ਪੜਚੋਲ ਕਰੋ
Advertisement
ਜੈਨੇਟਿਕਸ ਇੰਜੀਨੀਅਰ ਦਾ ਕੈਰੀਅਰ ਛੱਡ ਕੇ ਕਰ ਰਹੀ ਹੈ ਗ਼ਰੀਬ ਬੱਚਿਆਂ ਦੀ ਇੱਛਾਵਾਂ ਪੂਰੀ
ਚੰਡੀਗੜ੍ਹ: ਹਰ ਇਨਸਾਨ ਦਾ ਕੋਈ ਨਾ ਕੋਈ ਸੁਪਨਾ ਹੁੰਦਾ ਹੈ, ਕੁੱਝ ਇੱਛਾਵਾਂ ਵੀ ਹੁੰਦੀਆਂ ਹਨ ਜਿਨ੍ਹਾਂ ਨੂੰ ਉਹ ਪੂਰਾ ਕਰਨਾ ਚਾਹੁੰਦਾ ਹੈ। ਇੱਛਾਵਾਂ ਨੂੰ ਅਤੇ ਸੁਪਨੇ ਨੂੰ ਪੂਰਾ ਕਰਨ ਲਈ ਉਹ ਮਿਹਨਤ ਕਰਦਾ ਹੈ। ਉਸ ਸੁਪਨੇ ਨੂੰ ਉਹ ਉਦੋਂ ਤਕ ਮਨ ਵਿੱਚ ਵਸਾ ਕੇ ਰੱਖਦਾ ਹੈ ਜਦੋਂ ਤਕ ਉਹ ਪੂਰਾ ਨਾ ਹੋ ਜਾਵੇ।
ਜੇ ਸੁਪਨਾ ਇਹ ਹੋਵੇ ਕਿ ਅਜਿਹੇ ਲੋਕਾਂ ਦੇ ਸੁਪਨੇ ਪੂਰੇ ਕਰਨੇ ਹੋਣ ਜਿਨ੍ਹਾਂ ਕੋਲ ਇੱਛਾਵਾਂ ਪੂਰੀਆਂ ਕਰਨ ਦੇ ਸਾਧਨ ਨਾ ਹੋਣ? ਅਜਿਹਾ ਹੀ ਸੁਪਨਾ ਹੈ ਭੋਪਾਲ ਦੀ ਰਹਿਣ ਵਾਲੀ 24 ਸਾਲਾ ਨਿਕਿਤਾ ਕੋਠਾਰੀ ਦਾ। ਨਿਕਿਤਾ ਨੇ ਜੈਨੇਟਿਕਸ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਮਗਰੋਂ ਫ਼ੋਟੋਗਰਾਫੀ ਅਤੇ ਸਮਾਜ ਸੇਵਾ ਦੀ ਰਾਹ ਚੁਣ ਲਈ. ਉਸਨੁ ਸ਼ੌਕ ਹੈ ਅਜਿਹੇ ਲੋਕਾਂ ਦੀ ਮਦਦ ਕਰਨ ਦਾ ਜਿਨ੍ਹਾਂ ਕਿਲ ਸਾਧਨ ਨਹੀਂ ਹਨ।
ਨਿਕਿਤਾ ਅਜਿਹੇ ਸਕੂਲਾਂ ਨਾਲ ਰਲ ਕੇ ਪ੍ਰੋਜੈਕਟ ਚਲਾਉਂਦੀ ਹੈ ਜਿੱਥੇ ਗ਼ਰੀਬ ਬੱਚੇ ਪੜ੍ਹਦੇ ਹਨ. ਉਹ ਉਨ੍ਹਾਂ ਸਕੂਲਾਂ ਵਿੱਚ ਜਾ ਕੇ ਬੱਚਿਆਂ ਕੋਲੋਂ ਇੱਕ ਪੇਪਰ ਉੱਤੇ ਉਨ੍ਹਾਂ ਦੀ ਇੱਛਾ ਲਿਖਾ ਲੈਂਦੀ ਹੈ. ਇਹ ਇੱਛਾਵਾਂ ਬਹੁਤ ਹੀ ਨਿੱਕੀਆਂ ਹੁੰਦੀਆਂ ਹਨ ਅਤੇ ਬਹੁਤ ਹੀ ਘੱਟ ਪੈਸੇ ਨਾਲ ਪੂਰੀ ਹੋ ਜਾਂਦੀਆਂ ਹਨ।
ਇਨ੍ਹਾਂ ਇੱਛਾਵਾਂ ਵਿੱਚ ਸਾਈਕਲ 'ਤੇ ਸਕੂਲ ਜਾਂ ਦੀ ਇੱਛਾ, ਡਾਂਸ ਸਿੱਖਣਾ, ਪੈਨਸਿਲਾਂ ਦਾ ਡੱਬਾ ਲੈਣਾ, ਕੋਈ ਖਿਡੌਣਾ ਲੈਣਾ ਜਾਂ ਨਵੇਂ ਬੂਟ, ਕਮੀਜ਼ ਜਾਂ ਜੁਰਾਬਾਂ ਲੈਣਾ ਸ਼ਾਮਿਲ ਹੁੰਦਾ ਹੈ। ਭਾਵੇਂ ਇਹ ਬਹੁਤ ਛੋਟੀਆਂ ਇੱਛਾਵਾਂ ਜਾਪਦੀਆਂ ਹਨ ਪਰ ਝੁੱਗੀਆਂ ਵਿੱਚ ਰਹਿਣ ਵਾਲੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਲਈ ਇਹ ਵੀ ਪੂਰੀ ਕਰਨਾ ਸੌਖਾ ਨਹੀਂ ਹੈ। ਨਿਕਿਤਾ ਇਨ੍ਹਾਂ ਬੱਚਿਆਂ ਦੀ ਇਹੋ ਜਿਹੀ ਇੱਛਾਵਾਂ ਹੀ ਪੂਰੀ ਕਰਦੀ ਹੈ।
ਗ਼ਰੀਬ ਬੱਚਿਆਂ ਨੂੰ ਮੁੱਢਲੀ ਜ਼ਰੂਰਤਾਂ ਪੂਰੀ ਕਰਾਉਣ ਲਈ ਇਸ ਗਰੁੱਪ ਬਣਾਇਆ ਹੋਇਆ ਹੈ ਜੋ ਇਨ੍ਹਾਂ ਕੰਮਾਂ ਲਈ ਪੈਸੇ ਇਕੱਠੇ ਕਰਦਾ ਹੈ। ਨਿਕਿਤਾ ਵਰਡ ਇਕਨਾਮਿਕ ਫੋਰਮ ਦੀ ਸਹਿਯੋਗੀ ਸੰਸਥਾ ਵਰਡ ਸ਼ੇਪਰ ਕਮਯੂਨਿਟੀ ਨਾਲ ਜੁੜੀ ਹੋਈ ਹੈ। ਇਹ ਸੰਸਥਾ ਦੁਨੀਆ ਭਰ 'ਚ ਅਜਿਹੇ ਨੌਜਵਾਨਾਂ ਨੂੰ ਨਾਲ ਜੋੜਦੀ ਹੈ ਜਿਨ੍ਹਾਂ ਵਿੱਚ ਲੀਡਰ ਬਣਨ ਦਾ ਮਾਦਾ ਹੋਵੇ। ਨਿਕਿਤਾ ਇਸ ਸੰਸਥਾ ਦੀ ਭੋਪਾਲ ਇਕਾਈ ਦੀ ਮੈਂਬਰ ਹੈ।
ਇਸ ਸੰਸਥਾ ਦੇ ਮੈਂਬਰ ਬੱਚਿਆਂ ਦੀ ਇੱਛਾਵਾਂ ਬਾਰੇ ਸਾਰੇ ਮੈਂਬਰਾਂ ਨੂੰ ਦੱਸਦੇ ਹਨ ਅਤੇ ਇਸ ਬਾਰੇ ਆਪਣੀ ਸਾਈਟ ਤੇ ਵੀ ਸੂਚਨਾ ਦੇ ਦਿੰਦੇ ਹਨ ਤਾਂ ਜੋ ਜੇ ਕਿਸੇ ਨੇ ਕੋਈ ਸਮਾਨ ਭੇਂਟ ਕਰਨਾ ਹੋਵੇ ਤਾਂ ਉਹ ਇਨ੍ਹਾਂ ਬੱਚਿਆਂ ਲਈ ਭੇਜ ਸਕੇ।
ਨਿਕਿਤਾ ਦਾ ਕਹਿਣਾ ਹੈ ਕਿ "ਸਾਡਾ ਮਕਸਦ ਇੱਕ ਅਜਿਹਾ ਸਮਾਜ ਬਣਾਉਣਾ ਹੈ ਜਿੱਥੇ ਕੋਈ ਵਿਤਕਰਾ ਨਾ ਹੋਵੇ ਪੈਸੇ। ਪੈਸੇ ਦੀ ਘਾਟ ਕਰਕੇ ਕਿਸੇ ਬੱਚੇ ਨੂੰ ਆਪਣੀਆਂ ਇੱਛਾਵਾਂ ਨਾਂ ਮਾਰਨੀਆਂ ਪੈਣ. ਜਿੱਥੇ ਸਾਰਿਆਂ ਨੂੰ ਤਰੱਕੀ ਦੇ ਇੱਕ ਸਮਾਨ ਮੌਕੇ ਮਿਲ ਸਕਣ" ਨਿਕਿਤਾ ਦਾ ਕਹਿਣਾ ਹੈ ਕਿ ਇਹ ਜ਼ਰੂਰੀ ਨਹੀਂ ਕਿ ਅਸੀਂ ਸਮਾਨ ਜਾਂ ਪੈਸੇ ਨਾਲ ਹੀ ਬੱਚਿਆਂ ਦੀ ਮਦਦ ਕਰੀਏ।
ਜੇ ਆਪਣੇ ਕੋਲ ਕੋਈ ਹੁਨਰ ਹੈ, ਤਾਂ ਅਸੀਂ ਉਹ ਵੀ ਇਨ੍ਹਾਂ ਬੱਚਿਆਂ ਨੂੰ ਦੇ ਸਕਦੇ ਹਾਂ. ਅਸੀਂ ਆਪਣੇ ਆਲ਼ੇ ਦੁਆਲੇ ਦੇ ਗ਼ਰੀਬ ਬੱਚਿਆਂ ਨੂੰ ਪੜ੍ਹਾਈ ਕਰਾ ਸਕਦੇ ਹਾਂ। ਇਸ ਨਾਲ ਹੀ ਸਮਾਜ ਨੂੰ ਬਦਲਿਆ ਜਾ ਸਕਦਾ ਹੈ। ਇਸ ਕੰਮ ਬਾਰੇ ਨਿਕਿਤਾ ਨੂੰ ਪ੍ਰੇਰਨਾ ਆਪਣੇ ਪਿਤਾ ਕੋਲੋਂ ਹੀ ਮਿਲੀ ਜੋ ਕਿ ਇੱਕ ਕਾਰੋਬਾਰੀ ਹਨ ਅਤੇ ਉਨ੍ਹਾਂ ਕੋਲ ਕਈ ਮਜ਼ਦੂਰ ਕੰਮ ਕਰਦੇ ਹਨ. ਉਹ ਉਨ੍ਹਾਂ ਦੀ ਮਦਦ ਕਰਦੇ ਰਹਿੰਦੇ ਹਨ।
ਨਿਕਿਤਾ ਨੇ ਚੇਨਈ ਦੀ ਏਸਆਰਏਮ ਯੂਨੀਵਰਸਿਟੀ ਤੋਂ ਜੈਨੇਟਿਕਸ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ। ਉਸ ਮਗਰੋਂ ਉਸ ਨੇ ਮਾਸ ਕਮ੍ਯੂਨਿਕੇਸ਼ਨ ਵਿੱਚ ਪੋਸਟ ਗ੍ਰੇਜੁਏਸ਼ਨ ਵੀ ਕੀਤਾ। ਉਸ ਦਾ ਕਹਿਣਾ ਹੈ ਕਿ "ਭਾਰਤ ਵਿੱਚ ਕਾਮਯਾਬੀ ਦਾ ਮਤਲਬ ਆਈਆਈਟੀ ਜਾਂ ਆਈਆਈਐਮ 'ਚ ਦਾਖ਼ਲਾ ਮਿਲਣਾ ਅਤੇ ਵਧਿਆ ਨੌਕਰੀ ਲੈ ਲੈਣਾ ਹੀ ਹੁੰਦਾ ਹੈ ਪਰ ਮੈਂ 'ਥ੍ਰੀ ਇਡੀਅਟ' ਫ਼ਿਲਮ ਦੇ ਫ਼ਰਹਾਨ ਵਲਾ ਰੋਲ ਚੁਣਿਆ ਅਤੇ ਉਹੀ ਕੀਤਾ ਜੋ ਮੇਰਾ ਮਨ ਕਹਿੰਦਾ ਸੀ. ਮੈਂ ਫ਼ੋਟੋਗਰਾਫੀ ਚੁਣੀ ਅਤੇ ਸਮਾਜ ਸੇਵਾ। ਮੈਂ ਜੰਮੀ ਤਾਂ ਜੀਨੀਅਸ ਸੀ ਅਪਰ ਇਡੀਅਟ ਰਹਿਣ ਦਾ ਫ਼ੈਸਲਾ ਮੇਰਾ ਆਪਣਾ ਹੈ."
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕਾਰੋਬਾਰ
ਪੰਜਾਬ
Advertisement