ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਹਾਲ ਹੀ ਵਿੱਚ ਮੋਬਾਈਲ ਐਪ ਜਾਰੀ ਕੀਤੀ ਹੈ। ਇਸ ਮੋਬਾਈਲ ਐਪ ਜ਼ਰੀਏ ਕਿਸਾਨ ਕਿਰਾਏ 'ਤੇ ਆਸਾਨੀ ਨਾਲ ਖੇਤੀ ਮਸ਼ੀਨਰੀ ਦੀ ਮੰਗ ਕਰ ਸਕਦੇ ਹਨ। ਇਸ ਐਪ ਪਿੱਛੇ ਕੇਂਦਰ ਸਰਕਾਰ ਦਾ ਇਰਾਦਾ ਦੇਸ਼ ਦੇ ਉਨ੍ਹਾਂ ਕਿਸਾਨਾਂ ਨੂੰ ਸਹੀ ਸਮੇਂ 'ਤੇ ਖੇਤੀਬਾੜੀ ਮਸ਼ੀਨਰੀ ਉਪਲਬਧ ਕਰਵਾਉਣਾ ਹੈ ਜੋ ਖੇਤੀ ਮਸ਼ੀਨਰੀ ਨਹੀਂ ਖਰੀਦ ਸਕਦੇ ਜਾਂ ਛੋਟੇ ਤੇ ਸੀਮਾਂਤ ਕਿਸਾਨ ਹਨ।
ਦੱਸ ਦਈਏ ਕਿ ਇਸ ਐਪ ਜ਼ਰੀਏ ਓਲਾ-ਉਬੇਰ ਦੀ ਤਰਜ਼ 'ਤੇ ਖੇਤੀ ਲਈ ਲੋੜੀਂਦੇ ਉਪਕਰਣ ਕਿਸਾਨਾਂ ਨੂੰ ਘੱਟ ਪੈਸਿਆਂ ਵਿੱਚ ਦਿੱਤੇ ਜਾਣਗੇ। ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲੇ ਨੇ ਇਸ ਐਪ ਨੂੰ ਸੀਐਚਸੀ ਫਾਰਮ ਮਸ਼ੀਨਰੀ ਮੋਬਾਈਲ ਐਪ ਦਾ ਨਾਂ ਦਿੱਤਾ ਹੈ। ਸੀਐਚਸੀ ਫਾਰਮ ਮਸ਼ੀਨਰੀ ਮੋਬਾਈਲ ਐਪ ਤੋਂ ਪਹਿਲਾਂ ਟਰੈਕਟਰ ਬੁਕਿੰਗ ਲਈ ਵੀ ਐਪ ਜਾਰੀ ਕੀਤੀ ਗਈ ਹੈ।
ਭਾਰਤ ਦੀ ਭਾਸ਼ਾਈ ਵਿਭਿੰਨਤਾ ਦੇ ਮੱਦੇਨਜ਼ਰ ਇਸ ਐਪ ਨੂੰ ਹਿੰਦੀ ਤੇ ਅੰਗਰੇਜ਼ੀ ਸਮੇਤ 12 ਭਾਸ਼ਾਵਾਂ ਵਿੱਚ ਉਪਲਬਧ ਕਰਵਾਇਆ ਗਿਆ ਹੈ। ਤੋਮਰ ਨੇ ਕਿਹਾ ਕਿ ਮੰਤਰਾਲੇ ਨੇ ਸਾਰੇ ਖੇਤੀਬਾੜੀ ਮਸ਼ੀਨਰੀ ਕਸਟਮ ਸੇਵਾ ਪ੍ਰਦਾਤਾਵਾਂ ਤੇ ਕਿਸਾਨਾਂ ਨੂੰ ਇੱਕ ਪਲੇਟਫਾਰਮ 'ਤੇ ਲਿਆਉਣ ਲਈ ਐਂਡਰਾਇਡ ਪਲੇਟਫਾਰਮ 'ਤੇ ਮੋਬਾਈਲ ਫੋਨ ਐਪ ਤਿਆਰ ਕੀਤਾ ਹੈ। ਇਸ ਦੇ ਨਾਲ ਹੀ ਜੇ ਕਿਸੇ ਕਿਸਾਨ ਨੂੰ ਖੇਤੀਬਾੜੀ ਸੰਦਾਂ 'ਤੇ ਛੋਟ ਲਈ ਅਰਜ਼ੀ ਦੇਣੀ ਪੈਂਦੀ ਹੈ, ਤਾਂ ਉਹ Common Service Center ਜਾ ਕੇ ਅਰਜ਼ੀ ਦੇ ਸਕਦਾ ਹੈ।
ਕਸਟਮ ਹਾਇਰਿੰਗ ਸੈਂਟਰ ਖੋਲ੍ਹਣ 'ਤੇ ਸਬਸਿਡੀ:
ਅਹਿਮ ਗੱਲ ਇਹ ਹੈ ਕਿ ਜੇ ਤੁਸੀਂ ਖੇਤੀਬਾੜੀ ਮਸ਼ੀਨਰੀ ਨਾਲ ਸਬੰਧਤ ਕਾਰੋਬਾਰ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਹਰ ਸਾਲ ਕਸਟਮ ਹਾਇਰਿੰਗ ਸੈਂਟਰ ਸਕੀਮ ਵਿੱਚ ਸ਼ਾਮਲ ਹੋ ਕੇ ਲੱਖਾਂ ਰੁਪਏ ਕਮਾ ਸਕਦੇ ਹੋ। ਇਸ ਦੇ ਲਈ ਕੇਂਦਰ ਸਰਕਾਰ ਵੱਲੋਂ 80 ਪ੍ਰਤੀਸ਼ਤ ਤੱਕ ਸਰਕਾਰੀ ਸਬਸਿਡੀ ਦਿੱਤੀ ਜਾਏਗੀ। ਸਰਕਾਰ ਮਸ਼ੀਨਰੀ ਦੀ ਕੀਮਤ ਤੈਅ ਨਹੀਂ ਕਰੇਗੀ। ਇਹ ਸਹੂਲਤ 5 ਤੋਂ 50 ਕਿਲੋਮੀਟਰ ਦੇ ਵਿਚਕਾਰ ਉਪਲਬਧ ਹੋਵੇਗੀ।
ਜੇ ਤੁਹਾਡੇ ਕੋਲ ਇਕ ਵੀ ਖੇਤੀ ਵਾਲੀ ਮਸ਼ੀਨ ਹੈ, ਤਾਂ ਤੁਸੀਂ ਇਸ ਨੂੰ ਕਿਰਾਏ 'ਤੇ ਦੇਣ ਲਈ ਅਜੇ ਵੀ ਐਪ ਵਿੱਚ ਰਜਿਸਟਰ ਕਰ ਸਕਦੇ ਹੋ। ਇਸ ਦੇ ਨਾਲ ਹੀ ਸਾਈਬਰ ਕੈਫੇ ਆਦਿ ਤੋਂ ਵੀ ਕਿਸਾਨ ਬਿਨੈ ਕਰ ਸਕਦੇ ਹਨ, ਜਿਸ ਲਈ ਕਿਸਾਨ ਨੂੰ agrimachinery.in ਪੋਰਟਲ 'ਤੇ ਅਪਲਾਈ ਕਰਨਾ ਪਏਗਾ। ਇਹ ਐਪ ਗੂਗਲ ਪਲੇ ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਕਿਸਾਨਾਂ ਨੂੰ 80 ਪ੍ਰਤੀਸ਼ਤ ਤੱਕ ਸਰਕਾਰੀ ਸਬਸਿਡੀ, ਕਸਟਮ ਹਾਇਰਿੰਗ ਸੈਂਟਰਾਂ ਰਾਹੀਂ ਮਿਲੇਗੀ ਮਦਦ
ਏਬੀਪੀ ਸਾਂਝਾ
Updated at:
31 Jul 2020 04:20 PM (IST)
ਦੱਸ ਦੇਈਏ ਕਿ ਜਦੋਂ ਇਸ ਐਪ ਦੀ ਸ਼ੁਰੂਆਤ ਕੀਤੀ ਜਾ ਰਹੀ ਸੀ, ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਇਸ ਦੇ ਜ਼ਰੀਏ ਕਿਸਾਨ ਆਪਣੇ ਖੇਤਾਂ ਦੇ 50 ਕਿਲੋਮੀਟਰ ਦੇ ਘੇਰੇ ਅੰਦਰ ਉਪਲੱਬਧ ਖੇਤੀਬਾੜੀ ਉਪਕਰਣ ਉਪਲੱਬਧ ਹੋ ਸਕਣਗੇ।
- - - - - - - - - Advertisement - - - - - - - - -