ਪੜਚੋਲ ਕਰੋ
ਪਹਿਲਾਂ ਫ਼ਸਲਾਂ ਪਾਲਣ ਲਈ ਤੇ ਹੁਣ ਫ਼ਸਲਾਂ ਬਚਾਉਣ ਲਈ ਤੇਲ ਫੂਕਣ ਨੂੰ ਮਜਬੂਰ ਕਿਸਾਨ
ਪਿੰਡ ਸੰਗਤਪੁਰਾ ਦੇ ਕਿਸਾਨ ਭਾਰੀ ਮੀਂਹ ਕਾਰਨ ਡੁੱਬੇ ਝੋਨੇ ਨੂੰ ਬਚਾਉਣ ਲਈ ਖੇਤਾਂ ਵਿੱਚ ਖੜ੍ਹਿਆ ਪਾਣੀ ਟਰੈਕਟਰਾਂ ਰਾਹੀਂ ਕੱਢ ਰਹੇ ਹਨ। ਕਿਸਾਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਤਕਰੀਬਨ 30 ਹਜ਼ਾਰ ਦਾ ਡੀਜ਼ਲ ਫੂਕ ਚੁੱਕੇ ਹਨ, ਪਰ ਹਾਲੇ ਵੀ ਝੋਨਾ ਡੁੱਬਿਆ ਪਿਆ ਹੈ।

ਸੰਗਰੂਰ: ਜ਼ਿਲ੍ਹੇ ਦੇ ਕਸਬੇ ਲਹਿਰਾਗਾਗਾ ਦੇ ਕਈ ਪਿੰਡਾਂ ਦੇ ਕਿਸਾਨ ਖੇਤਾਂ ਵਿੱਚ ਭਰੇ ਮੀਂਹ ਦੇ ਪਾਣੀ ਤੋਂ ਕਾਫੀ ਪ੍ਰੇਸ਼ਾਨ ਹਨ। ਹਾਲਾਂਕਿ, ਇੱਥੋਂ 50 ਕੁ ਕਿਲੋਮੀਟਰ ਦੂਰ ਵਹਿੰਦੇ ਘੱਗਰ ਦਰਿਆ ਵੱਲੋਂ ਮਚਾਏ ਕਹਿਰ ਤੋਂ ਤਾਂ ਇਹ ਪਿੰਡ ਵਾਸੀ ਤਾਂ ਬਚੇ ਹੋਏ ਹਨ, ਪਰ ਮੀਂਹ ਦੇ ਕਹਿਰ ਤੋਂ ਨਾ ਬਚ ਪਾਏ। ਪਿੰਡ ਸੰਗਤਪੁਰਾ ਦੇ ਕਿਸਾਨ ਭਾਰੀ ਮੀਂਹ ਕਾਰਨ ਡੁੱਬੇ ਝੋਨੇ ਨੂੰ ਬਚਾਉਣ ਲਈ ਖੇਤਾਂ ਵਿੱਚ ਖੜ੍ਹਿਆ ਪਾਣੀ ਟਰੈਕਟਰਾਂ ਰਾਹੀਂ ਕੱਢ ਰਹੇ ਹਨ। ਕਿਸਾਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਤਕਰੀਬਨ 30 ਹਜ਼ਾਰ ਦਾ ਡੀਜ਼ਲ ਫੂਕ ਚੁੱਕੇ ਹਨ, ਪਰ ਹਾਲੇ ਵੀ ਝੋਨਾ ਡੁੱਬਿਆ ਪਿਆ ਹੈ। ਉਨ੍ਹਾਂ ਦੱਸਿਆ ਕਿ ਬਾਰਿਸ਼ ਕਾਰਨ ਹੋਏ ਫ਼ਸਲਾਂ ਦੇ ਖਰਾਬੇ ਦਾ ਕੋਈ ਵੀ ਅਧਿਕਾਰੀ ਜਾਇਜ਼ਾ ਲੈਣ ਨਹੀਂ ਆਇਆ ਅਤੇ ਉਹ ਆਪਣੇ ਪੱਧਰ 'ਤੇ ਹੀ ਫ਼ਸਲ ਨੂੰ ਬਚਾਉਣ ਲਈ ਜ਼ੋਰ ਲਾ ਰਹੇ ਹਨ। ਖੇਤਾਂ ਵਿੱਚ ਖੜ੍ਹਿਆ ਪਾਣੀ ਟਰੈਕਟਰਾਂ ਨਾਲ ਚਲਾਏ ਜਾਣ ਵਾਲੇ ਪੰਪਾਂ ਰਾਹੀਂ ਸੂਏ ਵਿੱਚ ਸੁੱਟਿਆ ਜਾ ਰਿਹਾ ਹੈ ਤਾਂ ਜੋ ਕਿਸੇ ਤਰ੍ਹਾਂ ਕਿਸਾਨਾਂ ਦੀ ਫ਼ਸਲ ਬਚ ਜਾਵੇ।
Before You Go
Khanauri Border ’ਤੇ Kisan Andolan ਨੂੰ ਲੈ ਕੇ Governor Kataria ਦਾ ਵੱਡਾ ਬਿਆਨ | Abp Sanjha | Shorts
ਟ੍ਰੈਂਡਿੰਗ ਟੌਪਿਕ

















