ਪੜਚੋਲ ਕਰੋ

ਹੁਣ ਪਰਾਲੀ ਸਾੜਨ ਵਾਲਿਆਂ ਦੀ ਖੈਰ ਨਹੀਂ! ਪੰਜਾਬ ਸਰਕਾਰ ਚੁੱਕਣ ਜਾ ਰਹੀ ਸਖ਼ਤ ਕਦਮ

ਕਿਸਾਨਾਂ ਨੂੰ ਸਮਝਾਇਆ ਜਾਵੇ ਕਿ ਜੇਕਰ ਪਰਾਲੀ ਸਾੜਨ ਵਾਲੇ ਕਿਸੇ ਕਿਸਾਨ ਦੇ ਮਾਲ ਰਿਕਾਰਡ ਵਿਚ ਰੈੱਡ ਐਂਟਰੀ ਹੋ ਜਾਂਦੀ ਹੈ ਤਾਂ ਇਸ ਨਾਲ ਉਹ ਕਈ ਸਰਕਾਰੀ ਸਕੀਮਾਂ ਅਤੇ ਯੋਜਨਾਵਾਂ ਦੇ ਲਾਭ ਲੈਣ ਤੋਂ ਵਾਂਝਾ ਹੋ ਸਕਦਾ ਹੈ।

Agriculture News: ਪੰਜਾਬ ਸਰਕਾਰ ਇਸ ਵਾਰ ਝੋਨੇ ਦੇ ਸੀਜ਼ਨ ਦੌਰਾਨ ਪਰਾਲੀ ਸਾੜਨ ਵਾਲੇ ਕਿਸਾਨਾਂ ਉੱਪਰ ਸ਼ਿਕੰਜਾ ਕੱਸਣ ਦੀ ਤਿਆਰੀ ਕਰ ਰਹੀ ਹੈ। ਇੱਕ ਪਾਸੇ ਸਰਕਾਰ ਕਿਸਾਨਾਂ ਨੂੰ ਜਾਗਰੂਕ ਕਰ ਰਹੀ ਹੈ ਤੇ ਦੂਜੇ ਪਾਸੇ ਅਧਿਕਾਰੀਆਂ ਨੇ ਸਖਤੀ ਦੇ ਵੀ ਸੰਕੇਤ ਦਿੱਤੇ ਹਨ। ਸੂਤਰਾਂ ਮੁਤਾਬਕ ਐਤਕੀਂ ਪੰਜਾਬ ਸਰਕਾਰ ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਮਾਲ ਰਿਕਾਰਡ ਵਿੱਚ ‘ਰੈੱਡ ਐਂਟਰੀ’ ਪਾ ਸਕਦੀ ਹੈ। ਬੇਸ਼ੱਕ ਇਸ ਦੀ ਪੁਸ਼ਟੀ ਨਹੀਂ ਹੋਈ ਪਰ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਵੱਲੋਂ ਡਿਪਟੀ ਕਮਿਸ਼ਨਰਾਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਹਦਾਇਤਾਂ ਜਾਰੀ ਕੀਤੀਆਂ ਜਿਨ੍ਹਾਂ ’ਚੋਂ ਰੈੱਡ ਐਂਟਰੀ ਪਾਏ ਜਾਣ ਦਾ ਇਸ਼ਾਰਾ ਮਿਲਿਆ ਹੈ।

ਦੱਸ ਦਈਏ ਕਿ ‘ਆਪ’ ਸਰਕਾਰ ਦੇ ਕਾਰਜਕਾਲ ’ਚ ਇਹ ਝੋਨੇ ਦਾ ਪਹਿਲਾ ਸੀਜ਼ਨ ਹੈ ਤੇ ਝੋਨੇ ਦੇ ਸੀਜ਼ਨ ਦੌਰਾਨ ਪਰਾਲੀ ਨੂੰ ਵੱਧ ਅੱਗ ਲਾਈ ਜਾਂਦੀ ਹੈ ਤੇ ਸਰਕਾਰ ਲਈ ਪਰਾਲੀ ਨੂੰ ਸਾੜਨ ਤੋਂ ਰੋਕਣਾ ਵੱਡੀ ਚੁਣੌਤੀ ਹੋਵੇਗੀ। ਪਤਾ ਲੱਗਾ ਹੈ ਕਿ ਸਰਕਾਰ ਮੁੱਢਲੇ ਪੜਾਅ ’ਤੇ ਨਰਮੀ ਵਰਤੇਗੀ ਤੇ ਜੇਕਰ ਕਿਸਾਨਾਂ ਨੇ ਪਰਾਲੀ ਨੂੰ ਸਾੜਨ ’ਚ ਰਫ਼ਤਾਰ ਫੜੀ ਤਾਂ ਮਾਲ ਮਹਿਕਮੇ ਦੇ ਰਿਕਾਰਡ ਵਿਚ ਰੈੱਡ ਐਂਟਰੀ ਪਾਈ ਜਾਵੇਗੀ।

ਇਹ ਵੀ ਪੜ੍ਹੋ: ਐਗਰੀਕਲਚਰ ਯੂਨੀਵਰਸਿਟੀ 'ਚ ਕਿਸਾਨ ਮੇਲਾ ਸ਼ੁਰੂ, ਸੀਐਮ ਭਗਵੰਤ ਮਾਨ ਵੀ ਪਹੁੰਚਣਗੇ

ਮੁੱਖ ਸਕੱਤਰ ਜੰਜੂਆ ਨੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਕੀਤੀ ਹੈ ਕਿ ਕਿਸਾਨਾਂ ਨੂੰ ਸਮਝਾਇਆ ਜਾਵੇ ਕਿ ਜੇਕਰ ਪਰਾਲੀ ਸਾੜਨ ਵਾਲੇ ਕਿਸੇ ਕਿਸਾਨ ਦੇ ਮਾਲ ਰਿਕਾਰਡ ਵਿਚ ਰੈੱਡ ਐਂਟਰੀ ਹੋ ਜਾਂਦੀ ਹੈ ਤਾਂ ਇਸ ਨਾਲ ਉਹ ਕਈ ਸਰਕਾਰੀ ਸਕੀਮਾਂ ਅਤੇ ਯੋਜਨਾਵਾਂ ਦੇ ਲਾਭ ਲੈਣ ਤੋਂ ਵਾਂਝਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਹਰ ਹੀਲੇ ਰੋਕਣ ਲਈ ਉਹ ਆਪੋ-ਆਪਣੇ ਜ਼ਿਲ੍ਹਿਆਂ ਵਿੱਚ ਯੋਗ ਪ੍ਰਬੰਧ ਕਰਨ।

ਸਰਕਾਰ ਨੇ ਪਹਿਲੇ ਪੜਾਅ ’ਚ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਜਾਗਰੂਕ ਮੁਹਿੰਮ ਵਿੱਢੀ ਹੈ। ਮੁੱਖ ਸਕੱਤਰ ਨੇ ਕਿਹਾ ਕਿ ਪਰਾਲੀ ਤੇ ਨਾੜ ਸਾੜਨ ਦੀ ਦਰ ਨੂੰ ਹੋਰ ਘੱਟ ਕਰਨ ਅਤੇ ਪਰਾਲੀ ਪ੍ਰਬੰਧਨ ਲਈ ਹੈਪੀ ਸੀਡਰ ਤੇ ਅਜਿਹੇ ਹੋਰ ਸੰਦਾਂ/ਮਸ਼ੀਨਾਂ ਦੀ ਖ਼ਰੀਦ ਲਈ ਕਿਸਾਨਾਂ ਦੀ ਵਿੱਤੀ ਮਦਦ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਰਾਲੀ ਸਾੜਨ ਨਾਲ ਉੱਤਰੀ ਭਾਰਤ ਵਿੱਚ ਜੋ ਪ੍ਰਦੂਸ਼ਣ ਦਾ ਪੱਧਰ ਵਧਦਾ ਹੈ, ਉਸ ਨਾਲ ਪੰਜਾਬ ਨੂੰ ਕੌਮੀ ਪੱਧਰ ’ਤੇ ਨਮੋਸ਼ੀ ਝੱਲਣੀ ਪੈਂਦੀ ਹੈ, ਇਸ ਲਈ ਕਿਸਾਨਾਂ ਨੂੰ ਪਰਾਲੀ ਸਾੜਨ ਦੀ ਥਾਂ ਉਸ ਦੇ ਪ੍ਰਬੰਧਨ ਲਈ ਸਮਝਾਇਆ ਜਾਣਾ ਚਾਹੀਦਾ ਹੈ। ਹਾਲਾਂਕਿ ਪਰਾਲੀ ਨਾ ਸਾੜਨ ਸਬੰਧੀ ਕਾਨੂੰਨ ਵੀ ਬਣਿਆ ਹੋਇਆ ਹੈ ਪਰ ਫਿਰ ਵੀ ਕਈ ਥਾਵਾਂ ਤੋਂ ਪਰਾਲੀ ਸਾੜਨ ਦੀਆਂ ਘਟਨਾਵਾਂ ਰਿਪੋਰਟ ਹੋ ਰਹੀਆਂ ਹਨ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

'ਕ੍ਰਿਸ਼ਨ ਤੂੰ ਗੋਲੀਆਂ ਵੇਚਦਾ'' ਵਾਲੀ ਮਹਿਲਾ ਆਈ ਸਾਹਮਣੇ , ਕਿਹਾ - ਪੰਜਾਬੀਆਂ ਨੇ ਮੇਰੀ ਆਵਾਜ਼ ਤੋਂ ਖ਼ੂਬ ਪੈਸਾ ਕਮਾਇਆ 
'ਕ੍ਰਿਸ਼ਨ ਤੂੰ ਗੋਲੀਆਂ ਵੇਚਦਾ'' ਵਾਲੀ ਮਹਿਲਾ ਆਈ ਸਾਹਮਣੇ , ਕਿਹਾ - ਪੰਜਾਬੀਆਂ ਨੇ ਮੇਰੀ ਆਵਾਜ਼ ਤੋਂ ਖ਼ੂਬ ਪੈਸਾ ਕਮਾਇਆ 
Halwara Airport ਤੋਂ ਉਡਾਣਾਂ ਦੀ ਬੁਕਿੰਗ ਅਪ੍ਰੈਲ ’ਚ ਹੋਵੇਗੀ ਸ਼ੁਰੂ ਅਤੇ ਮਈ 'ਚ ਪਹਿਲੀ ਉਡਾਣ ਸੰਭਵ , ਰਵਨੀਤ ਸਿੰਘ ਬਿੱਟੂ ਨੇ ਕੀਤਾ ਐਲਾਨ 
Halwara Airport ਤੋਂ ਉਡਾਣਾਂ ਦੀ ਬੁਕਿੰਗ ਅਪ੍ਰੈਲ ’ਚ ਹੋਵੇਗੀ ਸ਼ੁਰੂ ਅਤੇ ਮਈ 'ਚ ਪਹਿਲੀ ਉਡਾਣ ਸੰਭਵ , ਰਵਨੀਤ ਸਿੰਘ ਬਿੱਟੂ ਨੇ ਕੀਤਾ ਐਲਾਨ 
Malerkotla ਤੋਂ 2 ਸ਼ੱਕੀ ਅੱਤਵਾਦੀ ਗ੍ਰਿਫ਼ਤਾਰ,  15 ਸਾਲਾਂ ਤੋਂ ਰਹਿ ਰਹੇ ਸਨ ਦੋਵੇਂ ਪਾਕਿਸਤਾਨੀ 
Malerkotla ਤੋਂ 2 ਸ਼ੱਕੀ ਅੱਤਵਾਦੀ ਗ੍ਰਿਫ਼ਤਾਰ,  15 ਸਾਲਾਂ ਤੋਂ ਰਹਿ ਰਹੇ ਸਨ ਦੋਵੇਂ ਪਾਕਿਸਤਾਨੀ 
DM ਰੰਧਾਵਾ ਖੁਦਕੁਸ਼ੀ ਮਾਮਲੇ 'ਚ ਲਾਲਜੀਤ ਭੁੱਲਰ ਦੀ ਪੇਸ਼ੀ , ਅੱਜ ਅੰਮ੍ਰਿਤਸਰ ਅਦਾਲਤ 'ਚ ਪੇਸ਼ ਕਰੇਗੀ ਪੁਲਿਸ 
DM ਰੰਧਾਵਾ ਖੁਦਕੁਸ਼ੀ ਮਾਮਲੇ 'ਚ ਲਾਲਜੀਤ ਭੁੱਲਰ ਦੀ ਪੇਸ਼ੀ , ਅੱਜ ਅੰਮ੍ਰਿਤਸਰ ਅਦਾਲਤ 'ਚ ਪੇਸ਼ ਕਰੇਗੀ ਪੁਲਿਸ 

ਵੀਡੀਓਜ਼

ਬਾਦਲ ਤੇ CM ਮਾਨ ਰਲੇ ਹੋਏ? ਇਕ ਦੂਜੇ ਦਾ ਦੇ ਰਹੇ ਸਾਥ
ਸਾਰਿਆਂ ਨੂੰ ਵੜਿੰਗ ਟਾਰਗੇਟ ਦਿਖਦਾ, ਆਪ ਪ੍ਰਦਰਸ਼ਨ ‘ਚ ਲੁਕਦੇ ਫਿਰਦੇ ਸੀ
ਬਿੱਟੂ ‘ਤੇ ਭੜਕੇ ਵੜਿੰਗ, CBI ਜਾਂਚ ਕਰਵਾ ਲਓ, ਮੈਂ ਕਦੇ ਨਾ ਨਹੀਂ ਕੀਤੀ
ਵੱਡਾ ਧਮਾਕਾ! ਮਾਨ–ਵੜਿੰਗ ‘ਚ ਸੈਟਿੰਗ? CBI ਜਾਂਚ ਦੀ ਮੰਗ ਨਾਲ ਸਿਆਸਤ ‘ਚ ਤੂਫ਼ਾਨ
CM ਮਾਨ ‘ਤੇ FIX MATCH ਦੇ ਦੋਸ਼! ਪਠਾਣਮਾਜਰਾ ਨਾਲ ਧਿਆਨ ਭਟਕਾਉਣ ਦੀ ਸਾਜ਼ਿਸ਼?

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
'ਕ੍ਰਿਸ਼ਨ ਤੂੰ ਗੋਲੀਆਂ ਵੇਚਦਾ'' ਵਾਲੀ ਮਹਿਲਾ ਆਈ ਸਾਹਮਣੇ , ਕਿਹਾ - ਪੰਜਾਬੀਆਂ ਨੇ ਮੇਰੀ ਆਵਾਜ਼ ਤੋਂ ਖ਼ੂਬ ਪੈਸਾ ਕਮਾਇਆ 
'ਕ੍ਰਿਸ਼ਨ ਤੂੰ ਗੋਲੀਆਂ ਵੇਚਦਾ'' ਵਾਲੀ ਮਹਿਲਾ ਆਈ ਸਾਹਮਣੇ , ਕਿਹਾ - ਪੰਜਾਬੀਆਂ ਨੇ ਮੇਰੀ ਆਵਾਜ਼ ਤੋਂ ਖ਼ੂਬ ਪੈਸਾ ਕਮਾਇਆ 
Halwara Airport ਤੋਂ ਉਡਾਣਾਂ ਦੀ ਬੁਕਿੰਗ ਅਪ੍ਰੈਲ ’ਚ ਹੋਵੇਗੀ ਸ਼ੁਰੂ ਅਤੇ ਮਈ 'ਚ ਪਹਿਲੀ ਉਡਾਣ ਸੰਭਵ , ਰਵਨੀਤ ਸਿੰਘ ਬਿੱਟੂ ਨੇ ਕੀਤਾ ਐਲਾਨ 
Halwara Airport ਤੋਂ ਉਡਾਣਾਂ ਦੀ ਬੁਕਿੰਗ ਅਪ੍ਰੈਲ ’ਚ ਹੋਵੇਗੀ ਸ਼ੁਰੂ ਅਤੇ ਮਈ 'ਚ ਪਹਿਲੀ ਉਡਾਣ ਸੰਭਵ , ਰਵਨੀਤ ਸਿੰਘ ਬਿੱਟੂ ਨੇ ਕੀਤਾ ਐਲਾਨ 
Malerkotla ਤੋਂ 2 ਸ਼ੱਕੀ ਅੱਤਵਾਦੀ ਗ੍ਰਿਫ਼ਤਾਰ,  15 ਸਾਲਾਂ ਤੋਂ ਰਹਿ ਰਹੇ ਸਨ ਦੋਵੇਂ ਪਾਕਿਸਤਾਨੀ 
Malerkotla ਤੋਂ 2 ਸ਼ੱਕੀ ਅੱਤਵਾਦੀ ਗ੍ਰਿਫ਼ਤਾਰ,  15 ਸਾਲਾਂ ਤੋਂ ਰਹਿ ਰਹੇ ਸਨ ਦੋਵੇਂ ਪਾਕਿਸਤਾਨੀ 
DM ਰੰਧਾਵਾ ਖੁਦਕੁਸ਼ੀ ਮਾਮਲੇ 'ਚ ਲਾਲਜੀਤ ਭੁੱਲਰ ਦੀ ਪੇਸ਼ੀ , ਅੱਜ ਅੰਮ੍ਰਿਤਸਰ ਅਦਾਲਤ 'ਚ ਪੇਸ਼ ਕਰੇਗੀ ਪੁਲਿਸ 
DM ਰੰਧਾਵਾ ਖੁਦਕੁਸ਼ੀ ਮਾਮਲੇ 'ਚ ਲਾਲਜੀਤ ਭੁੱਲਰ ਦੀ ਪੇਸ਼ੀ , ਅੱਜ ਅੰਮ੍ਰਿਤਸਰ ਅਦਾਲਤ 'ਚ ਪੇਸ਼ ਕਰੇਗੀ ਪੁਲਿਸ 
Haryana ਦੇ ਇੱਕ ਹੋਟਲ 'ਚ ਪੰਜਾਬੀ ਨਰਸ ਨਾਲ ਜਬਰ ਜ਼ਿਨਾਹ , ਵੀਡੀਓ ਬਣਾਈ, ਸੋਸ਼ਲ ਮੀਡੀਆ 'ਤੇ ਹੋਈ ਸੀ ਦੋਸਤੀ
Haryana ਦੇ ਇੱਕ ਹੋਟਲ 'ਚ ਪੰਜਾਬੀ ਨਰਸ ਨਾਲ ਜਬਰ ਜ਼ਿਨਾਹ , ਵੀਡੀਓ ਬਣਾਈ, ਸੋਸ਼ਲ ਮੀਡੀਆ 'ਤੇ ਹੋਈ ਸੀ ਦੋਸਤੀ
Amritsar 'ਚ ਗੈਰ-ਕਾਨੂੰਨੀ ਹਥਿਆਰਾਂ ਦੀ ਖੇਪ ਬਰਾਮਦ , ਗੈਂਗਸਟਰ ਗੋਲਡੀ ਢਿੱਲੋਂ ਨਾਲ ਜੁੜ ਰਹੇ ਤਾਰ 
Amritsar 'ਚ ਗੈਰ-ਕਾਨੂੰਨੀ ਹਥਿਆਰਾਂ ਦੀ ਖੇਪ ਬਰਾਮਦ , ਗੈਂਗਸਟਰ ਗੋਲਡੀ ਢਿੱਲੋਂ ਨਾਲ ਜੁੜ ਰਹੇ ਤਾਰ 
Baba Vanga: ਬਾਬਾ ਵੇਂਗਾ ਵੱਲੋਂ ਇਨ੍ਹਾਂ 5 ਰਾਸ਼ੀ ਵਾਲਿਆਂ ਲਈ ਵੱਡੀ ਭਵਿੱਖਬਾਣੀ! ਨੌਕਰੀ 'ਚ ਤਰੱਕੀ-ਨਵਾਂ ਮਕਾਨ ਖਰੀਦਣ ਦਾ ਸੁਪਨਾ ਹੋਏਗਾ ਪੂਰਾ; ਦੌਲਤ ਨਾਲ ਭਰੇਗੀ ਝੋਲੀ...
ਬਾਬਾ ਵੇਂਗਾ ਵੱਲੋਂ ਇਨ੍ਹਾਂ 5 ਰਾਸ਼ੀ ਵਾਲਿਆਂ ਲਈ ਵੱਡੀ ਭਵਿੱਖਬਾਣੀ! ਨੌਕਰੀ 'ਚ ਤਰੱਕੀ-ਨਵਾਂ ਮਕਾਨ ਖਰੀਦਣ ਦਾ ਸੁਪਨਾ ਹੋਏਗਾ ਪੂਰਾ; ਦੌਲਤ ਨਾਲ ਭਰੇਗੀ ਝੋਲੀ...
Singer Karan Aujla ਨੂੰ ਬੈਂਗਲੁਰੂ ਸ਼ੋਅ ਤੋਂ ਪਹਿਲਾਂ ਨੋਟਿਸ ਜਾਰੀ , ਸਟੇਜ 'ਤੇ ਗਾ ਨਹੀਂ ਸਕਣਗੇ ਇਹ ਗੀਤ 
Singer Karan Aujla ਨੂੰ ਬੈਂਗਲੁਰੂ ਸ਼ੋਅ ਤੋਂ ਪਹਿਲਾਂ ਨੋਟਿਸ ਜਾਰੀ , ਸਟੇਜ 'ਤੇ ਗਾ ਨਹੀਂ ਸਕਣਗੇ ਇਹ ਗੀਤ 
Embed widget