Rice Crisis : ਚੌਲ ਭਾਰਤੀ ਭੋਜਨ ਦਾ ਉਹ ਹਿੱਸਾ ਹੈ, ਜਿਸ ਤੋਂ ਬਿਨਾਂ ਖਾਣਾ ਪੂਰਾ ਨਹੀਂ ਮੰਨਿਆ ਜਾਂਦਾ। ਹਾਲਾਂਕਿ, ਜਿਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਹਨ, ਉਸ ਮੁਤਾਬਕ ਹੁਣ ਪੂਰੀ ਦੁਨੀਆ ਆਉਣ ਵਾਲੇ ਸਮੇਂ ਵਿੱਚ ਗੰਭੀਰ ਚੌਲਾਂ ਦੀ ਸਮੱਸਿਆ ਦਾ ਸਾਹਮਣਾ ਕਰਨ ਵਾਲੀ ਹੈ। ਅੱਜ ਇਸ ਲੇਖ ਵਿੱਚ ਅਸੀਂ ਤੁਹਾਨੂੰ ਇਸ ਦੇ ਕਾਰਨ ਅਤੇ ਭਾਰਤ ਵਿੱਚ ਇਸ ਦੇ ਪ੍ਰਭਾਵ ਬਾਰੇ ਦੱਸਾਂਗੇ। ਇਸ ਨਾਲ ਹੀ ਅਸੀਂ ਤੁਹਾਨੂੰ ਇਹ ਵੀ ਦੱਸਾਂਗੇ ਕਿ ਦੁਨੀਆ ਦੇ ਚੌਲਾਂ ਦੇ ਉਤਪਾਦਨ ਵਿੱਚ ਭਾਰਤ ਦਾ ਕਿੰਨਾ ਯੋਗਦਾਨ ਹੈ।



ਚੌਲਾਂ ਦਾ ਸੰਕਟ ਕਿਉਂ ਹੁੰਦਾ ਜਾ ਰਿਹੈ ਡੂੰਘਾ?



ਫਿਚ ਸਲਿਊਸ਼ਨਜ਼ ਨੇ ਹਾਲ ਹੀ ਵਿੱਚ ਇੱਕ ਰਿਪੋਰਟ ਜਾਰੀ ਕੀਤੀ ਹੈ ਕਿ ਚੌਲਾਂ ਦਾ ਸੰਕਟ ਪੂਰੀ ਦੁਨੀਆ ਵਿੱਚ ਕਿਉਂ ਡੂੰਘਾ ਹੁੰਦਾ ਜਾ ਰਿਹਾ ਹੈ। ਇਸ ਰਿਪੋਰਟ ਮੁਤਾਬਕ ਵੱਡੇ ਚੌਲ ਉਤਪਾਦਕ ਦੇਸ਼ਾਂ ਵਿੱਚ ਚੌਲਾਂ ਦਾ ਉਤਪਾਦਨ ਤੇਜ਼ੀ ਨਾਲ ਘਟਿਆ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਹ ਗ੍ਰਾਫ ਹੇਠਾਂ ਜਾਂਦਾ ਨਜ਼ਰ ਆ ਰਿਹਾ ਹੈ। ਦੱਸ ਦੇਈਏ ਕਿ ਚੀਨ, ਅਮਰੀਕਾ ਤੇ ਯੂਰਪੀ ਸੰਘ ਵਿੱਚ ਚੌਲਾਂ ਦਾ ਉਤਪਾਦਨ ਪਹਿਲਾਂ ਦੇ ਮੁਕਾਬਲੇ ਕਾਫੀ ਘੱਟ ਹੋਇਆ ਹੈ। ਇਹ ਉਤਪਾਦਨ ਕੁਝ ਲੱਖ ਟਨ ਹੀ ਨਹੀਂ ਹੈ ਸਗੋਂ ਇਸ ਤੋਂ ਵੀ ਵੱਧ ਘਟਿਆ ਹੈ। ਫਿਚ ਸੋਲਿਊਸ਼ਨ ਦੇ ਕਮੋਡਿਟੀ ਵਿਸ਼ਲੇਸ਼ਕ ਚਾਰਲਸ ਹਾਰਟ ਮੁਤਾਬਕ ਇਸ ਸਾਲ ਬਾਜ਼ਾਰ 'ਚ ਕਰੀਬ 18.6 ਮਿਲੀਅਨ ਟਨ ਚੌਲਾਂ ਦੀ ਕਮੀ ਹੈ।



2003-04 ਤੋਂ ਬਾਅਦ ਚੌਲਾਂ ਸਭ ਤੋਂ ਵੱਡੀ ਕਮੀ ਦੱਸੀ ਜਾ ਰਹੀ ਹੈ



ਫਿਚ ਸਲਿਊਸ਼ਨਜ਼ ਦੀ ਰਿਪੋਰਟ ਮੁਤਾਬਕ ਸਾਲ 2003-04 'ਚ ਦੁਨੀਆ 'ਚ ਚੌਲਾਂ ਦੀ ਅਜਿਹੀ ਕਮੀ ਸੀ। ਹੁਣ ਚੌਲਾਂ ਦੀ ਕਮੀ ਦੇ ਵੱਡੇ ਕਾਰਨਾਂ ਦੀ ਗੱਲ ਕਰੀਏ ਤਾਂ ਰੂਸ-ਯੂਕਰੇਨ ਯੁੱਧ, ਚੀਨ ਅਤੇ ਪਾਕਿਸਤਾਨ ਵਰਗੇ ਚੌਲ ਉਤਪਾਦਕ ਦੇਸ਼ਾਂ ਦਾ ਖਰਾਬ ਮੌਸਮ ਅਤੇ ਜਲਵਾਯੂ ਪਰਿਵਰਤਨ ਪ੍ਰਮੁੱਖ ਕਾਰਨ ਹਨ। ਇਸ ਤੋਂ ਇਲਾਵਾ ਖੇਤੀ ਵਿੱਚ ਲੋਕਾਂ ਦੀ ਘੱਟ ਰਹੀ ਰੁਚੀ ਵੀ ਇੱਕ ਵੱਡਾ ਕਾਰਨ ਹੈ। ਹੁਣ ਵੱਡਾ ਸਵਾਲ ਇਹ ਹੈ ਕਿ ਜੇ ਚੌਲਾਂ ਦਾ ਉਤਪਾਦਨ ਘਟੇਗਾ ਤਾਂ ਜ਼ਾਹਿਰ ਹੈ ਕਿ ਇਸ ਦੀਆਂ ਕੀਮਤਾਂ ਵੀ ਵਧਣਗੀਆਂ। ਫਿਰ ਭਾਰਤ ਵਰਗੇ ਦੇਸ਼ 'ਤੇ ਇਸ ਦਾ ਕਿੰਨਾ ਅਸਰ ਪਵੇਗਾ ਤੇ ਆਮ ਆਦਮੀ ਇਸ ਤੋਂ ਕਿੰਨਾ ਪ੍ਰੇਸ਼ਾਨ ਹੋਵੇਗਾ, ਇਹ ਸਮਝਣ ਵਾਲੀ ਗੱਲ ਹੈ।



ਭਾਰਤ ਵਿੱਚ ਚਾਵਲ ਦਾ ਕਿੰਨਾ ਉਤਪਾਦਨ ਹੁੰਦੈ? 



ਭਾਰਤ ਦੀ ਗਿਣਤੀ ਹਮੇਸ਼ਾ ਤੋਂ ਉਹਨਾਂ ਦੇਸ਼ਾਂ ਵਿੱਚ ਹੁੰਦੀ ਹੈ, ਜਿੱਥੇ ਚੌਲਾਂ ਦਾ ਉਤਪਾਦਨ ਬਿਹਤਰ ਹੁੰਦਾ ਹੈ। ਦਰਅਸਲ 2012-13 ਤੋਂ ਲੈ ਕੇ ਹੁਣ ਤੱਕ ਇੱਥੇ ਹਰ ਸਾਲ ਇੱਕ ਲੱਖ ਟਨ ਤੋਂ ਵੱਧ ਚੌਲਾਂ ਦਾ ਉਤਪਾਦਨ ਹੋਇਆ ਹੈ। ਅਮਰੀਕੀ ਖੇਤੀਬਾੜੀ ਵਿਭਾਗ ਦੀ ਰਿਪੋਰਟ (US Department of Agriculture) ਦੇ ਅਨੁਸਾਰ, ਸਾਲ 2021-22 ਵਿੱਚ ਭਾਰਤ ਵਿੱਚ 129,471 ਟਨ ਦਾ ਉਤਪਾਦਨ ਹੋਇਆ ਸੀ। ਇਸ ਦੇ ਨਾਲ ਹੀ, ਸਾਲ 2022-23 ਵਿੱਚ, ਭਾਰਤ ਵਿੱਚ ਚੌਲਾਂ ਦਾ ਉਤਪਾਦਨ 136,000 ਟਨ ਸੀ। ਜਦ ਕਿ 2023-24 ਵਿੱਚ ਇਹ ਘਟ ਕੇ 134,000 ਟਨ ਰਹਿ ਗਿਆ। ਹਾਲਾਂਕਿ, ਦੂਜੇ ਦੇਸ਼ਾਂ ਵਿੱਚ ਜਿਸ ਤਰ੍ਹਾਂ ਉਤਪਾਦਨ ਵਿੱਚ ਗਿਰਾਵਟ ਆਈ ਹੈ, ਉਸ ਦੇ ਮੁਕਾਬਲੇ ਭਾਰਤ ਅਜੇ ਵੀ ਚੰਗੀ ਸਥਿਤੀ ਵਿੱਚ ਹੈ।