ਗੰਨਾ ਕਿਸਾਨਾਂ ਅਗੇ ਝੁੱਕੀ ਪੰਜਾਬ ਸਰਕਾਰ, ਹਰਿਆਣਾ ਤੋਂ ਵੱਧ ਰੇਟ ਦੇਣ ਦਾ ਕੀਤਾ ਐਲਾਨ
ਗੰਨਾ ਕਿਸਾਨਾਂ ਵੱਲੋਂ ਜਲੰਧਰ ਦਾ ਧਰਨਾ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ।ਸਰਕਾਰ ਅਤੇ ਕਿਸਾਨਾਂ ਵਿਚਾਲੇ ਗੰਨੇ ਦੀ 360 ਰੁਪਏ ਕੀਮਤ ਤੇ ਸਿਹਤੀ ਬਣੀ ਹੈ।ਸਰਕਾਰ ਨੇ 15 ਦਿਨਾਂ 'ਚ ਬਕਾਇਆ ਮਿਲਣ ਦਾ ਭਰੋਸਾ ਦਿੱਤਾ ਹੈ।
ਚੰਡੀਗੜ੍ਹ: ਗੰਨਾ ਕਿਸਾਨਾਂ ਵੱਲੋਂ ਜਲੰਧਰ ਦਾ ਧਰਨਾ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ।ਸਰਕਾਰ ਅਤੇ ਕਿਸਾਨਾਂ ਵਿਚਾਲੇ ਗੰਨੇ ਦੀ 360 ਰੁਪਏ ਕੀਮਤ ਤੇ ਸਿਹਤੀ ਬਣੀ ਹੈ।ਸਰਕਾਰ ਨੇ 15 ਦਿਨਾਂ 'ਚ ਬਕਾਇਆ ਮਿਲਣ ਦਾ ਭਰੋਸਾ ਦਿੱਤਾ ਹੈ।
ਪੰਜਾਬ ਸਰਕਾਰ ਗੰਨਾ ਕਿਸਾਨਾਂ ਦੇ ਦਬਾਅ ਅੱਗੇ ਝੁਕ ਗਈ ਹੈ। ਕੈਪਟਨ ਸਰਕਾਰ ਨੇ ਪੰਜਾਬ ਵਿੱਚ ਗੰਨੇ ਦੀ ਕੀਮਤ 360 ਰੁਪਏ ਪ੍ਰਤੀ ਕੁਇੰਟਲ ਦੇਣ ਦਾ ਐਲਾਨ ਕੀਤਾ ਹੈ। ਇਹ ਗੁਆਂਢੀ ਰਾਜ ਹਰਿਆਣਾ ਨਾਲੋਂ ਦੋ ਰੁਪਏ ਜ਼ਿਆਦਾ ਹੈ।
ਪੰਜ ਦਿਨਾਂ ਤੋਂ ਗੰਨਾ ਕਿਸਾਨ ਜਲੰਧਰ ਵਿੱਚ ਜੀਟੀ ਰੋਡ ਜਾਮ ਕਰਕੇ ਵਿਰੋਧ ਕਰ ਰਹੇ ਸੀ। ਰੇਲ ਮਾਰਗ ਵੀ ਬੰਦ ਸਨ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਅੱਜ ਚੰਡੀਗੜ੍ਹ ਵਿੱਚ ਕਿਸਾਨਾਂ ਦੀ ਮੀਟਿੰਗ ਬੁਲਾਈ ਸੀ, ਜਿਸ ਵਿੱਚ ਗੰਨੇ ਦੀ ਕੀਮਤ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ।
ਬੀਤੇ ਦਿਨ ਗੰਨਾ ਕਿਸਾਨਾਂ ਦੀ ਖੇਤੀਬਾੜੀ ਮਾਹਿਰਾਂ ਨਾਲ ਮੁਲਾਕਾਤ ਹੋਈ ਸੀ। ਕਿਸਾਨਾਂ ਦੀਆਂ ਦਲੀਲਾਂ ਨਾਲ ਮਾਹਰ ਸਹਿਮਤ ਹੋ ਗਏ ਹਨ ਕਿ ਗੰਨੇ ਦੀ ਲਾਗਤ ਪ੍ਰਤੀ ਕੁਇੰਟਲ 470 ਰੁਪਏ ਦੇ ਕਰੀਬ ਆਉਂਦੀ ਹੈ। ਸਰਕਾਰ ਦੇ ਕਹਿਣ 'ਤੇ ਖੇਤੀਬਾੜੀ ਮਾਹਿਰ ਨੇ ਸੋਮਵਾਰ ਨੂੰ ਜਲੰਧਰ ਵਿੱਚ ਕਿਸਾਨ ਲੀਡਰਾਂ ਨਾਲ ਮੀਟਿੰਗ ਕੀਤੀ ਸੀ।
ਜਲੰਧਰ ਦੇ ਡੀਸੀ ਦਫ਼ਤਰ ਦੇ ਮੀਟਿੰਗ ਹਾਲ ਵਿੱਚ ਸੋਮਵਾਰ ਨੂੰ ਖੇਤੀ ਮਾਹਿਰਾਂ ਤੇ ਕਿਸਾਨ ਲੀਡਰਾਂ ਵਿਚਾਲੇ ਢਾਈ ਤੋਂ ਤਿੰਨ ਘੰਟੇ ਤੱਕ ਚੱਲੀ ਗੱਲਬਾਤ ਦੌਰਾਨ ਕਈ ਵਾਰ ਤਿੱਖੀ ਨੋਕ-ਝੋਕ ਵੀ ਹੋਈ। ਖੇਤੀਬਾੜੀ ਮਾਹਿਰ ਗੰਨੇ ਦੀ ਲਾਗਤ 345 ਰੁਪਏ ਪ੍ਰਤੀ ਕੁਇੰਟਲ ਦੱਸ ਰਹੇ ਸਨ, ਜਦਕਿ ਕਿਸਾਨ 470 ਰੁਪਏ ਦੱਸ ਰਹੇ ਸਨ। ਆਖਰ ਖੇਤੀ ਮਾਹਿਰ ਕਿਸਾਨਾਂ ਦੀ ਦਲੀਲਾਂ ਨਾਲ ਸਹਿਮਤ ਹੋ ਗਏ। ਉਂਝ ਇਸ ਦੌਰਾਨ ਗੰਨੇ ਦੇ ਭਾਅ ’ਤੇ ਕੋਈ ਸਹਿਮਤੀ ਨਹੀਂ ਹੋ ਸਕੀ ਸੀ।
ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :