Snake Farming: ਤੁਸੀਂ ਫਸਲਾਂ, ਫਲਾਂ ਤੇ ਸਬਜ਼ੀਆਂ ਦੀ ਕਾਸ਼ਤ ਬਾਰੇ ਤਾਂ ਸੁਣਿਆ ਹੀ ਹੋਵੇਗਾ ਪਰ ਕੀ ਤੁਸੀਂ ਜਾਣਦੇ ਹੋ ਕਿ ਸੱਪਾਂ ਦੀ ਖੇਤੀ  (snake farming) ਕੀਤੀ ਜਾਂਦੀ ਹੈ? ਜੀ ਹਾਂ, ਚੀਨ ਦੇ ਇੱਕ ਪਿੰਡ ਵਿੱਚ ਸੱਪਾਂ ਦੀ ਖੇਤੀ ਕੀਤੀ ਜਾਂਦੀ ਹੈ। ਇਸ ਪਿੰਡ ਦਾ ਨਾਂ ਜਿਸਿਕਿਆਓ ਹੈ, ਜਿੱਥੇ ਲੋਕ ਸੱਪ ਪਾਲਣ 'ਤੇ ਨਿਰਭਰ ਹਨ। ਪਿੰਡ ਦਾ ਲਗਭਗ ਹਰ ਦੂਜਾ ਵਿਅਕਤੀ ਇਸ ਵਿਲੱਖਣ ਕਾਰੋਬਾਰ ਨਾਲ ਜੁੜਿਆ ਹੋਇਆ ਹੈ। ਇਸ ਪਿੰਡ ਵਿੱਚ 30 ਲੱਖ ਤੋਂ ਵੱਧ ਕਿਸਮ ਦੇ ਜ਼ਹਿਰੀਲੇ ਸੱਪ ਵੇਖਣ ਨੂੰ ਮਿਲਦੇ ਹਨ, ਜਿਨ੍ਹਾਂ ਵਿੱਚੋਂ ਕੋਬਰਾ, ਅਜਗਰ ਸਮੇਤ ਕਈ ਜ਼ਹਿਰੀਲੇ ਸੱਪ ਸ਼ਾਮਲ ਹਨ। ਪਰ ਸੱਪਾਂ ਦੀ ਖੇਤੀ ਕਿਉਂ ਕੀਤੀ ਜਾਂਦੀ ਹੈ, ਆਓ ਜਾਣਦੇ ਹਾਂ।


ਇਸ ਕਾਰਨ ਕੀਤੀ ਜਾਂਦੀ ਹੈ ਸੱਪਾਂ ਦੀ ਖੇਤੀ 


ਜਿਸਿਕਿਆਓ ਸੱਪਾਂ ਨੂੰ ਉਨ੍ਹਾਂ ਦੇ ਮਾਸ ਅਤੇ ਸਰੀਰ ਦੇ ਹੋਰ ਅੰਗਾਂ ਲਈ ਪਾਲਿਆ ਜਾਂਦਾ ਹੈ। ਦੱਸ ਦੇਈਏ ਕਿ ਚੀਨ ਦੇ ਲੋਕ ਸੱਪ ਦਾ ਮਾਸ ਬੜੇ ਚਾਅ ਨਾਲ ਖਾਂਦੇ ਹਨ ਅਤੇ ਉਨ੍ਹਾਂ ਦੇ ਸਰੀਰ ਦੇ ਅੰਗਾਂ ਦੀ ਵਰਤੋਂ ਦਵਾਈਆਂ ਦੇ ਨਿਰਮਾਣ ਵਿੱਚ ਵੀ ਕੀਤੀ ਜਾਂਦੀ ਹੈ। ਕੁੱਝ ਸੱਪ ਫਾਰਮ ਮੈਡੀਕਲ ਅਤੇ ਵਿਗਿਆਨਕ ਉਦੇਸ਼ਾਂ ਲਈ ਜ਼ਹਿਰੀਲੇ ਸੱਪਾਂ ਨੂੰ ਪਾਲਦੇ ਹਨ।


ਸੱਪ ਦੇ ਜ਼ਹਿਰ ਵਿੱਚ ਬਾਇਓਐਕਟਿਵ ਗੁਣ ਹੁੰਦੇ ਹਨ, ਜੋ ਐਂਟੀਵੇਨਮ, ਫਾਰਮਾਸਿਊਟੀਕਲ, ਅਤੇ ਹੋਰ ਡਾਕਟਰੀ ਇਲਾਜਾਂ ਦੇ ਵਿਕਾਸ ਵਿੱਚ ਵਰਤੇ ਜਾ ਸਕਦੇ ਹਨ। ਸੱਪਾਂ ਦੀਆਂ ਕੁੱਝ ਕਿਸਮਾਂ (ਅਜਗਰ ਅਤੇ ਬੋਆ) ਦੀ ਚਮੜੀ ਦੀ ਵਰਤੋਂ ਚਮੜੇ ਦੇ ਉਤਪਾਦ, ਜਿਵੇਂ ਕਿ ਬੈਗ, ਜੁੱਤੀਆਂ ਅਤੇ ਬੈਲਟ ਬਣਾਉਣ ਲਈ ਕੀਤੀ ਜਾਂਦੀ ਹੈ। ਸੱਪ ਫਾਰਮ (Snake Farm) ਅਜਿਹੀਆਂ ਵਿਸ਼ੇਸ਼ ਵਸਤੂਆਂ ਦੀ ਮੰਗ ਨੂੰ ਪੂਰਾ ਕਰਨ ਲਈ ਇਨ੍ਹਾਂ ਪ੍ਰਜਾਤੀਆਂ ਨੂੰ ਪਾਲਦੇ ਹਨ।


ਇੱਥੇ ਸੱਪਾਂ ਨੂੰ ਲੱਕੜ ਅਤੇ ਕੱਚ ਦੇ ਬਣੇ ਛੋਟੇ-ਛੋਟੇ ਬਕਸਿਆਂ ਵਿੱਚ ਪਾਲਿਆ ਜਾਂਦਾ ਹੈ। ਜਦੋਂ ਸੱਪ ਦੇ ਬੱਚੇ ਆਂਡਿਆਂ ਤੋਂ ਵੱਡੇ ਹੋ ਜਾਂਦੇ ਹਨ, ਤਾਂ ਉਨ੍ਹਾਂ ਨੂੰ ਪਲਾਸਟਿਕ ਦੀਆਂ ਥੈਲੀਆਂ ਵਿੱਚ ਰੱਖ ਕੇ ਇੱਕ ਥਾਂ ਤੋਂ ਦੂਜੀ ਥਾਂ ਉੱਤੇ ਲਿਜਾਇਆ ਜਾਂਦਾ ਹੈ। ਜਦੋਂ ਸੱਪ ਵੱਡੇ ਹੁੰਦੇ ਹਨ ਤਾਂ ਉਨ੍ਹਾਂ ਨੂੰ ਫਾਰਮ ਹਾਊਸ ਤੋਂ ਲੈ ਜਾਂਦੇ ਹਨ, ਉਨ੍ਹਾਂ ਦਾ ਜ਼ਹਿਰ ਕੱਢ ਲੈਂਦੇ ਹਨ ਅਤੇ ਫਿਰ ਉਨ੍ਹਾਂ ਦੇ ਸਿਰ ਵੱਢ ਦਿੰਦੇ ਹਨ। ਸੱਪਾਂ ਦੇ ਮਰਨ ਤੋਂ ਬਾਅਦ ਉਨ੍ਹਾਂ ਦਾ ਮਾਸ ਕੱਢ ਕੇ ਇੱਕ ਪਾਸੇ ਰੱਖਿਆ ਜਾਂਦਾ ਹੈ, ਜਿਸ ਦੀ ਵਰਤੋਂ ਦਵਾਈਆਂ, ਚਮੜੇ ਦੀਆਂ ਵਸਤਾਂ ਅਤੇ ਮੀਟ ਲਈ ਕੀਤੀ ਜਾਂਦੀ ਹੈ। ਇਸ ਸਭ ਕਾਰਨ ਸੱਪ ਦੇ ਮਾਸ ਦੀ ਚੰਗੀ ਕੀਮਤ ਮਿਲਦੀ ਹੈ।