ਪੜਚੋਲ ਕਰੋ
Advertisement
ਬੈਂਕ ਨੇ ਗਰੀਬ ਕਿਸਾਨਾਂ ਨੂੰ ਭੇਜਿਆ ਜੇਲ੍ਹ, ਰੋਸ ਵੱਜੋਂ ਕਿਸਾਨਾਂ ਨੇ ਬੈਂਕ ਨੂੰ ਲਾਇਆ ਜ਼ਿੰਦਰਾ
ਗੁਰੂ ਹਰਸਹਾਏ: ਦੋ ਕਿਸਾਨਾਂ ਨੂੰ ਕਰਜ਼ਾ ਨਾ ਮੁੜਣ ਕਾਰਨ ਖੇਤੀਬਾੜੀ ਵਿਕਾਸ ਬੈਂਕ ਨੇ ਦੋ ਕਿਸਾਨਾਂ ਨੂੰ ਜੇਲ੍ਹੀ ਭੇਜ ਦਿੱਤਾ ਹੈ। ਇਸ ਕਾਰਵਾਈ ਦੋ ਵਿਰੋਧ ਵਿੱਚ ਬੁੱਧਵਾਰ ਨੂੰ ਕਿਸਾਨਾਂ ਨੇ ਬੈਂਕ ਨੂੰ ਜਿੰਦਰੇ ਮਾਰ ਕੇ ਬੈਂਕ ਦੇ ਬਾਹਰ ਪੱਕਾ ਧਰਨਾ ਲਗਾ ਦਿੱਤਾ। ਇਹ ਧਰਨਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਕਿਸਾਨ ਸਭਾ ਪੰਜਾਬ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ(ਡਕੌਂਦਾ) ਵੱਲੋਂ ਸਾਂਝੇ ਤੌਰ 'ਤੇ ਲਾਇਆ ਗਿਆ।
ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਜੋ ਕਿਸਾਨਾਂ ਨਾਲ ਲਾਰੇ ਲਾ ਕੇ ਸੱਤਾ ਵਿਚ ਆਈ ਹੈ , ਹੁਣ ਆਪਣੇ ਵਾਅਦਿਆਂ ਤੋਂ ਮੁਨਕਰ ਹੋ ਰਹੀ ਹੈ। ਉਨ੍ਹਾਂ ਆਖਿਆ ਕਿ ਇਸ ਸਰਕਾਰ ਨੇ ਲੋਕਾਂ ਦੇ ਕਰਜ਼ੇ ਤਾਂ ਕੀ ਮਾਫ਼ ਕਰਨੇ ਸਨ, ਸਗੋਂ ਕਿਸਾਨਾਂ ਨੂੰ ਹੀ ਜੇਲ੍ਹ ਭੇਜ ਰਹੀ ਹੈ। ਉਨ੍ਹਾਂ ਆਖਿਆ ਕਿ ਜਦੋਂ ਤਕ ਦੋਵੇਂ ਕਿਸਾਨ ਰਿਹਾਅ ਨਹੀ ਹੁੰਦੇ, ਉਦੋਂ ਤਕ ਇਹ ਧਰਨਾ ਇੰਜ ਹੀ ਰਹੇਗਾ ਅਤੇ ਬੈਂਕ ਨੂੰ ਜਿੰਦਰੇ ਲੱਗੇ ਹੀ ਰਹਿਣਗੇ।
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਆਗੂ ਗੁਰਮੀਤ ਸਿੰਘ ਮਹਿਮਾ ਨੇ ਦੱਸਿਆ ਕਿ ਗੁਰੂਹਰਸਹਾਏ ਲੈਂਡ ਮਾਰਗੇਜ ਬੈਂਕ ਵਲੋ ਗਿਰਫਦਾਰ ਕਿਸਾਨ ਵਜੀਰ ਸਿੰਘ ਪਿੰਡ ਚਕ ਸ਼ਿਕਾਰਗਾਹ ( ਮਾੜੇ ਕਲਾ )ਦੀ ਮਾਤਾ ਬਲਵਿੰਦਰ ਕੋਰ ਕੋਲ 1ਕਿਲਾ ਜਮੀਨ ਸੀ ਜਿਸ 'ਤੇ 1996 'ਚ 80 ਹਜਾਰ ਕਰਜਾ ਲਿਆ ਸੀ ਜਮੀਨ ਨੌ ਥਾ 'ਤੇ ਤਕਸੀਮ ਹੋਗੀ ਹੈ ਪਰ ਵਜੀਰ ਕੋਲ ਇਕ ਕਨਾਲ ਜਮੀਨ ਹੈ। ਜੰਗੀਰ ਸਿੰਘ ਪਿੰਡ ਮੇਘਾ ਰਾਏ ਦੇ ਕਿਸਾਨ ਨੇ ਅਪਣੀ ਦੋ ਕਿਲੇ ਸੀ ਜੋ ਵੇਚ ਕੇ ਪੇਸੈ ਬੈਂਕ ਨੂੰ ਦੇ ਦਿਤੀ ਤਾਰੇ ਹਨ ਫਿਰ ਵੀ ਬਲਜੀਤ ਤੇ ਭੂਪਾ ਬੈਂਕ ਆਧਿਕਾਰੀ ਸਿਆਸ ਸ਼ਹਿ ਉੱਤੇ ਧੱਕੇਸ਼ਾਹੀ ਕਰ ਰਹੇ ਹਨ।
ਉਧਰ ਇਸ ਸਬੰਧੀ ਪੁੱਛੇ ਜਾਣ 'ਤੇ ਬੈਂਕ ਮੈਨੇਜਰ ਬਲਜੀਤ ਸਿੰਘ ਬਰਾੜ ਨੇ ਦੱਸਿਆ ਕਿ ਇਹ ਕਰਜ਼ਾ ਕਿਸਾਨੀ ਕਰਜ਼ਾ ਨਹੀਂ ਹੈ। ਇਨ੍ਹਾਂ ਦੋਵਾਂ ਨੇ ਸਾਲ 1996 ਵਿਚ ਆਪਣੇ ਕੰਮ ਲਈ ਬੋਰਿੰਗ ਮਸ਼ੀਨ ਲੈਣ ਲਈ 1-1 ਲੱਖ ਰੁਪਏ ਦਾ ਕਰਜ਼ਾ ਲਿਆ ਸੀ। ਇਨ੍ਹਾਂ ਵਿਚੋਂ ਇਕ ਕਿਸਾਨ ਨੇ ਤਾਂ ਕੁਝ ਰਕਮ ਬੈਂਕ ਨੂੰ ਵਾਪਸ ਵੀ ਕੀਤੀ ਹੈ ਪਰ ਦੂਜੇ ਨੇ ਤਾਂ ਬਿਲਕੱਲ ਹੀ ਕੁਝ ਵੀ ਨਹੀਂ ਮੋੜਿਆ। ਜਿਹੜਾ ਕਿਸਾਨ ਬੈਂਕ ਨੂੰ ਪੈਸੇ ਵਾਪਸ ਮੋੜਦਾ ਰਿਹਾ ਹੈ, ਉਸ ਦੇ ਸਿਰ ਹਾਲੇ ਵੀ ਮੂਲ ਦੇ ਕਰੀਬ 35 ਹਜ਼ਾਰ ਰੁਪਏ ਬਚਦੇ ਹਨ ਜੋ ਕਿ ਵਿਆਜ ਪਾ ਕੇ ਲੱਖ ਰੁਪਏ ਤੋਂ ਉੱਤੇ ਬਣਦੇ ਹਨ। ਇਸੇ ਤਹਿਤ ਏਆਰਓ ਦੇ ਹੁਕਮਾਂ ਤਹਿਤ ਇਨ੍ਹਾਂ ਨੂੰ 22 ਦਸੰਬਰ ਨੂੰ ਗ੍ਰਿਫਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਗਿਆ ਹੈ।
ਕਿਸਾਨ ਆਗੂਆਂ ਦੀ ਮੰਗ ਸੀ ਕਿ ਦੋਵਾਂ ਕਿਸਾਨਾਂ ਨੂੰ ਫੌਰੀ ਤੌਰ 'ਤੇ ਰਿਹਾਅ ਕੀਤਾ ਜਾਵੇ, ਜਦਕਿ ਬੈਂਕ ਮੈਨੇਜਰ ਬਲਜੀਤ ਸਿੰਘ ਬਰਾੜ ਦਾ ਕਹਿਣਾ ਹੈ ਕਿ ਇਨ੍ਹਾਂ ਦੋਵਾਂ ਕਿਸਾਨਾਂ ਦਾ ਕਰਜ਼ਾ ਕਿਸਾਨੀ ਕਰਜ਼ਾ ਵਰਗ 'ਚ ਆਉਂਦਾ ਹੀ ਨਹੀਂ ਹੈ। ਦੇਰ ਸ਼ਾਮ ਤਕ ਡੀਐੱਸਪੀ ਗੁਰੂ ਹਰਸਹਾਏ ਤੇ ਤਸੀਲਦਾਰ ਵੱਲੋਂ ਕਿਸਾਨਾਂ ਨੂੰ ਰਿਹਾਅ ਕਰਨ ਦੇ ਭਰੋਸੇ ਤੋਂ ਬਾਅਦ ਧਰਨਾ ਚੁੱਕ ਲਿਆ ਗਿਆ।
ਇਸ ਰੋਸ ਪ੍ਰਦਰਸ਼ਨ ਵਿੱਚ ਕਿਸਾਨ ਸਭਾ ਪੰਜਾਬ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਭਾਰਤੀ ਕਿਸਾਨ ਯੂਨੀਅਨ ਡਕੌਂਧਾ ਨੇ ਕੀਤੀ ¢ ਇਸ ਮੌਕੇ ਕਿਸਾਨ ਯੂਨੀਅਨਾਂ ਦੇ ਆਗੂ ਹਰੀ ਚੰਦ, ਭਾਗਵਾਨ ਦਾਸ, ਕ੍ਰਾਂਤੀਕਾਰੀ ਯੂਨੀਅਨ ਦੇ ਆਗੂ ਗੁਰਮੀਤ ਸਿੰਘ ਮਹਿਮਾ, ਅਵਤਾਰ ਸਿੰਘ ਮਹਿਮਾ, ਸੁਖਦੇਵ ਸਿੰਘ ਮਹਿਮਾ, ਭਾਰਤੀ ਕਿਸਾਨ ਯੂਨੀਅਨ ਦੇ ਆਗੂ ਹਰਨੇਕ ਸਿੰਘ ਮਹਿਮਾ, ਦਰਸ਼ਨ ਸਿੰਘ ਕੜਮਾ ਅਤੇ ਗੁਲਜ਼ਾਰ ਸਿੰਘ ਆਦਿ ਨੇ ਸੰਬੋਧਨ ਕੀਤਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਦੇਸ਼
Advertisement