ਪੜਚੋਲ ਕਰੋ
Advertisement
ਬੀਜੇਪੀ ਨੂੰ ਉਲਟਾ ਪਿਆ ਦਾਅ, ਕਰਜ਼ ਮੁਆਫ਼ੀ ਦੀ ਲਿਸਟ 'ਚ ਸਾਬਕਾ ਮੁੱਖ ਮੰਤਰੀ ਦੇ ਰਿਸ਼ਤੇਦਾਰ
ਨਵੀਂ ਦਿੱਲੀ: ਮੱਧ ਪ੍ਰਦੇਸ਼ ਸਰਕਾਰ ਵਿੱਚ ਖੇਤੀਬਾੜੀ ਮੰਤਰੀ ਤੇ ਕਾਂਗਰਸ ਲੀਡਰ ਸਚਿਨ ਯਾਦਵ ਨੇ ਦਾਅਵਾ ਕੀਤਾ ਹੈ ਕਿ ਸਾਬਕਾ ਮੁੱਖ ਮੰਤਰੀ ਤੇ ਬੀਜੇਪੀ ਲੀਡਰ ਸ਼ਿਵਰਾਜ ਸਿੰਘ ਚੌਹਾਨ ਦੇ ਭਰਾ ਰੋਹਿਤ ਸਿੰਘ ਤੇ ਚਾਚਾ ਦੇ ਬੇਟੇ ਨਿਰੰਜਨ ਸਿੰਘ ਦਾ ਵੀ ਕਰਜ਼ਾ ਮੁਆਫ਼ ਹੋਇਆ ਹੈ। ਰੋਹਿਤ ਸਿੰਘ ਦਾ 14,571 ਤੇ ਨਿਰੰਜਨ ਸਿੰਘ ਦਾ 13,823 ਰੁਪਏ ਕਰਜ਼ਾ ਮੁਆਫ਼ ਕੀਤਾ ਗਿਆ ਹੈ।
ਨਵੀਂ ਦਿੱਲੀ: ਮੱਧ ਪ੍ਰਦੇਸ਼ ਸਰਕਾਰ ਵਿੱਚ ਖੇਤੀਬਾੜੀ ਮੰਤਰੀ ਤੇ ਕਾਂਗਰਸ ਲੀਡਰ ਸਚਿਨ ਯਾਦਵ ਨੇ ਦਾਅਵਾ ਕੀਤਾ ਹੈ ਕਿ ਸਾਬਕਾ ਮੁੱਖ ਮੰਤਰੀ ਤੇ ਬੀਜੇਪੀ ਲੀਡਰ ਸ਼ਿਵਰਾਜ ਸਿੰਘ ਚੌਹਾਨ ਦੇ ਭਰਾ ਰੋਹਿਤ ਸਿੰਘ ਤੇ ਚਾਚਾ ਦੇ ਬੇਟੇ ਨਿਰੰਜਨ ਸਿੰਘ ਦਾ ਵੀ ਕਰਜ਼ਾ ਮੁਆਫ਼ ਹੋਇਆ ਹੈ। ਰੋਹਿਤ ਸਿੰਘ ਦਾ 14,571 ਤੇ ਨਿਰੰਜਨ ਸਿੰਘ ਦਾ 13,823 ਰੁਪਏ ਕਰਜ਼ਾ ਮੁਆਫ਼ ਕੀਤਾ ਗਿਆ ਹੈ।
ਦੱਸ ਦੇਈਏ ਮੱਧ ਪ੍ਰਦੇਸ਼ ਵਿੱਚ ਕਿਸਾਨ ਕਰਜ਼ ਮੁਆਫ਼ੀ ਨੂੰ ਲੈ ਕੇ ਸਿਆਸਤ ਤੇਜ਼ ਹੋ ਗਈ ਹੈ। ਇੱਕ ਪਾਸੇ ਸੂਬੇ ਦੀਆਂ ਵਿਰੋਧੀ ਪਾਰਟੀਆਂ ਕਿਸਾਨਾਂ ਦੇ ਕਰਜ਼ੇ ਮੁਆਫ਼ ਨਾ ਹੋਣ ਦੇ ਦਾਅਵੇ ਕਰ ਰਹੀਆਂ ਹਨ। ਦੂਜੇ ਪਾਸੇ ਕਾਂਗਰਸ ਕਰਜ਼ ਮੁਆਫ਼ੀ ਦੀਆਂ ਲਿਸਟਾਂ ਜਾਰੀ ਕਰਕੇ ਜਵਾਬ ਦੇ ਰਹੀ ਹੈ। ਸਚਿਨ ਯਾਦਵ ਦੇ ਦਾਅਵੇ ਨੇ ਹੁਣ ਬੀਜੇਪੀ ਨੂੰ ਚੱਕਰਾਂ ਵਿੱਚ ਪਾ ਦਿੱਤਾ ਹੈ। ਕਾਂਗਰਸ ਨੇ ਕਿਹਾ ਕਿ ਕਿਹਾ ਹੈ ਕਿ ਬੀਜੇਪੀ ਚੋਣ ਪ੍ਰਚਾਰ ਵਿੱਚ ਝੂਠ ਬੋਲ ਰਹੀ ਹੈ। ਇੰਨਾ ਹੀ ਨਹੀਂ, ਮੱਧ ਪ੍ਰਦੇਸ਼ ਕਾਂਗਰਸ ਨੇ ਸਮ੍ਰਿਤੀ ਇਰਾਨੀ ਦੀ ਵੀਡੀਓ ਵੀ ਜਾਰੀ ਕੀਤੀ ਹੈ ਜਿਸ ਵਿੱਚ ਉਹ ਭੀੜ ਨੂੰ ਸੰਬੋਧਨ ਕਰ ਰਹੇ ਹਨ ਤੇ ਭੀੜ ਵਿੱਚੋਂ ਕੁਝ ਲੋਕ ਕਰਜ਼ੇ ਮੁਆਫ਼ ਹੋਣ ਦਾ ਦਾਅਵਾ ਕਰ ਰਹੇ ਹਨ। ਸਚਿਨ ਯਾਦਵ ਨੇ ਕਿਹਾ ਹੈ ਕਿ ਬੀਜੇਪੀ ਲੀਡਰ ਦੇ ਦੋਵਾਂ ਰਿਸ਼ਤੇਦਾਰਾਂ ਦਾ ਕਰਜ਼ਾ 'ਜੈ ਕਿਸਾਨ ਰਿਣ ਮੁਆਫ਼ੀ ਯੋਜਨਾ' ਵਿੱਚ ਮੁਆਫ਼ ਹੋਇਆ ਹੈ। ਸ਼ਿਵਰਾਜ ਨੂੰ ਆਪਣੇ ਹੀ ਪਰਿਵਾਰ ਦੀ ਕਰਜ਼ ਮੁਆਫ਼ੀ ਦਾ ਪਤਾ ਨਹੀਂ ਤੇ ਉਹ ਸੂਬੇ ਦੇ ਕਿਸਾਨਾਂ ਦੀ ਗੱਲ ਕਰ ਰਹੇ ਹਨ। ਮੱਧ ਪ੍ਰਦੇਸ਼ ਕਾਂਗਰਸ ਨੇ ਵੀ ਟਵੀਟ ਕਰ ਕੇ ਇਹੀ ਗੱਲ ਕਹੀ ਹੈ। ਵੇਖੋ ਟਵੀਟ-पूर्व मुख्यमंत्री शिवराज सिंह चौहान के भाई रोहित सिंह चौहान और चाचा के बेटे निरंजन सिंह का भी क़र्ज़ "जय किसान ऋण माफी योजना" में माफ़ हुआ, शिवराज जी को जब अपने परिवार की ही कर्ज़ माफी का पता नही है और प्रदेश के किसानों की बात कर रहे है, शिवराज जी अब तो झूठ फैलाना बंद कीजिए । pic.twitter.com/9i5GV2WOd3
— Sachin Yadav (@SYadavMLA) May 8, 2019
ਦਰਅਸਲ ਬੀਜੇਪੀ ਕਾਂਗਰਸ ਸਰਕਾਰ 'ਤੇ ਵਾਅਦਾਖ਼ਿਲਾਫ਼ੀ ਦਾ ਇਲਜ਼ਾਮ ਲਾ ਰਹੀ ਹੈ। ਪਾਰਟੀ ਨੇ ਕਿਹਾ ਹੈ ਕਿ ਚੋਣਾਂ ਵਿੱਚ ਕਾਂਗਰਸ ਨੇ ਵੋਟ ਲਈ ਕਰਜ਼ ਮੁਆਫ਼ੀ ਦਾ ਵਾਅਦਾ ਕੀਤਾ ਪਰ ਸਰਕਾਰ ਬਣਨ ਬਾਅਦ ਕਿਸਾਨਾਂ ਦਾ ਕਰਜ਼ਾ ਮੁਆਫ਼ ਨਹੀਂ ਹੋਇਆ।स्मृति ईरानी की हुई किरकिरी : स्मृति ईरानी ने मप्र के अशोकनगर में मंच से पूछा क्या किसानों का कर्जा माफ हुआ है ? तो सभा के बीच में किसानों ने चिल्ला कर बताया “हां हुआ है, हां हुआ है, हाँ हो गया है”। —अब जनता भी इन झूठों को सीधे जवाब देने लगी है। “अब तो झूठ फैलाने से बाज़ आओ” pic.twitter.com/N9g64K7xAC
— MP Congress (@INCMP) May 8, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਖੇਤੀਬਾੜੀ ਖ਼ਬਰਾਂ
ਪੰਜਾਬ
ਲੁਧਿਆਣਾ
ਮਨੋਰੰਜਨ
Advertisement