ਪੜਚੋਲ ਕਰੋ

ਕਿਸਾਨਾਂ ਤੇਰੀ ਜੂਨ ਬੁਰੀ! ਇਹ ਕਹਾਣੀ ਸ਼ਵਿੰਦਰ ਨਹੀ ਬਲਕਿ ਹਰ ਕਿਸਾਨ ਦੀ ਹੈ....

ਚੰਡੀਗੜ੍ਹ: ਕਿਸਾਨ ਨੂੰ ਸਿਰਫ ਘਾਟੇਵੰਦ ਖੇਤੀ ਨਾਲ ਹੀ ਨਹੀਂ ਜੂਝਣਾ ਪੈ ਰਿਹਾ ਬਲਕਿ ਖੇਤੀਬਾੜੀ ਨਾਲ ਜੁੜੀਆਂ ਸਮੱਸਿਆਂ ਨਾਲ ਵੀ ਰੋਜ਼ਾਨਾ ਦੋ-ਚਾਰ ਹੋਣਾ ਪੈ ਰਿਹਾ ਹੈ। ਕਿਸਾਨਾਂ ਨੂੰ ਆੜ੍ਹਤੀਆਂ ਦੇ ਚੁੰਗਲ ਵਿੱਚੋਂ ਨਿਕਲਣ ਲਈ ਬੈਂਕਾਂ ਨਾਲ ਜੁੜਣ ਦੀ ਸਲਾਹ ਦਿੱਤੀ ਜਾਂਦੀ ਹੈ ਪਰ ਉੱਥੇ ਵੀ ਕਿਸਾਨਾਂ ਨੂੰ ਬੈਂਕਾ ਵੱਲੋਂ ਜਲੀਲ ਕਰਨ ਦੀਆਂ ਨਿੱਤ ਘਟਨਾਵਾਂ ਵਾਪਰਦੀਆਂ ਹਨ। ਅਜਿਹਾ ਹੀ ਮਾਮਲਾ ਸੰਗਰੂਰ ਜ਼ਿਲ੍ਹੇ ਦੇ ਪੰਜਾਬ ਐਂਡ ਸਿੰਧ ਬੈਂਕ ਦੀ ਖਨੌਰੀ ਬ੍ਰਾਂਚ ਵਿੱਚ ਸਾਹਮਣੇ ਆਇਆ, ਜਿਸ ਦੇ ਮੈਨੇਜਰ ਅਸ਼ਵਨੀ ਖੰਡੂਜਾ ਦੀ ਧੱਕੇਸ਼ਾਹੀ ਖਿਲਾਫ ਸਾਰੇ ਇਲਾਕੇ ਦੇ ਕਿਸਾਨ ਦੁਖੀ ਹਨ। ਇਸ ਖਿਲਾਫ ਸ਼ਿਕਾਇਤ ਦੇਣ ਦੇ ਬਾਵਜੂਦ ਕੋਈ ਕਾਰਵਾਈ ਨਾ ਹੋਣ ਕਾਰਨ ਅੱਕੇ ਕਿਸਾਨਾਂ ਨੇ ਸ਼੍ਰੋਮਣੀ ਅਕਾਲੀ ਦਲ ਅ੍ਰੰਮਿਤਸਰ (ਯੂਥ ਵਿੰਗ) ਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੋਂਦਾ) ਦੇ ਸਹਿਯੋਗ ਨਾਲ ਬੈਂਕ ਮੂਹਰੇ ਧਰਨਾ ਦਿੱਤਾ। ਬੈਂਕ ਮੈਨੇਜਰ ਤੋਂ ਪੀੜਤ ਕਿਸਾਨ ਸ਼ਵਿੰਦਰ ਸਿੰਘ ਨੇ ਆਪਣਾ ਦਰਦ ਬਿਆਨ ਕਰਦਿਆਂ ਦੱਸਿਆ ਕਿ ਉਹ ਪਿੰਡ ਤੇਈਪੁਰ ਦਾ ਰਹਿਣ ਵਾਲਾ ਸਧਾਰਨ ਕਿਸਾਨ ਹੈ। ਉਸ ਨੇ ਖੇਤੀਬਾੜੀ ਲਈ ਕਰਜ਼ਾ ਲੈਣ ਲਈ ਬੈਂਕ ਵਿੱਚ ਅਪਲਾਈ ਕੀਤਾ ਸੀ। ਕਰਜ਼ਾ ਦੇਣ ਦੀ ਥਾਂ ਬੈਂਕ ਮੈਨੇਜਰ ਵੱਲੋ ਉਸ ਨੂੰ ਬਹੁਤ ਪ੍ਰੇਸ਼ਾਨ ਕੀਤਾ ਗਿਆ। download (7) ਬੈਂਕ ਮੈਨੇਜਰ ਨੇ ਜਬਰਦਸਤੀ ਉਸ ਉੱਤੇ ਬੈਂਕ ਲਾਕਰ ਲੈਣ ਦਾ ਦਬਾਅ ਪਾਇਆ ਤੇ ਜਦੋਂ ਉਨ੍ਹਾਂ ਦੱਸਿਆ ਕਿ ਲਾਕਰ ਦੀ ਜ਼ਰੂਰਤ ਹੀ ਨਹੀਂ ਤਾਂ ਮੈਨੇਜਰ ਨੇ ਭੱਦੀ ਸ਼ਬਦਾਵਲੀ ਵਰਤਦਿਆਂ ਫਾਈਲ ਵਗਾ ਕੇ ਸੁੱਟ ਦਿੱਤੀ। ਮਾਮਲਾ ਇੱਥੇ ਹੀ ਨਹੀਂ ਮੁੱਕਾ ਲੋੜੀਂਦੇ ਦਸਤਾਵੇਜ਼ ਪੇਸ਼ ਕਰਨ ਦੇ ਬਾਵਜੂਦ ਕਿਸਾਨ ਨੂੰ ਕਰਜ਼ਾ ਨਹੀਂ ਦਿੱਤਾ ਗਿਆ। ਇਹ ਘਟਨਾ ਇਕੱਲੇ ਸ਼ਵਿੰਦਰ ਸਿੰਘ ਨਾਲ ਹੀ ਨਹੀਂ ਵਾਪਰੀ ਬਲਕਿ ਇਲਾਕੇ ਦੇ ਕਿੰਨੇ ਹੀ ਸ਼ਵਿੰਦਰ ਸਿੰਘ ਵਰਗੇ ਕਿਸਾਨਾਂ ਨਾਲ ਵਾਪਰ ਚੁੱਕੀ ਹੈ ਜਿਨ੍ਹਾਂ ਦੇ ਵੱਖੋ-ਵੱਖ ਬੈਂਕ ਨਾਲ ਸਬੰਧਤ ਕੰਮਾਂ ਲਈ ਬੈਂਕ ਮੈਨੇਜਰ ਦਸਤਾਵੇਜ਼ ਪੂਰੇ ਹੋਣ ਦੇ ਬਾਵਜੂਦ ਵਾਰ-ਵਾਰ ਚੱਕਰ ਕਟਾਉਂਦਾ ਹੈ ਤੇ ਬ੍ਰਾਂਚ ਵਿੱਚ ਵੀ ਦੁਰਵਿਵਹਾਰ ਕਰਦਿਆਂ ਆਪਣੇ ਕੈਬਿਨ ਤੋਂ ਬਾਹਰ ਖੜ੍ਹੇ ਰਹਿਣ ਲਈ ਆਖ ਦਿੰਦਾ ਹੈ। ਪੀੜਤਾਂ ਦਾ ਇਹ ਵੀ ਕਹਿਣਾ ਸੀ ਕਿ ਉਨ੍ਹਾਂ ਦੀ ਸੁਣਵਾਈ ਕਿਤੇ ਨਹੀਂ ਹੋਈ ਤੇ ਨਾਂ ਕੰਮ ਹੀ ਹੋਏ। ਉਨ੍ਹਾਂ ਖਦਸ਼ਾ ਪ੍ਰਗਟਾਇਆ ਕਿ ਫਾਈਲਾਂ ਸੁੱਟਣਾ ਤੇ ਜਾਇਜ਼ ਕੰਮਾਂ ਤੋਂ ਵੀ ਇਨਕਾਰੀ ਹੋਣਾ, ਹੋ ਸਕਦਾ ਹੈ ਇਸ ਪਿੱਛੇ ਅਫਸਰਸ਼ਾਹੀ ਦੀ ਭ੍ਰਿਸ਼ਟਾਚਾਰੀ ਸੋਚ ਕੰਮ ਕਰ ਰਹੀ ਹੋਵੇ। ਜ਼ਿਕਰਯੋਗ ਹੈ ਕਿ ਖਨੌਰੀ ਬ੍ਰਾਂਚ ਦੇ ਮੈਨੇਜਰ ਅਸ਼ਵਨੀ ਖੰਡੂਜਾ ਵੱਲੋਂ ਕੀਤੇ ਜਾਂਦੇ ਬੁਰੇ ਵਿਵਹਾਰ ਤੇ ਭੱਦੀ ਸ਼ਬਦਾਵਲੀ ਦੀ ਲਿਖਤੀ ਸ਼ਿਕਾਇਤ ਪਹਿਲਾਂ ਹੀ ਜ਼ੋਨਲ ਆਫਿਸ ਪਟਿਆਲਾ ਵਿੱਚ ਦਰਜ ਕਰਵਾਈ ਜਾ ਚੁੱਕੀ ਹੈ ਪਰ ਆਲਾ ਅਧਿਕਾਰੀਆਂ ਵੱਲੋਂ ਕੋਈ ਯੋਗ ਕਾਰਵਾਈ ਨਹੀਂ ਕੀਤੀ ਜਾ ਰਹੀ। ਇਸ ਸਬੰਧੀ 'ਏਬੀਪੀ ਸਾਂਝਾ' ਨਾਲ ਗੱਲਬਾਤ ਕਰਦਿਆਂ ਪੰਜਾਬ ਐਂਡ ਸਿੰਧ ਬੈਂਕ ਦੇ ਜ਼ੋਨਲ ਆਫਿਸ ਦੇ ਚੀਫ ਇੰਚਾਰਜ ਗੁਰਕ੍ਰਿਪਾਲ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਖਨੌਰੀ ਬਰਾਂਚ ਦੇ ਮੈਨਜਰ ਖਿਲਾਫ ਸ਼ਿਕਾਇਤ ਮਿਲੀ ਹੈ। ਉਹ ਦੋਹਾਂ ਧਿਰਾਂ ਦਾ ਪੱਖ ਲੈ ਰਹੇ ਹਨ। ਜੇਕਰ ਬਰਾਂਚ ਮੈਨੇਜਰ ਦੋਸ਼ੀ ਹੋਇਆ ਤਾ ਉਸ ਖਿਲਾਫ ਜ਼ਰੂਰ ਕਾਰਵਾਈ ਹੋਵੇਗੀ। ਕਿਸਾਨਾਂ ਤੇ ਪੀੜਤਾਂ ਵੱਲੋਂ ਪ੍ਰਸ਼ਾਸਨ ਤੋਂ ਫਿਰ ਮੰਗ ਕੀਤੀ ਗਈ ਹੈ ਕਿ ਖਨੌਰੀ ਬ੍ਰਾਂਚ ਦੇ ਮੈਨੇਜਰ ਅਸ਼ਵਨੀ ਖੰਡੂਜਾ ਉੱਤੇ ਸਖਤ ਨੋਟਿਸ ਲੈਂਦਿਆਂ ਖਨੌਰੀ ਬ੍ਰਾਂਚ ਚੋਂ ਹਟਾਇਆ ਜਾਵੇ ਤੇ ਕਿਸੇ ਯੋਗ ਤੇ ਸੂਝਵਾਨ ਵਿਅਕਤੀ ਨੂੰ ਮੈਨੇਜਰ ਲਾਇਆ ਜਾਵੇ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਸਰਕਾਰੀ ਕਲਰਕ 'ਤੇ ਡਿੱਗੀ ਵਿਜੀਲੈਂਸ ਬਿਊਰੋ ਦੀ ਗਾਜ਼, ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹੇਠ ਕੀਤਾ ਗ੍ਰਿਫਤਾਰ

Delhi Election: ਦਿੱਲੀ ਚੋਣਾਂ 'ਚ ਹਾਰ ਗਏ ਤਾਂ ਕੀ ਹੋਵੇਗਾ, ਅਰਵਿੰਦ ਕੇਜਰੀਵਾਲ ਨੇ ਦੱਸਿਆ ਉਨ੍ਹਾਂ ਨੂੰ ਕਿਸ ਗੱਲ ਦਾ ਹੈ ‘ਡਰ’

Punjab News: ਚੰਡੀਗੜ੍ਹ ਤੋਂ ਬਾਅਦ ਹੁਣ ਮੋਹਾਲੀ 'ਚ ਧਮਾਕੇ ਕਾਰਨ ਫੈਲੀ ਦਹਿਸ਼ਤ , ਕਈ ਮਕਾਨਾਂ ਨੂੰ ਪਹੁੰਚਿਆ ਨੁਕਸਾਨ, ਜਾਣੋ ਪੂਰਾ ਮਾਮਲਾ

Punjab News: ਆਪ ਨੇ ਸ਼ੁਕਰਾਨਾ ਯਾਤਰਾ ਰਾਹੀਂ ਖਿੱਚੀ 2027 ਚੋਣਾਂ ਦੀ ਤਿਆਰੀ, ਕਿਹਾ-ਵਰਕਰ ਸਾਡੀ ਰੀੜ੍ਹ ਦੀ ਹੱਡੀ, ਜਿਵੇਂ ਕਹਿਣਗੇ ਹੁਣ ਉਵੇਂ ਹੀ ਹੋਵੇਗਾ....

ABP Premium

ਵੀਡੀਓਜ਼

ਬਾਦਸ਼ਾਹ ਦੇ ਨਹੀਂ ਦਿੱਤੀ ਪ੍ਰੋਟੈਕਸ਼ਨ ਮਨੀ ਤਾਂ ਲਾਰੈਂਸ ਨੇ ਚੰਡੀਗੜ੍ਹ ਕਲੱਬ ਬਾਹਰ ਕਰਵਾਇਆ ਧਮਾਕਾ,Parkash Singh Badal | ਕਿਸਦੇ ਰਾਜ ਖੋਲ੍ਹ ਗਿਆ ਵੱਡੇ ਬਾਦਲ ਦਾ ਕਰੀਬੀ! |Abp SanjhaNavjot Sidhu ਡਾਕਟਰਾਂ ਦੀ ਚੁਣੌਤੀ Cancer ਦੇ ਦਾਅਵੇ ਦਾ ਇਲਾਜ਼ ਦੇਣ ਸਬੂਤ |Abp SanjhaAkali Dal | ਅਕਾਲੀ ਦਲ ਦੀ ਅੰਮ੍ਰਿਤਾ ਵੜਿੰਗ ਨੂੰ ਨਸੀਹਤ! ਮਹਿਲਾਵਾਂ ਨੂੰ ਨਾ ਕਰੋ ਬਦਨਾਮ |Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਸਰਕਾਰੀ ਕਲਰਕ 'ਤੇ ਡਿੱਗੀ ਵਿਜੀਲੈਂਸ ਬਿਊਰੋ ਦੀ ਗਾਜ਼, ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹੇਠ ਕੀਤਾ ਗ੍ਰਿਫਤਾਰ
Punjab News: ਸਰਕਾਰੀ ਕਲਰਕ 'ਤੇ ਡਿੱਗੀ ਵਿਜੀਲੈਂਸ ਬਿਊਰੋ ਦੀ ਗਾਜ਼, ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹੇਠ ਕੀਤਾ ਗ੍ਰਿਫਤਾਰ
Delhi Election: ਦਿੱਲੀ ਚੋਣਾਂ 'ਚ ਹਾਰ ਗਏ ਤਾਂ ਕੀ ਹੋਵੇਗਾ, ਅਰਵਿੰਦ ਕੇਜਰੀਵਾਲ ਨੇ ਦੱਸਿਆ ਉਨ੍ਹਾਂ ਨੂੰ ਕਿਸ ਗੱਲ ਦਾ ਹੈ ‘ਡਰ’
Delhi Election: ਦਿੱਲੀ ਚੋਣਾਂ 'ਚ ਹਾਰ ਗਏ ਤਾਂ ਕੀ ਹੋਵੇਗਾ, ਅਰਵਿੰਦ ਕੇਜਰੀਵਾਲ ਨੇ ਦੱਸਿਆ ਉਨ੍ਹਾਂ ਨੂੰ ਕਿਸ ਗੱਲ ਦਾ ਹੈ ‘ਡਰ’
Punjab News: ਚੰਡੀਗੜ੍ਹ ਤੋਂ ਬਾਅਦ ਹੁਣ ਮੋਹਾਲੀ 'ਚ ਧਮਾਕੇ ਕਾਰਨ ਫੈਲੀ ਦਹਿਸ਼ਤ , ਕਈ ਮਕਾਨਾਂ ਨੂੰ ਪਹੁੰਚਿਆ ਨੁਕਸਾਨ, ਜਾਣੋ ਪੂਰਾ ਮਾਮਲਾ
Punjab News: ਚੰਡੀਗੜ੍ਹ ਤੋਂ ਬਾਅਦ ਹੁਣ ਮੋਹਾਲੀ 'ਚ ਧਮਾਕੇ ਕਾਰਨ ਫੈਲੀ ਦਹਿਸ਼ਤ , ਕਈ ਮਕਾਨਾਂ ਨੂੰ ਪਹੁੰਚਿਆ ਨੁਕਸਾਨ, ਜਾਣੋ ਪੂਰਾ ਮਾਮਲਾ
Punjab News: ਆਪ ਨੇ ਸ਼ੁਕਰਾਨਾ ਯਾਤਰਾ ਰਾਹੀਂ ਖਿੱਚੀ 2027 ਚੋਣਾਂ ਦੀ ਤਿਆਰੀ, ਕਿਹਾ-ਵਰਕਰ ਸਾਡੀ ਰੀੜ੍ਹ ਦੀ ਹੱਡੀ, ਜਿਵੇਂ ਕਹਿਣਗੇ ਹੁਣ ਉਵੇਂ ਹੀ ਹੋਵੇਗਾ....
Punjab News: ਆਪ ਨੇ ਸ਼ੁਕਰਾਨਾ ਯਾਤਰਾ ਰਾਹੀਂ ਖਿੱਚੀ 2027 ਚੋਣਾਂ ਦੀ ਤਿਆਰੀ, ਕਿਹਾ-ਵਰਕਰ ਸਾਡੀ ਰੀੜ੍ਹ ਦੀ ਹੱਡੀ, ਜਿਵੇਂ ਕਹਿਣਗੇ ਹੁਣ ਉਵੇਂ ਹੀ ਹੋਵੇਗਾ....
ਜੇ ਕੇਂਦਰ ਨਾਲ ਸੈਟਿੰਗ ਨਹੀਂ ਤਾਂ ਸੈਨੇਟ ਚੋਣਾਂ ਤੇ ਹਰਿਆਣਾ ਨੂੰ ਚੰਡੀਗੜ੍ਹ ‘ਚ ਵੱਖਰੀ ਜਗ੍ਹਾ ਦੇਣ ਦੇ ਮਾਮਲੇ ‘ਚ ਸੈਸ਼ਨ ਸੱਦੇ ਪੰਜਾਬ ਸਰਕਾਰ, ਮਜੀਠੀਆ ਦਾ ਵੱਡਾ ਚੈਲੰਜ

Farmers Protest: ਡੱਲੇਵਾਲ ਖਿਲਾਫ ਐਕਸ਼ਨ ਤੋਂ ਭੜਕੇ ਰਵਨੀਤ ਬਿੱਟੂ, ਬੋਲੇ...ਕੇਂਦਰ ਨੂੰ ਬਦਨਾਮ ਕਰਨ ਲਈ ਭਗਵੰਤ ਮਾਨ ਸਰਕਾਰ ਦਾ ਕਾਰਾ

ਡੱਲੇਵਾਲ ਹਰਿਆਣਾ ਨਹੀਂ, ਪੰਜਾਬ ਪੁਲਿਸ ਦੀ ਹਿਰਾਸਤ 'ਚ, ਪਟਿਆਲਾ DIG ਨੇ ਕੀਤੇ ਅਹਿਮ ਖੁਲਾਸੇ

ਅਡਾਨੀ ਨੂੰ ਇੱਕ ਹੋਰ ਝਟਕਾ! ਹੁਣ ਇਹ ਸਰਕਾਰ ਰੱਦ ਕਰ ਸਕਦੀ ਪਾਵਰ ਸਪਲਾਈ ਸਮਝੌਤਾ, ਪੰਜਾਬ ਨਾਲ ਵੀ ਹੋਇਆ ਹੈ ਇਕਰਾਰਨਾਮਾ !

Embed widget