ਪੜਚੋਲ ਕਰੋ

ਸਰਬਜੀਤ ਨੇ ਪ੍ਰਤੀ ਏਕੜ ਝੋਨੇ 'ਚੋਂ ਕੱਢਿਆ 38 ਕੁਇੰਟਲ ਝਾੜ

ਚੰਡੀਗੜ੍ਹ: ਨਵਾਂਸ਼ਹਿਰ ਦੇ ਸੜੋਆ ਬਲਾਕ ਦੇ ਪਿੰਡ ਸਜਾਵਲਪੁਰ ਦੇ ਵਸਨੀਕ, ਪੰਚਾਇਤ ਮੈਂਬਰ ਸ. ਸਰਬਜੀਤ ਸਿੰਘ ਬੈਂਸ ਨੇ ਪਿੰਡ ਆਲੋਆਲ ਦੀ ਹੱਦ ਵਿਚ ਪੈਂਦੀ ਆਪਣੀ ਜਮੀਨ ਵਿਚੋਂ ਝੋਨੇ ਦੀ ਫਸਲ ਦਾ ਪ੍ਰਤੀ ਏਕੜ ਅਠੱਤੀ ਕੁਇੰਟਲ ਝਾੜ ਕੱਢ ਕੇ ਰਿਕਾਰਡ ਕਾਇਮ ਕੀਤਾ ਹੈ। ਕਿਸਾਨ ਸਰਬਜੀਤ ਸਿੰਘ ਬੈਂਸ ਤੋਂ ਮਿਲੀ ਜਾਣਕਾਰੀ ਮੁਤਾਬਿਕ ਉਨ੍ਹਾਂ ਨੇ ਆਪਣੇ ਖੇਤਾਂ ਵਿਚ ਗਿਆਰਾਂ ਜੂਨ ਨੂੰ ਝੋਨੇ ਦੀ ਕਿਸਮ ਪੂਸਾ ਪੰਜਾਹ ਲਗਾਈ ਸੀ ਅਤੇ ਤਿੰਨ ਕਿਸ਼ਤਾਂ ਵਿਚ ਪ੍ਰਤੀ ਏਕੜ ਦੇ ਹਿਸਾਬ ਨਾਲ ਪੰਜਾਹ ਕਿਲੋ ਡੀ.ਏ.ਪੀ, ਇਕ ਕੁਇੰਟਲ ਪੰਜਾਹ ਕਿਲੋ ਯੂਰੀਆ ਖਾਦ ਤੋਂ ਇਲਾਵਾ ਦਸ ਕਿਲੋ ਜਿੰਕ, ਪੰਜ ਕਿਲੋ ਬਾਇਉਕਿੰਗ ਆਦਿ ਖੁਰਾਕੀ ਤੱਤਾਂ ਤੋਂ ਇਲਾਵਾ, ਫਸਲ ਦੀ ਬੀਮਾਰੀਆਂ ਅਤੇ ਕੀੜੇ ਮਕੌੜਿਆਂ ਤੋਂ ਸੁਰੱਖਿਆ ਲਈ ਪੰਜ ਕਿਲੋ ਫਿਉਰਾਂਡਾਨ ਦੀ ਵਰਤੋ ਕੀਤੀ ਸੀ। ਝੋਨੇ ਦੀ ਪੂਸਾ 50 ਕਿਸਮ ਬਾਰੇ ਜਾਣਕਾਰੀ ਦਿੰਦਿਆ ਕਿਸਾਨ ਸਰਬਜੀਤ ਸਿੰਘ ਨੇ ਦੱਸਿਆ ਕਿ ਝੋਨੇ ਦੀ ਕਿਸਮ ਪੂਸਾ ਪੰਜਾਹ ਕਈ ਸਾਲ ਪੁਰਾਣੀ ਕਿਸਮ ਹੈ। ਇਹ ਕਿਸਮ ਝੋਨੇ ਦੀਆਂ ਨਵੀਂਆਂ ਕਿਸਮਾਂ ਨਾਲੋ ਬਹੁਤ ਜਿਆਦਾ ਦੇਖਭਾਲ ਮੰਗਦੀ ਹੈ ਅਤੇ ਪੱਕਣ ਲਈ ਵੀ ਦੂਜੀਆਂ ਕਿਸਮਾਂ ਤੋਂ ਜਿਆਦਾ ਸਮਾਂ ਲੈਂਦੀ ਹੈ ਅਤੇ ਕਈ ਵਾਰ ਨਿਸਰਨ ਤੋਂ ਬਾਅਦ ਝੋਨੇ ਦੀ ਇਸ ਕਿਸਮ ਉੱਤੇ ਕਾਲਾ ਤੇਲਾ, ਕਾਲੋਂ ਤੋਂ ਇਲਾਵਾ ਟਿੱਡੇ ਦਾ ਹਮਲਾ ਆਮ ਹੋ ਜਾਂਦਾ ਹੈ। ਜਿਸ ਤੋਂ ਬਚਾਅ ਲਈ ਸਰਬਜੀਤ ਸਿੰਘ ਨੇ ਝੋਨੋ ਦੇ ਨਿਸਰਨ ਸਮੇਂ ਅਤੇ ਉੱਸ ਤੋਂ ਦਸ ਦਿਨ ਬਾਅਦ ਝੋਨੇ ਦੀ ਫਸਲ ਦੀ ਉਪਰੋਕਤ ਬੀਮਾਰੀਆਂ ਤੋਂ ਸੁਰੱਖਿਆ ਲਈ ਉੱਚਿਤ ਦੋ ਸਪਰੇਅ ਕੀਤੇ ਸੀ। ਜਿਕਰਯੋਗ ਹੈ ਕਿ ਇਸੇ ਕਿਸਾਨ ਦੇ ਖੇਤਾਂ ਵਿਚੋਂ ਦੋ ਸਾਲ ਪਹਿਲਾਂ ਹਾੜੀ ਦੀ ਫਸਲ ਕਣਕ ਦਾ ਵੀ ਪ੍ਰਤੀ ਏਕੜ ਤੀਹ ਕੁਇੰਟਲ ਦੇ ਹਿਸਾਬ ਨਾਲ ਔਸਤਨ ਝਾੜ ਨਿਕਲਿਆ ਸੀ। ਕਿਸਾਨ ਸਰਬਜੀਤ ਸਿੰਘ ਬੈਂਸ ਨੇ ਝੋਨੇ ਦੀ ਫਸਲ ਨੂੰ ਆਪਣੇ ਖੇਤਾਂ ਵਿਚ ਲਗਾਉਣ ਤੋਂ ਲੈ ਕੇ ਕੱਟਣ ਤੱਕ ਪੂਰੀ ਮਿਹਨਤ, ਲਗਨ ਅਤੇ ਬਿਨਾਂ ਕਿਸੇ ਲਾਪਰਵਾਹੀ ਵਰਤੇ ਪੂਰੀ ਰੀਝ ਨਾਲ ਪਾਲਿਆ ਸੀ ਅਤੇ ਫਸਲ ਦੀ ਸਾਂਭ ਸੰਭਾਲ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਸੀ ਅਤੇ ਪ੍ਰਤੀ ਏਕੜ ਕਿਸਾਨ ਦਾ ਫਸਲ ਕੱਟਣ ਤੱਕ ਕਾਫੀ ਖਰਚਾ ਆਇਆ ਸੀ। ਕਿਸਾਨ ਨੇ ਇਹ ਵੀ ਦੱਸਿਆ ਕਿ ਉਹ ਝੋਨੇ ਦੀ ਪਰਾਲੀ ਨੂੰ ਅੱਗ ਲਾ ਕੇ ਸਾੜਨ ਦੀ ਬਿਜਾਏ ਹਰ ਸਾਲ ਰੋਟਾਵੇਟਰ ਮਸ਼ੀਨ ਨਾਲ ਖੇਤ ਵਿਚ ਹੀ ਰਲਾ ਦਿੰਦੇ ਹਨ ਜੋ ਕਿ ਜਮੀਨ ਦੀ ਉੱਪਜਾਉ ਸ਼ਕਤੀ ਨੂੰ ਵਧਾਉਣ ਵਿਚ ਕਾਫੀ ਲਾਹੇਬੰਦ ਸਾਬਿਤ ਹੋ ਰਹੀ ਹੈ। ਕਿਸਾਨ ਸਰਬਜੀਤ ਸਿੰਘ ਬੈਂਸ ਨੇ ਖੇਤੀਬਾੜੀ ਸੰਬਧੀ ਸਰਕਾਰੀ ਨੀਤੀਆਂ ਪ੍ਰਤੀ ਆਪਣੀ ਨਰਾਜਗੀ ਜਾਹਿਰ ਕਰਦਿਆਂ ਦੱਸਿਆ ਕਿ ਉਹ ਸਿਸਟਮ ਤੋਂ ਬਹੁਤ ਨਰਾਜ ਹਨ ਕਿਉਂਕਿ ਆਪਣੇ ਪਿੰਡ ਸਜਾਵਲਪੁਰ ਵਿਚ ਪੈਂਦੀ ਉਨ੍ਹਾਂ ਦੀ ਤਿੰਨ ਏਕੜ ਜਮੀਨ ਪਾਣੀ ਤੋਂ ਬਿਨਾ ਟਿਊਬੈੱਲ ਕੁਨੇਕਸ਼ਨ ਨਾ ਮਿਲਣ ਕਰਕੇ ਮਾਰੂ ਪਈ ਹੈ ਅਤੇ ਮੈਂ ਟਿਊਬਵੈਲ ਕੁਨੈਕਸ਼ਨ ਲੈਣ ਲਈ ਲੰਮੇਂ ਸਮੇਂ ਤੋਂ ਸੰਘਰਸ਼ ਕਰ ਰਿਹਾ ਹਾਂ ਪਰ ਅਣਥਕ ਮਿਹਨਤ ਕਰਨ ਵਾਲੇ ਇਸ ਕਿਸਾਨ ਦੇ ਨਿਰਾਸ਼ਾ ਤੋਂ ਬਿਨਾ ਹੋਰ ਕੁੱਝ ਵੀ ਪੱਲੇ ਨਹੀਂ ਪਿਆ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਗੋਆ ਦੇ ਕਲੰਗੂਟ ਬੀਚ 'ਤੇ ਸੈਲਾਨੀਆਂ ਦੀ ਕਿਸ਼ਤੀ ਪਲਟੀ, 1 ਵਿਅਕਤੀ ਦੀ ਮੌ*ਤ
ਗੋਆ ਦੇ ਕਲੰਗੂਟ ਬੀਚ 'ਤੇ ਸੈਲਾਨੀਆਂ ਦੀ ਕਿਸ਼ਤੀ ਪਲਟੀ, 1 ਵਿਅਕਤੀ ਦੀ ਮੌ*ਤ
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Ranjeet Singh Neeta: ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
Advertisement
ABP Premium

ਵੀਡੀਓਜ਼

ਦਿਲਜੀਤ ਦੋਸਾਂਝ ਦਾ ਲੁਧਿਆਣਾ 'ਚ ਗ੍ਰੈਂਡ ਸ਼ੋਅ , ਪੰਜਾਬੀ ਘਰ ਆ ਗਏ ਓਏਦੋਸਾਂਝਾਵਾਲੇ ਵਾਲੇ ਦਾ ਇੱਕ ਹੋਰ ਟੈਲੇੰਟ , ਬੱਲੇ ਓਏ ਦਿਲਜੀਤ ਹੈ ਪੱਕਾ ਪੰਜਾਬੀਛੋਟੇ ਸਾਹਿਬਜ਼ਾਦਿਆਂ ਲਈ ਦਿਲਜੀਤ ਦੇ ਬੋਲ , ਦਿਲ ਛੂਹ ਜਾਏਗੀ ਦੋਸਾਂਝਾਵਾਲੇ ਦੀ ਗਾਇਕੀਦਿਲਜੀਤ ਨੇ ਕੀਤਾ ਲੁਧਿਆਣਾ ਸ਼ੋਅ ਦਾ ਐਲਾਨ ,  ਮਿੰਟਾ 'ਚ ਹੀ ਵੇਖੋ ਆਖ਼ਰ ਕੀ ਹੋ ਗਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਗੋਆ ਦੇ ਕਲੰਗੂਟ ਬੀਚ 'ਤੇ ਸੈਲਾਨੀਆਂ ਦੀ ਕਿਸ਼ਤੀ ਪਲਟੀ, 1 ਵਿਅਕਤੀ ਦੀ ਮੌ*ਤ
ਗੋਆ ਦੇ ਕਲੰਗੂਟ ਬੀਚ 'ਤੇ ਸੈਲਾਨੀਆਂ ਦੀ ਕਿਸ਼ਤੀ ਪਲਟੀ, 1 ਵਿਅਕਤੀ ਦੀ ਮੌ*ਤ
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Ranjeet Singh Neeta: ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ
Punjab News: ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਵਾਸੀਆਂ ਦੀ ਇਹ ਸਮੱਸਿਆ ਹੋਈ ਹੱਲ, ਲਾਈਨਾਂ 'ਚ ਨਹੀਂ ਪਏਗਾ ਖੜ੍ਹਨਾ...
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਵਾਸੀਆਂ ਦੀ ਇਹ ਸਮੱਸਿਆ ਹੋਈ ਹੱਲ, ਲਾਈਨਾਂ 'ਚ ਨਹੀਂ ਪਏਗਾ ਖੜ੍ਹਨਾ...
Embed widget