(Source: ECI/ABP News/ABP Majha)
Weather Update: ਮੌਸਮ ਨੂੰ ਲੈ ਕੇ ਆਇਆ ਵੱਡਾ ਅਪਡੇਟ, ਜਾਣੋ ਅਗਲੇ 5 ਦਿਨਾਂ ‘ਚ ਕਿਵੇਂ ਦਾ ਰਹੇਗਾ ਮੌਸਮ ਦਾ ਹਾਲ
Latest Weather Update: ਭਿਆਨਕ ਗਰਮੀ ਦਾ ਸਾਹਮਣਾ ਕਰ ਰਹੇ ਲੋਕਾਂ ਲਈ ਮੌਸਮ ਵਿਭਾਗ ਨੇ ਤਾਜ਼ਾ ਅਪਡੇਟ ਜਾਰੀ ਕੀਤਾ ਹੈ। ਵਿਭਾਗ ਦਾ ਕਹਿਣਾ ਹੈ ਕਿ ਆਗਲੇ ਤਿੰਨ ਦਿਨ ਉਤਰੀ ਪੱਛਮੀ ਭਾਰਤ ‘ਚ ਤੇਜ਼ ਗਰਮੀ ਦੀ ਸਾਹਮਣਾ ਕਰਨਾ ਪੈ ਸਕਦਾ ਹੈ।
Weather Rain Alert in Upcoming days
Weather Forecast: ਇਸ ਸਮੇਂ ਦੇਸ਼ ਦਾ ਉੱਤਰੀ ਹਿੱਸਾ ਭਿਆਨਕ ਗਰਮੀ ਦੀ ਮਾਰ ਦਾ ਸਾਹਮਣਾ ਕਰ ਰਿਹਾ ਹੈ। ਜਿਸ ਕਰਕੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਹੋ ਗਿਆ ਹੈ। ਅਜਿਹੇ ‘ਚ ਲੋਕਾਂ ਨੂੰ ਬਾਰਸ਼ ਦੀ ਉਮੀਦ ਹੈ ਅਤੇ ਦਿੱਲੀ ਐਨਸੀਆਰ ਦੇ ਲੋਕਾਂ ਲਈ ਮੌਸਮ ਵਿਭਾਗ ਨੇ ਨਵਾਂ ਅਪਡੇਟ ਜਾਰੀ ਕੀਤਾ ਹੈ। ਮੌਸਮ ਵਿਭਾਗ ਦਾ ਕਿਹਣਾ ਹੈ ਕਿ 17 ਅਤੇ 19 ਅਪ੍ਰੈਲ ਦੇ ਦੌਰਾਨ ਇਨ੍ਹਾਂ ਇਲਾਕਿਆਂ ‘ਚ ਭਿਆਨਕ ਗਰਮੀ ਦਾ ਕਿਹਰ ਜਾਰੀ ਰਹੇੇਗਾ। ਇਸ ਦੇ ਨਾਲ ਹੀ ਵਿਭਾਗ ਨੇ ਲੋਕਾਂ ਨੂੰ ਇਸ ਦੌਰਾਨ ਦੁਪਹਿਰ ਨੂੰ ਘਰਾਂ ਤੋਂ ਬਾਹਰ ਨਾਹ ਨਿਕਲਣ ਦੀ ਸਲਾਹ ਦਿੱਤੀ ਹੈ।
17 ਅਤੇ 19 ਨੂੰ ਚਲੇਗੀ ਲੂਅ
ਮੌਸਮ ਵਿਭਾਗ ਨੇ ਕਿਹਾ ਕਿ 17 ਅਤੇ19 ਅਪ੍ਰੈਲ ਨੂੰ ਰਾਜਸਥਾਨ ‘ਚ ਲੂ (Heat Wave) ਚਲੇਗੀ ਅਤੇ ਤੇਜ਼ ਗਰਮੀ ਰਹੇਗੀ। ਇਸ ਦੇ ਨਾਲ ਹੀ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ‘ਚ 17-18 ਨੂੰ ਅੱਤ ਦੀ ਗਰਮੀ ਦਾ ਸਾਹਮਣਾ ਕਰਨਾ ਪਵੇਗਾ। ਮੌਸਮ ਵਿਭਾਗ ਵਲੋਂ ਲੋਕਾਂ ਨੂੰ ਅਜੇ ਇਸ ਗਰਮੀ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ।
ਵਿਭਾਗ ਦਾ ਕਿਹਣਾ ਹੈ ਕਿ ਹਿਮਾਚਲ ਪ੍ਰਦੇਸ਼ ‘ਚ 18 ਅਪ੍ਰੈਲ ਤੱਕ, ਜੰਮੂ ਰੀਜਨ ‘ਚ 16-18 ਅਪ੍ਰੈਲ ਤੱਕ, ਯੂਪੀ ‘ਚ 17-19 ਅਪ੍ਰੈਲ ਤੱਕ ਹੀਟ ਵੇਵ ਚਲੇਗੀ। ਉਧਰ ਬਿਹਾਰ ਅਤੇ ਗੁਜਰਾਤ ਦੇ ਕੱਛ ‘ਚ ਵੀ ਲੂ ਚਲਣ ਦੀ ਉਮੀਦ ਹੈ।
19 ਅਪ੍ਰੈਲ ਨੂੰ ਹੋ ਸਕਦੀ ਬਾਰਸ਼
ਮੌਸਮ ਵਿਭਾਗ ਨੇ ਕਿਹਾ ਕਿ ਉੱਤਰ-ਪੱਛਮੀ ਭਾਰਤ ‘ਚ ਇੱਕ ਵੈਸਟਰਨ ਡਿਸਟਰਬੈਂਸ ਐਕਟਿਵ ਹੋ ਰਿਹਾ ਹੈ। ਇਸ ਪੱਛਮੀ ਗੜਬੜੀ ਕਰਕੇ 19 ਅਪ੍ਰੈਲ ਤੋਂ ਬਾਅਦ ਦਿੱਲੀ ਐਨਸੀਆਰ ਸਮੇਤ ਉੱਤਰ ਭਾਰਤ ‘ਚ ਬਾਰਸ਼ ਦੀ ਸੰਭਵਨਾ ਹੈ। ਇਸ ਬਾਰਿਸ਼ ਅਤੇ ਠੰਢੀਆਂ ਹਵਾਵਾਂ ਕਰਕੇ 42-45 ਡਿਗਰੀ ਪਹੁੰਚੇ ਤਾਪਮਾਨ ‘ਚ ਘੱਟੋ ਘੱਟ 2-3 ਡਿਗਰੀ ਦੀ ਕਮੀ ਆ ਸਕਦੀ ਹੈ।
ਬੰਗਾਲ ‘ਚ ਰਿਹਾ ਸਭ ਤੋਂ ਜ਼ਿਆਦਾ ਤਾਪਮਾਨ
ਪੱਛਮੀ ਬੰਗਾਲ ਦੇ ਬਾਂਕੁਰੀ ‘ਚ ਸ਼ੁੱਕਰਵਾਰ ਨੂੰ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 43.7 ਡਿਗਰੀ ਸੈਲਸੀਅਸ ਦਰਜ ਕੀਤਾ ਿਗਆ। ਇਸ ਦੇ ਨਾਲ ਹੀ ਪੱਛਣੀ ਰਾਜਸਥਾਨ, ਹਿਮਾਚਲ ਪ੍ਰਦੇਸ਼, ਬਿਹਾਰ ਅਤੇ ਪੱਛਮੀ ਬੰਗਾਲ ਦੇ ਵੱਖ-ਵੱਖ ਇਲਾਕਿਆਂ ‘ਚ ਲੂ ਦੇ ਹਾਲਾਤ ਬਣੇ ਰਹੇ।
IMD ਨੇ ਆਪਣੇ ਬੁਲਟਿਨ ‘ਚ ਕਿਹਾ ਕਿ ਅਗਲੇ 4 ਦਿਨਾਂ ਦੌਰਾਨ ਉੱਤਰੀ ਪੱਛਮੀ ਭਾਰਤ ‘ਚ ਜ਼ਿਆਦਾਤਰ ਤਾਪਮਾਨ ਹੌਲੀ ਹੌਲੀ 2-4 ਡਿਗਰੀ ਵੱਧ ਸਕਦਾ ਹੈ। ਇਸ ਤੋਮ ਬਾਅਦ ਮੌਸਮ ‘ਚ ਕੁਝ ਬਦਲਾਅ ਨਹੀਂ ਹੋਵੇਗਾ। ਹਾਲਾਂਕਿ 19 ਅਪ੍ਰੈਲ ਨੂੰ ਬਾਰਸ਼ ਦੀ ਪੂਰੀ ਸੰਭਾਵਨਾ ਜ਼ਰੂਰ ਹੈ।