ਪੜਚੋਲ ਕਰੋ

ਪੰਜਾਬ ਸਣੇ 15 ਸੂਬਿਆਂ 'ਚ ਬਾਰਸ਼ ਦਾ ਅਲਰਟ

ਬਰਸਾਤੀ ਹਫ਼ਤਾ ਦਿੱਲੀ 'ਚ ਮਾਨਸੂਨ ਦੀ ਬਾਰਸ਼ ਦਾ ਇੱਕ ਦਹਾਕਾ ਪੁਰਾਣਾ ਰਿਕਾਰਡ ਵੀ ਤੋੜ ਸਕਦੀ ਹੈ।

ਨਵੀਂ ਦਿੱਲੀ: ਮੌਸਮ ਵਿਭਾਗ ਵੱਲੋਂ ਪੰਜਾਬ ਸਮੇਤ 15 ਸੂਬਿਆਂ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਬੁੱਧਵਾਰ ਨੂੰ ਅਸਾਮ, ਮੇਘਾਲਿਆ, ਨਾਗਾਲੈਂਡ, ਮਨੀਪੁਰ, ਮਿਜ਼ੋਰਮ, ਤ੍ਰਿਪੁਰਾ, ਸਿੱਕਮ, ਉੜੀਸਾ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੂਰਬੀ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਆਂਧਰਾ ਪ੍ਰਦੇਸ਼ ਤੇ ਕੇਰਲ ਦੇ ਵੱਖ-ਵੱਖ ਸਥਾਨਾਂ 'ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਆਪਣੇ ਤਾਜ਼ਾ ਬੁਲੇਟਿਨ 'ਚ ਦੱਸਿਆ ਗਿਆ ਹੈ ਕਿ 11 ਸਤੰਬਰ ਨੂੰ ਬੰਗਾਲ ਦੀ ਖਾੜੀ ਦੇ ਆਲੇ-ਦੁਆਲੇ ਘੱਟ ਦਬਾਅ ਵਾਲਾ ਖੇਤਰ ਬਣ ਸਕਦਾ ਹੈ। ਮੌਸਮ ਵਿਭਾਗ ਨੇ ਬੁੱਧਵਾਰ ਨੂੰ ਦਿੱਲੀ ਐਨਸੀਆਰ 'ਚ ਹਲਕੀ ਬਾਰਸ਼ ਦੀ ਭਵਿੱਖਬਾਣੀ ਕੀਤੀ ਹੈ। ਇਸ ਤੋਂ ਬਾਅਦ ਅਗਲੇ 5 ਤੋਂ 6 ਦਿਨਾਂ ਤਕ ਭਾਰੀ ਬਾਰਸ਼ ਹੋਵੇਗੀ।

ਇਹ ਬਰਸਾਤੀ ਹਫ਼ਤਾ ਦਿੱਲੀ 'ਚ ਮਾਨਸੂਨ ਦੀ ਬਾਰਸ਼ ਦਾ ਇੱਕ ਦਹਾਕਾ ਪੁਰਾਣਾ ਰਿਕਾਰਡ ਵੀ ਤੋੜ ਸਕਦੀ ਹੈ। ਲਗਾਤਾਰ ਮੀਂਹ ਕਾਰਨ ਗਰਮੀ 'ਚ ਕਮੀ ਆਵੇਗੀ ਤੇ ਤਾਪਮਾਨ 'ਚ ਵੀ ਗਿਰਾਵਟ ਆਉਣ ਦੀ ਉਮੀਦ ਹੈ।

ਮੰਗਲਵਾਰ ਨੂੰ ਤੇਲੰਗਾਨਾ ਦੇ ਸਿਰਸਿਲਾ ਸ਼ਹਿਰ ਤੇ ਰਾਜੰਨਾ ਸਿਰਸਿਲਾ ਜ਼ਿਲ੍ਹੇ ਦੇ ਕੁਝ ਹੋਰ ਹਿੱਸਿਆਂ 'ਚ ਭਾਰੀ ਮੀਂਹ ਪਿਆ। ਸੋਮਵਾਰ ਸ਼ਾਮ ਤੋਂ ਭਾਰੀ ਮੀਂਹ ਕਾਰਨ ਨੀਵੇਂ ਇਲਾਕਿਆਂ 'ਚ ਪਾਣੀ ਭਰ ਗਿਆ ਤੇ ਸੜਕਾਂ ਨਾਲਿਆਂ 'ਚ ਤਬਦੀਲ ਹੋ ਗਈਆਂ। ਇਸ ਕਾਰਨ ਇੱਥੇ ਆਮ ਜਨਜੀਵਨ ਠੱਪ ਹੋ ਗਿਆ ਹੈ ਤੇ ਮੰਗਲਵਾਰ ਨੂੰ ਕੁਝ ਜ਼ਿਲ੍ਹਿਆਂ 'ਚ ਸੜਕੀ ਸੰਪਰਕ ਟੁੱਟ ਗਿਆ।

ਜ਼ਿਕਰਯੋਗ ਹੈ ਕਿ ਅਰਬ ਸਾਗਰ ਤੋਂ ਆਉਣ ਵਾਲੀਆਂ ਪੱਛਮੀ ਹਵਾਵਾਂ ਕਾਰਨ ਪੱਛਮੀ, ਦੱਖਣੀ ਤੇ ਮੱਧ ਭਾਰਤ ਦੇ ਹੇਠਲੇ ਦਬਾਅ ਵਾਲੇ ਖੇਤਰ 'ਚ ਨਮੀ ਆਉਣ ਦੀ ਵੀ ਸੰਭਾਵਨਾ ਹੈ। ਇਸ ਮੌਸਮ ਸਬੰਧੀ ਸਥਿਤੀਆਂ ਦੇ ਪ੍ਰਭਾਵ ਅਧੀਨ ਪੱਛਮੀ, ਪੱਛਮੀ ਤੱਟਵਰਤੀ ਦੱਖਣੀ ਭਾਰਤ ਤੇ ਉੱਤਰੀ ਭਾਰਤ ਦੇ ਵੱਖ-ਵੱਖ ਥਾਵਾਂ 'ਤੇ ਗਰਜ-ਤੂਫ਼ਾਨ ਦੇ ਨਾਲ ਦਰਮਿਆਨੀ ਤੋਂ ਭਾਰੀ ਬਾਰਸ਼ ਦੀ ਭਵਿੱਖਬਾਣੀ ਕੀਤੀ ਗਈ ਹੈ। ਇਸ ਤੋਂ ਇਲਾਵਾ ਗੁਜਰਾਤ, ਤੱਟਵਰਤੀ ਮਹਾਰਾਸ਼ਟਰ ਤੇ ਗੋਆ 'ਚ ਵੱਖ-ਵੱਖ ਥਾਵਾਂ 'ਤੇ ਅੱਜ ਭਾਰੀ ਬਾਰਸ਼ ਪੈ ਸਕਦੀ ਹੈ।

ਦੱਖਣ ਉੜੀਸ਼ਾ-ਉੱਤਰੀ ਆਂਧਰਾ ਪ੍ਰਦੇਸ਼ ਦੇ ਤੱਟਾਂ ਤੋਂ ਦੂਰ ਉੱਤਰ-ਪੱਛਮ ਤੇ ਇਸ ਦੇ ਨਾਲ ਲੱਗਦੀ ਪੱਛਮੀ-ਮੱਧ ਬੰਗਾਲ ਦੀ ਖਾੜੀ 'ਚ ਹਵਾ ਦਾ ਘੱਟ ਦਬਾਅ ਵਾਲਾ ਖੇਤਰ ਬਣਿਆ ਹੋਇਆ ਹੈ, ਜਿਸ ਕਾਰਨ ਅਗਲੇ 4-5 ਦਿਨਾਂ ਦੌਰਾਨ ਘੱਟ ਦਬਾਅ ਵਾਲੇ ਖੇਤਰ ਦੇ ਉੱਤਰ-ਪੱਛਮ ਵੱਲ ਵਧਣ ਦੀ ਸੰਭਾਵਨਾ ਹੈ ਤੇ ਇਸ ਕਾਰਨ ਸਬੰਧਤ ਸੂਬਿਆਂ 'ਚ ਭਾਰੀ ਬਾਰਸ਼ ਪੈ ਸਕਦੀ ਹੈ।

ਭਾਰਤੀ ਮੌਸਮ ਵਿਭਾਗ (ਆਈਐਮਡੀ) ਭੁਵਨੇਸ਼ਵਰ ਦੇ ਸੀਨੀਅਰ ਵਿਗਿਆਨੀ ਉਮਾਸ਼ੰਕਰ ਦਾਸ ਨੇ ਕਿਹਾ, "ਉੱਤਰ-ਪੱਛਮ ਤੇ ਮੱਧ ਬੰਗਾਲ ਦੇ ਨੇੜੇ ਖਾੜੀ 'ਚ ਘੱਟ ਦਬਾਅ ਵਾਲਾ ਖੇਤਰ ਬਣਨ ਦੀ ਸੰਭਾਵਨਾ ਹੈ।"

ਟਾਪ ਹੈਡਲਾਈਨ

ਦਿਵਾਲੀ ਤੋਂ ਪਹਿਲਾਂ ਕਿਸਾਨਾਂ ਲਈ ਖੁਸ਼ਖ਼ਬਰੀ! ਇਸ ਦਿਨ ਆਵੇਗੀ ਪੀਐਮ ਕਿਸਾਨ ਯੋਜਨਾ ਦੀ 24ਵੀਂ ਕਿਸ਼ਤ
ਦਿਵਾਲੀ ਤੋਂ ਪਹਿਲਾਂ ਕਿਸਾਨਾਂ ਲਈ ਖੁਸ਼ਖ਼ਬਰੀ! ਇਸ ਦਿਨ ਆਵੇਗੀ ਪੀਐਮ ਕਿਸਾਨ ਯੋਜਨਾ ਦੀ 24ਵੀਂ ਕਿਸ਼ਤ
Rabi Crop Subsidy : ਹਾੜ੍ਹੀ ਦੀਆਂ ਫ਼ਸਲਾਂ ਬੀਜਣ ਵਾਲੇ ਕਿਸਾਨਾਂ ਲਈ ਖ਼ੁਸ਼ਖ਼ਬਰੀ ! ਮਿਲੇਗੀ 50% ਸਬਸਿਡੀ , ਕਿਸਾਨਾਂ ਦੇ ਖਾਤਿਆਂ 'ਚ ਸਿੱਧੇ ਆਵੇਗੀ ਰਕਮ
Rabi Crop Subsidy : ਹਾੜ੍ਹੀ ਦੀਆਂ ਫ਼ਸਲਾਂ ਬੀਜਣ ਵਾਲੇ ਕਿਸਾਨਾਂ ਲਈ ਖ਼ੁਸ਼ਖ਼ਬਰੀ ! ਮਿਲੇਗੀ 50% ਸਬਸਿਡੀ , ਕਿਸਾਨਾਂ ਦੇ ਖਾਤਿਆਂ 'ਚ ਸਿੱਧੇ ਆਵੇਗੀ ਰਕਮ
Agriculture News : ਕਿਸਾਨਾਂ ਲਈ ਵੱਡੀ ਖ਼ਬਰ ! MSP 'ਤੇ ਕਪਾਹ ਤੇ ਸੋਇਆਬੀਨ ਵੇਚਣ ਲਈ ਰਜਿਸਟ੍ਰੇਸ਼ਨ ਸ਼ੁਰੂ, ਜਾਣੋ ਆਖਰੀ ਤਰੀਕ
Agriculture News : ਕਿਸਾਨਾਂ ਲਈ ਵੱਡੀ ਖ਼ਬਰ ! MSP 'ਤੇ ਕਪਾਹ ਤੇ ਸੋਇਆਬੀਨ ਵੇਚਣ ਲਈ ਰਜਿਸਟ੍ਰੇਸ਼ਨ ਸ਼ੁਰੂ, ਜਾਣੋ ਆਖਰੀ ਤਰੀਕ
Kisan Credit Card : ਘਰ ਬੈਠੇ ਕਿਵੇਂ ਬਣੇਗਾ ਕਿਸਾਨ ਕ੍ਰੈਡਿਟ ਕਾਰਡ? ਜਾਣੋ ਮੋਬਾਈਲ ਤੋਂ KCC ਲਈ ਅਪਲਾਈ ਕਰਨ ਦਾ ਤਰੀਕਾ
Kisan Credit Card : ਘਰ ਬੈਠੇ ਕਿਵੇਂ ਬਣੇਗਾ ਕਿਸਾਨ ਕ੍ਰੈਡਿਟ ਕਾਰਡ? ਜਾਣੋ ਮੋਬਾਈਲ ਤੋਂ KCC ਲਈ ਅਪਲਾਈ ਕਰਨ ਦਾ ਤਰੀਕਾ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਤੋਂ ਵੱਡੀ ਖਬਰ, ਮਸ਼ਹੂਰ ਸ਼ਖਸ਼ੀਅਤ ਦਾ ਕੈਂਸਰ ਨਾਲ ਹੋਇਆ ਦੇਹਾਂਤ, ਲੁਧਿਆਣਾ DMC ਵਿੱਚ ਲਏ ਆਖਰੀ ਸਾਹ...
ਪੰਜਾਬ ਤੋਂ ਵੱਡੀ ਖਬਰ, ਮਸ਼ਹੂਰ ਸ਼ਖਸ਼ੀਅਤ ਦਾ ਕੈਂਸਰ ਨਾਲ ਹੋਇਆ ਦੇਹਾਂਤ, ਲੁਧਿਆਣਾ DMC ਵਿੱਚ ਲਏ ਆਖਰੀ ਸਾਹ...
Cyclone Arnab: ਤਬਾਹੀ ਦਾ ਅਲਰਟ ਜਾਰੀ! 125KM ਪ੍ਰਤੀ ਘੰਟਾ ਰਫਤਾਰ ਨਾਲ ਤੇਜ਼ ਤੂਫਾਨ-ਭਾਰੀ ਮੀਂਹ ਸਣੇ ਗਰਜਣਗੇ ਬੱਦਲ, ਪ੍ਰਸ਼ਾਸਨ ਵੱਲੋਂ ਤਿਆਰੀਆਂ ਸ਼ੁਰੂ, ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਰਹਿਣ ਦੀ ਅਪੀਲ...
ਤਬਾਹੀ ਦਾ ਅਲਰਟ ਜਾਰੀ! 125KM ਪ੍ਰਤੀ ਘੰਟਾ ਰਫਤਾਰ ਨਾਲ ਤੇਜ਼ ਤੂਫਾਨ-ਭਾਰੀ ਮੀਂਹ ਸਣੇ ਗਰਜਣਗੇ ਬੱਦਲ, ਪ੍ਰਸ਼ਾਸਨ ਵੱਲੋਂ ਤਿਆਰੀਆਂ ਸ਼ੁਰੂ, ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਰਹਿਣ ਦੀ ਅਪੀਲ...
Parvinder Singh Jhota Case: ਝੋਟਾ ਕਤਲ ਮਾਮਲੇ 'ਤੇ ਬੋਲੇ CM ਮਾਨ- ਸਾਰੀਆਂ ਜਾਇਜ਼ ਮੰਗਾਂ ਮੰਨੀਆਂ, ਹੁਣ ਪਰਿਵਾਰ 'ਤੇ ਅੰਤਿਮ ਸੰਸਕਾਰ ਦਾ ਫੈਸਲਾ...
ਝੋਟਾ ਕਤਲ ਮਾਮਲੇ 'ਤੇ ਬੋਲੇ CM ਮਾਨ- ਸਾਰੀਆਂ ਜਾਇਜ਼ ਮੰਗਾਂ ਮੰਨੀਆਂ, ਹੁਣ ਪਰਿਵਾਰ 'ਤੇ ਅੰਤਿਮ ਸੰਸਕਾਰ ਦਾ ਫੈਸਲਾ...
Gold Price Crash: ਸੋਨਾ ਹੋਇਆ ਸਸਤਾ, ਹਾਈ ਲੇਵਲ ਤੋਂ ਧੜੰਮ ਡਿੱਗੀਆਂ ਕੀਮਤਾਂ, 38,600 ਰੁਪਏ ਤੋਂ ਵੱਧ ਡਿੱਗੇ ਰੇਟ; ਦੀਵਾਲੀ ਤੋਂ ਪਹਿਲਾਂ ਖਰੀਦਣ ਦਾ ਖਾਸ ਮੌਕਾ... 
ਸੋਨਾ ਹੋਇਆ ਸਸਤਾ, ਹਾਈ ਲੇਵਲ ਤੋਂ ਧੜੰਮ ਡਿੱਗੀਆਂ ਕੀਮਤਾਂ, 38,600 ਰੁਪਏ ਤੋਂ ਵੱਧ ਡਿੱਗੇ ਰੇਟ; ਦੀਵਾਲੀ ਤੋਂ ਪਹਿਲਾਂ ਖਰੀਦਣ ਦਾ ਖਾਸ ਮੌਕਾ... 
Parvinder Singh Jhota Case: ਝੋਟਾ ਕਤਲ ਮਾਮਲੇ 'ਚ ਵੱਡਾ ਐਕਸ਼ਨ, 2 ਮੈਡੀਕਲ ਸਟੋਰਾਂ ਦੇ ਗੋਦਾਮਾਂ 'ਤੇ CBI ਨੇ ਮਾਰਿਆ ਛਾਪਾ, 6 ਦਿਨਾਂ ਤੋਂ ਜਾਂਚ ਜਾਰੀ; ਇਹ ਦਵਾਈ ਨਹੀਂ ਵੇਚਣਗੇ ਕੈਮਿਸਟ...
ਝੋਟਾ ਕਤਲ ਮਾਮਲੇ 'ਚ ਵੱਡਾ ਐਕਸ਼ਨ, 2 ਮੈਡੀਕਲ ਸਟੋਰਾਂ ਦੇ ਗੋਦਾਮਾਂ 'ਤੇ CBI ਨੇ ਮਾਰਿਆ ਛਾਪਾ, 6 ਦਿਨਾਂ ਤੋਂ ਜਾਂਚ ਜਾਰੀ; ਇਹ ਦਵਾਈ ਨਹੀਂ ਵੇਚਣਗੇ ਕੈਮਿਸਟ...
Punjab News: ਪੰਜਾਬ 'ਚ ਸਿਆਸੀ ਧਮਾਕਾ, ਚੋਣਾਂ ਤੋਂ ਪਹਿਲਾਂ ਅਕਾਲੀ ਦਲ ਨੂੰ ਵੱਡਾ ਝਟਕਾ, ਬੀਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨੇ ਅਹੁਦੇ ਤੋਂ ਅਸਤੀਫ਼ਾ ਦਿੱਤਾ; ਬੋਲੇ...
ਪੰਜਾਬ 'ਚ ਸਿਆਸੀ ਧਮਾਕਾ, ਚੋਣਾਂ ਤੋਂ ਪਹਿਲਾਂ ਅਕਾਲੀ ਦਲ ਨੂੰ ਵੱਡਾ ਝਟਕਾ, ਬੀਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨੇ ਅਹੁਦੇ ਤੋਂ ਅਸਤੀਫ਼ਾ ਦਿੱਤਾ; ਬੋਲੇ...
ਮੋਗਾ 'ਚ ਵਾਪਰੀ ਵੱਡੀ ਵਾਰਦਾਤ, ਨੌਜਵਾਨਾਂ 'ਤੇ ਚਲਾਈਆਂ ਤਾੜਤਾੜ ਗੋਲੀਆਂ; ਪੂਰੇ ਇਲਾਕੇ 'ਚ ਮੱਚੀ ਸਨਸਨੀ
ਮੋਗਾ 'ਚ ਵਾਪਰੀ ਵੱਡੀ ਵਾਰਦਾਤ, ਨੌਜਵਾਨਾਂ 'ਤੇ ਚਲਾਈਆਂ ਤਾੜਤਾੜ ਗੋਲੀਆਂ; ਪੂਰੇ ਇਲਾਕੇ 'ਚ ਮੱਚੀ ਸਨਸਨੀ
ਹੁਣ ਇਸ ਬੈਂਕ ਤੋਂ ਗਾਇਬ ਹੋਏ 13.96 ਕਰੋੜ ਰੁਪਏ, ਕੀ ਗਾਹਕਾਂ ਦੇ ਖਾਤਿਆਂ 'ਚੋਂ ਉੱਡ ਜਾਣਗੇ ਸਾਰੇ ਪੈਸੇ? ਮੱਚੀ ਤਰਥੱਲੀ
ਹੁਣ ਇਸ ਬੈਂਕ ਤੋਂ ਗਾਇਬ ਹੋਏ 13.96 ਕਰੋੜ ਰੁਪਏ, ਕੀ ਗਾਹਕਾਂ ਦੇ ਖਾਤਿਆਂ 'ਚੋਂ ਉੱਡ ਜਾਣਗੇ ਸਾਰੇ ਪੈਸੇ? ਮੱਚੀ ਤਰਥੱਲੀ
Embed widget