ਪੜਚੋਲ ਕਰੋ

Stubble Burning: ਬਿਨਾਂ ਅੱਗ ਲਾਏ ਝੋਨੇ ਦੀ ਪਰਾਲੀ ਦੀ ਕਿਵੇਂ ਕਰੀਏ ਸਾਂਭ ਸੰਭਾਲ, ਖੇਤੀਬਾੜੀ ਅਫ਼ਸਰ ਨੇ ਦਿੱਤੀ ਸਾਰੀ ਜਾਣਕਾਰੀ 

Stubble Burning in Punjab : ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਹੀ ਵਾਹ ਕੇ ਨਵੀਆਂ ਤਕਨੀਕਾਂ (ਹੈਪੀਸੀਡਰ, ਸੁਪਰਸੀਡਰ, ਸਰਫੇਸ ਸੀਡਰ ਆਦਿ) ਨਾਲ ਹੀ ਕਣਕ ਦੀ ਬਿਜਾਈ ਕੀਤੀ ਜਾਵੇ ਤਾਂ ਜੋ ਆਉਣ ਵਾਲੀਆਂ ਨਸਲਾਂ ਲਈ ਸ਼ੁੱਧ ਵਾਤਾਵਰਨ ਪ੍ਰਦਾਨ ਕੀਤਾ

Barnala News  - ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਮਹਿਲ ਕਲਾਂ ਵੱਲੋਂ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਤੇ ਮੁੱਖ ਖੇਤੀਬਾੜੀ ਅਫ਼ਸਰ ਬਰਨਾਲਾ ਡਾ. ਜਗਦੀਸ਼ ਸਿੰਘ ਦੀ ਯੋਗ ਅਗਵਾਈ ਤਹਿਤ ਪਿੰਡ ਚੰਨਣਵਾਲ ਦੇ ਕਿਸਾਨਾਂ ਨੂੰ ਪਰਾਲੀ ਦੀ ਸਾਂਭ-ਸੰਭਾਲ ਸਬੰਧੀ ਜਾਗਰੂਕ ਕੀਤਾ ਗਿਆ।

ਇਸ ਸਮੇਂ ਡਾ. ਜਗਦੀਸ਼ ਸਿੰਘ ਮੁੱਖ ਖੇਤੀਬਾੜੀ ਅਫ਼ਸਰ, ਬਰਨਾਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਿੱਥੇ ਅਸੀਂ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾ ਕੇ ਵਾਤਾਵਰਨ ਨੂੰ ਪ੍ਰਦੂਸ਼ਿਤ ਕਰ ਰਹੇ ਹਾਂ, ਉੱਥੇ ਧਰਤੀ ਦੀ ਉਪਜਾਊ ਸ਼ਕਤੀ ਅਤੇ ਮਿੱਤਰ ਕੀੜੇ ਵੀ ਮਾਰ ਰਹੇ ਹਾਂ। 

ਉਨ੍ਹਾਂ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਹੀ ਵਾਹ ਕੇ ਨਵੀਆਂ ਤਕਨੀਕਾਂ (ਹੈਪੀਸੀਡਰ, ਸੁਪਰਸੀਡਰ, ਸਰਫੇਸ ਸੀਡਰ ਆਦਿ) ਨਾਲ ਹੀ ਕਣਕ ਦੀ ਬਿਜਾਈ ਕੀਤੀ ਜਾਵੇ ਤਾਂ ਜੋ ਆਉਣ ਵਾਲੀਆਂ ਨਸਲਾਂ ਲਈ ਸ਼ੁੱਧ ਵਾਤਾਵਰਨ ਪ੍ਰਦਾਨ ਕੀਤਾ ਜਾ ਸਕੇ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨ ਖੇਤ ਦੀ ਪਰਾਲੀ ਨੂੰ ਬੇਲਰ ਰਾਹੀਂ ਗੰਢਾਂ ਬਣਾਕੇ ਜਾਂ ਤੂੜੀ ਬਣਾ ਕੇ ਵਪਾਰੀਆਂ ਨੂੰ ਵੇਚ ਸਕਦੇ ਹਨ।

ਇਸ ਦੌਰਾਨ ਖੇਤੀਬਾੜੀ ਵਿਕਾਸ ਅਫਸਰ ਡਾ. ਜਸਮੀਨ ਸਿੰਘ ਸਿੱਧੂ ਨੇ ਹਾੜ੍ਹੀ ਦੀਆਂ ਫ਼ਸਲਾਂ ਦੀ ਕਾਸ਼ਤ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਖੇਤੀਬਾੜੀ ਯੂਨੀਵਰਿਸਟੀ ਵਲੋਂ ਸਿਫਾਰਸ਼ ਕੀਤੀਆਂ ਗਈਆਂ ਕਣਕ ਦੀਆਂ ਕਿਸਮਾਂ, ਖੁਰਾਕੀ ਤੱਤ, ਕੀੜੇ- ਮਕੌੜੇ ਅਤੇ ਬਿਮਾਰੀਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। 

ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਇੱਕ ਏਕੜ ਵਿੱਚੋਂ ਪੈਦਾ ਹੋਈ ਪਰਾਲੀ ਨੂੰ ਆਪਣੇ ਖੇਤ ਵਿੱਚ ਹੀ ਵਾਹੁੰਦਾ ਹੈ ਤਾਂ ਕਿਸਾਨ ਦਾ ਪ੍ਰਤੀ ਏਕੜ 4000 ਤੋਂ 5000 ਖਰਚਾ ਵੀ ਘਟੇਗਾ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਵੀ ਹੋਵੇਗਾ। ਉਨ੍ਹਾਂ ਕਣਕ ਦੇ ਮੁੱਖ ਦੁਸ਼ਮਣ ਗੁੱਲੀ ਡੰਡੇ ਅਤੇ ਉਸਦੀ ਰੋਕਥਾਮ ਲਈ ਸਿਫਾਰਸ਼ ਕੀਤੇ ਗਏ ਨਦੀਨ-ਨਾਸ਼ਕਾਂ ਬਾਰੇ ਜਾਣਕਾਰੀ ਮੁਹੱਈਆ ਕਰਵਾਈ। 

ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਸੀ.ਆਰ. ਐੱਮ. ਸਕੀਮ ਅਧੀਨ ਕਿਸਾਨਾਂ ਨੂੰ ਸਬਸਿਡੀ ਉੱਪਰ ਪਰਾਲੀ ਸਾਂਭਣ ਵਾਲੀਆਂ ਵੱਖ- ਵੱਖ ਮਸ਼ੀਨਾਂ ਦਿੱਤੀਆਂ ਜਾਂਦੀਆਂ ਹਨ, ਜਿਨ੍ਹਾਂ ਦਾ ਕਿਸਾਨ ਭਰਪੂਰ ਲਾਭ ਲੈ ਸਕਦੇ ਹਨ।

ਇਸ ਸਮੇਂ ਡਾ. ਪਰਮਿੰਦਰ ਸਿੰਘ ਭੂਮੀ ਰੱਖਿਆ ਅਫ਼ਸਰ, ਮਹਿਲ ਕਲਾਂ ਨੇ ਪਾਣੀ ਦੀ ਬੱਚਤ ਕਰਨ ਲਈ ਖੇਤਾਂ ਵਿੱਚ ਫੁਹਾਰਾ ਅਤੇ ਤੁਪਕਾ ਸਿੰਚਾਈ ਰਾਹੀਂ ਪਾਣੀ ਲਾਉਣ ਦੀ ਅਪੀਲ ਕੀਤੀ ਅਤੇ ਭੂਮੀ ਰੱਖਿਆ ਵਿਭਾਗ ਦੀਆਂ ਸਕੀਮਾਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਧਰਤੀ ਹੇਠਲੇ ਪਾਣੀ ਦੇ ਘੱਟ ਰਹੇ ਪੱਧਰ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Farmers: ਪੰਜਾਬ ਦੇ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ RBI ਵੱਲੋਂ ਵੱਡੀ ਰਾਹਤ, ਕਿਸਾਨਾਂ ਨੂੰ ਮਿਲੇਗਾ ਨਵਾਂ ਫਸਲੀ ਕਰਜ਼ਾ...

Gold Price Today 14 January 2026: ਮਕਰ ਸੰਕ੍ਰਾਂਤੀ ‘ਤੇ ਸੋਨੇ ਨੇ ਤੋੜਿਆ ਰਿਕਾਰਡ, ਕੀਮਤਾਂ ਆਸਮਾਨ ‘ਤੇ; ਖਰੀਦਣ ਤੋਂ ਪਹਿਲਾਂ ਜਾਣੋ ਰੇਟ

Punjab News: ਕੜਾਕੇ ਦੀ ਠੰਡ ਦੇ ਵਿਚਾਲੇ ਪੰਜਾਬ ਸਰਕਾਰ ਵੱਲੋਂ ਵੱਡਾ ਐਲਾਨ! ਅੱਜ ਇਸ ਜ਼ਿਲ੍ਹੇ 'ਚ ਰਹੇਗੀ ਛੁੱਟੀ, ਨਹੀਂ ਖੁੱਲਣਗੇ ਸਕੂਲ, ਸਰਕਾਰੀ ਦਫ਼ਤਰ ਸਣੇ ਇਹ ਅਦਾਰੇ ਵੀ ਰਹਿਣਗੇ ਬੰਦ

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (14-01-2026)

ਵੀਡੀਓਜ਼

CM ਮਾਨ ਤੇ ਭੜਕੀ ਹਰਸਿਮਰਤ ਬਾਦਲ , AAP ਰਾਜ ਨੇ ਪੰਜਾਬ ਕੀਤਾ ਬਰਬਾਦ
ਸਰਪੰਚ ਕਤਲ ਕੇਸ ’ਚ ਵੱਡੀ ਕਾਰਵਾਈ! ਪੁਲਿਸ ਦੇ ਹੱਥੇ ਚੜ੍ਹੇ ਕਾਤਲ
ਪੰਜਾਬ ’ਚ ਠੰਢ ਦਾ ਕਹਿਰ! 1.6 ਡਿਗਰੀ ਤੱਕ ਡਿੱਗਿਆ ਪਾਰਾ
ਜਥੇਦਾਰ ਗੜਗੱਜ ਨੂੰ ਕੀ ਬੇਨਤੀ ਕਰ ਰਹੇ AAP ਮੰਤਰੀ ?
328 ਪਾਵਨ ਸਰੂਪਾਂ 'ਤੇ ਜਥੇਦਾਰ ਗੜਗੱਜ ਦੀ ਸਖ਼ਤ ਚੇਤਾਵਨੀ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Farmers: ਪੰਜਾਬ ਦੇ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ RBI ਵੱਲੋਂ ਵੱਡੀ ਰਾਹਤ, ਕਿਸਾਨਾਂ ਨੂੰ ਮਿਲੇਗਾ ਨਵਾਂ ਫਸਲੀ ਕਰਜ਼ਾ...
Farmers: ਪੰਜਾਬ ਦੇ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ RBI ਵੱਲੋਂ ਵੱਡੀ ਰਾਹਤ, ਕਿਸਾਨਾਂ ਨੂੰ ਮਿਲੇਗਾ ਨਵਾਂ ਫਸਲੀ ਕਰਜ਼ਾ...
Gold Price Today 14 January 2026: ਮਕਰ ਸੰਕ੍ਰਾਂਤੀ ‘ਤੇ ਸੋਨੇ ਨੇ ਤੋੜਿਆ ਰਿਕਾਰਡ, ਕੀਮਤਾਂ ਆਸਮਾਨ ‘ਤੇ; ਖਰੀਦਣ ਤੋਂ ਪਹਿਲਾਂ ਜਾਣੋ ਰੇਟ
Gold Price Today 14 January 2026: ਮਕਰ ਸੰਕ੍ਰਾਂਤੀ ‘ਤੇ ਸੋਨੇ ਨੇ ਤੋੜਿਆ ਰਿਕਾਰਡ, ਕੀਮਤਾਂ ਆਸਮਾਨ ‘ਤੇ; ਖਰੀਦਣ ਤੋਂ ਪਹਿਲਾਂ ਜਾਣੋ ਰੇਟ
Punjab News: ਕੜਾਕੇ ਦੀ ਠੰਡ ਦੇ ਵਿਚਾਲੇ ਪੰਜਾਬ ਸਰਕਾਰ ਵੱਲੋਂ ਵੱਡਾ ਐਲਾਨ! ਅੱਜ ਇਸ ਜ਼ਿਲ੍ਹੇ 'ਚ ਰਹੇਗੀ ਛੁੱਟੀ, ਨਹੀਂ ਖੁੱਲਣਗੇ ਸਕੂਲ, ਸਰਕਾਰੀ ਦਫ਼ਤਰ ਸਣੇ ਇਹ ਅਦਾਰੇ ਵੀ ਰਹਿਣਗੇ ਬੰਦ
Punjab News: ਕੜਾਕੇ ਦੀ ਠੰਡ ਦੇ ਵਿਚਾਲੇ ਪੰਜਾਬ ਸਰਕਾਰ ਵੱਲੋਂ ਵੱਡਾ ਐਲਾਨ! ਅੱਜ ਇਸ ਜ਼ਿਲ੍ਹੇ 'ਚ ਰਹੇਗੀ ਛੁੱਟੀ, ਨਹੀਂ ਖੁੱਲਣਗੇ ਸਕੂਲ, ਸਰਕਾਰੀ ਦਫ਼ਤਰ ਸਣੇ ਇਹ ਅਦਾਰੇ ਵੀ ਰਹਿਣਗੇ ਬੰਦ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (14-01-2026)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (14-01-2026)
Punjab Weather Today: ਪੰਜਾਬ-ਚੰਡੀਗੜ੍ਹ 'ਚ ਸ਼ੀਤ ਲਹਿਰ ਦਾ ਔਰੇਂਜ ਅਲਰਟ, ਸੰਘਣਾ ਕੋਹਰਾ; ਨਵਾਂਸ਼ਹਿਰ ‘ਚ ਪਹਿਲੀ ਵਾਰ ਜ਼ੀਰੋ ਡਿਗਰੀ ਤਾਪਮਾਨ, 2 ਦਿਨ ਮੀਂਹ ਦੀ ਵਾਰਨਿੰਗ

Four-Day Dry Days: ਪਿਆਕੜਾਂ ਨੂੰ ਵੱਡਾ ਝਟਕਾ! ਸ਼ਰਾਬ ਦੇ ਠੇਕੇ 4 ਦਿਨ ਰਹਿਣਗੇ ਬੰਦ; ਨੋਟ ਕਰ ਲਓ 'ਡਰਾਈ ਡੇਅ' ਦੀ ਤਰੀਕ...
ਪਿਆਕੜਾਂ ਨੂੰ ਵੱਡਾ ਝਟਕਾ! ਸ਼ਰਾਬ ਦੇ ਠੇਕੇ 4 ਦਿਨ ਰਹਿਣਗੇ ਬੰਦ; ਨੋਟ ਕਰ ਲਓ 'ਡਰਾਈ ਡੇਅ' ਦੀ ਤਰੀਕ...
Punjabi Singer Arjan Dhillon: ਪੰਜਾਬੀ ਗਾਇਕ ਅਰਜਨ ਢਿੱਲੋਂ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਲੋਹੜੀ ਵਾਲੇ ਦਿਨ ਪਿਤਾ ਦਾ ਹੋਇਆ ਦੇਹਾਂਤ; ਇਸ ਹਸਪਤਾਲ 'ਚ ਲਏ ਆਖ਼ਰੀ ਸਾਹ...
ਪੰਜਾਬੀ ਗਾਇਕ ਅਰਜਨ ਢਿੱਲੋਂ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਲੋਹੜੀ ਵਾਲੇ ਦਿਨ ਪਿਤਾ ਦਾ ਹੋਇਆ ਦੇਹਾਂਤ; ਇਸ ਹਸਪਤਾਲ 'ਚ ਲਏ ਆਖ਼ਰੀ ਸਾਹ...
ਕੇਂਦਰ ਸਰਕਾਰ ਨੇ Blinkit ਦੀ 10 ਮਿੰਟ 'ਚ ਡਿਲੀਵਰੀ ਨੂੰ ਲੈਕੇ ਲਿਆ ਵੱਡਾ ਫੈਸਲਾ

Embed widget