ਮੁਕਤਸਰ: ਜ਼ਿਲ੍ਹਾ 'ਚ ਪਿਛਲੇ ਦਿਨੀਂ ਹੋਈ ਬਾਰਸ਼ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਰ ਦਿੱਤੀ ਉਥੇ ਹੀ ਇਹ ਬਾਰਸ਼ ਕੁਝ ਕਿਸਾਨਾਂ ਲਈ ਵਰਦਾਨ ਤੇ ਕੁਝ ਕਿਸਾਨਾਂ ਲਈ ਮੁਸਿਬੱਤ ਬਣ ਕੇ ਵਰੀ। ਦੱਸ ਦਈਏ ਕਿ ਪਿਛਲੇ ਦਿਨੀਂ ਪਏ ਮੀਂਹ ਨੇ ਜ਼ਿਲ੍ਹਾ ਮੁਕਤਸਰ ਦੇ ਪਿੰਡ ਪੰਨੀਵਾਲਾ ਫੱਤਾ ਦੇ ਕਿਸਾਨਾਂ ਨੂੰ ਫਿਕਰਾਂ 'ਚ ਪਾ ਦਿੱਤਾ।

ਇੱਥੇ ਦੇ ਕਿਸਾਨਾਂ ਨੇ ਖੇਤਾਂ 'ਚ ਨਰਮੇ ਦੀ ਫਸਲ ਬੀਜੀ ਹੋਈ ਸੀ। ਜਿਸ ਵਿਚ ਬਰਸਾਤੀ ਪਾਣੀ ਭਰਣ ਕਰਕੇ ਫਸਲ ਡੁੱਬ ਗਈ। ਇਸ ਕਰਕੇ ਹੁਣ ਕਿਸਾਨਾਂ ਨੇ ਫਸਲ ਨੂੰ ਟਰੈਕਟਰ ਨਾਲ ਖ਼ਤਮ ਕਰ ਦਿੱਤਾ। ਇੱਥੇ ਕੁਝ ਕਿਸਾਨ ਜ਼ਮੀਨ ਠੇਕੇ ' ਤੇ ਲੈ ਕੇ ਖੇਤੀ ਕਰਦੇ ਸੀ ਉਨ੍ਹਾਂ ਦਾ ਕਹਿਣਾ ਹੈ ਕਿ ਬਾਰਸ਼ ਦੇ ਪਾਣੀ ਨਾਲ ਡੁੱਬੀ ਫਸਲ ਕਰਕੇ ਉਨ੍ਹਾਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਜਿਸ ਤੋਂ ਬਾਅਦ ਕਿਸਾਨਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।



ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਹਿਲਾਂ ਹੀ ਠੇਕੇ 'ਤੇ ਜ਼ਮੀਨ ਮਹਿੰਗੇ ਭਾਅ 'ਤੇ ਲਈ ਸੀ ਜਿਸ 'ਤੇ ਹੁਣ ਕੁਦਰਤ ਦੀ ਮਾਰ ਪਾ ਗਈ ਹੈ। ਦੱਸ ਦਈਏ ਸਥਾਨਕ ਕਿਸਾਨ ਮੁਤਾਬਕ ਇੱਕ ਏਕੜ 'ਤੇ ਨਰਮੇ ਦੀ ਫਸਲ 'ਤੇ ਕਰੀਬ 10 ਹਜ਼ਾਰ ਰੁਪਏ ਤਕ ਦਾ ਖ਼ਰਚ ਆਉਂਦਾ ਹੈ, ਜਿਸ ਨੂੰ ਮੁੜ ਬੀਜਣ 'ਤੇ ਫੇਰ ਲੱਖਾਂ ਦਾ ਖ਼ਰਚ ਆਵੇਗਾ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904