Balcony Farming: ਸਬਜ਼ੀਆਂ ਉਗਾਉਣ ਲਈ ਜ਼ਮੀਨ ਦੀ ਲੋੜ ਨਹੀਂ। ਆਪਣੇ ਗੁਜਾਰੇ ਲਈ ਤੁਸੀਂ ਬਗੈਰ ਜ਼ਮੀਨ ਸਬਜ਼ੀਆਂ ਉਗਾ ਸਕਦੇ ਹੋ। ਬਰਸਾਤ ਦੇ ਮੌਸਮ ਵਿੱਚ ਸਬਜ਼ੀਆਂ ਹਮੇਸ਼ਾ ਮਹਿੰਗੀਆਂ ਹੋ ਜਾਂਦੀਆਂ ਹਨ। ਅਜਿਹੀ ਸਥਿਤੀ ਵਿੱਚ ਆਮ ਆਦਮੀ ਦਾ ਬਜਟ ਵਿਗੜ ਜਾਂਦਾ ਹੈ। ਖਾਸ ਕਰਕੇ ਪੱਤੇਦਾਰ ਸਬਜ਼ੀਆਂ ਜਾਂ ਤਾਂ ਬਰਸਾਤ ਦੇ ਮੌਸਮ ਵਿੱਚ ਬਹੁਤ ਮਹਿੰਗੀਆਂ ਵਿਕਦੀਆਂ ਹਨ ਜਾਂ ਫਿਰ ਉਹ ਤਾਜ਼ਾ ਨਹੀਂ ਹੁੰਦੀਆਂ ਹਨ। ਅਜਿਹੀ ਸਥਿਤੀ ਵਿੱਚ, ਜੇਕਰ ਤੁਸੀਂ ਆਪਣੇ ਘਰ ਵਿੱਚ ਉਗਾਈਆਂ ਤਾਜ਼ੀਆਂ ਤੇ ਹਰੀਆਂ ਸਬਜ਼ੀਆਂ ਨੂੰ ਖਾਣਾ ਚਾਹੁੰਦੇ ਹੋ, ਤਾਂ ਬਾਲਕੋਨੀ ਫਾਰਮਿੰਗ ਤੁਹਾਡੇ ਲਈ ਸਭ ਤੋਂ ਵਧੀਆ ਚੀਜ਼ ਹੈ।
ਅਹਿਮ ਗੱਲ ਹੈ ਕਿ ਤੁਹਾਨੂੰ ਇਸ ਲਈ ਜ਼ਿਆਦਾ ਜਗ੍ਹਾ ਦੀ ਵੀ ਲੋੜ ਨਹੀਂ ਹੈ। ਇਸ ਰਾਹੀਂ ਇੰਨੀਆਂ ਸਬਜ਼ੀਆਂ ਉਗਾਈਆਂ ਜਾ ਸਕਦੀਆਂ ਹਨ ਕਿ ਪੂਰਾ ਪਰਿਵਾਰ ਆਰਾਮ ਨਾਲ ਹਰ ਰੋਜ਼ ਤਾਜ਼ੀਆਂ ਸਬਜ਼ੀਆਂ ਖਾ ਸਕਦਾ ਹੈ। ਸਭ ਤੋਂ ਵਧੀਆ ਗੱਲ ਇਹ ਹੈ ਕਿ ਇਸ ਕਿਸਮ ਦੀ ਫਾਰਮਿੰਗ ਲਈ, ਤੁਸੀਂ ਆਪਣੇ ਘਰ ਦੇ ਖਾਲੀ ਤੇ ਬੇਕਾਰ ਪਲਾਸਟਿਕ ਦੇ ਡੱਬਿਆਂ ਦੀ ਵਰਤੋਂ ਕਰ ਸਕਦੇ ਹੋ।
ਸਭ ਤੋਂ ਪਹਿਲਾਂ ਕੀ ਕਰਨਾ?
ਬਾਲਕੋਨੀ ਫਾਰਮਿੰਗ ਲਈ, ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਘਰ ਦੀਆਂ ਸਾਰੀਆਂ ਪਲਾਸਟਿਕ ਦੀਆਂ ਬੋਤਲਾਂ ਤੇ ਡੱਬਿਆਂ ਨੂੰ ਇਕੱਠਾ ਕਰਨਾ ਹੋਵੇਗਾ। ਫਿਰ ਉਨ੍ਹਾਂ ਦੇ ਉੱਪਰ ਦਾ ਥੋੜ੍ਹਾ ਜਿਹਾ ਹਿੱਸਾ ਕੱਟਣਾ ਹੋਏਗਾ। ਇਸ ਤੋਂ ਬਾਅਦ ਇਸ ਵਿੱਚ ਔਰਗੈਨਿਕ ਖਾਦ ਤੇ ਮਿੱਟੀ ਭਰਨੀ ਹੋਏਗੀ। ਜਦੋਂ ਇਹ ਸਾਰੇ ਡੱਬਿਆਂ ਨੂੰ ਭਰ ਲਵੋ ਤਾਂ ਉਨ੍ਹਾਂ ਨੂੰ ਸਟੈਂਡ 'ਤੇ ਜਾਂ ਰੱਸੀਆਂ ਦੀ ਮਦਦ ਨਾਲ ਆਪਣੀ ਬਾਲਕੋਨੀ ਵਿੱਚ ਲਟਕਾ ਦਿਓ। ਇਸ ਨੂੰ ਹੋਰ ਸੁੰਦਰ ਬਣਾਉਣ ਲਈ, ਤੁਸੀਂ ਰੰਗੀਨ ਬਕਸਿਆਂ ਨੂੰ ਸੈੱਟ ਕਰਕੇ ਲਟਕਾ ਸਕਦੇ ਹੋ।
ਇਹ ਵੀ ਪੜ੍ਹੋ: ਭਾਰੀ ਮੀਂਹ 'ਚ ਮਨਾਲੀ 'ਚ ਫਸਿਆ ਮਸ਼ਹੂਰ ਟੀਵੀ ਐਕਟਰ, ਵੀਡੀਓ ਸ਼ੇਅਰ ਕਰ ਦਿਖਾਏ ਹਾਲਾਤ, ਕਿਹਾ- 'ਘਰ ਜਾਣ ਦਾ ਕੋਈ ਰਾਹ ਨਹੀਂ'
ਬੀਜ ਕਿਵੇਂ ਬੀਜਣਾ
ਇਹ ਸਭ ਤੋਂ ਮਹੱਤਵਪੂਰਨ ਸਵਾਲ ਹੈ ਕਿਉਂਕਿ ਬਾਲਕੋਨੀ ਖੇਤੀ ਫਾਰਮਿੰਗ ਰਾਹੀਂ ਪੱਤੇਦਾਰ ਸਬਜ਼ੀਆਂ ਦੀ ਕਾਸ਼ਤ ਆਮ ਤਰੀਕੇ ਨਾਲ ਨਹੀਂ ਕੀਤੀ ਜਾਂਦੀ। ਇਸ ਲਈ ਤੁਹਾਨੂੰ ਕੁਝ ਵੱਖ-ਵੱਖ ਤਰੀਕੇ ਅਜ਼ਮਾਉਣੇ ਪੈਣਗੇ। ਪੱਤੇਦਾਰ ਸਬਜ਼ੀਆਂ ਦੇ ਬੀਜ ਹਮੇਸ਼ਾ ਸਭ ਤੋਂ ਵਧੀਆ ਚੁਣੇ ਜਾਣੇ ਚਾਹੀਦੇ ਹਨ। ਇਸ ਕਾਰਨ ਸਬਜ਼ੀਆਂ ਚੰਗੀਆਂ ਤੇ ਜ਼ਿਆਦਾ ਮਾਤਰਾ ਵਿੱਚ ਮਿਲਦੀਆਂ ਹਨ।
ਪਲਾਸਟਿਕ ਦੀਆਂ ਬੋਤਲਾਂ ਵਿੱਚ ਬੀਜ ਕਿਵੇਂ ਬੀਜੀਏ
ਸਭ ਤੋਂ ਪਹਿਲਾਂ, ਤੁਹਾਨੂੰ ਉਨ੍ਹਾਂ 'ਤੇ ਹਲਕਾ ਪਾਣੀ ਦਾ ਛਿੜਕਾਅ ਕਰਨਾ ਹੈ। ਫਿਰ ਉਨ੍ਹਾਂ ਵਿੱਚ ਪੱਤੇਦਾਰ ਸਬਜ਼ੀਆਂ ਦੇ ਕੁਝ ਬੀਜ ਬੀਜਣੇ ਹਨ ਤੇ ਫਿਰ ਤੁਸੀਂ ਉਨ੍ਹਾਂ ਨੂੰ ਸੂਤੀ ਕੱਪੜੇ ਨਾਲ ਢੱਕਣਾ ਹੈ ਤੇ ਦੁਬਾਰਾ ਉਨ੍ਹਾਂ 'ਤੇ ਹਲਕੇ ਪਾਣੀ ਦਾ ਛਿੜਕਾਅ ਕਰਨਾ ਹੈ। ਇਸ ਤੋਂ ਬਾਅਦ ਹਰ ਰੋਜ਼ ਸਵੇਰੇ ਇਨ੍ਹਾਂ ਕੱਪੜਿਆਂ 'ਤੇ ਹਲਕਾ ਪਾਣੀ ਛਿੜਕਣਾ ਚਾਹੀਦਾ ਹੈ। ਤੁਸੀਂ ਦੇਖੋਗੇ ਕਿ ਚਾਰ-ਪੰਜ ਦਿਨਾਂ ਵਿੱਚ ਇਹ ਬੀਜ ਪੁੰਗਰਨੇ ਸ਼ੁਰੂ ਹੋ ਜਾਣਗੇ। ਕੁਝ ਹੀ ਦਿਨਾਂ ਵਿੱਚ ਤੁਹਾਡੀ ਪੂਰੀ ਬਾਲਕੋਨੀ ਹਰੀਆਂ ਸਬਜ਼ੀਆਂ ਨਾਲ ਭਰ ਜਾਵੇਗੀ।
ਇਹ ਵੀ ਪੜ੍ਹੋ: Sawan 2023: ਇਸ ਫੁੱਲ ਨੂੰ ਮਿਲਿਆ ਸ਼ਿਵ ਦਾ ਸ਼ਰਾਪ, ਸਾਵਣ ਦੀ ਪੂਜਾ 'ਚ ਭੁੱਲ ਕੇ ਵੀ ਨਾ ਕਰੋ ਵਰਤੋਂ