ਸਰਕਾਰ ਵੱਲੋਂ ਕਣਕ ਖਰੀਦ ਦੇ ਪੁਖਤਾ ਪ੍ਰਬੰਧਾਂ ਦੇ ਦਾਅਵੇ ਖੋਖਲੇ, ਦੁਖੀ ਹੋਏ ਕਿਸਾਨਾਂ ਨੇ ਮੰਡੀ 'ਚ ਹੀ ਲਾਈ ਪੰਚਾਇਤ
ਅੱਜ ਕਰਨਾਲ ਦੀ ਅਨਾਜ ਮੰਡੀ ਦੇ ਅੰਦਰ ਮਾਰਕਿਟ ਕਮੇਟੀ ਦੇ ਦਫਤਰ ਦੇ ਬਾਹਰ ਕਿਸਾਨਾਂ ਨੇ ਪੰਚਾਇਤ ਕਰਦਿਆਂ ਮੰਗ ਕੀਤੀ ਕਿ ਉਨ੍ਹਾਂ ਦੀ ਫਸਲ ਤਿਆਰ ਹੈ ਤਾਂ ਕਿਸੇ ਵੀ ਦਿਨ ਕਿਸਾਨਾਂ ਨੂੰ ਮੰਡੀ 'ਚ ਆਉਣ ਦਿੱਤੀ ਜਾਵੇ।
ਸਰਕਾਰ ਵੱਲੋਂ ਕਣਕ ਖਰੀਦ ਦੇ ਪੁਖਤਾ ਪ੍ਰਬੰਧਾਂ ਦੇ ਦਾਅਵੇ ਖੋਖਲੇ, ਦੁਖੀ ਹੋਏ ਕਿਸਾਨਾਂ ਨੇ ਮੰਡੀ 'ਚ ਹੀ ਲਾਈ ਪੰਚਾਇਤ ਕਰਨਾਲ: ਇੱਥੋਂ ਦੀ ਆਨਾਜ ਮੰਡੀ 'ਚ ਕਣਕ ਦੀ ਖਰੀਦ ਬੇਸ਼ੱਕ ਪ੍ਰਸ਼ਾਸਨ ਵੱਲੋਂ ਸ਼ੁਰੂ ਹੋ ਗਈ ਹੋਵੇ। ਪਰ ਅਸਲੀਅਤ 'ਚ ਨਜ਼ਰ ਨਹੀਂ ਆ ਰਹੀ। ਕਿਸਾਨ ਮਾਰਕਿਟ ਕਮੇਟੀ ਦੇ ਦਫਤਰ ਦੇ ਬਾਹਰ ਦਰੀ ਵਿਛਾ ਕੇ ਪੰਚਾਇਤ ਕਰਨ ਲੱਗ ਗਏ। ਕਿਸਾਨਾਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਬਿਨਾਂ ਮੈਸੇਜ ਦੇ ਗੇਟ ਪਾਸ ਦਿੱਤਾ ਜਾਵੇ ਤੇ ਉਨ੍ਹਾਂ ਦੀ ਫਸਲ ਖਰੀਦੀ ਜਾਵੇ।
ਮੈਸੇਜ ਨਹੀਂ ਆਉਂਦਾ ਤਾਂ ਮੰਡੀ ਦੇ ਗੇਟ 'ਤੇ ਹੀ ਕਿਸਾਨ ਨੂੰ ਰੋਕ ਲਿਆ ਜਾਵੇਗਾ। ਹਰਿਆਣਾ ਸਰਕਾਰ ਵੱਲੋਂ ਕਣਕ ਖਰੀਦਣ ਲਈ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਸੱਚ ਕੁਝ ਹੋਰ ਹੈ। ਕੱਲ੍ਹ ਕਿਸਾਨ ਆਪਣੀ ਕਣਕ ਦੀ ਟਰਾਲੀ ਲੈਕੇ ਮੰਡੀ 'ਚ ਆਏ ਪਰ ਉਨ੍ਹਾਂ ਦੀ ਐਂਟਰੀ ਨਹੀਂ ਹੋ ਸਕੀ ਕਿਉਂਕਿ ਕਿਸਾਨ ਦੇ ਫੋਨ 'ਤੇ ਮੈਸੇਜ ਨਹੀਂ ਆਇਆ ਸੀ।
ਅੱਜ ਕਰਨਾਲ ਦੀ ਅਨਾਜ ਮੰਡੀ ਦੇ ਅੰਦਰ ਮਾਰਕਿਟ ਕਮੇਟੀ ਦੇ ਦਫਤਰ ਦੇ ਬਾਹਰ ਕਿਸਾਨਾਂ ਨੇ ਪੰਚਾਇਤ ਕਰਦਿਆਂ ਮੰਗ ਕੀਤੀ ਕਿ ਉਨ੍ਹਾਂ ਦੀ ਫਸਲ ਤਿਆਰ ਹੈ ਤਾਂ ਕਿਸੇ ਵੀ ਦਿਨ ਕਿਸਾਨਾਂ ਨੂੰ ਮੰਡੀ 'ਚ ਆਉਣ ਦਿੱਤੀ ਜਾਵੇ। ਕਿਸਾਨਾਂ ਨੇ ਕਿਹਾ ਕਈ ਕਿਸਾਨ ਅਜਿਹੇ ਹਨ ਜਿੰਨ੍ਹਾਂ ਨੂੰ ਮੈਸੇਜ ਚਲਾ ਗਿਆ ਪਰ ਉਨ੍ਹਾਂ ਦੀ ਫਸਲ ਅਜੇ ਤਿਆਰ ਨਹੀਂ।
ਦੂਜੇ ਪਾਸੇ ਜਿੰਨ੍ਹਾਂ ਦੀ ਫਸਲ ਕੱਟ ਕੇ ਤਿਆਰ ਹੈ ਉਨ੍ਹਾਂ ਨੂੰ ਮਸੇਜ ਨਹੀਂ ਆਇਆ। ਕਿਸਾਨਾਂ ਨੇ ਕਿਹਾ ਪੱਕੀ ਫਸਲ ਨੂੰ ਅੱਗ ਲੱਗਣ ਦਾ ਡਰ ਵੀ ਬਣਿਆ ਰਹਿੰਦਾ ਹੈ। ਕਿਸਾਨਾਂ ਨੇ ਕਿਹਾ ਕਿ ਸਾਡੀ ਇਸ ਮੰਗ ਨੂੰ ਪ੍ਰਸ਼ਾਸਨ ਤੇ ਸਰਕਾਰ ਨੂੰ ਮੰਨਣਾ ਪਵੇਗਾ, ਵਰਨਾ ਆਪਣਾ ਪ੍ਰਦਰਸ਼ਨ ਰੋਜ਼ਾਨਾ ਕਰਨਗੇ।
ਇਹ ਵੀ ਪੜ੍ਹੋ: Coronavirus Cases India Updates: ਦੇਸ਼ 'ਚ ਕੋਰੋਨਾ ਲਗਾਤਾਰ ਹੋ ਰਿਹਾ ਬੇਕਾਬੂ, 195 ਦਿਨਾਂ ਬਾਅਦ ਸਾਹਮਣੇ ਆਏ 89 ਹਜ਼ਾਰ ਕੇਸ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904