ਨਵੀਂ ਦਿੱਲ਼ੀ: ਕਿਸਾਨ ਖੇਤੀ ਲਈ ਡੀ.ਏ.ਪੀ. ਤੇ ਯੂਰੀਆ ਦੇ ਮਹਿੰਗੇ ਭਾਅ ਤੋਂ ਹਮੇਸ਼ਾ ਪ੍ਰੇਸ਼ਾਨ ਰਹਿੰਦੇ ਹਨ। ਜੇਕਰ ਖਾਦ ਦੀ ਥੁੜ ਹੋਵੇ ਤਾਂ ਮੋਟੀ ਕੀਮਤ ਤਾਰ ਕੇ ਖਾਦ ਬਲੈਕ ਵਿੱਚ ਖ਼ਰੀਦਣੀ ਪੈਂਦੀ ਹੈ। ਇੰਨਾ ਹੀ ਨਹੀਂ ਕਈ ਵਾਰ ਕਿਸਾਨਾਂ ਨੂੰ ਸਮੇਂ 'ਤੇ ਖਾਦ ਨਾ ਮਿਲਣ ਕਾਰਨ ਫ਼ਸਲਾਂ ਦਾ ਨੁਕਸਾਨ ਵੀ ਝੱਲਣਾ ਪੈਂਦਾ ਹੈ।


ਅੱਜ ਤੁਹਾਨੂੰ ਦੱਸਦੇ ਹਾਂ ਇੱਕ ਅਜਿਹੇ ਕਿਸਾਨ ਬਾਰੇ ਜਿਹੜਾ ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਮੁਕਤ ਹੈ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਕਾਨਪੁਰ ਨਗਰ ਜ਼ਿਲ੍ਹੇ ਦੇ 45 ਸਾਲਾ ਕਿਸਾਨ ਪੰਚਮ ਕੁਮਾਰ ਬਾਰੇ। ਉਸ ਵੱਲੋਂ ਯੂਰੀਆ ਤੇ ਡੀਏਪੀ ਖਾਦ ਦੇ ਬਦਲ ਵਜੋਂ ਬਣਾਈ ਗਈ ਤਰਲ ਜੈਵਿਕ ਖਾਦ ਨਾਲ ਜਿੱਥੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਚੰਗੀ ਪੈਦਾਵਾਰ ਮਿਲ ਰਹੀ ਹੈ, ਉੱਥੇ ਹੀ ਉਹ ਇਸ ਨੂੰ ਵੇਚ ਕੇ ਚੰਗੀ ਕਮਾਈ ਕਰ ਰਹੇ ਹਨ।


ਪੰਚਮ ਕੁਮਾਰ ਦਾ ਪਿੰਡ ਕੁੰਵਰਪੁਰ ਹੈ ਜਿਹੜਾ ਕਾਨਪੁਰ ਨਗਰ ਜ਼ਿਲ੍ਹੇ ਤੋਂ 32 ਕਿਲੋਮੀਟਰ ਦੂਰ ਸ਼ਿਵ ਰਾਜਕੁਮਾਰ ਬਲਾਕ ਵਿੱਚ ਹੈ। ਉਸ ਨੇ 2012 ਤੋਂ ਅੰਮ੍ਰਿਤ ਪਾਣੀ ਨਾਂ ਦੀ ਇਹ ਖਾਦ ਬਣਾਉਣੀ ਸ਼ੁਰੂ ਕੀਤੀ ਸੀ ਜਿਸ ਨੂੰ ਫ਼ਸਲਾਂ ਵਿੱਚ ਪਾਉਣ ਨਾਲ ਪੈਦਾਵਾਰ ਚੰਗੀ ਹੁੰਦੀ ਹੈ।


ਪੰਚਮ ਦੱਸਦੇ ਹਨ ਕਿ ਇੱਕ ਏਕੜ ਖੇਤ ਵਿੱਚ ਜਿੱਥੇ ਦੋ ਬੋਰੀ ਡੀਏਪੀ ( ਕੀਮਤ 1200 ਰੁਪਏ ਬੋਰੀ) ਤੇ ਦੋ ਬੋਰੀ ਯੂਰੀਆ (ਕੀਮਤ 350 ਰੁਪਏ ਪ੍ਰਤੀ ਬੋਰੀ) ਲੱਗਦੀ ਹੈ ਭਾਵ ਕਰੀਬ ਤਿੰਨ ਹਜ਼ਾਰ ਤੋਂ ਜ਼ਿਆਦਾ ਰੁਪਏ ਲੱਗਦੇ ਹਨ ਪਰ ਇਸ ਤਰਲ ਖਾਦ ਨੂੰ ਤਿੰਨ ਵਾਰ ਸਪਰੇਅ ਕਰਨ ਬਾਅਦ ਚੰਗੀ ਪੈਦਾਵਾਰ ਹੁੰਦੀ ਹੈ। ਇਸ ਵਿੱਚ ਸਿਰਫ਼ ਨੌਂ ਸੌ ਰੁਪਏ ਪ੍ਰਤੀ ਏਕੜ ਦਾ ਹੀ ਖਰਚਾ ਆਉਂਦਾ ਹੈ।


ਪੰਚਮ ਕਮਾਰ ਫ਼ਸਲ ਵਿੱਚ ਪਾਉਣ ਦਾ ਤਰੀਕਾ ਦੱਸਦੇ ਹਨ ਕਿ 16 ਲੀਟਰ ਇੱਕ ਟੈਂਕੀ ਪਾਣੀ ਵਿੱਚ 75 ਤੋਂ 90 ਐਮ.ਐਲ. ਤੱਕ ਜੈਵਿਕ ਖਾਦ ਪਾ ਕੇ ਫ਼ਸਲ ਵਿੱਚ ਤਿੰਨ ਵਾਰ ਸਪਰੇਅ ਕਰਨੀ ਚਾਹੀਦੀ ਹੈ। ਇੱਕ ਵਿੱਘੇ ਵਿੱਚ ਚਾਰ ਤੋਂ ਪੰਜ ਟੈਂਕੀ ਪਾਣੀ ਵਿੱਚ ਪਾ ਕੇ ਸਪਰੇਅ ਕੀਤਾ ਜਾ ਸਕਦਾ ਹੈ। ਪੰਚਮ ਕਮਾਰ ਨੂੰ ਖੇਤੀ ਲਈ ਕਈ ਪੁਰਸਕਾਰ ਵੀ ਮਿਲ ਚੁੱਕੇ ਹਨ। ਉਹ ਲੋਕਾਂ ਨੂੰ ਜੈਵਿਕ ਖੇਤੀ ਕਰਨ ਦੀ ਪ੍ਰੇਰਣਾ ਦਿੰਦਾ ਹੈ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904