ਪੜਚੋਲ ਕਰੋ

ਵੱਡੀ ਖ਼ਬਰ: ਝੋਨੇ ਦਾ ਭਾਅ 100 ਰੁਪਏ ਵਧਾਇਆ, ਸਰਕਾਰ ਵੱਲੋਂ 14 ਫ਼ਸਲਾਂ ਦੀ MSP ਦਾ ਐਲਾਨ

ਪੰਜਾਬ ਸਣੇ ਦੇਸ਼ ਦੇ ਕਿਸਾਨਾਂ ਲਈ ਖੁਸ਼ਖ਼ਬਰੀ ਹੈ।ਕੇਂਦਰ ਸਰਕਾਰ ਨੇ ਝੋਨੇ ਦਾ ਭਾਅ 100 ਰੁਪਏ ਵਧਾ ਦਿੱਤਾ ਹੈ।ਪੰਜਾਬ ਦੇ ਕਿਸਾਨਾਂ ਦੀ ਰਵਾਇਤੀ ਫਸਲ ਝੋਨੇ ਦੀ MSP 'ਚ 100 ਰੁਪਏ ਦਾ ਵਾਧਾ ਕੀਤਾ ਗਿਆ ਹੈ।

ਰੌਬਟ ਦੀ ਰਿਪੋਰਟ

MSP on Kharif crops : ਪੰਜਾਬ ਸਣੇ ਦੇਸ਼ ਦੇ ਕਿਸਾਨਾਂ ਲਈ ਖੁਸ਼ਖ਼ਬਰੀ ਹੈ।ਕੇਂਦਰ ਸਰਕਾਰ ਨੇ ਝੋਨੇ ਦਾ ਭਾਅ 100 ਰੁਪਏ ਵਧਾ ਦਿੱਤਾ ਹੈ।ਪੰਜਾਬ ਦੇ ਕਿਸਾਨਾਂ ਦੀ ਰਵਾਇਤੀ ਫਸਲ ਝੋਨੇ ਦੀ MSP 'ਚ 100 ਰੁਪਏ ਦਾ ਵਾਧਾ ਕੀਤਾ ਗਿਆ ਹੈ।ਨਾਰਮਲ ਝੋਨਾ ਦੀ MSP ਪਿਛਲੇ ਸਾਲ ਦੇ 1940 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 2040 ਅਤੇ ਏ ਗ੍ਰੇਡ ਝੋਨੇ ਦੀ ਪਿਛਲੇ ਸਾਲ ਦੇ 1960 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 2060 ਰੁਪਏ ਪ੍ਰਤੀ ਕੁਇੰਟਲ ਕਰਨ ਦਾ ਐਲਾਨ ਕੀਤਾ ਹੈ।  

ਕੈਬਨਿਟ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਅਨੁਰਾਗ ਠਾਕੁਰ (Anurag Thakur) ਨੇ ਕਿਹਾ ਕਿ 2014 ਤੋਂ ਪਹਿਲਾਂ 1-2 ਫਸਲਾਂ ਦੀ ਖਰੀਦ ਕੀਤੀ ਜਾਂਦੀ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਦੀ ਸਰਕਾਰ ਆਉਣ ਤੋਂ ਬਾਅਦ ਬਾਕੀ ਫਸਲਾਂ ਵੀ ਇਸ ਵਿੱਚ ਸ਼ਾਮਲ ਹੋ ਗਈਆਂ ਹਨ ਅਤੇ ਕਿਸਾਨਾਂ ਦੀ ਆਮਦਨ ਵਿੱਚ ਵੀ ਵਾਧਾ ਹੋਇਆ ਹੈ।

ਅਨੁਰਾਗ ਠਾਕੁਰ ਨੇ ਕਿਹਾ ਹੈ ਕਿ 2022-23 ਦੇ ਸਾਉਣੀ ਦੇ ਵਿਕਰੀ ਸੀਜ਼ਨ ਲਈ 14 ਫਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਤੈਅ ਕੀਤਾ ਗਿਆ ਹੈ। ਝੋਨੇ ਦਾ ਘੱਟੋ-ਘੱਟ ਸਮਰਥਨ ਮੁੱਲ 2040 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਗਿਆ ਹੈ। ਝੋਨੇ ਦੇ ਘੱਟੋ-ਘੱਟ ਸਮਰਥਨ ਮੁੱਲ ਵਿੱਚ 100 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਹੈ।

ਅਰਹਰ ਦਾਲ 'ਤੇ 300 ਰੁਪਏ ਪ੍ਰਤੀ ਕੁਇੰਟਲ ਵਧੀ
ਇਸ ਦੇ ਨਾਲ ਹੀ ਕੇਂਦਰੀ ਮੰਤਰੀ ਮੰਡਲ ਨੇ ਅਰਹਰ ਦਾਲ ਦੇ ਘੱਟੋ-ਘੱਟ ਸਮਰਥਨ ਮੁੱਲ ਵਿੱਚ ਵੀ ਵਾਧਾ ਕੀਤਾ ਹੈ। ਅਰਹਰ ਦਾਲ (ਤੂਰ) ਦਾ ਘੱਟੋ-ਘੱਟ ਸਮਰਥਨ ਮੁੱਲ ਇਸ ਵਾਰ 6600 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਗਿਆ ਹੈ। ਪਿਛਲੀ ਵਾਰ ਨਾਲੋਂ ਇਸ ਵਾਰ ਐਮਐਸਪੀ ਵਿੱਚ 300 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਹੈ।

ਤਿਲਾਂ ਦੀ ਕੀਮਤ 'ਚ ਇੰਨਾ ਵਾਧਾ
ਅਨੁਰਾਗ ਠਾਕੁਰ ਨੇ ਦੱਸਿਆ ਕਿ ਅੱਜ ਕੈਬਨਿਟ ਮੀਟਿੰਗ ਵਿੱਚ ਤਿਲਾਂ ਦੀ ਕੀਮਤ ਵਿੱਚ 523 ਰੁਪਏ ਦਾ ਵਾਧਾ ਕਰਨ ਦਾ ਫੈਸਲਾ ਕੀਤਾ ਗਿਆ ਹੈ। ਮੂੰਗੀ 'ਤੇ 480 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਹੋਵੇਗਾ। ਸੂਰਜਮੁਖੀ 'ਤੇ 358 ਰੁਪਏ ਪ੍ਰਤੀ ਕੁਇੰਟਲ। ਮੂੰਗਫਲੀ 'ਤੇ 300 ਰੁਪਏ ਦਾ ਵਾਧਾ ਹੋਵੇਗਾ।

ਯੂਰੀਆ ਦਾ ਕਾਫ਼ੀ ਸਟਾਕ
ਡਾਈ-ਅਮੋਨੀਅਮ ਫਾਸਫੇਟ (ਡੀਏਪੀ) ਦੇ ਮਾਮਲੇ ਵਿੱਚ ਮਾਂਡਵੀਆ ਨੇ ਕਿਹਾ ਕਿ ਘਰੇਲੂ ਉਤਪਾਦਨ ਦੇ ਨਾਲ-ਨਾਲ ਲੰਬੇ ਸਮੇਂ ਦੀ ਦਰਾਮਦ ਪ੍ਰਣਾਲੀ ਦਸੰਬਰ ਤੱਕ ਸਥਾਨਕ ਮੰਗ ਨੂੰ ਪੂਰਾ ਕਰਨ ਲਈ ਕਾਫੀ ਹੋਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਵਾਜਬ ਦਰਾਂ 'ਤੇ ਖਾਦਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਸਬਸਿਡੀ ਵਿੱਚ ਵਾਧਾ ਕੀਤਾ ਹੈ। ਸਾਉਣੀ (ਗਰਮੀ ਦੀ ਬਿਜਾਈ) ਦਾ ਸੀਜ਼ਨ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ ਜਦੋਂਕਿ ਹਾੜੀ ਦੀਆਂ ਫ਼ਸਲਾਂ ਦੀ ਬਿਜਾਈ ਅਕਤੂਬਰ ਵਿੱਚ ਸ਼ੁਰੂ ਹੁੰਦੀ ਹੈ।

ਖਾਦ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਅਨੁਸਾਰ ਰਾਜ ਸਰਕਾਰਾਂ ਕੋਲ ਇਸ ਸਮੇਂ 70 ਲੱਖ ਟਨ ਯੂਰੀਆ ਦਾ ਸਟਾਕ ਹੈ, ਜਦਕਿ 16 ਲੱਖ ਟਨ ਯੂਰੀਆ ਆਯਾਤ ਕੀਤਾ ਜਾ ਰਿਹਾ ਹੈ ਅਤੇ ਦਸੰਬਰ ਤੱਕ 175 ਲੱਖ ਟਨ ਯੂਰੀਆ ਦਾ ਉਤਪਾਦਨ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਅਧਿਕਾਰੀ ਨੇ ਕਿਹਾ ਕਿ ਬਰੌਨੀ ਅਤੇ ਸਿੰਦਰੀ ਵਿਖੇ ਦੋ ਨਵੇਂ ਪਲਾਂਟਾਂ ਤੋਂ ਛੇ ਲੱਖ ਟਨ ਯੂਰੀਆ ਉਪਲਬਧ ਹੋਵੇਗਾ, ਜੋ ਅਕਤੂਬਰ ਵਿੱਚ ਚਾਲੂ ਹੋ ਜਾਣਗੇ ਅਤੇ ਹੋਰ 20 ਲੱਖ ਟਨ ਰਵਾਇਤੀ ਯੂਰੀਆ ਦੀ ਖਪਤ ਨੂੰ ਤਰਲ ਨੈਨੋ ਯੂਰੀਆ ਨਾਲ ਬਦਲਿਆ ਜਾਵੇਗਾ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Kapil Sharma: ਕਪਿਲ ਸ਼ਰਮਾ ਸਣੇ ਪਰਿਵਾਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਅਣਪਛਾਤਾ ਸ਼ਖਸ਼ ਬੋਲਿਆ- ਨਤੀਜੇ ਹੋਣਗੇ ਖਤਰਨਾਕ...
ਕਪਿਲ ਸ਼ਰਮਾ ਸਣੇ ਪਰਿਵਾਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਅਣਪਛਾਤਾ ਸ਼ਖਸ਼ ਬੋਲਿਆ- ਨਤੀਜੇ ਹੋਣਗੇ ਖਤਰਨਾਕ...
Punjab News: ਪੰਜਾਬ ਵਾਸੀ ਰਹਿਣ ਸਾਵਧਾਨ, ਇਸ ਗਲਤੀ 'ਤੇ ਭਰਨਾ ਪਏਗਾ 10 ਤੋਂ 25 ਹਜ਼ਾਰ ਤੱਕ ਦਾ ਜੁਰਮਾਨਾ
Punjab News: ਪੰਜਾਬ ਵਾਸੀ ਰਹਿਣ ਸਾਵਧਾਨ, ਇਸ ਗਲਤੀ 'ਤੇ ਭਰਨਾ ਪਏਗਾ 10 ਤੋਂ 25 ਹਜ਼ਾਰ ਤੱਕ ਦਾ ਜੁਰਮਾਨਾ
ਲਾਂਸ ਏਂਜਲਸ 'ਚ ਫਿਰ ਨਵੀਂ ਜਗ੍ਹਾ 'ਤੇ ਲੱਗੀ ਭਿਆਨਕ ਅੱਗ, 31000 ਲੋਕਾਂ ਨੂੰ ਤੁਰੰਤ ਘਰ ਖਾਲੀ ਕਰਨ ਦਾ ਦਿੱਤਾ ਹੁਕਮ
ਲਾਂਸ ਏਂਜਲਸ 'ਚ ਫਿਰ ਨਵੀਂ ਜਗ੍ਹਾ 'ਤੇ ਲੱਗੀ ਭਿਆਨਕ ਅੱਗ, 31000 ਲੋਕਾਂ ਨੂੰ ਤੁਰੰਤ ਘਰ ਖਾਲੀ ਕਰਨ ਦਾ ਦਿੱਤਾ ਹੁਕਮ
Punjab News: ਵਿਜੀਲੈਂਸ ਬਿਊਰੋ ਨੇ 30000 ਰੁਪਏ ਰਿਸ਼ਵਤ ਲੈਂਦਾ ਸਿਪਾਹੀ ਰੰਗੇ ਹੱਥੀਂ ਕੀਤਾ ਕਾਬੂ, ਗ੍ਰਿਫਤਾਰੀ ਤੋਂ ਬਚਣ ਲਈ ਸਾਥੀ SHO ਮੌਕੇ ਤੋਂ ਹੋਇਆ ਫਰਾਰ
Punjab News: ਵਿਜੀਲੈਂਸ ਬਿਊਰੋ ਨੇ 30000 ਰੁਪਏ ਰਿਸ਼ਵਤ ਲੈਂਦਾ ਸਿਪਾਹੀ ਰੰਗੇ ਹੱਥੀਂ ਕੀਤਾ ਕਾਬੂ, ਗ੍ਰਿਫਤਾਰੀ ਤੋਂ ਬਚਣ ਲਈ ਸਾਥੀ SHO ਮੌਕੇ ਤੋਂ ਹੋਇਆ ਫਰਾਰ
Advertisement
ABP Premium

ਵੀਡੀਓਜ਼

Bhagwant Mann |CM ਭਗਵੰਤ ਮਾਨ ਨੇ ਕਿਹਾ ਮੇਰੀ ਤਾਂ ਲਾਜ ਰੱਖ ਲਓ ...ਟਰੰਪ ਦੇ ਸਹੁੰ ਚੁੱਕ ਸਮਾਗਮ 'ਚ ਸ਼ਿਰਕਤ ਕਰਨ ਮਗਰੋਂ ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂ ਨੇ ਕੀਤਾ ਵੱਡਾ ਐਲਾਨਡੱਲੇਵਾਲ ਖਤਰੇ 'ਤੋਂ ਬਾਹਰ   ਸੁਪਰੀਮ ਕੋਰਟ ਭੜਕਿਆ!ਆਪ' ਦੇ ਮਹੱਲਾ ਕਲੀਨਕ ਦਾ ਕਿੱਥੋਂ ਆਇਆ ਪੈਸਾ!  ਰਵਨੀਤ ਬਿੱਟੂ ਨੇ ਕੀਤਾ ਖ਼ੁਲਾਸਾ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Kapil Sharma: ਕਪਿਲ ਸ਼ਰਮਾ ਸਣੇ ਪਰਿਵਾਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਅਣਪਛਾਤਾ ਸ਼ਖਸ਼ ਬੋਲਿਆ- ਨਤੀਜੇ ਹੋਣਗੇ ਖਤਰਨਾਕ...
ਕਪਿਲ ਸ਼ਰਮਾ ਸਣੇ ਪਰਿਵਾਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਅਣਪਛਾਤਾ ਸ਼ਖਸ਼ ਬੋਲਿਆ- ਨਤੀਜੇ ਹੋਣਗੇ ਖਤਰਨਾਕ...
Punjab News: ਪੰਜਾਬ ਵਾਸੀ ਰਹਿਣ ਸਾਵਧਾਨ, ਇਸ ਗਲਤੀ 'ਤੇ ਭਰਨਾ ਪਏਗਾ 10 ਤੋਂ 25 ਹਜ਼ਾਰ ਤੱਕ ਦਾ ਜੁਰਮਾਨਾ
Punjab News: ਪੰਜਾਬ ਵਾਸੀ ਰਹਿਣ ਸਾਵਧਾਨ, ਇਸ ਗਲਤੀ 'ਤੇ ਭਰਨਾ ਪਏਗਾ 10 ਤੋਂ 25 ਹਜ਼ਾਰ ਤੱਕ ਦਾ ਜੁਰਮਾਨਾ
ਲਾਂਸ ਏਂਜਲਸ 'ਚ ਫਿਰ ਨਵੀਂ ਜਗ੍ਹਾ 'ਤੇ ਲੱਗੀ ਭਿਆਨਕ ਅੱਗ, 31000 ਲੋਕਾਂ ਨੂੰ ਤੁਰੰਤ ਘਰ ਖਾਲੀ ਕਰਨ ਦਾ ਦਿੱਤਾ ਹੁਕਮ
ਲਾਂਸ ਏਂਜਲਸ 'ਚ ਫਿਰ ਨਵੀਂ ਜਗ੍ਹਾ 'ਤੇ ਲੱਗੀ ਭਿਆਨਕ ਅੱਗ, 31000 ਲੋਕਾਂ ਨੂੰ ਤੁਰੰਤ ਘਰ ਖਾਲੀ ਕਰਨ ਦਾ ਦਿੱਤਾ ਹੁਕਮ
Punjab News: ਵਿਜੀਲੈਂਸ ਬਿਊਰੋ ਨੇ 30000 ਰੁਪਏ ਰਿਸ਼ਵਤ ਲੈਂਦਾ ਸਿਪਾਹੀ ਰੰਗੇ ਹੱਥੀਂ ਕੀਤਾ ਕਾਬੂ, ਗ੍ਰਿਫਤਾਰੀ ਤੋਂ ਬਚਣ ਲਈ ਸਾਥੀ SHO ਮੌਕੇ ਤੋਂ ਹੋਇਆ ਫਰਾਰ
Punjab News: ਵਿਜੀਲੈਂਸ ਬਿਊਰੋ ਨੇ 30000 ਰੁਪਏ ਰਿਸ਼ਵਤ ਲੈਂਦਾ ਸਿਪਾਹੀ ਰੰਗੇ ਹੱਥੀਂ ਕੀਤਾ ਕਾਬੂ, ਗ੍ਰਿਫਤਾਰੀ ਤੋਂ ਬਚਣ ਲਈ ਸਾਥੀ SHO ਮੌਕੇ ਤੋਂ ਹੋਇਆ ਫਰਾਰ
Champions Trophy: ਚੈਂਪੀਅਨਜ਼ ਟਰਾਫੀ ਦੀ ਜਰਸੀ 'ਤੇ ਭਾਰਤੀ ਖਿਡਾਰੀ ਲਗਾਉਣਗੇ ਪਾਕਿਸਤਾਨ ਦਾ ਲੋਗੋ? ਜਾਣੋ ਬੀਸੀਸੀਆਈ ਨੇ ਕੀ ਕਿਹਾ
Champions Trophy: ਚੈਂਪੀਅਨਜ਼ ਟਰਾਫੀ ਦੀ ਜਰਸੀ 'ਤੇ ਭਾਰਤੀ ਖਿਡਾਰੀ ਲਗਾਉਣਗੇ ਪਾਕਿਸਤਾਨ ਦਾ ਲੋਗੋ? ਜਾਣੋ ਬੀਸੀਸੀਆਈ ਨੇ ਕੀ ਕਿਹਾ
Jute MSP: ਕੈਬਨਿਟ ਨੇ ਕੱਚੇ ਜੂਟ ਦਾ MSP ਛੇ ਫੀਸਦੀ ਵਧਾਇਆ, 5650 ਰੁਪਏ ਪ੍ਰਤੀ ਕੁਇੰਟਲ ਹੋਇਆ ਤੈਅ
Jute MSP: ਕੈਬਨਿਟ ਨੇ ਕੱਚੇ ਜੂਟ ਦਾ MSP ਛੇ ਫੀਸਦੀ ਵਧਾਇਆ, 5650 ਰੁਪਏ ਪ੍ਰਤੀ ਕੁਇੰਟਲ ਹੋਇਆ ਤੈਅ
Punjab News: ਜਗਜੀਤ ਡੱਲੇਵਾਲ ਨੂੰ ਲਿਆਂਦਾ ਗਿਆ ਟਰਾਲੀ ਤੋਂ ਬਾਹਰ, ਸਰੀਰ ਦੇ ਲਈ ਜ਼ਰੂਰੀ ਤਾਜ਼ੀ ਹਵਾ ਅਤੇ ਧੁੱਪ, ਡਾਕਟਰ ਹਰ ਪਲ ਨਾਲ
Punjab News: ਜਗਜੀਤ ਡੱਲੇਵਾਲ ਨੂੰ ਲਿਆਂਦਾ ਗਿਆ ਟਰਾਲੀ ਤੋਂ ਬਾਹਰ, ਸਰੀਰ ਦੇ ਲਈ ਜ਼ਰੂਰੀ ਤਾਜ਼ੀ ਹਵਾ ਅਤੇ ਧੁੱਪ, ਡਾਕਟਰ ਹਰ ਪਲ ਨਾਲ
ਖੁਸ਼ਖਬਰੀ! 1 ਸਾਲ ਦਾ B.Ed ਕੋਰਸ ਸ਼ੁਰੂ, 11 ਸਾਲਾਂ ਬਾਅਦ ਮੁੜ ਸ਼ੁਰੂ ਹੋਵੇਗਾ ਇੱਕ ਸਾਲ ਦਾ ਬੀ.ਐੱਡ ਕੋਰਸ
ਖੁਸ਼ਖਬਰੀ! 1 ਸਾਲ ਦਾ B.Ed ਕੋਰਸ ਸ਼ੁਰੂ, 11 ਸਾਲਾਂ ਬਾਅਦ ਮੁੜ ਸ਼ੁਰੂ ਹੋਵੇਗਾ ਇੱਕ ਸਾਲ ਦਾ ਬੀ.ਐੱਡ ਕੋਰਸ
Embed widget