ਗੰਨਾ ਕਿਸਾਨਾਂ ਨੇ ਲਾਇਆ ਆਪਣਾ ਹੀ ਪਲਾਂਟ, ਹੁਣ ਗੁੜ ਤੇ ਸ਼ੱਕਰ ਦੀ ਦੂਰ-ਦੂਰ ਤੱਕ ਚਰਚਾ, ਕਮਾ ਰਹੇ ਚੰਗਾ ਮੁਨਾਫਾ
ਕਿਸਾਨ ਅੰਦੋਲਨ ਦੌਰਾਨ ਐਮਐਸਪੀ ਯਾਨੀ ਫਸਲ ਦਾ ਘੱਟੋ ਘੱਟ ਸਮਰਥਨ ਮੁੱਲ ਮੁੱਖ ਮੰਗਾਂ ਵਿੱਚ ਸ਼ਾਮਲ ਸੀ।ਸਰਕਾਰ ਨੇ ਇਸ 'ਤੇ ਕਮੇਟੀ ਬਣਾਉਣ ਦੀ ਵੀ ਹਾਮੀ ਭਰੀ ਸੀ ਪਰ ਅਜੇ ਤੱਕ ਕੁੱਝ ਖਾਸ ਇਸ ਵਿੱਚ ਵੇਖਣ ਨੂੰ ਨਹੀਂ ਮਿਲਿਆ।
ਸੰਗਰੂਰ: ਕਿਸਾਨ ਅੰਦੋਲਨ ਦੌਰਾਨ ਐਮਐਸਪੀ ਯਾਨੀ ਫਸਲ ਦਾ ਘੱਟੋ ਘੱਟ ਸਮਰਥਨ ਮੁੱਲ ਮੁੱਖ ਮੰਗਾਂ ਵਿੱਚ ਸ਼ਾਮਲ ਸੀ।ਸਰਕਾਰ ਨੇ ਇਸ 'ਤੇ ਕਮੇਟੀ ਬਣਾਉਣ ਦੀ ਵੀ ਹਾਮੀ ਭਰੀ ਸੀ ਪਰ ਅਜੇ ਤੱਕ ਕੁੱਝ ਖਾਸ ਇਸ ਵਿੱਚ ਵੇਖਣ ਨੂੰ ਨਹੀਂ ਮਿਲਿਆ।ਪੰਜਾਬ ਦੇ ਕਿਸਾਨ ਜੇ ਝੋਨਾ ਅਤੇ ਕਣਕ ਨੂੰ ਛੱਡ ਕਿ ਹੋਰ ਕੋਈ ਫਸਲ ਪੈਦਾ ਕਰਦੇ ਹਨ ਤਾਂ ਕਿਸਾਨਾਂ ਨੂੰ ਉਸਦਾ ਮੁੱਲ ਨਹੀਂ ਪੈਂਦਾ।ਪੰਜਾਬ ਦੇ ਬਹੁਤ ਸਾਰੇ ਕਿਸਾਨ ਅਜੇ ਤੱਕ ਸ਼ੂਗਰ ਮਿੱਲਾਂ ਤੋਂ ਬਕਾਇਆ ਲੈਣ ਲਈ ਹਾੜੇ ਕੱਢ ਰਹੇ ਹਨ।ਅਜਿਹੇ 'ਚ ਸੰਗਰੂਰ ਦੇ ਕਿਸਾਨ ਕਮਾਲ ਦਾ ਕੰਮ ਕਰ ਰਹੇ ਹਨ।
ਇਹ ਕਿਸਾਨ ਗੰਨੇ ਦੀ ਫਸਲ ਕਿਸੇ ਸ਼ੂਗਰ ਮਿੱਲ ਨੂੰ ਨਾ ਵੇਚ ਕੇ ਆਪਣੇ ਆਪ ਹੀ ਗੁੜ ਅਤੇ ਸ਼ੱਕਰ ਤਿਆਰ ਕਰ ਰਹੇ ਹਨ। ਕਿਸਾਨ ਇਸ ਪਲਾਂਟ ਤੋਂ ਹੁਣ ਰੋਜ਼ਾਨਾ 15000 ਤੋਂ 20000 ਰੁਪਏ ਵੀ ਕਮਾ ਰਹੇ ਹਨ।
ਸੰਗਰੂਰ ਦੇ ਲਹਿਰਾਗਾਗਾ ਦੇ ਪਿੰਡ ਖੋਖਰ ਵਿੱਚ ਇੱਕ ਕਿਸਾਨ ਅਜਿਹਾ ਵੀ ਹੈ ਜੋ ਕਿ ਗੰਨਾ ਸ਼ੂਗਰ ਮਿੱਲ ਨੂੰ ਨਾ ਭੇਜ ਕੇ ਆਰਗੇਨਿਕ ਕੋਰਟ ਤਿਆਰ ਕਰ ਵੇਚਦਾ ਹੈ। ਇਸਦੇ ਬਣਾਏ ਗੁੜ ਦੀ ਡਿਮਾਂਡ ਇੰਨੀ ਹੈ ਕਿ ਦੂਰ-ਦੂਰ ਤੋਂ ਲੋਕ ਖਰੀਦਣ ਲਈ ਆਉਂਦੇ ਹਨ। ਜੇਕਰ ਗੱਲ ਕੀਤੀ ਜਾਵੇ ਸਫਾਈ ਦੀ ਤਾਂ ਸਫਾਈ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ।ਜਿੱਥੇ ਗੁੜ ਬਣਾਇਆ ਜਾਂਦਾ ਹੈ ਉੱਥੇ ਚਾਰਾਂ ਪਾਸੇ ਜਾਲੀ ਵੀ ਲਗਾਈ ਗਈ ਹੈ।
ਗੁਰਜੰਟ ਸਿੰਘ ਨੇ ਦੱਸਿਆ ਕਿ ਉਹ ਪਿਛਲੇ 3 ਸਾਲ ਤੋਂ ਆਰਗੇਨਿਕ ਗੁੜ ਤਿਆਰ ਕਰ ਰਿਹਾ ਹੈ ਉਨ੍ਹਾਂ ਦੇ ਕੋਲ ਤਿੰਨ ਤਰ੍ਹਾਂ ਦਾ ਗੁੜ ਹੁੰਦਾ ਹੈ ਅਤੇ ਦੋ ਪ੍ਰਕਾਰ ਦੀ ਸ਼ੱਕਰ ਹੁੰਦੀ ਹੈ।ਉਨ੍ਹਾਂ ਨੇ ਕਿਹਾ ਕਿ ਅਸੀਂ ਆਰਗੇਨਿਕ ਗੁੜ ਤਿਆਰ ਕਰਦੇ ਹਾਂ ਅਤੇ ਜਿਸ ਵਿਅਕਤੀ ਨੂੰ ਇਸਦੀ ਸਮਝ ਹੈ ਉਹ ਕਈ-ਕਈ ਕਿੱਲੋ ਗੁੜ ਸਾਡੇ ਤੋਂ ਲੈ ਜਾਂਦਾ ਹੈ।
ਉਥੇ ਹੀ ਗੁੜ ਬਣਾਉਣ ਵਾਲੇ ਜਸਪਾਲ ਸਿੰਘ ਨੇ ਦੱਸਿਆ ਦੀ ਉਨ੍ਹਾਂ ਦੇ ਬਣਾਏ ਆਰਗੇਨਿਕ ਗੁੜ ਦੀ ਬਹੁਤ ਜ਼ਿਆਦਾ ਡਿਮਾਂਡ ਹੈ।ਦੂਰ-ਦੂਰ ਤੋਂ ਲੋਕ ਇਸਨੂੰ ਖਰੀਦਣ ਆਉਂਦੇ ਹਨ ਉਹ ਹੋਰ ਲੋਕਾਂ ਨੂੰ ਵੀ ਇਹੀ ਅਪੀਲ ਕਰਦਾ ਹੈ ਕਿ ਘੱਟ ਤੋਂ ਘੱਟ ਜ਼ਮੀਨ ਵਿੱਚ ਆਰਗੇਨਿਕ ਖੇਤੀ ਜ਼ਰੂਰ ਕਰਨ ਉਹ ਪਿਛਲੇ 3 ਸਾਲਾਂ ਤੋਂ ਇਹ ਕੰਮ ਕਰ ਰਿਹਾ ਹੈ ਅਤੇ ਹੁਣ ਦਿਨ ਦੀ 15 ਤੋਂ 20000 ਦੀ ਉਨ੍ਹਾਂ ਦੀ ਸੇਲ ਹੈ।