ਅੱਜ ਤੋਂ 500 ਸਾਲ ਪਹਿਲਾਂ ਹੀ ਆਪਣੀ ਬਾਣੀ ਰਾਹੀਂ ਦੁਨੀਆਂ ਦਾ ਰਾਹ ਰੁਸ਼ਨਾ ਗਏ, ਲੱਖਾਂ ਆਕਾਸ਼, ਪਤਾਲ, ਚੰਦ, ਸੂਰਜ ਤੇ ਗ੍ਰਹਿਆਂ ਦੀ ਗੱਲ ਕਹਿ ਗਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਦੋਂ ਦੁਨੀਆ ਭਰ ਦੇ ਗੁਰਦੁਆਰਿਆਂ 'ਚ ਇਲਾਹੀ ਬਾਣੀ ਦੇ ਕੀਰਤਨ ਹੋ ਰਹੇ ਹੋਣਗੇ ਠੀਕ ਉਸੇ ਵੇਲੇ ਆਕਾਸ਼ ਚਿੱਟੀ ਰੌਸ਼ਨੀ ਨਾਲ ਜਗਮਗਾ ਉਠੇਗਾ।
ਗ੍ਰਹਿਆਂ ਦੇ ਇਸ ਵਰਤਾਰੇ ਦਾ ਨਾਂ 'ਪੇਰੀਜੀ' ਹੈ ਜਿਸ ਦਾ ਮਤਲਬ ਹੈ ਕਿ ਨਕਸ਼ਕ ਦਾ ਉਹ ਹਿੱਸਾ ਜੋ ਪ੍ਰਿਥਵੀ ਦੇ ਸਭ ਤੋਂ ਨੇੜੇ ਹੋ ਕੇ ਲੰਘਦਾ ਹੈ। 14 ਨਵੰਬਰ ਨੂੰ ਨਜ਼ਰ ਆਉਣ ਵਾਲਾ ਚੰਦਰਮਾ ਇਸ ਵਾਰ 48,000 ਕਿਲੋਮੀਟਰ ਧਰਤੀ ਦੇ ਹੋਰ ਨੇੜੇ ਹੋ ਕੇ ਲੰਘੇਗਾ ਜਿਸ ਕਰਕੇ ਚੰਦਰਮਾ 14% ਹੋਰ ਵੱਡਾ ਤੇ 30% ਹੋਰ ਉਜਵਲ ਨਜ਼ਰ ਆਵੇਗਾ। ਇਸ ਤੋਂ ਪਹਿਲਾਂ ਚੰਦਰਮਾ 26 ਜਨਵਰੀ, 1948 ਨੂੰ ਕਾਫੀ ਨੇੜੇ ਹੋ ਕੇ ਲੰਘਿਆ ਸੀ। ਨਾਸਾ ਮਾਹਿਰਾਂ ਦਾ ਮੁਤਾਬਕ ਇਸ ਰਾਤ ਆਕਾਸ਼ ਇੰਨਾ ਜਗਮਗਾਏਗਾ ਕਿ ਪਿਛਲੇ 70 ਸਾਲਾਂ 'ਚ ਕਿਸੇ ਨੇ ਅਜਿਹਾ ਦ੍ਰਿਸ਼ ਨਹੀਂ ਦੇਖਿਆ ਹੋਵੇਗਾ। ਇਸ ਪਿੱਛੋਂ ਅਜਿਹਾ ਨਜ਼ਾਰਾ 25 ਨਵੰਬਰ, 2034 ਨੂੰ ਦਿਖਾਈ ਦੇਣ ਦਾ ਅਨੁਮਾਨ ਹੈ।
ਇਸ ਸਾਲ ਚੌਥੀ ਵਾਰ ਚੰਦਰਮਾ ਧਰਤੀ ਦੇ ਨੇੜੇ ਹੋ ਕੇ ਲੰਘੇਗਾ। ਇਸ ਤੋਂ ਪਹਿਲਾਂ 16 ਅਕਤੂਬਰ ਨੂੰ ਲੰਘ ਚੁੱਕਾ ਹੈ, ਹੁਣ 14 ਨਵੰਬਰ ਨੂੰ ਤੇ ਫਿਰ 14 ਦਸੰਬਰ ਨੂੰ ਲੰਘੇਗਾ। ਸਾਇੰਸਦਾਨਾਂ ਦਾ ਕਹਿਣਾ ਹੈ ਕਿ ਜੋ 14 ਨਵੰਬਰ ਦਾ ਨਜ਼ਾਰਾ ਅਦਭੁੱਤ ਹੋਵੇਗਾ ਤੇ ਸਦੀ ਦਾ ਪਹਿਲਾ ਨਜ਼ਾਰਾ ਹੋਵੇਗਾ। ਚੰਦਰਮਾ ਦਾ ਧਰਤੀ ਦੇ ਨੇੜੇ ਲੰਘਣਾ ਸਬੱਬੀ ਗੱਲ ਹੋ ਸਕਦੀ ਹੈ ਪਰ ਇਸ ਵਾਰ ਦਾ ਗੁਰਪੁਰਬ ਸੰਗਤ ਲਈ ਯਾਦਗਾਰੀ ਜ਼ਰੂਰ ਹੋ ਹੋਵੇਗਾ।