Alcohol in Agriculture: ਕਿਸਾਨ ਭਰਾ ਹਮੇਸ਼ਾ ਸੋਚਦੇ ਹਨ ਕਿ ਉਨ੍ਹਾਂ ਦੀਆਂ ਫ਼ਸਲਾਂ ਦਾ ਝਾੜ ਵਧਣਾ ਚਾਹੀਦਾ ਹੈ।  ਇਸ ਦੇ ਲਈ ਉਹ ਨਵੇਂ ਤਜਰਬੇ ਕਰਦੇ ਹਨ ਪਰ ਇਸ ਸਭ ਦੇ ਵਿਚਕਾਰ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਜ਼ਿਲ੍ਹੇ ਦੇ ਕਿਸਾਨਾਂ ਨੇ ਇੱਕ ਅਨੋਖਾ ਪ੍ਰਯੋਗ ਕੀਤਾ ਹੈ। 


ਉਨ੍ਹਾਂ ਆਪਣੀ ਫਸਲ ਦੀ ਸੁਰੱਖਿਆ ਤੇ ਗੁਣਵੱਤਾ ਨੂੰ ਵਧਾਉਣ ਲਈ ਇੱਕ ਅਨੋਖਾ ਤਰੀਕਾ ਅਪਣਾਇਆ ਹੈ। ਇੱਥੇ ਕਿਸਾਨ ਰਵਾਇਤੀ ਕੀਟਨਾਸ਼ਕਾਂ ਦੇ ਨਾਲ-ਨਾਲ ਸ਼ਰਾਬ ਦਾ ਛਿੜਕਾਅ ਕਰ ਰਹੇ ਹਨ। ਉਹ ਦਾਅਵਾ ਕਰਦੇ ਹਨ ਕਿ ਇਹ ਨਾ ਸਿਰਫ ਉਨ੍ਹਾਂ ਦੀਆਂ ਫਸਲਾਂ ਨੂੰ ਸੁਧਾਰਦਾ ਹੈ ਬਲਕਿ ਠੰਡੇ ਮੌਸਮ ਦੌਰਾਨ ਠੰਡ ਤੇ ਹੋਰ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ।


ਦਰਅਸਲ, ਇੱਥੋਂ ਦੀ ਸ਼ਿਕਾਰਪੁਰ ਤਹਿਸੀਲ ਦੇ ਬੋਹਿਚ ਪਿੰਡ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਸ਼ਰਾਬ ਦੀ ਵਰਤੋਂ ਨਾਲ ਆਲੂਆਂ ਦਾ ਆਕਾਰ ਵੱਡਾ ਰਹਿੰਦਾ ਹੈ ਤੇ ਰੰਗ ਸਾਫ਼ ਰਹਿੰਦਾ ਹੈ। ਉਹ ਕੀਟਨਾਸ਼ਕਾਂ ਵਿੱਚ ਥੋੜੀ ਮਾਤਰਾ ਵਿੱਚ ਅਲਕੋਹਲ ਮਿਲਾ ਕੇ ਫ਼ਸਲ ਉੱਤੇ ਛਿੜਕਾਅ ਕਰਦੇ ਹਨ। ਕਿਸਾਨਾਂ ਦਾ ਇਹ ਵੀ ਮੰਨਣਾ ਹੈ ਕਿ ਇਸ ਵਿਧੀ ਨਾਲ ਆਲੂਆਂ ਦਾ ਝਾੜ ਵਧਦਾ ਹੈ ਤੇ ਸਰਦੀਆਂ ਵਿੱਚ ਹੋਣ ਵਾਲੀਆਂ ਬਿਮਾਰੀਆਂ ਦਾ ਖਤਰਾ ਵੀ ਘੱਟ ਹੁੰਦਾ ਹੈ।



ਪਿੰਡ ਦੇ ਕਿਸਾਨ ਨੇ ਦੱਸਿਆ ਕਿ ਉਹ ਪਿਛਲੇ ਚਾਰ-ਪੰਜ ਸਾਲਾਂ ਤੋਂ ਆਲੂਆਂ ਦੀ ਫ਼ਸਲ ਵਿੱਚ ਸ਼ਰਾਬ ਦਾ ਛਿੜਕਾਅ ਕਰ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਪ੍ਰਤੀ ਏਕੜ ਖੇਤ ਵਿੱਚ 200 ਮਿਲੀਲੀਟਰ ਦੇ ਕਰੀਬ ਅਲਕੋਹਲ ਦੀ ਵਰਤੋਂ ਕੀਤੀ ਜਾਂਦੀ ਹੈ, ਇਸ ਨਾਲ ਕੋਈ ਨੁਕਸਾਨ ਨਹੀਂ ਹੁੰਦਾ। ਫਸਲ ਨੂੰ ਠੰਡ ਦੇ ਮਾੜੇ ਪ੍ਰਭਾਵਾਂ ਤੋਂ ਬਚਾਉਣ ਦੇ ਨਾਲ-ਨਾਲ ਇਹ ਆਲੂਆਂ ਨੂੰ ਮੋਟਾ ਅਤੇ ਸਿਹਤਮੰਦ ਵੀ ਬਣਾਉਂਦਾ ਹੈ।


ਕਿਸਾਨ  ਅਨੁਸਾਰ, ਸ਼ਰਾਬ ਦਾ ਛਿੜਕਾਅ ਫ਼ਸਲ ਵਿੱਚ ਹਾਂ-ਪੱਖੀ ਬਦਲਾਅ ਲਿਆਉਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਪਿਛਲੇ ਸੱਤ-ਅੱਠ ਸਾਲਾਂ ਤੋਂ ਆਲੂ ਦੀ ਖੇਤੀ ਵਿੱਚ ਇਸ ਵਿਧੀ ਦੀ ਵਰਤੋਂ ਕਰ ਰਹੇ ਹਨ ਅਤੇ ਇਸ ਦਾ ਕੋਈ ਮਾੜਾ ਪ੍ਰਭਾਵ ਨਹੀਂ ਦੇਖਿਆ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਵਿਧੀ ਫ਼ਸਲ ਨੂੰ ਸੁਧਾਰਦੀ ਹੈ ਅਤੇ ਉਤਪਾਦਕਤਾ ਵੀ ਵਧਾਉਂਦੀ ਹੈ।



ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਤਰੀਕਾ ਰਵਾਇਤੀ ਖੇਤੀ ਤਰੀਕਿਆਂ ਨਾਲੋਂ ਵੱਖਰਾ ਹੈ ਤੇ ਕਿਸਾਨਾਂ ਦੀ ਨਵੀਂ ਸੋਚ ਨੂੰ ਦਰਸਾਉਂਦਾ ਹੈ। ਜਿੱਥੇ ਇੱਕ ਪਾਸੇ ਵਿਗਿਆਨੀ ਅਜਿਹੇ ਉਪਾਵਾਂ ਦੀ ਪੁਸ਼ਟੀ ਕਰਨ ਲਈ ਅਧਿਐਨ ਦੀ ਗੱਲ ਕਰ ਸਕਦੇ ਹਨ, ਉੱਥੇ ਦੂਜੇ ਪਾਸੇ ਕਿਸਾਨਾਂ ਨੂੰ ਆਪਣੇ ਤਜ਼ਰਬੇ 'ਤੇ ਪੂਰਾ ਭਰੋਸਾ ਹੈ। ਹਾਲਾਂਕਿ ਵਿਗਿਆਨਕ ਤੌਰ 'ਤੇ ਕਿਤੇ ਵੀ ਇਸ ਦੀ ਪੁਸ਼ਟੀ ਨਹੀਂ ਹੋਈ ਹੈ.. ਕਿਸਾਨ ਆਪਣੇ ਤਜ਼ਰਬੇ ਦੇ ਆਧਾਰ 'ਤੇ ਅਜਿਹਾ ਕਰ ਰਹੇ ਹਨ।