ਪੜਚੋਲ ਕਰੋ
Advertisement
36 ਕਿਸਾਨਾਂ ਨਾਲ ਕਰੋੜਾਂ ਦੀ ਠੱਗੀ ਮਾਰ ਦੌੜੇ ਥਾਈਲੈਂਡ ਤੋਂ ਦਬੋਚੇ
ਸੰਗਰੂਰ: ਤਿੰਨ ਦਰਜਨ ਕਿਸਾਨਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰ ਕੇ ਵਿਦੇਸ਼ ਭੱਜੇ ਆੜ੍ਹਤੀ, ਮੁਨੀਮ ਤੇ ਇੱਕ ਹੋਰ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਵਿੱਚ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ।
ਪਟਿਆਲਾ ਰੇਂਜ ਦੇ ਡੀਆਈਜੀ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਸੰਗਰੂਰ ਪੁਲਿਸ ਦੀ ਮਿਹਨਤ ਸਦਕਾ ਠੱਗੀ ਮਾਰਨ ਵਾਲੇ ਆੜ੍ਹਤੀ ਸਤਨਾਮ ਸਿੰਘ, ਉਸ ਦੇ ਮੁਨੀਮ ਖ਼ਾਨ ਤੇ ਉਸ ਦੇ ਇੱਕ ਸਾਥੀ ਹਰਵਿੰਦਰ ਸਿੰਘ ਨੂੰ ਥਾਈਲੈਂਡ ਤੋਂ ਭਾਰਤ ਡਿਪੋਰਟ ਕਰਵਾਉਣ ਮਗਰੋਂ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ 57 ਲੱਖ ਰੁਪਏ ਨਗਦ ਤੇ ਬਾਕੀ ਠੱਗੀ ਦੇ ਪੈਸੇ ਨਾਲ ਖ਼ਰੀਦਿਆ ਗਿਆ ਢਾਈ ਕਿੱਲੋਗਰਾਮ ਤੋਂ ਜ਼ਿਆਦਾ ਸੋਨਾ ਬਰਾਮਦ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਆੜ੍ਹਤ ਦਾ ਕੰਮ ਕਰਨ ਵਾਲੇ ਸਤਨਾਮ ਸਿੰਘ ਨੇ ਆਪਣੇ ਮੁਨੀਮ ਤੇ ਹੋਰ ਸਾਥੀ ਦੇ ਨਾਲ ਮਿਲ ਕੇ ਕਿਸਾਨਾਂ ਨਾਲ ਠੱਗੀ ਦੀ ਯੋਜਨਾ ਬਣਾਈ ਸੀ। ਸਤਨਾਮ ਸਿੰਘ ਤੇ ਉਸ ਦੇ ਬਾਕੀ ਦੋ ਸਾਥੀਆਂ ਨੇ ਮਿਲਕੇ 36 ਕਿਸਾਨਾਂ ਦੀ ਸਾਉਣੀ ਦੀ ਫ਼ਸਲ ਦੀ ਲੱਖਾਂ ਦੀ ਪੇਮੈਂਟ ਤੋਂ ਇਲਾਵਾ ਕਿਸਾਨਾਂ ਦੇ 84 ਲੱਖ ਦੇ ਕਰੀਬ ਲਿਮਟਾਂ ਦੇ ਚੈੱਕ ਚੋਰੀ ਕਰਕੇ ਇੱਕ ਕਰੋੜ 57 ਲੱਖ ਰੁਪਏ ਦੀ ਠੱਗੀ ਕਰ ਵਿਦੇਸ਼ ਵਿੱਚ ਭੱਜ ਗਏ ਸਨ। ਇੱਥੋਂ ਉਹ ਥਾਈਲੈਂਡ ਨਿਕਲ ਗਏ ਸਨ।
ਵਿਦੇਸ਼ ਭੱਜਣ ਮਗਰੋਂ ਜਦੋਂ ਕਿਸਾਨਾਂ ਨੂੰ ਉਸ ਨਾਲ ਹੋਈ ਠੱਗੀ ਬਾਰੇ ਪਤਾ ਚੱਲਿਆ ਤਾਂ ਉਨ੍ਹਾਂ ਨੇ ਜ਼ਿਲ੍ਹਾ ਸੰਗਰੂਰ ਪੁਲਿਸ ਕੋਲ ਸ਼ਿਕਾਇਤ ਦਰਜ ਕੀਤੀ। ਇਸ ਮਗਰੋਂ ਪੁਲਿਸ ਨੇ ਟੀਮ ਬਣਾ ਕੇ ਕੇਂਦਰੀ ਤੇ ਪੰਜਾਬ ਚੌਕਸੀ ਵਿਭਾਗ ਤੋਂ ਮਦਦ ਲੈ ਕੇ ਤਿੰਨਾਂ ਨੂੰ ਥਾਈਲੈਂਡ ਤੋਂ ਡਿਪੋਰਟ ਕਰਵਾਇਆ। ਫਿਰ ਦਿੱਲੀ ਹਵਾਈ ਅੱਡੇ ਉੱਤੇ ਪਹੁੰਚ ਕੇ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਜਲੰਧਰ
ਪੰਜਾਬ
ਜਲੰਧਰ
ਲੁਧਿਆਣਾ
Advertisement