ਮੋਰਚੇ 'ਤੇ ਡਟੇ ਕਿਸਾਨ ਨੇ ਜ਼ਹਿਰ ਪੀ ਕੀਤੀ ਖੁਦਕੁਸ਼ੀ
ਹਰਿਆਣਾ ਦੇ ਜੀਂਦ ਤੋਂ ਇੱਤ ਬੁਰੀ ਖ਼ਬਰ ਸਾਹਮਣੇ ਆਈ ਹੈ। ਖੱਟਕੜ ਟੋਲ ਪਲਾਜ਼ਾ ਤੇ ਕਿਸਾਨ ਮੋਰਚੇ ਤੇ ਇੱਕ 55 ਸਾਲਾ ਕਿਸਾਨ ਨੇ ਜ਼ਹਿਰੀਲਾ ਪਦਾਰਥ ਨਿਘਲ ਕੇ ਖੁਦਕੁਸ਼ੀ ਕਰ ਲਈ।
ਜੀਂਦ: ਹਰਿਆਣਾ ਦੇ ਜੀਂਦ ਤੋਂ ਇੱਤ ਬੁਰੀ ਖ਼ਬਰ ਸਾਹਮਣੇ ਆਈ ਹੈ। ਖੱਟਕੜ ਟੋਲ ਪਲਾਜ਼ਾ ਤੇ ਕਿਸਾਨ ਮੋਰਚੇ ਤੇ ਇੱਕ 55 ਸਾਲਾ ਕਿਸਾਨ ਨੇ ਜ਼ਹਿਰੀਲਾ ਪਦਾਰਥ ਨਿਘਲ ਕੇ ਖੁਦਕੁਸ਼ੀ ਕਰ ਲਈ।
ਮ੍ਰਿਤਕ ਦੀ ਪਛਾਣ ਜ਼ੈਲ ਸਿੰਘ ਵਾਸੀ ਪਿੰਡ ਖੱਟਕਰ ਵਜੋਂ ਹੋਈ ਹੈ। ਉਹ ਪਿਛਲੇ ਕਈ ਮਹੀਨੇ ਤੋਂ ਅੰਦੋਲਨਕਾਰੀ ਕਿਸਾਨਾਂ ਨੂੰ ਲੰਗਰ ਮੁਹੱਈਆ ਕਰਵਾ ਰਿਹਾ ਸੀ। ਉਹ ਇੱਕ ਛੋਟਾ ਕਿਸਾਨ ਹੈ ਤੇ 2 ਏਕੜ ਜ਼ਮੀਨ ਦਾ ਮਾਲਕ ਹੈ। ਹਾਸਲ ਜਾਣਕਾਰੀ ਮੁਤਾਬਕ ਕਿਸਾਨ ਪਿਛਲੇ 3-4 ਦਿਨਾਂ ਤੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਪ੍ਰੇਸ਼ਾਨ ਸੀ। ਕਿਸਾਨ ਆਪਣੇ ਮਗਰ ਪਤਨੀ ਤੇ ਬੱਚੇ ਛੱਡ ਗਿਆ ਹੈ।
ਆਜ਼ਾਦ ਸਿੰਘ ਕਿਸਾਨ ਬੀਕੇਯੂ ਲੀਡਰ ਨੇ ਦੱਸਿਆ ਕਿ ਬੀਤੀ ਰਾਤ ਉਹ ਦੂਸਰੇ ਕਿਸਾਨਾਂ ਦੇ ਘਰ ਵਾਪਸ ਜਾਣ ਤੋਂ ਬਾਅਦ ਸ਼ੈੱਡ ਵਿੱਚ ਇਕੱਲਾ ਸੀ। ਜਦੋਂ ਸਵੇਰੇ ਕਿਸਾਨਾਂ ਦਾ ਇੱਕ ਸਮੂਹ ਪਹੁੰਚਿਆ, ਤਾਂ ਉਨ੍ਹਾਂ ਉਸ ਨੂੰ ਬੇਹੋਸ਼ ਹਾਲਤ ਵਿੱਚ ਬਿਸਤਰੇ ਤੇ ਪਿਆ ਵੇਖਿਆ। ਸ਼ੈੱਡ ਵਿੱਚੋਂ ਜ਼ਹਿਰ ਦੀ ਇੱਕ ਬੋਤਲ ਬਰਾਮਦ ਹੋਈ।
ਆਜ਼ਾਦ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਲਾਸ਼ ਨੂੰ ਪੋਸਟਮਾਰਟਮ ਕਰਵਾਉਣ ਲਈ ਨਰਵਾਣਾ ਦੇ ਸਿਵਲ ਹਸਪਤਾਲ ਭੇਜ ਦਿੱਤਾ ਹੈ ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ।