PM Kisan Scheme: ਤੁਹਾਡੇ ਕੋਲ ਸਿਰਫ ਬਚੇ ਨੇ 5 ਦਿਨ, ਇਹ ਕੰਮ ਜਲਦੀ ਕਰੋ ਨਹੀਂ ਤਾਂ PM ਕਿਸਾਨ ਦੇ 2000 ਰੁਪਏ ਨਹੀਂ ਆਉਣਗੇ ਖਾਤੇ 'ਚ
PM Kisan Scheme: ਜੇ ਤੁਸੀਂ ਵੀ 12ਵੀਂ ਕਿਸ਼ਤ ਲਈ 2000 ਰੁਪਏ ਚਾਹੁੰਦੇ ਹੋ, ਤਾਂ 31 ਜੁਲਾਈ ਤੁਹਾਡੇ ਲਈ ਮਹੱਤਵਪੂਰਨ ਹੈ।
PM Kisan Samman Nidhi Scheme: ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ 'ਚ ਰਜਿਸਟਰੇਸ਼ਨ ਕਰਵਾਉਣ ਵਾਲਿਆਂ ਲਈ ਅਹਿਮ ਖਬਰ ਹੈ। ਜੇ ਤੁਸੀਂ ਵੀ 12ਵੀਂ ਕਿਸ਼ਤ ਲਈ 2000 ਰੁਪਏ ਚਾਹੁੰਦੇ ਹੋ, ਤਾਂ 31 ਜੁਲਾਈ ਤੁਹਾਡੇ ਲਈ ਮਹੱਤਵਪੂਰਨ ਤਾਰੀਖ ਹੈ। ਸਾਰੇ ਰਜਿਸਟਰਡ ਕਿਸਾਨਾਂ ਨੂੰ 31 ਜੁਲਾਈ ਤੋਂ ਪਹਿਲਾਂ ਆਪਣਾ ਈ-ਕੇਵਾਈਸੀ ਕਰਵਾਉਣਾ ਹੋਵੇਗਾ ਕਿਉਂਕਿ ਅਗਲੀ ਕਿਸ਼ਤ ਦੇ ਪੈਸੇ ਉਨ੍ਹਾਂ ਕਿਸਾਨਾਂ ਨੂੰ ਜਮ੍ਹਾ ਨਹੀਂ ਕੀਤੇ ਜਾਣਗੇ ਜਿਨ੍ਹਾਂ ਨੇ ਕੇਵਾਈਸੀ ਨਹੀਂ ਕਰਵਾਇਆ ਹੈ।
ਕੇਵਾਈਸੀ ਆਨਲਾਈਨ ਵੀ ਕੀਤਾ ਜਾ ਸਕਦੈ
ਤੁਸੀਂ ਈ-ਕੇਵਾਈਸੀ ਔਨਲਾਈਨ ਅਤੇ ਔਫਲਾਈਨ ਦੋਵੇਂ ਕਰ ਸਕਦੇ ਹੋ। ਤੁਸੀਂ ਆਪਣੇ ਘਰ ਦੇ ਨਜ਼ਦੀਕੀ CSC ਕੇਂਦਰ 'ਤੇ ਜਾ ਕੇ ਵੀ ਕੇਵਾਈਸੀ ਕਰਵਾ ਸਕਦੇ ਹੋ। ਇਸ ਤੋਂ ਇਲਾਵਾ, ਤੁਸੀਂ ਇਸ ਨੂੰ ਅਧਿਕਾਰਤ ਵੈੱਬਸਾਈਟ ਰਾਹੀਂ ਘਰ ਬੈਠੇ ਵੀ ਕਰ ਸਕਦੇ ਹੋ।
ਤੁਸੀਂ ਇਸ ਤਰ੍ਹਾਂ ਈਕੇਵਾਈਸੀ ਕਰ ਸਕਦੇ ਹੋ ਆਨਲਾਈਨ
- ਈ-ਕੇਵਾਈਸੀ ਕਰਵਾਉਣ ਲਈ, ਤੁਹਾਨੂੰ ਪਹਿਲਾਂ ਅਧਿਕਾਰਤ ਵੈੱਬਸਾਈਟ https://pmkisan.gov.in/ 'ਤੇ ਜਾਣਾ ਪਵੇਗਾ।
- ਤੁਸੀਂ ਉੱਪਰ ਸੱਜੇ ਕੋਨੇ ਵਿੱਚ e-kyc ਦਾ ਵਿਕਲਪ ਵੇਖੋਗੇ।
- ਤੁਹਾਨੂੰ ਇਸ eKYC 'ਤੇ ਕਲਿੱਕ ਕਰਨਾ ਹੋਵੇਗਾ।
- ਹੁਣ ਤੁਹਾਨੂੰ ਆਪਣਾ ਆਧਾਰ ਨੰਬਰ ਦਰਜ ਕਰਨਾ ਹੋਵੇਗਾ।
- ਇਸ ਤੋਂ ਬਾਅਦ ਤੁਹਾਨੂੰ ਇਮੇਜ ਕੋਡ ਐਂਟਰ ਕਰਨਾ ਹੋਵੇਗਾ ਅਤੇ ਸਬਮਿਟ ਬਟਨ 'ਤੇ ਕਲਿੱਕ ਕਰਨਾ ਹੋਵੇਗਾ।
- ਹੁਣ ਤੁਹਾਨੂੰ ਆਪਣਾ ਮੋਬਾਈਲ ਨੰਬਰ ਦਰਜ ਕਰਨਾ ਹੋਵੇਗਾ ਅਤੇ OTP ਭਰਨਾ ਹੋਵੇਗਾ।
- ਇਸ ਤੋਂ ਬਾਅਦ, ਜੇਕਰ ਤੁਹਾਡੇ ਸਾਰੇ ਵੇਰਵੇ ਪੂਰੀ ਤਰ੍ਹਾਂ ਵੈਧ ਹਨ, ਤਾਂ ਤੁਹਾਡੀ eKYC ਪ੍ਰਕਿਰਿਆ ਪੂਰੀ ਹੋ ਜਾਵੇਗੀ।
- ਜੇ ਤੁਹਾਡੀ ਪ੍ਰਕਿਰਿਆ ਸਹੀ ਨਹੀਂ ਹੈ ਤਾਂ ਅਯੋਗ ਲਿਖਿਆ ਜਾਵੇਗਾ।
- ਤੁਸੀਂ ਆਧਾਰ ਸੇਵਾ ਕੇਂਦਰ 'ਤੇ ਜਾ ਕੇ ਇਸ ਨੂੰ ਠੀਕ ਕਰ ਸਕਦੇ ਹੋ।
ਉਡੀਕ ਹੈ 12ਵੀਂ ਕਿਸ਼ਤ ਦੀ
ਦੱਸ ਦੇਈਏ ਕਿ ਇਸ ਸਮੇਂ ਕਰੋੜਾਂ ਕਿਸਾਨ 12ਵੀਂ ਕਿਸ਼ਤ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਤੋਂ ਇਲਾਵਾ ਅਪ੍ਰੈਲ-ਜੁਲਾਈ ਦੀ ਕਿਸ਼ਤ ਵੀ ਹੁਣ ਤੱਕ ਸਿਰਫ 10,83,69,179 ਕਰੋੜ ਕਿਸਾਨਾਂ ਦੇ ਖਾਤੇ 'ਚ ਪਹੁੰਚੀ ਹੈ। ਇਸ ਦੇ ਨਾਲ ਹੀ ਪਹਿਲਾਂ ਦੀ ਕਿਸ਼ਤ 11,14,85,888 ਕਰੋੜ ਕਿਸਾਨਾਂ ਦੇ ਖਾਤੇ ਵਿੱਚ ਟਰਾਂਸਫਰ ਕੀਤੀ ਗਈ ਸੀ।
ਹਰ ਸਾਲ 6000 ਰੁਪਏ ਕੀਤੇ ਜਾਂਦੇ ਨੇ ਟਰਾਂਸਫਰ
ਇਹ ਸਕੀਮ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਸ਼ੁਰੂ ਕੀਤੀ ਗਈ ਸੀ। ਹੁਣ ਤੱਕ ਕਰੋੜਾਂ ਕਿਸਾਨ ਇਸ ਯੋਜਨਾ ਨਾਲ ਜੁੜ ਚੁੱਕੇ ਹਨ ਅਤੇ ਇਸ ਦਾ ਲਾਭ ਲੈ ਰਹੇ ਹਨ। ਸਰਕਾਰ ਵੱਲੋਂ ਹਰ ਸਾਲ 2000-2000 ਰੁਪਏ ਦੀਆਂ ਤਿੰਨ ਕਿਸ਼ਤਾਂ ਕਿਸਾਨਾਂ ਦੇ ਖਾਤੇ ਵਿੱਚ ਟਰਾਂਸਫਰ ਕੀਤੀਆਂ ਜਾਂਦੀਆਂ ਹਨ।
ਜੇ ਪੁਰਾਣੀ ਕਿਸ਼ਤ ਦੇ ਪੈਸੇ ਅਜੇ ਤੱਕ ਤੁਹਾਡੇ ਖਾਤੇ ਵਿੱਚ ਨਹੀਂ ਆਏ ਹਨ, ਤਾਂ ਤੁਸੀਂ ਅਧਿਕਾਰਤ ਮੇਲ ਜਾਂ ਨੰਬਰ 'ਤੇ ਸੰਪਰਕ ਕਰ ਸਕਦੇ ਹੋ-
- ਪ੍ਰਧਾਨ ਮੰਤਰੀ ਕਿਸਾਨ ਟੋਲ ਫ੍ਰੀ ਨੰਬਰ: 18001155266
- ਪ੍ਰਧਾਨ ਮੰਤਰੀ ਕਿਸਾਨ ਹੈਲਪਲਾਈਨ ਨੰਬਰ: 155261
- ਪ੍ਰਧਾਨ ਮੰਤਰੀ ਕਿਸਾਨ ਲੈਂਡਲਾਈਨ ਨੰਬਰ: 011-23381092, 23382401
- ਪ੍ਰਧਾਨ ਮੰਤਰੀ ਕਿਸਾਨ ਦੀ ਨਵੀਂ ਹੈਲਪਲਾਈਨ: 011-24300606
- ਪ੍ਰਧਾਨ ਮੰਤਰੀ ਕਿਸਾਨ ਕੋਲ ਇੱਕ ਹੋਰ ਹੈਲਪਲਾਈਨ ਹੈ: 0120-6025109
- ਈ-ਮੇਲ ਆਈਡੀ: pmkisan-ict@gov.in