Taiwanese melon : ਇਹ ਹੈ ਤਾਇਵਾਨ ਦਾ ਫਲ, ਕਿਸਾਨ ਨੇ ਖੇਤੀ ਕਰਕੇ ਕਮਾ ਲਏ ਲੱਖਾਂ ਰੁਪਏ
ਮੁੰਨਾ ਸਿੰਘ ਤਾਇਵਾਨੀ ਤਰਬੂਜ ਅਤੇ ਖਰਬੂਜ ਦੀ ਖੇਤੀ ਕਰ ਰਿਹਾ ਹੈ। ਮੁੰਨਾ ਸਿੰਘ 20 ਏਕੜ 'ਚ ਖੇਤੀ ਕਰਦੇ ਹਨ। ਉਨ੍ਹਾਂ ਨੇ ਮੀਡੀਆ ਨੂੰ ਦੱਸਿਆ ਕਿ 3 ਤੋਂ 4 ਮਹੀਨਿਆਂ 'ਚ ਉਹ ਫ਼ਸਲ ਤੋਂ 50 ਤੋਂ 60 ਲੱਖ ਰੁਪਏ ਦਾ ਮੁਨਾਫ਼ਾ ਕਮਾ ਲੈਂਦੇ ਹਨ।
Taiwanese Watermelon: ਖੇਤੀ ਕਿਸਾਨੀ 'ਚ ਕਿਸਾਨ ਲੱਖਾਂ ਰੁਪਏ ਦੀ ਕਮਾਈ ਕਰਦੇ ਹਨ। ਕਿਸਾਨ ਕਣਕ, ਮੱਕੀ, ਝੋਨਾ ਅਤੇ ਹੋਰ ਫ਼ਸਲਾਂ ਦੀ ਬਿਜਾਈ ਕਰਕੇ ਲੱਖਾਂ ਰੁਪਏ ਕਮਾਉਂਦੇ ਹਨ। ਇਸ ਦੇ ਨਾਲ ਹੀ ਹੜ੍ਹ, ਮੀਂਹ ਅਤੇ ਸੋਕੇ ਵਰਗੀਆਂ ਆਫ਼ਤਾਂ ਕਾਰਨ ਵੀ ਕਿਸਾਨਾਂ ਦਾ ਨੁਕਸਾਨ ਹੁੰਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਰਵਾਇਤੀ ਖੇਤੀ ਤੋਂ ਇਲਾਵਾ ਹੋਰ ਤਜ਼ਰਬੇ ਕਰਨ ਦੀ ਲੋੜ ਹੈ। ਕਿਸਾਨ ਕੁਝ ਵੱਖਰਾ ਕਰਕੇ ਵੀ ਲੱਖਾਂ ਰੁਪਏ ਕਮਾ ਸਕਦੇ ਹਨ। ਤਾਇਵਾਨੀ ਤਰਬੂਜ ਅਤੇ ਖਰਬੂਜ ਦੀ ਖੇਤੀ ਵੀ ਇਸੇ ਤਰ੍ਹਾਂ ਹੈ, ਜਿਸ 'ਚ ਖਰਚਾ ਘੱਟ, ਮੁਨਾਫ਼ਾ ਵੱਧ ਹੁੰਦਾ ਹੈ।
ਬਿਹਾਰ 'ਚ 4 ਮਹੀਨਿਆਂ 'ਚ ਕਮਾ ਰਹੇ 60 ਲੱਖ ਰੁਪਏ
ਬਿਹਾਰ ਦੇ ਕੈਮੂਰ ਜ਼ਿਲ੍ਹੇ ਦੇ ਡਾਰੀਡੀਹ ਦਾ ਮੁੰਨਾ ਸਿੰਘ ਤਾਇਵਾਨੀ ਤਰਬੂਜ ਅਤੇ ਖਰਬੂਜ ਦੀ ਖੇਤੀ ਕਰ ਰਿਹਾ ਹੈ। ਮੁੰਨਾ ਸਿੰਘ 20 ਏਕੜ 'ਚ ਖੇਤੀ ਕਰਦੇ ਹਨ। ਉਨ੍ਹਾਂ ਨੇ ਮੀਡੀਆ ਨੂੰ ਦੱਸਿਆ ਕਿ 3 ਤੋਂ 4 ਮਹੀਨਿਆਂ 'ਚ ਉਹ ਫ਼ਸਲ ਤੋਂ 50 ਤੋਂ 60 ਲੱਖ ਰੁਪਏ ਦਾ ਮੁਨਾਫ਼ਾ ਕਮਾ ਲੈਂਦੇ ਹਨ। ਕਿਸਾਨਾਂ ਨੂੰ ਇਹ ਕੰਮ ਸਮਝਦਾਰੀ ਨਾਲ ਕਰਨ ਦੀ ਲੋੜ ਹੈ।
1 ਏਕੜ 'ਚ ਸਿਰਫ਼ 1 ਲੱਖ ਦਾ ਹੁੰਦਾ ਹੈ ਖਰਚ
ਮੁੰਨਾ ਤਾਇਵਾਨੀ ਤਰਬੂਜ ਅਤੇ ਖਰਬੂਜ ਦੀ ਖੇਤੀ ਕਰਕੇ ਲੱਖਾਂ ਰੁਪਏ ਕਮਾ ਰਿਹਾ ਹੈ। ਚੰਗੀ ਗੱਲ ਇਹ ਹੈ ਕਿ 1 ਏਕੜ ਦੀ ਖੇਤੀ ਕਰਨ 'ਚ ਲਗਭਗ 1 ਲੱਖ ਰੁਪਏ ਖਰਚ ਆਉਂਦਾ ਹੈ। ਪਰ ਇੱਕ ਏਕੜ 'ਚ ਕਮਾਈ 3 ਤੋਂ 4 ਲੱਖ ਰੁਪਏ ਤੱਕ ਹੋ ਜਾਂਦੀ ਹੈ। ਮੁੰਨਾ ਸਿੰਘ ਦਾ ਕਹਿਣਾ ਹੈ ਕਿ ਬਾਜ਼ਾਰ 'ਚ ਅਜਿਹੇ ਫਲਾਂ ਦੀ ਕੀਮਤ 40 ਤੋਂ 70 ਰੁਪਏ ਪ੍ਰਤੀ ਕਿਲੋ ਤੱਕ ਹੈ।
ਲੋਕਾਂ ਨੂੰ ਦੇ ਰਹੇ ਰੁਜ਼ਗਾਰ
ਮੁੰਨਾ ਸਿੰਘ ਖੇਤੀ ਕਰਕੇ ਲੋਕਾਂ ਨੂੰ ਰੁਜ਼ਗਾਰ ਵੀ ਦਿੰਦਾ ਹੈ। ਇੱਥੇ 40 ਲੋਕ ਕੰਮ ਕਰ ਰਹੇ ਹਨ। ਇਨ੍ਹਾਂ ਵਿੱਚੋਂ 5 ਤੋਂ 6 ਲੋਕਾਂ ਨੂੰ ਪੱਕੀ ਤਨਖਾਹ ਦਿੱਤੀ ਜਾਂਦੀ ਹੈ। ਜਦਕਿ ਹੋਰ ਲੋਕ ਅਜਿਹੇ ਹਨ, ਜਿਨ੍ਹਾਂ ਨੂੰ ਦਿਹਾੜੀ ਵਜੋਂ 300 ਤੋਂ 400 ਰੁਪਏ ਦਿੱਤੇ ਜਾਂਦੇ ਹਨ। ਮੁੰਨਾ ਸਿੰਘ ਹੋਰ ਲੋਕਾਂ ਨੂੰ ਰੁਜ਼ਗਾਰ ਦੇ ਰਿਹਾ ਹੈ।
ਸਿਹਤ ਲਈ ਫ਼ਾਇਦੇਮੰਦ ਹੁੰਦੇ ਹਨ ਇਹ ਫਲ
ਤਾਇਵਾਨ ਤਰਬੂਜ ਅਤੇ ਖਰਬੂਜ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ। ਇਸ ਨੂੰ ਖਾਣ ਨਾਲ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ। ਪਾਚਨ ਤੰਤਰ ਵੀ ਠੀਕ ਰਹਿੰਦਾ ਹੈ। ਕਈ ਲੋਕਾਂ ਨੂੰ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੁੰਦੀ ਹੈ। ਉਨ੍ਹਾਂ ਦਾ ਬੀਪੀ ਵੀ ਕੰਟਰੋਲ 'ਚ ਰਹਿੰਦਾ ਹੈ। ਤਾਇਵਾਨੀ ਤਰਬੂਜ ਅਤੇ ਖਰਬੂਜ ਚਮੜੀ ਨੂੰ ਜਵਾਨ ਰੱਖਣ ਤੋਂ ਇਲਾਵਾ ਹੋਰ ਸਿਹਤ ਲਾਭ ਪ੍ਰਦਾਨ ਕਰਦੇ ਹਨ।