ਕੋਲਕਾਤਾ ਸਥਿਤ ਰਿਹਾਇਸ਼ 'ਚੋਂ 2.15 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਉਸ ਦੇ ਘਰੋਂ 30 ਲੱਖ ਰੁਪਏ ਦੇ ਗਹਿਣੇ ਵੀ ਬਰਾਮਦ ਕੀਤੇ ਹਨ।
ਆਰ. ਕੇ. ਸਸੀਹਾਰ ਖੇਤੀਬਾੜੀ ਮੰਤਰਾਲੇ 'ਚ ਪਲਾਂਟ ਪ੍ਰੋਟੈਕਸ਼ਨ ਅਫ਼ਸਰ ਦੇ ਅਹੁਦੇ 'ਤੇ ਕੋਲਕਾਤਾ ਵਿਖੇ ਤੈਨਾਤ ਹੈ। ਸੀ. ਬੀ. ਆਈ. ਨੇ ਛਾਪੇਮਾਰੀ ਦੌਰਾਨ ਉਸ ਦੇ ਘਰੋਂ ਡਾਕਘਰ 'ਚ ਜਮ੍ਹਾਂ 32 ਲੱਖ ਰੁਪਏ ਦੇ ਦਸਤਾਵੇਜ਼, ਨਵੀਂ ਦਿੱਲੀ, ਕੋਲਕਾਤਾ, ਬਿਹਾਰ ਅਤੇ ਝਾਰਖੰਡ 'ਚ ਕਰੋੜਾਂ ਰੁਪਏ ਦੀ ਜਾਇਦਾਦ ਅਤੇ ਬੈਂਕ 'ਚ ਜਮ੍ਹਾਂ 44 ਲੱਖ ਰੁਪਏ ਅਤੇ 5 ਲੱਖ ਰੁਪਏ ਦੀ ਐਫ. ਡੀ. ਸਬੰਧੀ ਦਸਤਾਵੇਜ਼ ਬਰਾਮਦ ਕੀਤੇ ਹਨ।
ਸੀ. ਬੀ. ਆਈ. ਨੇ ਦੋਸ਼ ਲਗਾਇਆ ਕਿ ਸਸੀਹਰ ਖੇਤੀਬਾੜੀ ਸਬੰਧੀ ਉਤਪਾਦਾਂ ਦੀ ਦਰਾਮਦ ਦੀ ਪ੍ਰਵਾਨਗੀ ਦੇਣ ਲਈ ਪੈਸੇ ਲੈਂਦਾ ਸੀ।