ਪੜਚੋਲ ਕਰੋ
Advertisement
ਅਬੋਹਰ ਦੇ MA, B.Ed ਨੌਜਵਾਨ ਨੇ ਕੀਤਾ ਕਮਾਲ, ਜੈਵਿਕ ਖੇਤੀ ਨਾਲ ਕਮਾ ਰਿਹਾ ਲੱਖਾਂ
ਗੁਰਪ੍ਰੀਤ ਸਿੰਘ ਨੇ MA, B.Ed ਦੀ ਪੜ੍ਹਾਈ ਕੀਤੀ ਹੋਈ ਹੈ। ਇੰਨਾ ਪੜ੍ਹਨ ਦੇ ਬਾਵਜੂਦ ਨੌਕਰੀ ਨਾ ਮਿਲਣ ਕਰਕੇ ਉਸ ਨੇ ਖੇਤੀ ਨੂੰ ਸਹਾਇਕ ਧੰਦਾ ਬਣਾ ਲਿਆ ਹੈ ਤੇ ਲੱਖਾਂ ਰੁਪਏ ਕਮਾ ਰਿਹਾ ਹੈ। ਉਸ ਕੋਲ ਕਰੀਬ 40 ਪਸ਼ੂ ਹਨ ਤੇ ਇਨ੍ਹਾਂ ਦੇ ਦੁੱਧ ਨੂੰ ਵੇਚ ਕੇ ਕਿਸਾਨ ਮਹੀਨੇ ਦੇ ਲੱਖਾਂ ਰੁਪਏ ਕਮਾ ਰਿਹਾ ਹੈ।
ਫਾਜ਼ਿਲਕਾ: ਅਬੋਹਰ ਦੇ ਪਿੰਡ ਪੱਟੀ ਸਦੀਕ ਵਿੱਚ ਗੁਰਪ੍ਰੀਤ ਸਿੰਘ ਨਾਂ ਦੇ ਕਿਸਾਨ ਨੇ ਜੈਵਿਕ ਖੇਤੀ ਦੀ ਅਨੋਖੀ ਪਹਿਲ ਕੀਤੀ ਹੈ। ਗੁਰਪ੍ਰੀਤ ਸਿੰਘ ਨੇ ਜੈਵਿਕ ਕਣਕ, ਜੈਵਿਕ ਕਿੰਨੂ ਦੇ ਬਾਗ ਤੇ ਦੁੱਧ ਦੀ ਸ਼ੁਰੂਆਤ ਕੀਤੀ ਹੈ। ਇਸ ਖੇਤੀ ਨਾਲ ਉਸ ਨੂੰ ਕਾਫ਼ੀ ਮੁਨਾਫਾ ਹੋ ਰਿਹਾ ਹੈ। ਗੁਰਪ੍ਰੀਤ ਸਿੰਘ ਪਸ਼ੂਆਂ ਦੇ ਮਲ-ਮੂਤਰ ਦੀ ਖਾਧ ਬਣਾ ਕੇ ਜੈਵਿਕ ਫਸਲਾਂ ਲਈ ਇਸਤੇਮਾਲ ਕਰਦਾ ਹੈ।
ਗੁਰਪ੍ਰੀਤ ਸਿੰਘ ਨੇ MA, B.Ed ਦੀ ਪੜ੍ਹਾਈ ਕੀਤੀ ਹੋਈ ਹੈ। ਇੰਨਾ ਪੜ੍ਹਨ ਦੇ ਬਾਵਜੂਦ ਨੌਕਰੀ ਨਾ ਮਿਲਣ ਕਰਕੇ ਉਸ ਨੇ ਖੇਤੀ ਨੂੰ ਸਹਾਇਕ ਧੰਦਾ ਬਣਾ ਲਿਆ ਹੈ ਤੇ ਲੱਖਾਂ ਰੁਪਏ ਕਮਾ ਰਿਹਾ ਹੈ। ਉਸ ਕੋਲ ਕਰੀਬ 40 ਪਸ਼ੂ ਹਨ ਤੇ ਇਨ੍ਹਾਂ ਦੇ ਦੁੱਧ ਨੂੰ ਵੇਚ ਕੇ ਕਿਸਾਨ ਮਹੀਨੇ ਦੇ ਲੱਖਾਂ ਰੁਪਏ ਕਮਾ ਰਿਹਾ ਹੈ। ਉਸ ਦੇ ਕੋਲ 10 ਏਕੜ ਦਾ ਬਾਗ ਹੈ ਤੇ 20 ਏਕੜ ਕਣਕ ਦੀ ਫਸਲ ਹੈ ਜੋ ਪੂਰੀ ਦੀ ਪੂਰੀ ਜੈਵਿਕ ਹੈ।
ਉਸ ਨੇ ਜੈਵਿਕ ਤੇ ਆਮ ਦੁੱਧ ਬਾਰੇ ਦੱਸਿਆ ਕਿ ਆਮ ਦੁੱਧ ਦੀ ਕੀਮਤ 28 ਤੋਂ 30 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ ਪਰ ਜੈਵਿਕ ਦੁੱਧ 55 ਰੁਪਏ ਪ੍ਰਤੀ ਲੀਟਰ ਵਿਕਦਾ ਹੈ। ਇਸੇ ਤਰ੍ਹਾਂ ਕਣਕ ਦੀ ਗੱਲ ਕਰੀਏ ਤਾਂ ਜੈਵਿਕ ਕਣਕ ਕਰੀਬ 2800 ਰੁਪਏ ਪ੍ਰਤੀ ਕਵੰਟਲ ਦੇ ਹਿਸਾਬ ਨਾਲ ਵਿਕਦੀ ਹੈ ਪਰ ਆਮ ਕਣਕ ਦਾ ਰੇਟ ਕਰੀਬ 1700 ਤੋਂ 1800 ਰੁਪਏ ਹੈ।
ਦੂਜੇ ਪਾਸੇ ਗੁਰਪ੍ਰੀਤ ਸਿੰਘ ਨੇ ਸਰਕਾਰ ਪ੍ਰਤੀ ਨਿਰਾਸ਼ਾ ਵਿਖਾਈ। ਕਿਸਾਨ ਦਾ ਕਹਿਣਾ ਹੈ ਕਿ ਉਹ 4 ਸਾਲਾਂ ਤੋਂ ਜੈਵਿਕ ਫਸਲਾਂ ਦਾ ਕੰਮ ਕਰ ਰਿਹਾ ਹੈ। ਜੈਵਿਕ ਕਿੰਨੂ ਦਾ ਰੇਟ ਵੀ ਆਮ ਕਿੰਨੂ ਦੇ ਰੇਟ ਬਰਾਬਰ ਮਿਲ ਰਿਹਾ ਹੈ। ਉਸ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਜੈਵਿਕ ਕਿੰਨੂ ਦੇ ਬਾਗ ਦਾ ਵੱਖਰਾ ਮੰਡੀਕਰਨ ਹੋਣਾ ਚਾਹੀਦਾ ਹੈ ਤਾਂਜੋ ਫਸਲ ਦਾ ਪੂਰਾ ਰੇਟ ਮਿਲ ਸਕੇ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਕ੍ਰਿਕਟ
ਪੰਜਾਬ
ਅੰਮ੍ਰਿਤਸਰ
Advertisement