(Source: ECI/ABP News)
Rain in Punjab: ਬੇਮੌਸਮੇ ਮੀਂਹ ਨੇ ਪੰਜਾਬ 'ਚ ਮਚਾਇਆ ਕਹਿਰ, ਝਾੜ 'ਤੇ ਅਸਰ ਪੈਣ ਦਾ ਡਰ
ਮੌਸਮ ਸਾਫ ਹੋ ਜਾਂਦਾ ਹੈ ਤਾਂ ਕਾਫੀ ਬਚਾਅ ਹੋ ਜਾਵੇਗਾ। ਨਮੀ ਕਰਕੇ ਫੰਗਸ ਦਾ ਡਰ ਹੈ ਤੇ ਦਾਣੇ ਵੀ ਕਾਲੇ ਹੋ ਸਕਦੇ ਹਨ। ਸ਼ਨੀਵਾਰ ਦੀ ਬਾਰਸ਼ ਨੇ ਕਿਸਾਨਾਂ ਨੂੰ ਫਿਕਰਮੰਦ ਕਰ ਦਿੱਤਾ ਹੈ।
![Rain in Punjab: ਬੇਮੌਸਮੇ ਮੀਂਹ ਨੇ ਪੰਜਾਬ 'ਚ ਮਚਾਇਆ ਕਹਿਰ, ਝਾੜ 'ਤੇ ਅਸਰ ਪੈਣ ਦਾ ਡਰ heavy rain destroy crops in punjab Rain in Punjab: ਬੇਮੌਸਮੇ ਮੀਂਹ ਨੇ ਪੰਜਾਬ 'ਚ ਮਚਾਇਆ ਕਹਿਰ, ਝਾੜ 'ਤੇ ਅਸਰ ਪੈਣ ਦਾ ਡਰ](https://feeds.abplive.com/onecms/images/uploaded-images/2022/09/25/a5c73dc66c3d5e8114a497581bfe56a11664078921084370_original.jpg?impolicy=abp_cdn&imwidth=1200&height=675)
Rain in Punjab: ਪੰਜਾਬ ਵਿੱਚ ਬੇਮੌਸਮੇ ਮੀਂਹ ਤੇ ਤੇਜ਼ ਹਵਾਵਾਂ ਨੇ ਫਸਲਾਂ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ। ਕਈ ਥਾਵਾਂ 'ਤੇ ਝੋਨੇ ਦੀ ਫਸਲ ਵਿੱਛ ਗਈ ਹੈ। ਇਸ ਨਾਲ ਝਾੜ ਉੱਪਰ ਅਸਰ ਪੈਣ ਦਾ ਖਦਸ਼ਾ ਹੈ। ਖੇਤੀ ਵਿਭਾਗ ਦੇ ਡਾਇਰੈਕਟਰ ਗੁਰਬਿੰਦਰ ਸਿੰਘ ਨੇ ਮੰਨਿਆ ਹੈ ਕਿ ਜੇਕਰ ਮੌਸਮ ਇਸੇ ਤਰ੍ਹਾਂ ਦਾ ਬਣਿਆ ਰਿਹਾ ਤਾਂ ਫਸਲਾਂ ’ਤੇ ਅਸਰ ਪਵੇਗਾ।
ਉਨ੍ਹਾਂ ਨੇ ਕਿਹਾ ਕਿ ਜੇਕਰ ਮੌਸਮ ਸਾਫ ਹੋ ਜਾਂਦਾ ਹੈ ਤਾਂ ਕਾਫੀ ਬਚਾਅ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਨਮੀ ਕਰਕੇ ਫੰਗਸ ਦਾ ਡਰ ਹੈ ਤੇ ਦਾਣੇ ਵੀ ਕਾਲੇ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਲੰਘੇ ਦਿਨ ਬਾਰਸ਼ ਘੱਟ ਹੋਈ ਹੈ ਪਰ ਸ਼ਨੀਵਾਰ ਦੀ ਬਾਰਸ਼ ਨੇ ਕਿਸਾਨਾਂ ਨੂੰ ਫਿਕਰਮੰਦ ਕਰ ਦਿੱਤਾ ਹੈ।
ਦੱਸ ਦਈਏ ਕਿ ਸ਼ੁੱਕਰਵਾਰ ਤੋਂ ਸ਼ੁਰੂ ਹੋਏ ਮੀਂਹ ਨੇ ਸਮੁੱਚੇ ਸੂਬੇ ਨੂੰ ਜਲ-ਥਲ ਕਰ ਦਿੱਤਾ ਹੈ। ਮੌਸਮ ਵਿਭਾਗ ਨੇ ਐਤਵਾਰ ਤੇ ਸੋਮਵਾਰ ਨੂੰ ਵੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ ਜਦੋਂ ਕਿ 27 ਤੇ 28 ਸਤੰਬਰ ਨੂੰ ਮੌਸਮ ਖੁਸ਼ਕ ਰਹਿ ਸਕਦਾ ਹੈ। ਉਸ ਦਾ ਅਨੁਮਾਨ ਹੈ ਕਿ ਪੱਛਮੀ ਮਾਲਵੇ ਨੂੰ ਛੱਡ ਕੇ ਬਾਕੀ ਸੂਬੇ ਵਿਚ ਬੱਦਲਾਂ ਦੀ ਗਰਜ ਤੇ ਚਮਕ ਬਣੀ ਰਹੇਗੀ। ਇਸੇ ਤਰ੍ਹਾਂ ਮਾਝੇ ਵਿਚ ਹਲਕੀ ਤੇ ਦੋਆਬੇ ਤੇ ਮਾਲਵੇ ਵਿਚ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ: ਰੁਕ-ਰੁਕ ਕੇ ਪੈ ਰਹੇ ਮੀਂਹ ਨਾਲ ਕਿਸਾਨਾਂ 'ਚ ਚਿੰਤਾ ਦਾ ਆਲਮ, ਸੜਕਾਂ ਤੇ ਰੁੜਦਾ ਵਿਖਾਈ ਦੇ ਰਿਹਾ 'ਵਿਕਾਸ', ਮੀਂਹ ਦੀ ਭੇਂਟ ਚੜ੍ਹਿਆ Weekend
ਉਧਰ, ਪਹਿਲੀ ਅਕਤੂਬਰ ਤੋਂ ਝੋਨੇ ਦੀ ਸ਼ੁਰੂ ਹੋਣ ਵਾਲੀ ਸਰਕਾਰੀ ਖਰੀਦ ਹੁਣ ਪਛੜਣ ਦਾ ਖ਼ਦਸ਼ਾ ਹੈ। ਨਮੀ ਵਧਣ ਕਰਕੇ ਮੰਡੀਆਂ ਵਿੱਚ ਕਿਸਾਨਾਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਇਹ ਵੀ ਖ਼ਦਸ਼ਾ ਹੈ ਕਿ ਕੇਂਦਰ ਸਰਕਾਰ ਝੋਨੇ ਦੀ ਖਰੀਦ ਮੌਕੇ ਨਵੇਂ ਅੜਿੱਕੇ ਖੜ੍ਹੇ ਕਰ ਸਕਦੀ ਹੈ।
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)