ਨਵੀਂ ਦਿੱਲੀ: ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਸਾਰੇ ਕਿਸਾਨਾਂ ਨੂੰ ਕੇਂਦਰ ਸਰਕਾਰ ਨੇ ਖੇਤੀ ਕਰਨ ਲਈ ਸਭ ਤੋਂ ਸਸਤਾ ਲੋਨ ਦੇਣ ਦੀ ਯੋਜਨਾ ਬਣਾਈ ਹੈ। ਤਾਂ ਜੋ ਕੋਈ ਵੀ ਕਿਸਾਨ ਪੈਸੇ ਦੀ ਘਾਟ ਕਾਰਨ ਖੇਤੀ ਤੋਂ ਵਾਂਝਾ ਨਾ ਰਹੀ ਸਕੇ। ਕੇਂਦਰੀ ਖੇਤੀਬਾੜੀ ਰਾਜ ਮੰਤਰੀ ਕੈਲਾਸ਼ ਚੌਧਰੀ ਮੁਤਾਬਕ, ਅਗਲੇ ਕੁਝ ਦਿਨਾਂ ਵਿੱਚ ਢਾਈ ਕਰੋੜ ਕਿਸਾਨਾਂ ਨੂੰ ਕਿਸਾਨੀ ਕ੍ਰੈਡਿਟ ਕਾਰਡ ਦੇ ਜ਼ਰੀਏ 2 ਲੱਖ ਕਰੋੜ ਰੁਪਏ ਦਾ ਕਰਜ਼ ਦਿੱਤਾ ਜਾਵੇਗਾ। ਇਹ ਰਕਮ ਪੀਐਸ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਲਾਭਪਾਤਰੀਆਂ ਨੂੰ ਦਿੱਤੀ ਜਾਵੇਗੀ। ਜਿਸ ਵਿਚ ਪਸ਼ੂ ਪਾਲਣ ਤੇ ਮੱਛੀ ਪਾਲਣ ਕਰਨ ਵਾਲੇ ਕਿਸਾਨਾਂ ਨੂੰ ਵੀ ਲਾਭ ਮਿਲੇਗਾ।

ਦਰਅਸਲ ਕੇਂਦਰੀ ਖੇਤੀਬਾੜੀ ਰਾਜ ਮੰਤਰੀ ਨੇ ਕਿਹਾ ਕਿ ਇੱਕ ਮਾਰਚ ਤੋਂ ਹੁਣ ਤੱਕ ਦੇਸ਼ ਦੇ ਤਕਰੀਬਨ 3 ਕਰੋੜ ਕਿਸਾਨਾਂ ਨੂੰ 4.22 ਲੱਖ ਕਰੋੜ ਰੁਪਏ ਦੇ ਖੇਤੀਬਾੜੀ ਕਰਜ਼ ਪ੍ਰਦਾਨ ਕੀਤਾ ਜਾ ਚੁੱਕਿਆ ਹੈ। ਜਿਸ ‘ਚ 3 ਮਹੀਨਿਆਂ ਦਾ ਵਿਆਜ ਵੀ ਮੁਆਫ ਕੀਤਾ ਜਾਂਦਾ ਹੈ। ਇੰਨਾ ਹੀ ਨਹੀਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਨਾਲ ਜੁੜੇ 25 ਲੱਖ ਨਵੇਂ ਕਿਸਾਨਾਂ ਨੂੰ ਕ੍ਰੈਡਿਟ ਕਾਰਡ ਜਾਰੀ ਕੀਤੇ ਗਏ ਹਨ। ਇਸ ਦੀ ਸੀਮਾ 25 ਹਜ਼ਾਰ ਕਰੋੜ ਹੈ।

7 ਕਰੋੜ ਕਿਸਾਨਾਂ ਕੋਲ ਹੈ ਕਿਸਾਨ ਕ੍ਰੈਡਿਟ ਕਾਰਡ:

ਇਸ ਸਮੇਂ ਤਕਰੀਬਨ 7 ਕਰੋੜ ਕਿਸਾਨਾਂ ਕੋਲ Kisan Credit Card ਹੈ ਜਦਕਿ 9.87 ਕਰੋੜ ਕਿਸਾਨਾਂ ਨੂੰ Pradhan Mantri Kisan Samman Nidhi Scheme ਅਧੀਨ ਸਾਲਾਨਾ 6000 ਰੁਪਏ ਦੀ ਮਦਦ ਦਿੱਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਸਕੀਮ ਦੇ ਲਾਭਪਾਤਰੀਆਂ ਨੂੰ ਲੋਨ ਲੈਣਾ ਇਸ ਲਈ ਸੌਖਾ ਹੋਵੇਗਾ ਕਿਉਂਕਿ ਕੇਂਦਰ ਸਰਕਾਰ ਪਹਿਲਾਂ ਹੀ ਉਨ੍ਹਾਂ ਦੇ ਰੈਵਿਨਯੂ ਰਿਕਾਰਡ, ਬੈਂਕ ਖਾਤੇ ਅਤੇ ਆਧਾਰ ਕਾਰਡ ਨੂੰ ਮਨਜ਼ੂਰੀ ਦੇ ਚੁੱਕੀ ਹੈ।

ਕਿਸਾਨ ਕ੍ਰੈਡਿਟ ਕਾਰਡ ਦੇ ਤਹਿਤ ਉਪਲਬਧ ਸਸਤਾ ਲੋਨ:

ਕਿਸਾਨ ਕਰੈਡਿਟ ਕਾਰਡ ‘ਤੇ ਕਰਜ਼ੇ ਦੀ ਦਰ 4% ਹੈ। ਕਿਸਾਨ 4% ਦੀ ਵਿਆਜ ਦਰ ‘ਤੇ ਬਿਨਾਂ ਸੁਰੱਖਿਆ ਦੇ 1.60 ਲੱਖ ਰੁਪਏ ਤੱਕ ਦਾ ਕਰਜ਼ਾ ਆਸਾਨੀ ਨਾਲ ਹਾਸਲ ਕਰ ਸਕਦੇ ਹਨ। ਇੰਨਾ ਹੀ ਨਹੀਂ, ਜੇਕਰ ਕਿਸਾਨ ਸਮੇਂ ਸਿਰ ਅਦਾਇਗੀ ਕਰਦਾ ਹੈ ਤਾਂ ਉਸ ਦੇ ਕਰਜ਼ੇ ਦੀ ਰਕਮ 3 ਲੱਖ ਰੁਪਏ ਤੱਕ ਵਧਾਈ ਜਾ ਸਕਦੀ ਹੈ।

ਕਿਵੇਂ ਪ੍ਰਾਪਤ ਕਰੀਏ ਕਿਸਾਨੀ ਕ੍ਰੈਡਿਟ ਕਾਰਡ:

ਸਭ ਤੋਂ ਪਹਿਲਾਂ ਤੁਹਾਨੂੰ https://pmkisan.gov.in/ ‘ਤੇ ਜਾਣਾ ਪਏਗਾ। ਪੀਐਮ-ਕਿਸਾਨ ਯੋਜਨਾ ਦੀ ਇਸ ਵੈਬਸਾਈਟ ਵਿਚ ਕਿਸਾਨ ਟੈਬ ਦੇ ਸੱਜੇ ਪਾਸੇ ਕੇਸੀਸੀ ਫਾਰਮ ਡਾਊਨਲੋਡ ਕਰਨ ਦਾ ਵਿਕਲਪ ਦਿੱਤਾ ਗਿਆ ਹੈ।

ਫਾਰਮ ਨੂੰ ਡਾਊਨਲੋਡ ਕਰਕੇ ਇਸ ਨੂੰ ਭਰਨਾ ਪਏਗਾ।

ਉਸ ਤੋਂ ਬਾਅਦ ਇਹ ਫਾਰਮ ਵਪਾਰਕ ਬੈਂਕ ਨੂੰ ਜਮ੍ਹਾ ਕਰਨਾ ਪਏਗਾ। ਕਾਰਡ ਤਿਆਰ ਹੋ ਜਾਣ 'ਤੇ ਬੈਂਕ ਕਿਸਾਨ ਨੂੰ ਸੂਚਿਤ ਕਰੇਗਾ।

ਇਸ ਤੋਂ ਇਲਾਵਾ ਜੇ ਤੁਹਾਡੇ ‘ਤੇ ਪਹਿਲਾਂ ਹੀ ਐਗਰੀ ਲੋਨ ਚਲ ਰਿਹਾ ਹੈ, ਤਾਂ ਇਸ ਬਾਰੇ ਜਾਣਕਾਰੀ ਦੇਣਾ ਜ਼ਰੂਰੀ ਹੈ। ਖੱਟੌਣੀ ਵਿਚ ਤੁਹਾਡਾ ਨਾਂ ਕਿੰਨੀ ਜ਼ਮੀਨ ਹੈ।

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904