ਪੜਚੋਲ ਕਰੋ

ਝੋਨੇ ਦੇ ਸੀਜ਼ਨ 'ਚ ਕਿਸਾਨਾਂ ਨੂੰ ਮੌਜਾਂ! ਸਕਾਈਮੇਟ ਵੱਲੋਂ ਮੌਸਮ ਦੀ ਭਵਿੱਖਬਾਣੀ

ਸਕਾਈਮੇਟ ਮੌਸਮ ਨੇ ਮੰਗਲਵਾਰ ਨੂੰ 2021 ਮਾਨਸੂਨ ਲਈ ਭਵਿੱਖਬਾਣੀ ਜਾਰੀ ਕੀਤੀ ਹੈ। ਇਸ ਤਹਿਤ ਮੌਸਮ ਏਜੰਸੀ ਸਕਾਈਮੇਟ ਨੇ ਦੱਸਿਆ ਕਿ ਇਸ ਸਾਲ ਆਮ ਨਾਲੋਂ ਬਿਹਤਰ ਬਾਰਸ਼ ਹੋਣ ਦੀ ਸੰਭਾਵਨਾ ਹੈ।

ਨਵੀਂ ਦਿੱਲੀ: ਸਕਾਈਮੇਟ ਮੌਸਮ ਨੇ ਮੰਗਲਵਾਰ ਨੂੰ 2021 ਮਾਨਸੂਨ ਲਈ ਭਵਿੱਖਬਾਣੀ ਜਾਰੀ ਕੀਤੀ ਹੈ। ਇਸ ਤਹਿਤ ਮੌਸਮ ਏਜੰਸੀ ਸਕਾਈਮੇਟ ਨੇ ਦੱਸਿਆ ਕਿ ਇਸ ਸਾਲ ਆਮ ਨਾਲੋਂ ਬਿਹਤਰ ਬਾਰਸ਼ ਹੋਣ ਦੀ ਸੰਭਾਵਨਾ ਹੈ। ਇਸ ਭਵਿੱਖਬਾਣੀ ਅਨੁਸਾਰ ਭਾਰਤ ਦੇ ਦੱਖਣ-ਪੱਛਮੀ ਖੇਤਰ ’ਚ ਇਸ ਵਾਰ ਜੂਨ ਤੋਂ ਸਤੰਬਰ ਤਕ 103 ਫੀਸਦੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਇਸ ਸਾਲ ਮਾਨਸੂਨ ਦੇ ਆਮ ਨਾਲੋਂ ਬਿਹਤਰ ਰਹਿਣ ਦੀ ਉਮੀਦ ਹੈ।



ਸਕਾਈਮੇਟ ’ਚ ਇਸ ਸਾਲ ਜੂਨ ’ਚ 177 ਮਿਲੀਮੀਟਰ ਬਾਰਸ਼ ਹੋਣ ਦੀ ਉਮੀਦ ਹੈ, ਜਦਕਿ ਜੁਲਾਈ ’ਚ 277, ਅਗਸਤ ’ਚ 258 ਅਤੇ ਸਤੰਬਰ ’ਚ 197 ਮਿਲੀਮੀਟਰ ਬਾਰਸ਼ ਹੋਣ ਦੀ ਸੰਭਾਵਨਾ ਹੈ। ਜੂਨ ਮਹੀਨੇ ’ਚ ਮਾਨਸੂਨ ਦੇ ਸ਼ੁਰੂਆਤ ’ਚ ਪੂਰਬੀ ਭਾਰਤ ਤੇ ਮੱਧ ਭਾਰਤ ’ਚ ਆਮ ਰਹੇਗਾ। ਜੂਨ ਦੇ ਮਹੀਨੇ ’ਚ ਚੰਗੀ ਸ਼ੁਰੂਆਤ ਹੋਵੇਗੀ। ਇਸ ਮਹੀਨੇ ’ਚ ਬਿਹਾਰ, ਪੱਛਮੀ ਬੰਗਾਲ ’ਚ ਚੰਗੀ ਬਾਰਸ਼ ਹੋਣ ਦੀ ਸੰਭਾਵਨਾ ਹੈ।



ਜੇਕਰ ਜੁਲਾਈ ਦੇ ਮਹੀਨੇ ’ਚ ਦੇਖਿਆ ਜਾਵੇ ਤਾਂ ਕਰਨਾਟਕ ਤੇ ਪੱਛਮੀ ਰਾਜਸਥਾਨ ’ਚ ਥੋੜ੍ਹੀ ਜਿਹੀ ਬਾਰਸ਼ ਹੋਵੇਗੀ, ਜਦਕਿ ਪੂਰੇ ਭਾਰਤ ’ਚ ਚੰਗੀ ਬਾਰਸ਼ ਹੋਵੇਗੀ। ਉਨ੍ਹਾਂ ਇਲਾਕਿਆਂ ’ਚ ਜਿੱਥੇ ਪਿਛਲੇ ਸਾਲ ਆਮ ਨਾਲੋਂ ਘੱਟ ਬਾਰਸ਼ ਹੋਈ ਸੀ, ਇਸ ਵਾਰ ਚੰਗੀ ਬਾਰਸ਼ ਹੋਣ ਦੀ ਉਮੀਦ ਹੈ।



ਇਹ ਲਗਾਤਾਰ ਤੀਸਰਾ ਸਾਲ ਹੈ, ਜਦੋਂ ਮਾਨਸੂਨ ਆਮ ਜਾਂ ਇਸ ਤੋਂ ਉੱਪਰ ਰਹੇਗਾ। ਚੰਗੀ ਗੱਲ ਇਹ ਹੈ ਕਿ ਉਨ੍ਹਾਂ ਇਲਾਕਿਆਂ ’ਚ ਜਿੱਥੇ ਪਿਛਲੇ ਸਾਲ ਆਮ ਨਾਲੋਂ ਘੱਟ ਬਾਰਸ਼ ਹੋਈ ਸੀ, ਇਸ ਵਾਰ ਚੰਗੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ ਸਾਲ 1996 ਤੋਂ 1998 ਤੱਕ ਭਾਰਤ ’ਚ ਲਗਾਤਾਰ ਆਮ ਮਾਨਸੂਨ ਰਿਹਾ। ਪਿਛਲੇ ਸਾਲ ਦੱਖਣ-ਪੱਛਮੀ ਮਾਨਸੂਨ ’ਚ ਸਾਲ 2020 ਦੌਰਾਨ ਆਮ ਨਾਲੋਂ 9 ਫੀਸਦੀ ਵੱਧ ਬਾਰਸ਼ ਦਰਜ ਕੀਤੀ ਗਈ ਸੀ, ਜਦਕਿ ਸਾਲ 2019 ’ਚ ਵੀ ਦੇਸ਼ ਦੇ ਦੱਖਣ-ਪੱਛਮੀ ਮਾਨਸੂਨ ’ਚ ਆਮ ਨਾਲੋਂ 10 ਫੀਸਦੀ ਵੱਧ ਬਾਰਸ਼ ਹੋਈ ਸੀ।



ਮੌਸਮ ਵਿਭਾਗ ਨੇ ਦੱਸਿਆ ਕਿ ਪੂਰੇ ਮੌਨਸੂਨ ਦੇ ਮੌਸਮ ਦੌਰਾਨ ਹਰ ਮਹੀਨੇ ਬਾਰਸ਼ ਦਾ ਵੱਖੋ-ਵੱਖਰਾ ਔਸਤ ਹੁੰਦਾ ਹੈ, ਜਿਸ ’ਚ ਜੂਨ ਅਤੇ ਸਤੰਬਰ ਦੇ ਮਹੀਨਿਆਂ ’ਚ ਬਾਰਸ਼ ਦਾ ਪੱਧਰ ਔਸਤ ਤੋਂ ਉੱਪਰ ਰਹਿ ਸਕਦਾ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :

Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ

 

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Farmers Protest: ਕਿਸਾਨਾਂ ਦਾ 26 ਜਨਵਰੀ ਨੂੰ ਵੱਡਾ ਐਕਸ਼ਨ! ਦੇਸ਼ ਭਰ ਦੀਆਂ ਸੜਕਾਂ 'ਤੇ ਆਏਗਾ ਟਰੈਕਟਰਾਂ ਦਾ ਹੜ੍ਹ
Farmers Protest: ਕਿਸਾਨਾਂ ਦਾ 26 ਜਨਵਰੀ ਨੂੰ ਵੱਡਾ ਐਕਸ਼ਨ! ਦੇਸ਼ ਭਰ ਦੀਆਂ ਸੜਕਾਂ 'ਤੇ ਆਏਗਾ ਟਰੈਕਟਰਾਂ ਦਾ ਹੜ੍ਹ
Punjab News: ਪੰਜਾਬ 'ਚ ਸਕੂਲਾਂ ਦਾ ਬਦਲੇਗਾ ਸਮਾਂ ? ਜਾਣੋ ਅਧਿਆਪਕਾਂ ਵੱਲੋਂ ਕਿਉਂ ਕੀਤੀ ਗਈ ਇਹ ਮੰਗ! ਪੜ੍ਹੋ ਖਬਰ...
ਪੰਜਾਬ 'ਚ ਸਕੂਲਾਂ ਦਾ ਬਦਲੇਗਾ ਸਮਾਂ ? ਜਾਣੋ ਅਧਿਆਪਕਾਂ ਵੱਲੋਂ ਕਿਉਂ ਕੀਤੀ ਗਈ ਇਹ ਮੰਗ! ਪੜ੍ਹੋ ਖਬਰ...
ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਜ਼ਬਰਦਸਤ ਮੁਕਾਬਲਾ, ਬੰਬੀਹਾ ਗੈਂਗ ਦੇ 2 ਗੁਰਗੇ ਜ਼ਖ਼ਮੀ
ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਜ਼ਬਰਦਸਤ ਮੁਕਾਬਲਾ, ਬੰਬੀਹਾ ਗੈਂਗ ਦੇ 2 ਗੁਰਗੇ ਜ਼ਖ਼ਮੀ
NIA ਨੇ ਅੱਤਵਾਦੀ ਪਾਸੀਆ 'ਤੇ ਐਲਾਨਿਆ 5 ਲੱਖ ਦਾ ਇਨਾਮ, ਈਮੇਲ-ਵਾਟਸਐਪ ਰਾਹੀਂ ਦੇ ਸਕਦੇ ਜਾਣਕਾਰੀ
NIA ਨੇ ਅੱਤਵਾਦੀ ਪਾਸੀਆ 'ਤੇ ਐਲਾਨਿਆ 5 ਲੱਖ ਦਾ ਇਨਾਮ, ਈਮੇਲ-ਵਾਟਸਐਪ ਰਾਹੀਂ ਦੇ ਸਕਦੇ ਜਾਣਕਾਰੀ
Advertisement
ABP Premium

ਵੀਡੀਓਜ਼

ਕੇਂਦਰ ਸਰਕਾਰ ਦਾ ਨਵਾਂ ਪੰਜਾਬ ਮਾਰੂ ਫੈਸਲਾ, ਚੰਡੀਗੜ੍ਹ 'ਚ ਨਵਾਂ ਅਫ਼ਸਰ ਲਾਉਂਣ ਦੀ ਤਿਆਰੀਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ, Bambiha Gang ਦੇ 2 ਗੈਂਗਸਟਰ ਗ੍ਰਿਫਤਾਰPunjab Weather Update | ਚੰਡੀਗੜ੍ਹ ਤੇ ਪੰਜਾਬ ਦੇ 23 ਜਿਲ੍ਹਿਆਂ ਲਈ ਮੋਸਮ ਵਿਭਾਗ ਨੇ ਜਾਰੀ ਕੀਤਾ ਔਰੇਂਜ ਅਲਰਟਮਰਹੂਮ ਸਾਬਕਾ ਪੀਐਮ ਮਨਮੋਹਨ ਸਿੰਘ ਦੇ ਬੁੱਤ 'ਚ ਪਾਈ ਜਾਨ, ਕਲਾਕਾਰ ਨੇ ਕਰਤੀ ਕਮਾਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Farmers Protest: ਕਿਸਾਨਾਂ ਦਾ 26 ਜਨਵਰੀ ਨੂੰ ਵੱਡਾ ਐਕਸ਼ਨ! ਦੇਸ਼ ਭਰ ਦੀਆਂ ਸੜਕਾਂ 'ਤੇ ਆਏਗਾ ਟਰੈਕਟਰਾਂ ਦਾ ਹੜ੍ਹ
Farmers Protest: ਕਿਸਾਨਾਂ ਦਾ 26 ਜਨਵਰੀ ਨੂੰ ਵੱਡਾ ਐਕਸ਼ਨ! ਦੇਸ਼ ਭਰ ਦੀਆਂ ਸੜਕਾਂ 'ਤੇ ਆਏਗਾ ਟਰੈਕਟਰਾਂ ਦਾ ਹੜ੍ਹ
Punjab News: ਪੰਜਾਬ 'ਚ ਸਕੂਲਾਂ ਦਾ ਬਦਲੇਗਾ ਸਮਾਂ ? ਜਾਣੋ ਅਧਿਆਪਕਾਂ ਵੱਲੋਂ ਕਿਉਂ ਕੀਤੀ ਗਈ ਇਹ ਮੰਗ! ਪੜ੍ਹੋ ਖਬਰ...
ਪੰਜਾਬ 'ਚ ਸਕੂਲਾਂ ਦਾ ਬਦਲੇਗਾ ਸਮਾਂ ? ਜਾਣੋ ਅਧਿਆਪਕਾਂ ਵੱਲੋਂ ਕਿਉਂ ਕੀਤੀ ਗਈ ਇਹ ਮੰਗ! ਪੜ੍ਹੋ ਖਬਰ...
ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਜ਼ਬਰਦਸਤ ਮੁਕਾਬਲਾ, ਬੰਬੀਹਾ ਗੈਂਗ ਦੇ 2 ਗੁਰਗੇ ਜ਼ਖ਼ਮੀ
ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਜ਼ਬਰਦਸਤ ਮੁਕਾਬਲਾ, ਬੰਬੀਹਾ ਗੈਂਗ ਦੇ 2 ਗੁਰਗੇ ਜ਼ਖ਼ਮੀ
NIA ਨੇ ਅੱਤਵਾਦੀ ਪਾਸੀਆ 'ਤੇ ਐਲਾਨਿਆ 5 ਲੱਖ ਦਾ ਇਨਾਮ, ਈਮੇਲ-ਵਾਟਸਐਪ ਰਾਹੀਂ ਦੇ ਸਕਦੇ ਜਾਣਕਾਰੀ
NIA ਨੇ ਅੱਤਵਾਦੀ ਪਾਸੀਆ 'ਤੇ ਐਲਾਨਿਆ 5 ਲੱਖ ਦਾ ਇਨਾਮ, ਈਮੇਲ-ਵਾਟਸਐਪ ਰਾਹੀਂ ਦੇ ਸਕਦੇ ਜਾਣਕਾਰੀ
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 44 ਦਿਨ, ਹਾਲਤ ਬਹੁਤ ਨਾਜ਼ੁਕ , ਬੋਲਣ 'ਚ ਵੀ ਹੋ ਰਹੀ ਪਰੇਸ਼ਾਨੀ
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 44 ਦਿਨ, ਹਾਲਤ ਬਹੁਤ ਨਾਜ਼ੁਕ , ਬੋਲਣ 'ਚ ਵੀ ਹੋ ਰਹੀ ਪਰੇਸ਼ਾਨੀ
ਚੰਡੀਗੜ੍ਹ 'ਚ 40 ਸਾਲਾਂ ਬਾਅਦ ਪ੍ਰਸ਼ਾਸਨਿਕ ਢਾਂਚੇ 'ਚ ਹੋਇਆ ਵੱਡਾ ਬਦਲਾਅ, ਐਡਵਾਈਜ਼ਰ ਦਾ ਅਹੁਦਾ ਖਤਮ, ਹੁਣ ਹੋਵੇਗਾ ਮੁੱਖ ਸਕੱਤਰ
ਚੰਡੀਗੜ੍ਹ 'ਚ 40 ਸਾਲਾਂ ਬਾਅਦ ਪ੍ਰਸ਼ਾਸਨਿਕ ਢਾਂਚੇ 'ਚ ਹੋਇਆ ਵੱਡਾ ਬਦਲਾਅ, ਐਡਵਾਈਜ਼ਰ ਦਾ ਅਹੁਦਾ ਖਤਮ, ਹੁਣ ਹੋਵੇਗਾ ਮੁੱਖ ਸਕੱਤਰ
ਚੰਡੀਗੜ੍ਹ 'ਚ ਇੰਨੀ ਤਰੀਕ ਨੂੰ ਹੋਣਗੀਆਂ ਮੇਅਰ ਦੀਆਂ ਚੋਣਾਂ, ਨੋਟੀਫਿਕੇਸ਼ਨ ਹੋਇਆ ਜਾਰੀ, ਦੇਖੋ ਪੂਰਾ ਸ਼ਡਿਊਲ
ਚੰਡੀਗੜ੍ਹ 'ਚ ਇੰਨੀ ਤਰੀਕ ਨੂੰ ਹੋਣਗੀਆਂ ਮੇਅਰ ਦੀਆਂ ਚੋਣਾਂ, ਨੋਟੀਫਿਕੇਸ਼ਨ ਹੋਇਆ ਜਾਰੀ, ਦੇਖੋ ਪੂਰਾ ਸ਼ਡਿਊਲ
ਪੰਜਾਬ 'ਚ ਪਵੇਗੀ ਕੜਾਕੇ ਦੀ ਠੰਡ, ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਹੋਇਆ ਜਾਰੀ, ਲੋਕਾਂ ਨੂੰ ਦਿੱਤੀ ਸਖ਼ਤ ਚਿਤਾਵਨੀ
ਪੰਜਾਬ 'ਚ ਪਵੇਗੀ ਕੜਾਕੇ ਦੀ ਠੰਡ, ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਹੋਇਆ ਜਾਰੀ, ਲੋਕਾਂ ਨੂੰ ਦਿੱਤੀ ਸਖ਼ਤ ਚਿਤਾਵਨੀ
Embed widget