Land Purchase Scheme: ਭਾਰਤ ਵਿੱਚ ਜੈਵਿਕ ਖੇਤੀ ਦਾ ਕ੍ਰੇਜ਼ ਲਗਾਤਾਰ ਵਧਦਾ ਜਾ ਰਿਹਾ ਹੈ। ਅਜਿਹੇ 'ਚ ਭਾਰਤੀ ਸਟੇਟ ਬੈਂਕ ਬੇਜ਼ਮੀਨੇ ਕਿਸਾਨਾਂ ਦੀ ਮਦਦ ਲਈ ਅੱਗੇ ਆਇਆ ਹੈ। ਜੀ ਹਾਂ, ਹੁਣ ਛੋਟੇ ਤੇ ਬੇਜ਼ਮੀਨੇ ਕਿਸਾਨ ਵੀ ਆਸਾਨੀ ਨਾਲ ਖੇਤੀ ਕਰ ਸਕਣਗੇ ਕਿਉਂਕਿ ਐਸਬੀਆਈ ਕਿਸਾਨਾਂ ਨੂੰ ਜ਼ਮੀਨ ਖਰੀਦਣ ਲਈ ਕਰਜ਼ਾ ਦੇਵੇਗੀ।
ਜੇਕਰ ਤੁਸੀਂ ਵੀ ਖੇਤੀ ਕਰਨਾ ਚਾਹੁੰਦੇ ਹੋ ਅਤੇ ਤੁਹਾਡੇ ਕੋਲ ਜ਼ਮੀਨ ਘੱਟ ਹੈ ਜਾਂ ਤੁਹਾਡੇ ਕੋਲ ਜ਼ਮੀਨ ਨਹੀਂ ਹੈ, ਤਾਂ ਤੁਸੀਂ ਭਾਰਤੀ ਸਟੇਟ ਬੈਂਕ (State Bank of India) ਦੀ ਇੱਕ ਬਹੁਤ ਹੀ ਖਾਸ ਸਕੀਮ ਦਾ ਲਾਭ ਲੈ ਸਕਦੇ ਹੋ, ਜਿਸਦਾ ਨਾਮ ਜ਼ਮੀਨ ਖਰੀਦ ਸਕੀਮ (Land Purchase Scheme/LPS) ਹੈ। ਇਸ ਸਕੀਮ ਰਾਹੀਂ ਖੇਤੀ ਦਾ ਕੰਮ ਆਸਾਨੀ ਨਾਲ ਕੀਤਾ ਜਾ ਸਕਦਾ ਹੈ। ਆਓ ਅਸੀਂ ਤੁਹਾਡੇ ਨਾਲ ਇਸ ਸਕੀਮ ਬਾਰੇ ਵਿਸਥਾਰ ਵਿੱਚ ਗੱਲ ਕਰੀਏ।
ਜ਼ਮੀਨ ਖਰੀਦ ਯੋਜਨਾ ਕੀ? (What is Land Purchase Scheme?)
ਐਸਬੀਆਈ ਖੇਤੀਬਾੜੀ ਜ਼ਮੀਨ ਦੀ ਖਰੀਦ ਲਈ 85% ਤੱਕ ਕਰਜ਼ਾ ਦੇ ਰਿਹਾ ਹੈ। ਇਸ ਵਿੱਚ ਲੋਨ ਦੀ ਰਕਮ ਦੀ ਮੁੜ ਅਦਾਇਗੀ ਦੀ ਮਿਆਦ 1 ਤੋਂ 2 ਸਾਲਾਂ ਵਿੱਚ ਸ਼ੁਰੂ ਹੋਵੇਗੀ। ਤੁਹਾਨੂੰ ਕਰਜ਼ਾ ਚੁਕਾਉਣ ਲਈ 7 ਤੋਂ 10 ਸਾਲ ਦਾ ਸਮਾਂ ਮਿਲ ਸਕਦਾ ਹੈ।
ਜ਼ਮੀਨ ਖਰੀਦ ਯੋਜਨਾ ਦਾ ਮਕਸਦ ਕੀ? (What is the purpose of land purchase scheme?)
SBI ਦੀ ਜ਼ਮੀਨ ਖਰੀਦ ਯੋਜਨਾ (Land Purchase Scheme/LPS) ਦਾ ਮੁੱਖ ਉਦੇਸ਼ ਖੇਤੀਬਾੜੀ ਜ਼ਮੀਨ ਖਰੀਦਣ ਵਿੱਚ ਛੋਟੇ ਅਤੇ ਸੀਮਾਂਤ ਕਿਸਾਨਾਂ ਦੀ ਮਦਦ ਕਰਨਾ ਹੈ। ਖਾਸ ਗੱਲ ਇਹ ਹੈ ਕਿ ਅਜਿਹੇ ਲੋਕ ਜਿਨ੍ਹਾਂ ਕੋਲ ਪਹਿਲਾਂ ਹੀ ਖੇਤੀ ਲਈ ਵਾਹੀਯੋਗ ਜ਼ਮੀਨ ਨਹੀਂ ਹੈ, ਉਹ ਜ਼ਮੀਨ ਖਰੀਦ ਯੋਜਨਾ ਤਹਿਤ ਕਰਜ਼ਾ ਲੈ ਕੇ ਜ਼ਮੀਨ ਖਰੀਦ ਸਕਦੇ ਹਨ।
ਜ਼ਮੀਨ ਖਰੀਦ ਯੋਜਨਾ ਲਈ ਯੋਗਤਾ (Eligibility for Land Purchase Scheme)
ਅਜਿਹੇ ਛੋਟੇ ਤੇ ਸੀਮਾਂਤ ਕਿਸਾਨ ਜਿਨ੍ਹਾਂ ਕੋਲ 5 ਏਕੜ ਤੋਂ ਘੱਟ ਸਿੰਜਾਈ ਵਾਲੀ ਜ਼ਮੀਨ ਹੈ, ਉਹ ਅਪਲਾਈ ਕਰ ਸਕਦੇ ਹਨ।
ਜੇਕਰ ਕਿਸੇ ਕਿਸਾਨ ਕੋਲ 2.5 ਏਕੜ ਤੋਂ ਘੱਟ ਸਿੰਚਾਈ ਵਾਲੀ ਜ਼ਮੀਨ ਹੈ ਤਾਂ ਉਹ ਕਰਜ਼ਾ ਲੈ ਕੇ ਵੀ ਵਾਹੀਯੋਗ ਜ਼ਮੀਨ ਖਰੀਦ ਸਕਦਾ ਹੈ।
ਖੇਤੀਬਾੜੀ ਦਾ ਕੰਮ ਕਰਨ ਵਾਲੇ ਬੇਜ਼ਮੀਨੇ ਮਜ਼ਦੂਰ ਵੀ ਭੂਮੀ ਖਰੀਦ ਯੋਜਨਾ (Land Purchase Scheme/LPS) ਤਹਿਤ ਜ਼ਮੀਨ ਖਰੀਦਣ ਲਈ ਕਰਜ਼ਾ ਲੈ ਸਕਦੇ ਹਨ।
ਲੋਨ ਲਈ ਅਰਜ਼ੀ ਦੇਣ ਵਾਲੇ ਵਿਅਕਤੀ ਕੋਲ ਘੱਟੋ-ਘੱਟ 2 ਸਾਲਾਂ ਦਾ ਕਰਜ਼ਾ ਮੁੜ-ਭੁਗਤਾਨ ਰਿਕਾਰਡ ਹੋਣਾ ਚਾਹੀਦਾ ਹੈ।
ਐਸਬੀਆਈ ਖੇਤੀਬਾੜੀ ਜ਼ਮੀਨ ਖਰੀਦਣ ਲਈ ਦੂਜੇ ਬੈਂਕਾਂ ਤੋਂ ਲਏ ਗਏ ਕਰਜ਼ੇ ਲਈ ਗਾਹਕਾਂ ਦੀਆਂ ਅਰਜ਼ੀਆਂ 'ਤੇ ਵੀ ਵਿਚਾਰ ਕਰ ਸਕਦਾ ਹੈ।
ਬਿਨੈਕਾਰ ਕੋਲ ਕੋਈ ਹੋਰ ਬੈਂਕ ਕਰਜ਼ਾ ਬਕਾਇਆ ਨਹੀਂ ਹੋਣਾ ਚਾਹੀਦਾ ਹੈ।
ਜ਼ਮੀਨ ਖਰੀਦ ਸਕੀਮ ਅਧੀਨ ਕਰਜ਼ਾ (Loan under Land Purchase Scheme)
ਤੁਹਾਨੂੰ ਦੱਸ ਦੇਈਏ ਕਿ ਇਸ ਯੋਜਨਾ ਤਹਿਤ ਲੋਨ ਦੀ ਅਰਜ਼ੀ 'ਤੇ ਬੈਂਕ ਦੁਆਰਾ ਜ਼ਮੀਨ ਦੀ ਕੀਮਤ ਦਾ ਮੁਲਾਂਕਣ ਕੀਤਾ ਜਾਵੇਗਾ। ਇਸ ਤੋਂ ਬਾਅਦ ਖੇਤੀ ਵਾਲੀ ਜ਼ਮੀਨ ਦੀ ਕੁੱਲ ਲਾਗਤ ਦਾ 85 ਫੀਸਦੀ ਤੱਕ ਕਰਜ਼ਾ ਲਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਕਰਜ਼ਾ ਲੈ ਕੇ ਖਰੀਦੀ ਗਈ ਵਾਹੀਯੋਗ ਜ਼ਮੀਨ ਕਰਜ਼ੇ ਦੀ ਰਕਮ ਵਾਪਸ ਹੋਣ ਤੱਕ ਬੈਂਕ ਕੋਲ ਗਿਰਵੀ ਰਹੇਗੀ। ਜਦੋਂ ਤੁਸੀਂ ਕਰਜ਼ੇ ਦੀ ਰਕਮ ਵਾਪਸ ਕਰੋਗੇ, ਤਾਂ ਉਹ ਜ਼ਮੀਨ ਬੈਂਕ ਦੁਆਰਾ ਮੁਕਤ ਕਰ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: Digital Beggar: ਇਸ ਭਿਖਾਰੀ ਅੱਗੇ ਨਹੀਂ ਚੱਲਦਾ 'ਖੁੱਲ੍ਹੇ ਨਹੀਂ' ਹੋਣ ਦਾ ਬਹਾਨਾ, ਆਨਲਾਈਨ ਭੀਖ ਮੰਗਦਾ ਡਿਜੀਟਲ ਭਿਖਾਰੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin