ਪੜਚੋਲ ਕਰੋ
Advertisement
11 ਪਾਸ ਕਿਸਾਨ ਨੇ ਤਿਆਰ ਕੀਤੀ ਅਜੇਹੀ ਮਸ਼ੀਨ, ਜਿਸ ਨਾਲ ਗੰਨਾ ਬੀਜਣਾ ਹੋਇਆ ਬਹੁਤ ਸਸਤਾ
ਚੰਡੀਗੜ੍ਹ:ਉਂਜ ਤਾਂ ਇਹ ਵੀ ਇੱਕ ਕਿਸਾਨ ਹੀ ਹੈ ਪਰ ਲੋਕ ਇਨ੍ਹਾਂ ਨੂੰ ਨਵੀਂ ਕਾੜ੍ਹ ਕੱਢਣ ਲਈ ਜਾਣਦੇ ਹਨ. ਇਨ੍ਹਾਂ ਦੀ ਕਾੜ੍ਹ ਦਾ ਫ਼ਾਇਦਾ ਅੱਜ ਲੱਖਾਂ ਕਿਸਾਨ ਚੁੱਕ ਰਹੇ ਹਨ। ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਨਰਸਿੰਘ ਪੂਰ ਦੇ ਮੇਖ਼ ਪਿੰਡ ਦੇ ਰਹਿਣ ਵਾਲੇ ਰੌਸ਼ਨ ਲਾਲ ਵਿਸ਼ਵਕਰਮਾ ਨੇ ਨਵੇਂ ਤਰੀਕੇ ਨਾਲ ਕਮਾਦ ਬੀਜ ਕੇ ਲਾਗਤ ਘੱਟ ਕਰਕੇ ਅਤੇ ਪੈਦਾਵਾਰ ਵਧਾ ਕੇ ਚੰਗਾ ਨਾਂਅ ਖੱਟਿਆ ਹੋਇਆ ਸੀ ਪਰ ਹੁਣ ਕਮਾਦ ਦੀ ਕਲਮ ਤਿਆਰ ਕਰਨ ਦੀ ਮਸ਼ੀਨ ਬਣਾ ਕੇ ਦੁਨੀਆ ਭਰ ਦੇ ਕਿਸਾਨਾਂ ਦਾ ਕੰਮ ਸੌਖਾ ਕਰ ਦਿੱਤਾ ਹੈ।
ਲੱਭਿਆ ਘੱਟ ਲਾਗਤ ਵਿਚ ਗੰਨਾ ਬੀਜਣ ਦਾ ਤਰੀਕਾ: ਰੌਸ਼ਨ ਲਾਲ ਵਿਸ਼ਵਕਰਮਾ ਨੇ ਪੜ੍ਹਾਈ ਤਾਂ ਗਿਆਰ੍ਹਵੀਂ ਜਮਾਤ ਤਕ ਹੀ ਕੀਤੀ ਸੀ. ਪਰਿਵਾਰ ਕਾਸ਼ਤਕਾਰੀ ਦੇ ਕੰਮ ‘ਚ ਲੱਗਾ ਹੋਇਆ ਸੀ ਤਾਂ ਉਹ ਵੀ ਇਸੇ ਕੰਮ ਵਿੱਚ ਪੈ ਗਏ। ਉਨ੍ਹਾਂ ਵੇਖਿਆ ਕੇ ਕਮਾਦ ਦੀ ਖੇਤੀ ਵਿੱਚ ਜ਼ਿਆਦਾ ਫ਼ਾਇਦਾ ਰਹਿੰਦਾ ਸੀ ਪਰ ਕਮਾਦ ਬੀਜਣ ‘ਤੇ ਲਾਗਤ ਬਹੁਤ ਪੈਂਦੀ ਸੀ. ਇਸ ਕਰਕੇ ਵੱਡੇ ਕਿਸਾਨ ਹੀ ਕਮਾਦ ਬੀਜਦੇ ਸਨ।
ਰੌਸ਼ਨ ਲਾਲ ਨੇ ਤਿੰਨ ਏਕੜ ‘ਚ ਕਮਾਦ ਬੀਜਣ ਦਾ ਫ਼ੈਸਲਾ ਕਰ ਲਿਆ ਅਤੇ ਉਹ ਵੀ ਨਵੇਂ ਤਰੀਕੇ ਨਾਲ. ਉਨ੍ਹਾਂ ਨੇ ਕਮਾਦ ਦਾ ਬੀਜ ਆਲੂ ਦੀ ਤਰ੍ਹਾਂ ਬੀਜਿਆ। ਦੋ ਕੁ ਸਾਲ ਵਿੱਚ ਉਨ੍ਹਾਂ ਦੀ ਪੈਦਾਵਾਰ ਵੀਹ ਫ਼ੀਸਦੀ ਤੋਂ ਵੀ ਜ਼ਿਆਦਾ ਵਧ ਗਈ. ਉਨ੍ਹਾਂ ਦੀ ਤਕਨੀਕ ਨਾਲ ਇੱਕ ਏਕੜ ਵਿੱਚ ਕਮਾਦ ਬੀਜਣ ਦਾ ਖ਼ਰਚਾ ਘੱਟ ਗਿਆ।
ਇਹ ਤਕਨੀਕ ਛੋਟੇ ਕਿਸਾਨਾਂ ਲਈ ਫ਼ਾਇਦੇਮੰਦ ਸਾਬਤ ਹੋਈ ਅਤੇ ਉਨ੍ਹਾਂ ਦੀ ਪੈਦਾਵਾਰ ਵਧ ਗਈ. ਬੀਜ ਦਾ ਖ਼ਰਚਾ ਘੱਟ ਗਿਆ. ਹੁਣ ਕਈ ਹੋਰ ਰਾਜਾਂ ਦੇ ਕਿਸਾਨ ਇਸੇ ਤਕਨੀਕ ਨਾਲ ਕਮਾਦ ਬੀਜਦੇ ਹਨ।
ਕਿਸਾਨਾਂ ਦਾ ਕੰਮ ਸੌਖਾ ਕਰਨ ਲਈ ਬਣਾਈ ਮਸ਼ੀਨ:ਇਸ ਤੋਂ ਬਾਅਦ ਰੌਸ਼ਨ ਲਾਲ ਨੇ ਹੱਥ ਨਾਲ ਕਲਮ ਤਿਆਰ ਕਰਨ ਨੂੰ ਸੌਖਾ ਬਣਾਉਣ ਵੱਲ ਸੋਚਿਆ. ਉਨ੍ਹਾਂ ਨੇ ਕੋਈ ਅਜਿਹੀ ਮਸ਼ੀਨ ਤਿਆਰ ਕਰਨ ਬਾਰੇ ਸੋਚਿਆ ਜੋ ਕੇ ਕਮਾਦ ਦੀ ਕਲਮ ਤਿਆਰ ਕਰ ਸਕੇ. ਇਸ ਕੰਮ ਲਈ ਉਨ੍ਹਾਂ ਨੇ ਖੇਤੀ ਵਿਗਿਆਨ ਕੇਂਦਰ ਦੀ ਸਲਾਹ ਵੀ ਲਈ. ਰੌਸ਼ਨ ਲਾਲ ਨੇ ਆਪ ਵਰਕਸ਼ਾਪ ਅਤੇ ਟੂਲ ਫ਼ੈਕਟਰੀ ਜਾ ਕੇ ਮਸ਼ੀਨ ਬਾਰੇ ਜਾਣਕਾਰੀ ਇਕੱਠੀ ਕੀਤੀ. ਕਈ ਦਿਨਾਂ ਤਕ ਮਿਹਨਤ ਕਰਨ ਤੋਂ ਬਾਅਦ ਉਹ ‘ਸ਼ੂਗਰਕੇਨ ਬੈੱਡ ਚਿੱਪਰ’ ਮਸ਼ੀਨ ਬਣਾਉਣ ਵਿੱਚ ਕਾਮਯਾਬ ਹੋਏ।
ਇਸ ਮਸ਼ੀਨ ਦਾ ਵਜ਼ਨ ਮਾਤਰ ਸਾਢੇ ਤਿੰਨ ਕਿੱਲੋਗਰਾਮ ਸੀ ਅਤੇ ਇੱਕ ਘੰਟੇ ਵਿੱਚ ਤਿੰਨ ਸੌ ਤੋਂ ਲੈ ਕੇ ਚਾਰ ਸੌ ਕਲਮਾਂ ਤਿਆਰ ਕਰ ਸਕਦੀ ਸੀ. ਇਸ ਮਸ਼ੀਨ ਵਿੱਚ ਸੁਧਾਰ ਲਿਆ ਕੇ ਉਨ੍ਹਾਂ ਨੇ ਹੱਥ ਦੀ ਥਾਂ ਪੈਰਾਂ ਨਾਲ ਚੱਲਣ ਵਾਲੀ ਮਸ਼ੀਨ ਬਣਾਈ ਜਿਸ ਨਾਲ ਇੱਕ ਘੰਟੇ ਵਿੱਚ ਅੱਠ ਸੌ ਤੋਂ ਵਧ ਕਲਮਾਂ ਤਿਆਰ ਕੀਤੀਆਂ ਜਾ ਸਕਦੀਆਂ ਸਨ. ਉਨ੍ਹਾਂ ਦੀ ਬਣਾਈ ਮਸ਼ੀਨ ਅੱਜ ਮੱਧ ਪ੍ਰਦੇਸ਼ ਦੇ ਕਿਸਾਨਾਂ ਦੀ ਪਹਿਲੀ ਪਸੰਦ ਬਣੀ ਹੋਈ ਹੈ. ਇਸ ਤੋਂ ਇਲਾਵਾ ਹੋਰ ਰਾਜਾਂ ਵਿੱਚ ਵੀ ਇਸ ਮਸ਼ੀਨ ਦੀ ਡਿਮਾਂਡ ਵਧ ਰਹੀ ਹੈ। ਇਸ ਮਸ਼ੀਨ ਦੀ ਕੀਮਤ ਲਗਭਗ ਦੋ ਹਜ਼ਾਰ ਰੁਪਏ ਹੈ।
ਵੱਡੇ ਫਾਰਮ ਹਾਊਸਾਂ ਦੀ ਡਿਮਾਂਡ ‘ਤੇ ਹੁਣ ਰੌਸ਼ਨ ਲਾਲ ਨੇ ਬਿਜਲੀ ਤੋਂ ਚੱਲਣ ਵਾਲੀ ਮਸ਼ੀਨ ਵੀ ਤਿਆਰ ਕਰ ਦਿੱਤੀ ਹੈ ਜਿਸ ਨਾਲ ਇੱਕ ਘੰਟੇ ਵਿੱਚ ਦੋ ਹਜ਼ਾਰ ਤੋਂ ਵਧ ਕਲਮਾਂ ਤਿਆਰ ਸਕਦੀਆਂ ਹਨ. ਗੰਨੇ ਦੀ ਨਰਸਰੀ ਵਾਲੇ ਇਸ ਮਸ਼ੀਨ ਦੀ ਬਹੁਤ ਮੰਗ ਕਰਦੇ ਹਨ।
ਰੌਸ਼ਨ ਲਾਲ ਨੇ ਹੁਣ ਕਮਾਦ ਬੀਜਣ ਵਾਲੀ ਮਸ਼ੀਨ ਵੀ ਤਿਆਰ ਕਰ ਕਰ ਲਈ ਹੈ ਜਿਸ ਨੂੰ ਟਰੈਕਟਰ ਨਾਲ ਜੋੜ ਕੇ ਦੋ ਜਾਂ ਤਿੰਨ ਘੰਟੇ ਵਿੱਚ ਇੱਕ ਏਕੜ ‘ ਚ ਕਮਾਦ ਬੀਜੀ ਜਾ ਸਕਦੀ ਹੈ. ਸਵਾ ਲੱਖ ਰੁਪਏ ਕੀਮਤ ਦੀ ਇਹ ਮਸ਼ੀਨ ਕਲਮਾਂ ਦੇ ਨਾਲ ਖੇਤਾਂ ਵਿੱਚ ਖਾਦ ਵੀ ਪਾ ਸਕਦੀ ਹੈ। ਖੇਤੀਬਾੜੀ ਦੇ ਖੇਤਰ ਵਿੱਚ ਕੰਮ ਕਰਨ ਲਈ ਉਨ੍ਹਾਂ ਨੂੰ ਕੌਮੀ ਇਨਾਮ ਵੀ ਮਿਲ ਚੁੱਕਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪੰਜਾਬ
ਪੰਜਾਬ
Advertisement