Mobile Solar plant  : ਭਾਰਤ ਵਿੱਚ ਕਿਸਾਨਾਂ ਨੇ ਹੁਣ ਆਧੁਨਿਕ ਮਸ਼ੀਨਾਂ ਦੀ ਮਦਦ ਨਾਲ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਵਿੱਚ ਕਈ ਕਿਸਾਨ ਅਜਿਹੇ ਹਨ ,ਜੋ ਵਿਦੇਸ਼ਾਂ ਤੋਂ ਖੇਤੀ ਲਈ ਆਧੁਨਿਕ ਮਸ਼ੀਨਾਂ ਮੰਗਵਾਉਂਦੇ ਹਨ, ਜਦਕਿ ਕਈ ਕਿਸਾਨ ਅਜਿਹੇ ਹਨ ਜੋ ਜੁਗਾੜ ਨਾਲ ਅਜਿਹੀਆਂ ਆਧੁਨਿਕ ਮਸ਼ੀਨਾਂ ਬਣਾਉਂਦੇ ਹਨ, ਜਿਨ੍ਹਾਂ ਬਾਰੇ ਵੱਡੇ -ਵੱਡੇ ਇੰਜੀਨੀਅਰ ਸੋਚ ਵੀ ਨਹੀਂ ਸਕਦੇ। ਤਾਂ ਆਓ ਅੱਜ ਅਸੀਂ ਤੁਹਾਨੂੰ ਇਕ ਅਜਿਹੀ ਮਸ਼ੀਨ ਬਾਰੇ ਦੱਸਦੇ ਹਾਂ, ਜਿਸ ਦੀ ਮਦਦ ਨਾਲ ਤੁਸੀਂ ਜਿੱਥੇ ਚਾਹੋ ਆਪਣੇ ਖੇਤ ਦੀ ਸਿੰਚਾਈ ਕਰ ਸਕਦੇ ਹੋ।

 

 ਕੀ ਹੈ ਇਹ ਮੋਬਾਈਲ ਸੋਲਰ ਪਲਾਂਟ ?

 

ਮੋਬਾਈਲ ਸੋਲਰ ਪਲਾਂਟ ਇੱਕ ਮਸ਼ੀਨ ਹੈ ,ਜਿਸ ਦੀ ਮਦਦ ਨਾਲ ਕਿਸਾਨ ਆਪਣੇ ਖੇਤਾਂ ਦੀ ਸਿੰਚਾਈ ਆਰਾਮ ਨਾਲ ਕਰ ਸਕਦੇ ਹਨ ,ਜੋ ਪਾਣੀ ਦੀ ਪਹੁੰਚ ਤੋਂ ਦੂਰ ਹੈ। ਜਾਂ ਫ਼ਿਰ ਜਿੱਥੇ ਟਿਊਬਵੈੱਲ ਦੀ ਸੁਬਿਧਾ ਨਹੀਂ ਹੈ। ਇਸ ਮਸ਼ੀਨ ਨੂੰ ਚਲਾਉਣ ਲਈ ਵੱਖਰੀ ਬਿਜਲੀ ਦੀ ਲੋੜ ਨਹੀਂ ਪੈਂਦੀ , ਕਿਉਂਕਿ ਇਸ ਮਸ਼ੀਨ ਵਿੱਚ ਸੋਲਰ ਪੈਨਲ ਲੱਗੇ ਹੁੰਦੇ ਹਨ, ਜੋ ਸੂਰਜ ਦੀ ਰੌਸ਼ਨੀ ਤੋਂ ਬਿਜਲੀ ਪੈਦਾ ਕਰਦੇ ਹਨ, ਜਿਸ ਕਾਰਨ ਇਹ ਮਸ਼ੀਨ ਚੱਲਦੀ ਹੈ।


 

ਕਿਸ ਕਿਸਾਨ ਨੇ ਕੀਤਾ ਇਹ ਕਮਾਲ


ਵਰਲਡ ਇਕਨਾਮਿਕ ਫੋਰਮ ਦੀ ਰਿਪੋਰਟ ਅਨੁਸਾਰ ਇਸ ਸ਼ਾਨਦਾਰ ਮਸ਼ੀਨ ਨੂੰ ਬਣਾਉਣ ਵਿੱਚ ਹਰਜਿੰਦਰ ਸਿੰਘ ਦਾ ਹੱਥ ਹੈ। ਉਸ ਨੇ ਇਸ ਮਸ਼ੀਨ 'ਤੇ ਸੋਲਰ ਪੈਨਲ ਲਗਾ ਕੇ ਇਸ ਨੂੰ ਪੋਰਟੇਬਲ ਬਣਾਇਆ ਹੈ। ਇਸ ਪੂਰੀ ਮਸ਼ੀਨ 'ਤੇ 24 ਸੋਲਰ ਪੈਨਲ ਲਗਾਏ ਗਏ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਮਸ਼ੀਨ ਨੂੰ ਟਰੈਕਟਰ ਦੀ ਮਦਦ ਨਾਲ ਕਿਤੇ ਵੀ ਲਿਜਾਇਆ ਜਾ ਸਕਦਾ ਹੈ। ਇਸ ਮਸ਼ੀਨ ਨੂੰ ਸਥਾਪਤ ਕਰਨ ਵਿੱਚ ਸਿਰਫ ਕੁਝ ਮਿੰਟ ਲੱਗਦੇ ਹਨ ਅਤੇ ਇਹ ਸਿੰਚਾਈ ਲਈ ਤਿਆਰ ਹੋ ਜਾਂਦੀ ਹੈ। ਇਸ ਮਸ਼ੀਨ ਰਾਹੀਂ ਕਿਸਾਨ ਦੋ ਹਜ਼ਾਰ ਤੋਂ ਪੰਜ ਹਜ਼ਾਰ ਲੀਟਰ ਤੱਕ ਪਾਣੀ ਦੀ ਸਿੰਚਾਈ ਬਹੁਤ ਆਰਾਮ ਨਾਲ ਕਰ ਸਕਦੇ ਹਨ।

 

ਜਰਮਨੀ ਵਿੱਚ ਵੀ ਕਿਸਾਨ ਅਜਿਹਾ ਕਰ ਰਹੇ ਹਨ


ਅਜਿਹਾ ਨਹੀਂ ਹੈ ਕਿ ਅਜਿਹੀ ਤਕਨੀਕ ਦੀ ਵਰਤੋਂ ਸਿਰਫ਼ ਭਾਰਤ ਦੇ ਕਿਸਾਨ ਹੀ ਕਰ ਰਹੇ ਹਨ। ਜਰਮਨੀ ਵਿੱਚ ਵੀ ਫਲਾਂ ਦੀ ਖੇਤੀ ਕਰਨ ਵਾਲੇ ਕਿਸਾਨ ਇਸ ਕਿਸਮ ਦੀ ਤਕਨੀਕ ਦੀ ਵਰਤੋਂ ਕਰ ਰਹੇ ਹਨ। ਸੋਲਰ ਪੈਨਲ ਦੀ ਮਦਦ ਨਾਲ ਕਿਸਾਨ ਨਾ ਸਿਰਫ਼ ਖੇਤਾਂ ਦੀ ਸਿੰਚਾਈ ਕਰ ਰਹੇ ਹਨ, ਸਗੋਂ ਇਨ੍ਹਾਂ ਸੋਲਰ ਪੈਨਲਾਂ ਤੋਂ ਪੂਰੇ ਖੇਤ ਲਈ ਬਿਜਲੀ ਵੀ ਪੈਦਾ ਕਰ ਰਹੇ ਹਨ। ਹੌਲੀ-ਹੌਲੀ ਦੁਨੀਆ ਭਰ ਦੇ ਕਿਸਾਨ ਇਸ ਦਿਸ਼ਾ ਵਿੱਚ ਕਦਮ ਚੁੱਕ ਰਹੇ ਹਨ ਅਤੇ ਨਵੀਂ ਤਕਨੀਕ ਦੀ ਮਦਦ ਨਾਲ ਆਪਣੀ ਖੇਤੀ ਵਿੱਚ ਸੁਧਾਰ ਕਰ ਰਹੇ ਹਨ।