ਪੜਚੋਲ ਕਰੋ
Advertisement
Strawberry Farming: ਕੰਸਟ੍ਰਕਸ਼ਨ ਦਾ ਕੰਮ ਛੱਡ ਸ਼ੁਰੂ ਕੀਤੀ ਸਟ੍ਰਾਬੇਰੀ ਦੀ ਖੇਤੀ, ਹੁਣ ਇੱਕ ਸੀਜ਼ਨ ਹੁੰਦੀ ਹੈ 8 ਲੱਖ ਰੁਪਏ ਦੀ ਕਮਾਈ
ਅੱਜ ਬਹੁਤ ਸਾਰੇ ਵੱਡੇ ਫੂਡ ਸੁਪਰ ਮਾਰਕੀਟ ਅਤੇ ਕੰਪਨੀਆਂ ਨੇ ਇਸ ਕਿਸਾਨ ਕੋਲ ਐਡਵਾਂਸ ਬੁਕਿੰਗ ਕੀਤੀ ਹੈ। ਉਹ ਜਲਦੀ ਹੀ ਆਨਲਾਈਨ ਮਾਰਕੀਟ 'ਚ ਵੀ ਆਪਣੀ ਸਟ੍ਰਾਬੇਰੀ ਨੂੰ ਉਤਾਰਣ ਜਾ ਰਿਹਾ ਹੈ। ਸ਼ਸ਼ੀਧਰ ਨਾਲ ਲਗਪਗ 20 ਲੋਕ ਕੰਮ ਕਰਦੇ ਹਨ। ਉਨ੍ਹਾਂ ਚੋਂ 14 ਔਰਤਾਂ ਹਨ।
ਕਰਨਾਟਕ ਦੇ ਧਾਰਵਾੜ ਦੇ ਰਹਿਣ ਵਾਲੇ ਸ਼ਸ਼ੀਧਰ ਚਿਕੱਪਾ ਸਟ੍ਰਾਬੇਰੀ ਦੀ ਕਾਸ਼ਤ ਕਰਦਾ ਹੈ। ਉਸਨੇ ਇਸਦੀ ਸ਼ੁਰੂਆਤ ਪਿਛਲੇ ਸਾਲ ਹੀ ਕੀਤੀ ਸੀ। ਫਿਲਹਾਲ ਉਹ ਇੱਕ ਏਕੜ ਰਕਬੇ ਵਿਚ ਚਾਰ ਤੋਂ ਪੰਜ ਫਲ ਉਗਾ ਰਿਹਾ ਹੈ, ਜਿਸ ਵਿਚ ਸਟ੍ਰਾਬੇਰੀ ਵੀ ਸ਼ਾਮਲ ਹੈ। ਉਹ 30 ਟਨ ਤੋਂ ਵੱਧ ਸਟ੍ਰਾਬੇਰੀ ਤਿਆਰ ਕਰਦਾ ਹੈ ਤੇ ਸਾਲਾਨਾ 8 ਲੱਖ ਰੁਪਏ ਕਮਾ ਰਿਹਾ ਹੈ। 46 ਸਾਲਾ ਸ਼ਸ਼ੀਧਰ ਨੇ 10ਵੀਂ ਜਮਾਤ ਤਕ ਪੜ੍ਹਾਈ ਕੀਤੀ ਹੈ। ਕੁਝ ਦਿਨਾਂ ਲਈ ਇੱਕ ਨਿਜੀ ਕੰਪਨੀ ਵਿਚ ਕੰਮ ਕੀਤਾ। ਫਿਰ 2009 ਵਿਚ ਆਪਣੀ ਖੁਦ ਦੀ ਕੰਸਟ੍ਰਕਸ਼ਨ ਕੰਪਨੀ ਸ਼ੁਰੂ ਕੀਤੀ। ਉਸਨੇ ਮਹਾਰਾਸ਼ਟਰ ਵਿੱਚ ਲਗਪਗ 9 ਸਾਲ ਕੰਮ ਕੀਤਾ।
ਸ਼ਸ਼ੀਧਰ ਦਾ ਕਹਿਣਾ ਹੈ ਕਿ ਮਹਾਰਾਸ਼ਟਰ ਵਿਚ ਉਨ੍ਹਾਂ ਦੇ ਕੰਮ ਦੌਰਾਨ ਹੀ ਸਟ੍ਰਾਬੇਰੀ ਦੀ ਕਾਸ਼ਤ ਦਾ ਪਤਾ ਲੱਗਿਆ। ਫਿਰ ਇਸ ਦੀ ਕਾਸ਼ਤ ਸ਼ੁਰੂ ਕਰਨ ਬਾਰੇ ਸੋਚਿਆ। ਪਹਿਲਾਂ ਖੇਤੀ ਬਾਰੇ ਕੋਈ ਵਿਚਾਰ ਨਹੀਂ ਸੀ, ਇਸ ਲਈ ਪਹਿਲਾਂ ਸਿੱਖਣਾ ਜ਼ਰੂਰੀ ਸੀ। ਉਸ ਤੋਂ ਬਾਅਦ ਇੱਕ ਸਾਲ ਤੱਕ ਮੈਂ ਸਟ੍ਰਾਬੇਰੀ ਫਾਰਮਿੰਗ ਦੀ ਸਿਖਲਾਈ ਲਈ।
2019 ਵਿੱਚ ਸ਼ਸ਼ੀਧਰ ਨੇ ਏਜੰਟ ਦੀ ਮਦਦ ਨਾਲ ਕੈਲੀਫੋਰਨੀਆ ਤੋਂ ਸਟ੍ਰਾਬੇਰੀ ਪੌਦਿਆਂ ਦਾ ਆਰਡਰ ਦਿੱਤਾ। ਪਹਿਲਾਂ ਇਸ ਨੂੰ 250 ਪੌਦਿਆਂ ਨਾਲ ਸ਼ੁਰੂਆਤ ਕੀਤਾ। ਸ਼ੁਰੂ ਵਿਚ ਉਸ ਨੂੰ ਥੋੜਾ ਜੋਖਮ ਲੈਣਾ ਪਿਆ। ਜ਼ਿਆਦਾ ਬਾਰਸ਼ ਕਾਰਨ ਕੁਝ ਪੌਦੇ ਬਰਬਾਦ ਹੋ ਗਏ। ਇਸ ਦੇ ਨਾਲ ਹੀ ਬਹੁਤ ਸਾਰੇ ਲੋਕਾਂ ਨੇ ਸੁਝਾਅ ਦਿੱਤਾ ਕਿ ਇੱਥੋਂ ਦੇ ਮੌਸਮ ਵਿੱਚ ਇਸ ਦੀ ਕਾਸ਼ਤ ਸੰਭਵ ਨਹੀਂ ਹੈ। ਇਹ ਸਿਰਫ ਠੰਢੇ ਖੇਤਰ ਵਿੱਚ ਹੁੰਦਾ ਹੈ, ਪਰ ਸ਼ਸ਼ੀਧਰ ਨੇ ਆਪਣਾ ਮਨ ਨਹੀਂ ਬਦਲਿਆ। ਉਸਨੇ ਨਾ ਕੇਵਲ ਧਾਰਵਾੜ ਵਰਗੇ ਗਰਮ ਖੇਤਰ ਵਿੱਚ ਸਟ੍ਰਾਬੇਰੀ ਦੀ ਕਾਸ਼ਤ ਕੀਤੀ, ਬਲਕਿ ਅੱਜ ਉਹ ਇੱਕ ਸਫਲ ਕਿਸਾਨ ਹੈ।
ਸਟ੍ਰਾਬੇਰੀ ਦੀ ਕਾਸ਼ਤ ਕਿਵੇਂ ਕਰੀਏ
ਸਟ੍ਰਾਬੇਰੀ ਉਗਾਉਣ ਲਈ ਮਹੱਤਵਪੂਰਣ ਗੱਲਾਂ
- ਮਿੱਟੀ ਚੰਗੀ ਹੋਣੀ ਚਾਹੀਦੀ ਹੈ ਤਾਂ ਜੋ ਪੌਦੇ ਨੂੰ ਚੰਗੀ ਪੋਸ਼ਣ ਮਿਲੇ।
- ਹਰ ਰੋਜ਼ ਪੌਦੇ ਨੂੰ ਪਾਣੀ ਦਿਓ।
- ਘਰ ਦੇ ਗਿੱਲੇ ਕੂੜੇ ਤੋਂ ਖਾਦ ਬਣਾ ਕੇ ਦਿੱਤੀਆਂ ਜਾ ਸਕਦੀ ਹਨ।
- ਜਿੱਥੇ ਵੀ ਪੌਦਾ ਲਾਇਆ ਜਾਵੇ, ਉਹ ਥਾਂ ਸਾਫ ਹੋਣੀ ਚਾਹੀਦੀ ਹੈ ਅਤੇ ਹਮੇਸ਼ਾ ਸੁੱਕੇ ਪੱਤਿਆਂ ਨੂੰ ਹਟਾ ਦੇਣਾ ਚਾਹੀਦਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਦੇਸ਼
ਪਟਿਆਲਾ
Advertisement