ਪੜਚੋਲ ਕਰੋ
Advertisement
22.5 ਕਰੋੜ ਰੁਪਏ ਕਮਾ ਰਿਹਾ ਖੀਰਿਆਂ ਦੀ ਖੇਤੀ ਦਾ ਕਿੰਗ
ਚੰਡੀਗੜ੍ਹ: ਕਹਿੰਦੇ ਨੇ ਹੌਸਲੇ ਤੇ ਮਿਹਨਤ ਨਾਲ ਇਨਸਾਨ ਕੋਈ ਵੀ ਮੰਜ਼ਲ ਪਾ ਸਕਦਾ ਹੈ। ਕੁਝ ਅਜਿਹਾ ਹੀ ਪਰਮਜੀਤ ਸਿੰਘ ਮਿਨਹਾਸ ਨੇ ਕਰ ਵਿਖਾਇਆ ਹੈ। 35 ਸਾਲ ਪਹਿਲਾਂ ਜਦੋਂ ਪਰਮਜੀਤ ਜੇਬ ਵਿੱਚ 8 ਡਾਲਰ ਲੈ ਕੇ ਕੈਨੇਡਾ ਆਇਆ ਸੀ ਤਾਂ ਉਸ ਨੇ ਸੋਚਿਆ ਵੀ ਨਹੀਂ ਹੋਣਾ ਕਿ ਉਹ ਕੈਨੇਡਾ ਵਿੱਚ ਖੀਰਿਆਂ ਦੀ ਖੇਤੀ ਦਾ ਕਿੰਗ ਬਣ ਜਾਵੇਗਾ। 1981 ਵਿੱਚ ਪੰਜਾਬ ਦੇ ਆਦਮਪੁਰ ਨੇੜੇ ਸਥਿਤ ਪਿੰਡ ਕੋਝਾ ਤੋਂ ਕੈਨੇਡਾ ਦੇ ਟੋਰਾਂਟੋ ਪੁੱਜੇ ਮਿਨਹਾਸ ਨੂੰ ਇੱਥੇ ਹੁਣ ‘ਕੂਕੰਬਰ ਕਿੰਗ’ ਯਾਨੀ ਕਿ ‘ਖੀਰਿਆਂ ਦੀ ਖੇਤੀ ਦੇ ਰਾਜੇ’ ਵਜੋਂ ਜਾਣਿਆ ਜਾਂਦਾ ਹੈ।
ਟੋਰਾਂਟੋ ਦੇ ਨੇੜੇ ਹੈਮਿਲਟਨ ਵਿੱਚ ਉਸ ਦੀ 130 ਏਕੜ ਦੀ ਜ਼ਮੀਨ ‘ਚੋਂ 12 ਏਕੜ ਵਿੱਚ ਖੀਰੇ ਬੀਜੇ ਹੋਏ ਹਨ। ਖੀਰਿਆਂ ਦੀ ਖੇਤੀ ਇੱਥੇ ਗਰੀਨ ਹਾਊਸ ਖੇਤਾਂ ਵਿੱਚ ਕੀਤੀ ਜਾਂਦੀ ਹੈ। ਮਿਨਹਾਸ ਦੇ ਗਰੀਨ ਹਾਊਸ ਖੇਤਾਂ ‘ਚੋਂ ਹਰ ਸਾਲ ਕਰੀਬ 700000 ਖੀਰਿਆਂ ਦੀ ਖੇਤੀ ਹੁੰਦੀ ਹੈ, ਜੋ ਕੈਨੇਡਾ ਦੇ ਵਾਲਮਾਰਟ, ਕੋਸਟਕੋ, ਮੈਟਰੋ, ਸੋਬੇਜ਼ ਤੇ ਲੋਬਲੋਜ਼ ਵਰਗੇ ਵੱਡੇ ਸਟੋਰਾਂ ਵਿੱਚ ਵੇਚਣ ਲਈ ਭੇਜੇ ਜਾਂਦੇ ਹਨ।
ਸਾਲਾਨਾ 4.5 ਮਿਲੀਅਨ ਡਾਲਰ ((22.5 ਕਰੋੜ ਰੁ:) ਆਮਦਨੀ:
ਮਿਨਹਾਸ ਨੇ ਦੱਸਿਆ ਕਿ ਜਦੋਂ ਉਹ ਕੈਨੇਡਾ ਆਇਆ ਸੀ ਤਾਂ ਸਭ ਤੋਂ ਪਹਿਲਾਂ ਕੰਮ ਉਸ ਨੂੰ ਖੀਰਿਆਂ ਦੇ ਖੇਤਾਂ ਵਿੱਚ ਮਿਲਿਆ ਸੀ। ਉੱਥੇ ਉਨ੍ਹਾਂ ਨੇ ਕੁਝ ਸਾਲਾਂ ਤੱਕ ਕੰਮ ਕੀਤਾ ਤੇ ਖੇਤੀਬਾੜੀ ਵਿੱਚ ਉਨ੍ਹਾਂ ਦਾ ਮਨ ਲੱਗ ਗਿਆ। ਮਾਲਕ ਵੱਲੋਂ ਕੰਮ ਤੋਂ ਕੱਢੇ ਜਾਣ ਤੋਂ ਬਾਅਦ ਮਿਨਹਾਸ ਨੇ ਠੇਕੇ ‘ਤੇ ਖੀਰਿਆਂ ਦਾ ਖੇਤ ਲੈ ਲਿਆ। ਕੂਕੰਬਰ ਕਿੰਗ ਬਣਨ ਵੱਲ ਇਹ ਉਨ੍ਹਾਂ ਦਾ ਪਹਿਲਾਂ ਕਦਮ ਸੀ। ਅੱਜ ਉਨ੍ਹਾਂ ਦੇ ਖੀਰਿਆਂ ਦੇ ਖੇਤਾਂ ‘ਚੋਂ ਸਾਲਾਨਾ 4.5 ਮਿਲੀਅਨ ਡਾਲਰ ਦੀ ਆਮਦਨੀ ਹੁੰਦੀ ਹੈ। ਖੇਤੀਬਾੜੀ ਨੂੰ ਮੁਨਾਫ਼ੇ ਦਾ ਧੰਦਾ ਸਮਝਦੇ ਹੋਏ ਉਨ੍ਹਾਂ ਦੇ ਦੋਵੇਂ ਪੁੱਤਰ ਵੀ ਇਸ ਖੇਤਰ ਵਿੱਚ ਆ ਗਏ ਹਨ ਤੇ ਉਨ੍ਹਾਂ ਨੇ ਮਿਲ ਕੇ ਛੇ ਏਕੜ ਹੋਰ ਖੇਤਰ ‘ਤੇ ਖੀਰਿਆਂ ਦੀ ਖੇਤੀ ਲਈ ਗਰੀਨ ਹਾਊਸ ਫਾਰਮ ਲੱਗਾ ਦਿੱਤਾ ਹੈ।
ਖੀਰਿਆਂ ਦੀ ਖੇਤੀ ਸਿਰਫ਼ ਗਰੀਨ ਹਾਊਸ ਖੇਤਾਂ ਵਿੱਚ:
ਮਿਨਹਾਸ ਨੇ ਦੱਸਿਆ ਕਿ ਖੀਰਿਆਂ ਦੀ ਖੇਤੀ ਸਿਰਫ਼ ਗਰੀਨ ਹਾਊਸ ਖੇਤਾਂ ਵਿੱਚ ਕੀਤੀ ਜਾ ਸਕਦੀ ਹੈ ਕਿਉਂਕਿ ਇਸ ਲਈ ਸਿਰਫ਼ 21 ਤੋਂ 22 ਡਿਗਰੀ ਤਾਪਮਾਨ ਤੇ ਡਰਿੱਪ ਸਿੰਚਾਈ (ਬੂੰਦ-ਬੂੰਦ ਸਿੰਚਾਈ ਪ੍ਰਣਾਲੀ) ਦੀ ਲੋੜ ਹੁੰਦੀ ਹੈ। ਮਿਨਹਾਸ ਦੇ ਗਰੀਨ ਹਾਊਸ ਖੇਤ ਕੈਨੇਡਾ ਵਿੱਚ ਇੰਨੇ ਪ੍ਰਸਿੱਧ ਹਨ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਕੋਈ ਵੀ ਖੇਤੀਬਾੜੀ ਮਾਹਿਰ ਕੈਨੇਡਾ ਜਾਂਦਾ ਹੈ ਤਾਂ ਟੋਰਾਂਟੋ ਸਥਿਤ ਮਿਨਹਾਸ ਦੇ ਖੇਤਾਂ ਦਾ ਦੌਰਾ ਜ਼ਰੂਰ ਕਰਦਾ ਹੈ।
ਮਿਨਹਾਸ ਦਾ ਕਹਿਣਾ ਹੈ ਕਿ ਪੰਜਾਬ ਵਿਚ ਧਰਤੀ ਹੇਠਾਂ ਡਿੱਗਦੇ ਹੋਏ ਪਾਣੀ ਦੇ ਪੱਧਰ ਨੂੰ ਦੇਖਦੇ ਹੋਏ ਇੱਥੋਂ ਦੇ ਕਿਸਾਨਾਂ ਨੂੰ ਵੀ ਡਰਿੱਪ ਸਿੰਚਾਈ ਦੀ ਸਹਾਇਤਾ ਲੈਣੀ ਚਾਹੀਦੀ ਹੈ ਤੇ ਅਨਾਜ ਦੀ ਥਾਂ ਹੋਰ ਸਬਜ਼ੀਆਂ ਦੀ ਖੇਤੀ ਕਰਨ ਨੂੰ ਤਵੱਜੋਂ ਦੇਣੀ ਚਾਹੀਦੀ ਹੈ। ਮਿਨਹਾਸ ਨੇ ਕਿਹਾ ਕਿ ਚਾਹੇ ਕੈਨੇਡਾ ਵਿੱਚ ਉਨ੍ਹਾਂ ਨੇ ਸ਼ੋਹਰਤ ਦਾ ਆਸਮਾਨ ਦੇਖਿਆ ਹੈ ਪਰ ਉਹ ਪੰਜਾਬ ਦੇ ਕਿਸਾਨਾਂ ਲਈ ਕੁਝ ਕਰਨਾ ਚਾਹੁੰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਇੱਥੇ ਡਿੱਗਦੇ ਹੋਏ ਪਾਣੀ ਦੇ ਮਿਆਰ ਤੇ ਪਰਵਾਸੀ ਭਾਰਤੀਆਂ ਨੂੰ ਪੇਸ਼ ਆਉਂਦੀਆਂ ਸਮੱਸਿਆਵਾਂ ਕਰਕੇ ਕੋਈ ਵੀ ਐਨ. ਆਰ. ਆਈ. ਨਿਵੇਸ਼ ਕਰਨ ਤੋਂ ਡਰਦਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿੱਖਿਆ
ਪੰਜਾਬ
ਪੰਜਾਬ
Advertisement