Punjab Weather Update: ਮੌਸਮ ਵਿਭਾਗ ਦਾ ਅਲਰਟ, ਪੰਜਾਬ ’ਚ ਪਏਗਾ ਮੀਂਹ, ਠੰਢ ਦਾ ਕਹਿਰ ਰਹੇਗਾ ਜਾਰੀ
Weather Update: ਵਿਭਾਗ ਮੁਤਾਬਕ ਪੰਜਾਬ ’ਚ 24 ਦਸੰਬਰ ਨੂੰ ਕੁਝ ਥਾਵਾਂ ’ਤੇ ਹਲਕਾ ਮੀਂਹ ਪੈ ਸਕਦਾ ਹੈ। ਪੱਛਮੀ ਗੜਬੜੀ ਕਾਰਨ ਪੱਛਮੀ ਹਿਮਾਲਿਆ ਖ਼ਿੱਤੇ ’ਚ 22 ਤੋਂ 25 ਦਸੰਬਰ ਤੱਕ ਹਲਕਾ ਮੀਂਹ ਤੇ ਦਰਮਿਆਨੀ ਬਰਫ਼ਬਾਰੀ ਪੈ ਸਕਦੀ ਹੈ।
ਚੰਡੀਗੜ੍ਹ: ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਅਗਲੇ ਦਿਨਾਂ ਵਿੱਚ ਪੰਜਾਬ ਅੰਦਰ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਦੀ ਰਿਪਰੋਟ ਮੁਤਾਬਕ ਉੱਤਰ-ਪੱਛਮੀ ਭਾਰਤ ’ਚ ਸੀਤ ਲਹਿਰ ਦਾ ਕਹਿਰ ਅਗਲੇ ਦੋ-ਤਿੰਨ ਦਿਨ ਜਾਰੀ ਰਹੇਗਾ। ਮੱਧ ਤੇ ਪੂਰਬੀ ਭਾਰਤ ’ਚ ਅਗਲੇ ਤਿੰਨ ਦਿਨਾਂ ਤੱਕ ਕੋਈ ਰਾਹਤ ਮਿਲਣ ਦੀ ਸੰਭਾਵਨਾ ਨਹੀਂ। ਬਾਰਸ਼ ਹੋਣ ਮਗਰੋਂ ਸੀਤ ਲਹਿਰ ਤੋਂ ਕੁਝ ਰਾਹਤ ਮਿਲ ਸਕਦੀ ਹੈ।
ਵਿਭਾਗ ਮੁਤਾਬਕ ਪੰਜਾਬ ’ਚ 24 ਦਸੰਬਰ ਨੂੰ ਕੁਝ ਥਾਵਾਂ ’ਤੇ ਹਲਕਾ ਮੀਂਹ ਪੈ ਸਕਦਾ ਹੈ। ਪੱਛਮੀ ਗੜਬੜੀ ਕਾਰਨ ਪੱਛਮੀ ਹਿਮਾਲਿਆ ਖ਼ਿੱਤੇ ’ਚ 22 ਤੋਂ 25 ਦਸੰਬਰ ਤੱਕ ਹਲਕਾ ਮੀਂਹ ਤੇ ਦਰਮਿਆਨੀ ਬਰਫ਼ਬਾਰੀ ਪੈ ਸਕਦੀ ਹੈ। ਪੰਜਾਬ ਤੇ ਹਰਿਆਣਾ ’ਚ ਸਵੇਰ ਸਮੇਂ 23 ਤੋਂ 25 ਦਸੰਬਰ ਤੱਕ ਸੰਘਣੀ ਧੁੰਦ ਪਵੇਗੀ। ਮੌਸਮ ਵਿਭਾਗ ਨੇ ਕਿਹਾ ਕਿ ਪੱਛਮੀ ਰਾਜਸਥਾਨ ’ਚ 24 ਅਤੇ 25 ਦਸੰਬਰ ਨੂੰ ਸੰਘਣੀ ਧੁੰਦ ਤੋਂ ਲੋਕ ਬਚ ਕੇ ਰਹਿਣ। ਉਧਰ ਪੰਜਾਬ ਤੇ ਹਰਿਆਣਾ ਸੀਤ ਲਹਿਰ ਦੀ ਜਕੜ ’ਚ ਹਨ।
ਮੈਦਾਨੀ ਇਲਾਕਿਆਂ ’ਚ ਹਰਿਆਣਾ ਦਾ ਹਿਸਾਰ ਘੱਟੋ ਘੱਟ ਤਾਪਮਾਨ 0.2 ਡਿਗਰੀ ਨਾਲ ਸਭ ਤੋਂ ਠੰਢਾ ਰਿਹਾ ਜਦਕਿ ਪੰਜਾਬ ਦੇ ਮੋਗਾ ’ਚ ਤਾਪਮਾਨ 0.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅੰਮ੍ਰਿਤਸਰ ’ਚ ਪਾਰਾ 0.8 ਡਿਗਰੀ ਸੈਲਸੀਅਸ ਦਰਜ ਹੋਇਆ। ਬਠਿੰਡਾ (0.9 ਡਿਗਰੀ), ਫਰੀਦਕੋਟ (1.1 ਡਿਗਰੀ), ਜਲੰਧਰ (2.6), ਪਟਿਆਲਾ (3.9) ਅਤੇ ਲੁਧਿਆਣਾ (4.4) ’ਚ ਵੀ ਹੱਢ ਚੀਰਵੀਂ ਠੰਢ ਨੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ। ਦੋਵੇਂ ਸੂਬਿਆਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ’ਚ ਤਾਪਮਾਨ 3.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ: ਤੇਜ਼ੀ ਨਾਲ ਤਬਾਹੀ ਵੱਲ ਵਧ ਰਹੀ ਦੁਨੀਆ! ‘ਸਾਇੰਟੇਫਿਕ ਰਿਪੋਰਟਸ’ 'ਚ ਵੱਡਾ ਖੁਲਾਸਾ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: