PM Kisan Yojna Scheme: ਕਿਸਾਨਾਂ ਲਈ ਵੱਡੀ ਅਪਡੇਟ, ਛੇਤੀ ਕਰੋ ਇਹ ਕੰਮ, ਫਿਰ ਵਧੀ ਸਮਾਂ ਸੀਮਾ
ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਪੋਰਟਲ ਦੇ ਅਨੁਸਾਰ ਹੁਣ ਕਿਸਾਨ 31 ਅਗਸਤ ਤੱਕ ਕੇਵਾਈਸੀ ਕਰਵਾ ਸਕਦੇ ਹਨ। ਇਸ ਤੋਂ ਪਹਿਲਾਂ ਵੀ ਕੇਂਦਰ ਸਰਕਾਰ ਵੱਲੋਂ ਕੇਵਾਈਸੀ ਕਰਵਾਉਣ ਦੀ ਤਰੀਕ ਵਧਾਈ ਜਾ ਚੁੱਕੀ ਹੈ।
PM Kisan Yojna Scheme: ਕੇਂਦਰ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ (PM Kisan Samman Nidhi Scheme) ਦਾ ਲਾਭ ਲੈਣ ਲਈ ਕੇਵਾਈਸੀ ਨੂੰ ਲਾਜ਼ਮੀ ਕਰ ਦਿੱਤਾ ਹੈ। ਅਜੇ ਵੀ ਕਈ ਕਿਸਾਨਾਂ ਨੇ ਕੇਵਾਈਸੀ ਨਹੀਂ ਕਰਵਾਈ ਹੈ। ਜੇਕਰ ਕਿਸਾਨ ਕੇਵਾਈਸੀ ਨਹੀਂ ਕਰਵਾਉਂਦੇ ਤਾਂ ਉਨ੍ਹਾਂ ਨੂੰ ਸਰਕਾਰ ਵੱਲੋਂ ਆਉਣ ਵਾਲੀ 2000 ਰੁਪਏ ਦੀ ਕਿਸ਼ਤ ਦਾ ਲਾਭ ਨਹੀਂ ਮਿਲੇਗਾ। ਪਰ ਹੁਣ ਸਰਕਾਰ ਵੱਲੋਂ ਕੇਵਾਈਸੀ ਕਰਵਾਉਣ ਦੀ ਸਮਾਂ ਸੀਮਾ ਵਧਾ ਦਿੱਤੀ ਗਈ ਹੈ ਤਾਂ ਜੋ ਕਿਸਾਨ ਇਸ ਸਕੀਮ ਦਾ ਲਾਭ ਲੈ ਸਕਣ।
ਇੱਕ ਵਾਰ ਫਿਰ ਵਧਾਈ ਗਈ ਤਰੀਕ
ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਪੋਰਟਲ ਦੇ ਅਨੁਸਾਰ ਹੁਣ ਕਿਸਾਨ 31 ਅਗਸਤ ਤੱਕ ਕੇਵਾਈਸੀ ਕਰਵਾ ਸਕਦੇ ਹਨ। ਇਸ ਤੋਂ ਪਹਿਲਾਂ ਵੀ ਕੇਂਦਰ ਸਰਕਾਰ ਵੱਲੋਂ ਕੇਵਾਈਸੀ ਕਰਵਾਉਣ ਦੀ ਤਰੀਕ ਵਧਾਈ ਜਾ ਚੁੱਕੀ ਹੈ।
ਘਰ ਬੈਠੇ ਹੀ ਕਰੋ KYC
PM ਕਿਸਾਨ ਸਨਮਾਨ ਨਿਧੀ ਯੋਜਨਾ ਲਈ KYC ਘਰ ਬੈਠੇ ਹੀ ਕੀਤਾ ਜਾ ਸਕਦਾ ਹੈ। ਤੁਸੀਂ ਪਹਿਲਾਂ ਇਸ ਵੈੱਬਸਾਈਟ https://pmkisan.gov.in/ 'ਤੇ ਜਾਓ।
ਫਿਰ ਵੈੱਬਸਾਈਟ 'ਤੇ ਤੁਹਾਨੂੰ ਫਾਰਮਰ ਕਾਰਨਰ (Farmer Corner) 'ਚ e-kyc 'ਤੇ ਜਾਣਾ ਹੋਵੇਗਾ। e-kyc 'ਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਲਾਭਪਾਤਰੀ ਮਤਲਬ ਜਿਸ ਨੂੰ ਸਨਮਾਨ ਨਿਧੀ ਯੋਜਨਾ ਦਾ ਲਾਭ ਮਿਲਦਾ ਹੈ, ਉਸ ਦਾ ਆਧਾਰ ਨੰਬਰ ਦਰਜ ਕਰਨਾ ਹੋਵੇਗਾ। ਇਸ ਤੋਂ ਬਾਅਦ ਰਜਿਸਟਰਡ ਮੋਬਾਈਲ 'ਤੇ ਇੱਕ OTP ਆਵੇਗਾ। ਇਸ ਨੂੰ ਦਰਜ ਕਰਨ ਤੋਂ ਬਾਅਦ ਈ-ਕਾਈਸੀ ਪ੍ਰਕਿਰਿਆ ਪੂਰੀ ਹੋ ਜਾਵੇਗੀ।
ਦੱਸ ਦੇਈਏ ਕਿ ਅਗਸਤ-ਨਵੰਬਰ 2021-22 'ਚ ਸਭ ਤੋਂ ਵੱਧ ਕਿਸਾਨਾਂ ਨੂੰ ਕਿਸਾਨ ਸਨਮਾਨ ਨਿਧੀ ਦਾ ਲਾਭ ਮਿਲਿਆ। ਉਸ ਸਮੇਂ 11 ਕਰੋੜ 19 ਲੱਖ 25 ਹਜ਼ਾਰ 347 ਕਿਸਾਨਾਂ ਨੂੰ 2000 ਰੁਪਏ ਦੀ ਕਿਸ਼ਤ ਜਾਰੀ ਕੀਤੀ ਗਈ ਸੀ।