ਕਿਸਾਨ ਅੰਦੋਲਨ 'ਚ ਟਰੈਕਟਰਾਂ ਦੀ ਵਧੀ ਵਿਕਰੀ!
ਸਾਲ 2020 ਕੋਰੋਨਾ ਮਹਾਮਾਰੀ ਦੇ ਚੱਲਦਿਆਂ ਆਟੋ ਇੰਡਸਟ੍ਰੀ ਲਈ ਬਹੁਤ ਖ਼ਰਾਬ ਰਿਹਾ। ਕਈ ਕੰਪਨੀਆਂ ਨੂੰ ਵੱਡੇ ਨੁਕਸਾਨ ਝੱਲਣੇ ਪਏ। ਇਸ ਵਰ੍ਹੇ ਦੀ ਸ਼ੁਰੂਆਤ ਹੀ ਆਟੋ ਕੰਪਨੀਆਂ ਲਈ ਰਾਹਤ ਭਰਪੂਰ ਰਹੀ ਹੈ।
ਨਵੀਂ ਦਿੱਲੀ: ਸਾਲ 2020 ਕੋਰੋਨਾ ਮਹਾਮਾਰੀ ਦੇ ਚੱਲਦਿਆਂ ਆਟੋ ਇੰਡਸਟ੍ਰੀ ਲਈ ਬਹੁਤ ਖ਼ਰਾਬ ਰਿਹਾ। ਕਈ ਕੰਪਨੀਆਂ ਨੂੰ ਵੱਡੇ ਨੁਕਸਾਨ ਝੱਲਣੇ ਪਏ। ਇਸ ਵਰ੍ਹੇ ਦੀ ਸ਼ੁਰੂਆਤ ਹੀ ਆਟੋ ਕੰਪਨੀਆਂ ਲਈ ਰਾਹਤ ਭਰਪੂਰ ਰਹੀ ਹੈ। ਪੈਸੇਂਜਰ ਵਹੀਕਲਜ਼ ਦੀ ਸੇਲ ਵਿੱਚ 10% ਦਾ ਚੋਖਾ ਵਾਧਾ ਦਰਜ ਕੀਤਾ ਗਿਆ। ਖਾਸ ਗੱਲ ਇਹ ਹੈ ਕਿ ਕਿਸਾਨ ਅੰਦੋਲਨ ਵਿਚਾਲੇ ਟਰੈਕਟਰਾਂ ਦੀ ਵਿਕਰੀ ਵਿੱਚ ਕਾਫੀ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ: ਬੱਸਾਂ 'ਚ ਔਰਤਾਂ ਲਈ ਮੁਫਤ ਸਫਰ ਦਾ ਵੱਡਾ ਸੱਚ ਆਇਆ ਸਾਹਮਣੇ, ਰੋਡਵੇਜ਼ ਨੂੰ 217.90 ਕਰੋੜ ਦੇ ਨੁਕਸਾਨ ਦੀ ਸੰਭਾਵਨਾ
ਤਾਜ਼ਾ ਰਿਪੋਰਟ ਮੁਤਾਬਕ ਦੋ-ਪਹੀਆ ਵਾਹਨਾਂ ਦੀ ਵਿਕਰੀ ਵਿੱਚ 16.1 ਫ਼ੀਸਦੀ ਗਿਰਾਵਟ ਵੇਖੀ ਗਈ। ਇਸ ਤੋਂ ਇਲਾਵਾ ਤਿਪਹੀਆ ਵਾਹਨਾਂ ਦੀ ਵਿਕਰੀ ਵਿੱਚ 49.7 ਫ਼ੀਸਦੀ ਕਮੀ ਵੇਖੀ ਗਈ। ਉੱਧਰ ਟ੍ਰੈਕਟਰਾਂ ਦੀ ਵਿਕਰੀ ਵਿੱਚ ਵੀ ਭਾਰੀ ਵਾਧਾ ਹੋਇਆ। ਆਓ ਜਾਣੀਏ, ਦੂਜੀਆਂ ਗੱਡੀਆਂ ਸੇਲ ਡਿਟੇਲ:
ਟ੍ਰੈਕਟਰਾਂ ਦੀ ਵਧੀ ਵਿਕਰੀ
ਸਭ ਤੋਂ ਵੱਧ ਗ੍ਰੋਥ ਟ੍ਰੈਕਟਰ ਦੀ ਵਿਕਰੀ ਵਿੱਚ ਵੇਖੀ ਗਈ। ਫ਼ਰਵਰੀ ਮਹੀਨੇ ਟ੍ਰੈਕਟਰਾਂ ਦੀ ਵਿਕਰੀ ਵਿੱਚ 18.9 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ। ਇਸ ਵਰ੍ਹੇ ਟ੍ਰੈਕਟਰਾਂ ਦੀਆਂ 61,351 ਯੂਨਿਟਸ ਦੀ ਵਿਕਰੀ ਕੀਤੀ ਗਈ। ਇਹ ਅੰਕੜੇ ਪਿਛਲੇ ਸਾਲ ਦੇ ਮੁਕਾਬਲੇ ਵੱਧ ਹਨ।
ਮਾਰੂਤੀ ਸੁਜ਼ੂਕੀ ਦੀ ਵਿਕਰੀ ’ਚ ਹੋਇਆ ਵਾਧਾ
ਮਾਰੂਤੀ ਸੁਜ਼ੂਕੀ ਨੇ ਆਪਣਾ ਬੀਤੇ ਸਾਲ ਦੀ ਵਿਕਰੀ ਦਾ ਅੰਕੜਾ ਪਿੱਛੇ ਜਿਹੇ ਜਾਰੀ ਕੀਤਾ ਹੈ। ਕੰਪਨੀ ਨੇ ਦੱਸਿਆ ਹੈ ਕਿ ਮਾਰਚ ਮਹੀਨੇ ਇੱਕ ਲੱਖ 67 ਹਜ਼ਾਰ 14 ਯੂਨਿਟਸ ਦੀ ਵਿਕਰੀ ਦਰਜ ਕੀਤੀ ਹੈ। ਇਸ ਦੇ ਮੁਕਾਬਲੇ ਬੀਤੇ ਸਾਲ 2020 ਦੇ ਮਾਰਚ ਮਹੀਨੇ 83 ਹਜ਼ਾਰ 792 ਯੂਨਿਟਸ ਦੀ ਵਿਕਰੀ ਕੀਤੀ ਗਈ ਸੀ। ਇਸ ਵਾਰ ਦੁੱਗਣੀ ਵਿਕਰੀ ਹੋਈ ਹੈ।
ਇਹ ਵੀ ਪੜ੍ਹੋ: ਕਿਸਾਨ ਅੰਦੋਲਨ ਕਰਕੇ ਅਜੇ ਦੇਵਗਨ ਦੀ ਦਿੱਲੀ 'ਚ ਕੁੱਟਮਾਰ ? ਵੀਡੀਓ ਵਾਇਰਲ ਹੋਣ ਮਗਰੋਂ ਦਿੱਤੀ ਸਫਾਈ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ