ਖੀਂਵਸਰ: ਰਾਜਸਥਾਨ ਦੇ ਇਸ ਇਲਾਕੇ ਵਿੱਚ ਪੀਣ ਨੂੰ ਪਾਣੀ ਨਹੀਂ ਮਿਲਦਾ ਪਰ ਇੱਥੇ ਇੱਕ ਬੀਬੀ ਖੇਤੀ ਕਰਕੇ 19 ਲੱਖ ਸਾਲਾਨਾ ਕਮਾਉਂਦੀ ਹੈ। ਇਲਾਕੇ ਦੇ ਪਿੰਡਾਂ ਲਈ ਬੀਬੀ ਰਜਿੰਦਰ ਕੁਮਾਰੀ ਦੀ ਖੇਤੀ ਤਕਨੀਕ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦੂਰ-ਦੂਰ ਤੋਂ ਉਸ ਦੀ ਤਕਨੀਕ ਬਾਰੇ ਜਾਣਨ ਲਈ ਲੋਕ ਆ ਰਹੇ ਹਨ ਕਿਉਂਕਿ ਉਸ ਦੀ ਤਕਨੀਕ ਸੁੱਕੇ ਇਲਾਕੇ ਵਿੱਚ ਲੱਖਾਂ ਕਿਸਾਨਾਂ ਲਈ ਆਸ ਦੀ ਨਵੀਂ ਕਿਰਨ ਬਣ ਗਈ ਹੈ।
ਅਸਲ ਵਿੱਚ ਇਹ ਕਿਸਾਨ ਬੀਬੀ ਆਧੁਨਿਕ ਗਰੀਨ ਹਾਊਸ ਵਿੱਚ ਖੇਤੀ ਕਰਦੀ ਹੈ ਜਿਸ ਵਿੱਚ ਤੁਪਕਾ ਸਿੰਚਾਈ ਪ੍ਰਣਾਲੀ ਬਹੁਤ ਘੱਟ ਪਾਣੀ ਵਿੱਚ ਖੇਤੀ ਹੋ ਜਾਂਦੀ ਹੈ। ਉਹ ਪਾਣੀ ਦੀ ਬੂੰਦ-ਬੂੰਦ ਦੀ ਤਕਨੀਕ ਦੀ ਖੇਤੀ ਬਾਰੇ ਜਾਗਰੂਕ ਕਰ ਰਹੀ ਹੈ। ਗਰੀਨ ਹਾਊਸ ਵਿੱਚ ਪੂਰੇ ਸਾਲ ਭਰ ਵਿੱਚ ਸਬਜ਼ੀ ਦੀ ਖੇਤ ਹੁੰਦੀ ਹੈ। ਚੰਗੀ ਪੈਦਾਵਾਰ ਨਾਲ ਚੰਗੀ ਆਮਦਨ ਹੋ ਜਾਂਦੀ ਹੈ।
ਵਧੀਆ ਫ਼ਸਲ ਹੋਣ ਨਾਲ ਉਹ ਸਾਲ ਵਿੱਚ 8 ਤੋਂ 10 ਲੱਖ ਤੱਕ ਦੀ ਆਮਦਨ ਕਮਾ ਲੈਂਦੀ ਹੈ। ਗਰੀਨ ਹਾਊਸ ਵਿੱਚ ਮੌਸਮ ਦਾ ਕੋਈ ਅਸਰ ਨਹੀਂ ਪੈਂਦਾ ਜਿਸ ਨਾਲ ਫ਼ਸਲਾਂ ਨੂੰ ਨੁਕਸਾਨ ਹੋਣ ਦਾ ਡਰ ਨਹੀਂ ਰਹਿੰਦਾ। ਇਨ੍ਹਾਂ ਹੀ ਨਹੀਂ ਇਸ ਤੇ ਹਨੇਰੀ ਤੇ ਗਰਮੀ ਦਾ ਅਸਰ ਵੀ ਨਹੀਂ ਹੁੰਦਾ।
ਬਰਸਾਤੀ ਪਾਣੀ ਦੀ ਯੋਗ ਵਰਤੋਂ-
ਰਜਿੰਦਰ ਕੁਮਾਰੀ ਬਰਸਾਤ ਦੇ ਦਿਨਾਂ ਵਿੱਚ ਪਾਣੀ ਨੂੰ ਸਟੋਰ ਕਰ ਲੈਂਦੀ ਹੈ। ਇਸ ਲਈ ਉਸ ਨੇ ਬਰਸਾਤ ਦੇ ਪਾਣੀ ਦੀ ਯੋਗ ਵਰਤੋਂ ਲਈ ਤਕਨੀਕ ਬਣਾਈ ਹੈ। ਇਸ ਤਕਨੀਕ ਨਾਲ ਉਹ ਬਰਸਾਤੀ ਪਾਣੀ ਨਾਲ ਸਾਲ ਭਰ ਖੇਤੀ ਕਰ ਲੈਂਦਾ ਹੈ। ਬਰਸਾਤ ਦੇ ਪਾਣੀ ਨਾਲ ਪੈਦਾ ਹੋਈ ਸਬਜ਼ੀਆਂ ਵਧੇਰਾ ਸਿਹਤਮੰਦ ਹੁੰਦੀ ਹੈ। ਇਹ ਖਾਣ ਵਿੱਚ ਵੀ ਸੁਆਦਲੀ ਹੁੰਦੀ ਹੈ। ਇਸ ਲਈ ਇਲਾਕੇ ਵਿੱਚ ਉਸ ਦੀ ਸਬਜ਼ੀ ਦੀ ਖ਼ਾਸ ਮੰਗ ਹੈ।
ਖੇਤੀ ਲਈ ਘੱਟ ਪਾਣੀ ਦੀ ਲੋੜ-ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਖੀਂਵਸਰਾ ਇਲਾਕਾ ਜ਼ਮੀਨਦੋਜ਼ ਪਾਣੀ ਡੂੰਘਾ ਹੋ ਰਿਹਾ ਹੈ ਜਿਸ ਕਾਰਨ ਇਹ ਇਲਾਕਾ ਡਾਰਕ ਜ਼ੋਨ ਐਲਾਨਿਆ ਹੋਇਆ ਹੈ। ਡਰਿੱਪ ਦੁਆਰਾ ਸਿੰਚਾਈ ਕਰਨ ਨਾਲ ਫ਼ਸਲਾਂ ਨੂੰ ਪਾਣੀ ਬੇਹੱਦ ਘੱਟ ਦੇਣਾ ਪੈਂਦਾ ਹੈ। ਇਸ ਨਾਲ ਪਾਣੀ ਦੀ ਬਹੁਤ ਬੱਚਤ ਹੁੰਦੀ ਹੈ। ਬੂੰਦ-ਬੂੰਦ ਪਾਣੀ ਨਾਲ ਖੇਤੀ ਕੀਤੀ ਜਾਂਦੀ ਹੈ। ਪੰਜਾਬ ਦੇ ਕਈ ਇਲਾਕੇ ਡਾਰਕ ਜ਼ੋਨ ਵਿੱਚ ਹਨ। ਪਾਣੀ ਜ਼ਮੀਨੀ ਪਾਣੀ ਲਗਾਤਾਰ ਡੂੰਘਾ ਹੋ ਰਿਹਾ ਹੈ। ਅਜਿਹੀ ਹਾਲਤ ਵਿੱਚ ਇਹ ਤਕਨੀਕ ਪੰਜਾਬ ਦੇ ਕਿਸਾਨਾਂ ਲਈ ਵਰਦਾਨ ਸਾਬਤ ਹੋ ਸਕਦੀ ਹੈ।