Punjab Agricultural University ਦੇ ਮਾਹਿਰਾਂ ਵੱਲੋਂ ਕੱਦੂ ਦੇ ਬੀਜਾਂ ਤੋਂ ਆਟਾ ਤਿਆਰ ਕੀਤਾ ਹੈ ਜਿਸ ਦਾ ਕਣਕ ਜਾਂ ਮੈਦੇ ਦੀ ਥਾਂ ਤੇ 30 ਜਾਂ 40 ਫੀਸਦ ਤਕ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਖਾਧ ਪਦਾਰਥਾਂ ਦੀ ਨਿਊਟ੍ਰੀਸ਼ਨਲ ਵੈਲਿਊ ਨੂੰ ਵਧਾਇਆ ਜਾ ਸਕਦਾ ਹੈ। ਕੱਦੂ ਦੇ ਬੀਜ ਆਮ ਤੌਰ ‘ਤੇ ਬੇਕਾਰ ਸਮਝ ਕੇ ਸੁੱਟ ਦਿੱਤੇ ਜਾਂਦੇ ਹਨ ਜਿਸ ਨਾਲ ਸਿਰਫ ਐਗਰੋਵੇਸਟ ਹੀ ਤਿਆਰ ਹੋ ਰਿਹਾ ਹੈ। ਇਸ ਤਰ੍ਹਾਂ ਹੁਣ ਐਗਰੋਵੇਸਟ ਨੂੰ ਘੱਟ ਕਰਨ ਤੇ ਬੀਜਾਂ ਦੇ ਪੋਸ਼ਕ ਤੱਤਾਂ ਦਾ ਸਹੀ ਇਸਤੇਮਾਲ ਵੀ ਕੀਤਾ ਜਾ ਸਕਦਾ ਹੈ।
ਕੱਦੂ ਦੇ ਬੀਜਾਂ ਤੋਂ ਬਣੇ ਆਟੇ ‘ਚ ਮੌਜੂਦ ਪੋਸ਼ਕ ਤੱਤਾਂ ਨਾਲ ਦਿਲ ਤੇ ਹੱਡੀਆਂ ਨੂੰ ਮਜਬੂਤੀ ਮਿਲਦੀ ਹੈ। ਫੂਡ ਤੇ ਨਿਊਟ੍ਰੀਸ਼ਨ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਡਾਕਟਰ ਸੋਨਿਕਾ ਸ਼ਰਮਾ ਨੇ ਇਹ ਟੈਕਨਾਲੋਜੀ ਤਿਆਰ ਕੀਤੀ ਹੈ। ਉਨ੍ਹਾਂ ਦੇ ਮੁਤਾਬਕ ਕੱਦੂ ਦੇ ਬੀਜ ਦੇ ਆਟੇ ਦਾ ਇਸਤੇਮਾਲ ਪੰਜੀਰੀ, ਮੱਠੀਆਂ ਤੇ ਬਿਸਕੁਟ ‘ਚ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਕੱਦੂ ਦੇ ਬੀਜਾਂ ਨੂੰ ਕੱਚੇ ਜਾਂ ਰੋਸਟ ਕਰਕੇ ਉਸ ਤੋਂ ਆਟਾ ਤਿਆਰ ਕੀਤਾ ਜਾ ਸਕਦਾ ਹੈ।
ਨਸ਼ਾ ਤਸਕਰੀ ਬਾਰੇ ਸਭ ਤੋਂ ਵੱਡਾ ਖੁਲਾਸਾ! ਬਾਦਲ ਸਰਕਾਰ ਵੇਲੇ ਇੰਝ ਵਿਛਿਆ ਵਿਦੇਸ਼ਾਂ ਤੱਕ ਜਾਲ, ਹੁਣ ਕਈ ਫਸਣਗੇ
ਇਸ ਤੋਂ ਤਿਆਰ ਉਤਪਾਦਾਂ ਨੂੰ ਖਾਣ ਨਾਲ ਇਮਿਊਨਿਟੀ ਵੀ ਵਧੇਗੀ ਤੇ ਕੱਦੂ ਦੇ ਬੀਜਾਂ ਤੋਂ ਤਿਆਰ ਆਟੇ ‘ਚ ਪ੍ਰੋਟੀਨ 22 ਫੀਸਦ ਫਾਇਬਰ ਸੱਤ ਤੋਂ ਅੱਠ ਫੀਸਦ, ਆਇਰਨ 8 ਪੁਆਇੰਟ, 16 ਮਿਲੀਗ੍ਰਾਮ ਜਿੰਕ 6.5 ਮਿਲੀਗ੍ਰਾਮ ਮੌਜੂਦ ਹੈ।
ਇੰਜੀਨੀਅਰ ਦੀ ਨੌਕਰੀ ਛੱਡ ਡ੍ਰੈਗਨ ਫਰੂਟ ਦੀ ਖੇਤੀ ਤੋਂ ਲੱਖਾਂ ਦਾ ਮੁਨਾਫਾ ਕਮਾਇਆ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ