(Source: ECI/ABP News)
Stubble: ਫਰੀਦਕੋਟ ਦੇ ਇਹ ਕਿਸਾਨ 12 ਸਾਲਾਂ ਤੋਂ ਝੋਨੇ ਦੀ ਪਰਾਲੀ ਨੂੰ ਨਹੀਂ ਲਗਾ ਰਹੇ ਅੱਗੇ, ਬਾਕੀਆਂ ਲਈ ਬਣੇ ਮਿਸਾਲ, ਦੇਖੋ ਕਿਹੜੀ ਵਰਤਦੇ ਨੇ ਤਕਨੀਕ
farmers of Faridkot - ਫਰੀਦਕੋਟ ਜਿਲੇ ਦੇ ਪਿੰਡ ਜੈਤੋ ਦੇ ਅਗਾਂਹ ਵਧੂ ਕਿਸਾਨ ਪਵਨਦੀਪ ਸਿੰਘ ਨੇ ਪਿਛਲੇ 12 ਸਾਲਾਂ ਤੋ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਵਾਹ ਕੇ ਦੂਸਰੇ ਕਿਸਾਨਾਂ ਨੂੰ ਮਿਸਾਲ ਬਣ ਕੇ ਸੁਚੱਜਾ ਪਰਾਲੀ ਪ੍ਰਬੰਧਨ ਸਬੰਧੀ ਜਾਗਰੂਕ
![Stubble: ਫਰੀਦਕੋਟ ਦੇ ਇਹ ਕਿਸਾਨ 12 ਸਾਲਾਂ ਤੋਂ ਝੋਨੇ ਦੀ ਪਰਾਲੀ ਨੂੰ ਨਹੀਂ ਲਗਾ ਰਹੇ ਅੱਗੇ, ਬਾਕੀਆਂ ਲਈ ਬਣੇ ਮਿਸਾਲ, ਦੇਖੋ ਕਿਹੜੀ ਵਰਤਦੇ ਨੇ ਤਕਨੀਕ These farmers of Faridkot have not planted paddy straw for 12 years. Stubble: ਫਰੀਦਕੋਟ ਦੇ ਇਹ ਕਿਸਾਨ 12 ਸਾਲਾਂ ਤੋਂ ਝੋਨੇ ਦੀ ਪਰਾਲੀ ਨੂੰ ਨਹੀਂ ਲਗਾ ਰਹੇ ਅੱਗੇ, ਬਾਕੀਆਂ ਲਈ ਬਣੇ ਮਿਸਾਲ, ਦੇਖੋ ਕਿਹੜੀ ਵਰਤਦੇ ਨੇ ਤਕਨੀਕ](https://feeds.abplive.com/onecms/images/uploaded-images/2023/10/02/cf5397a481d496dd725939d7a91cf5431696219484758785_original.jpg?impolicy=abp_cdn&imwidth=1200&height=675)
ਫਰੀਦਕੋਟ ਜਿਲੇ ਦੇ ਪਿੰਡ ਜੈਤੋ ਦੇ ਅਗਾਂਹ ਵਧੂ ਕਿਸਾਨ ਪਵਨਦੀਪ ਸਿੰਘ ਨੇ ਪਿਛਲੇ 12 ਸਾਲਾਂ ਤੋ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਵਾਹ ਕੇ ਦੂਸਰੇ ਕਿਸਾਨਾਂ ਨੂੰ ਮਿਸਾਲ ਬਣ ਕੇ ਸੁਚੱਜਾ ਪਰਾਲੀ ਪ੍ਰਬੰਧਨ ਸਬੰਧੀ ਜਾਗਰੂਕ ਕਰ ਰਿਹਾ ਹੈ । ਇਸੇ ਤਰ੍ਹਾਂ ਇੱਕ ਹੋਰ ਕਿਸਾਨ ਹਰਜਿੰਦਰ ਸਿੰਘ ਵੀ ਬਿਨਾਂ ਅੱਗ ਲਗਾਏ ਕਣਕ ਦੀ ਬਿਜਾਈ ਕਰਕੇ ਸਫਲ ਕਿਸਾਨ ਵੱਜੋ ਉੱਭਰ ਰਿਹਾ ਹੈ।
ਜਿਥੇ ਕਿਸਾਨ ਪਵਨਦੀਪ ਸਿੰਘ ਪਿਛਲੇ 12 ਸਾਲਾਂ ਤੋਂ ਆਪਣੀ 15 ਏਕੜ ਜ਼ਮੀਨ ਵਿੱਚ ਕਣਕ, ਬਾਸਮਤੀ ਦੀ ਖੇਤੀ ਇੰਨਸੀਟੂ ਮੈਨੇਜੇਮੈਂਟ ਦੁਆਰਾ ਕਰ ਰਿਹਾ ਹੈ। ਉਥੇ ਨਾਲ ਹੀ ਹਰਜਿੰਦਰ ਸਿੰਘ ਵੀ ਆਪਣੀ 15 ਏਕੜ ਰਕਬੇ ਵਿੱਚ ਇਸੇ ਤਰ੍ਹਾਂ ਖੇਤੀ ਕਰ ਰਿਹਾ ਹੈ।
ਇਹ ਦੋਨੋਂ ਕਿਸਾਨ ਪਿਛਲੇ ਲਗਾਤਾਰ 12-15 ਸਾਲਾਂ ਤੋਂ ਝੋਨਾ/ ਬਾਸਮਤੀ ਦੀ ਪਰਾਲੀ ਨੂੰ ਖੇਤ ਵਿੱਚ ਹੀ ਪਾਣੀ ਲਾ ਕੇ ਰੋਟਾਵੇਟਰ ਨਾਲ ਕਣਕ ਦੀ ਬਿਜਾਈ ਕਰ ਰਹੇ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਨੇ ਡਾ.ਕਰਨਜੀਤ ਸਿੰਘ ਗਿੱਲ ਨੇ ਇਨ੍ਹਾਂ ਕਿਸਾਨਾਂ ਵਲੋਂ ਵਰਤੀਆਂ ਜਾਣ ਵਾਲੀਆਂ ਤਕਨੀਕਾਂ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕਿਸਾਨ ਕਣਕ ਲਈ ਖੇਤ ਵਿੱਚ ਕਣਕ ਲਈ 1 ਏਕੜ ਵਿੱਚ 60-80 ਕਿਲੋ ਗ੍ਰਾਮ ਯੂਰੀਆ ਤੇ 25-30 ਕਿਲੋ ਗ੍ਰਾਮ ਡੀ.ਏ.ਪੀ. ਖਾਦ ਦੀ ਵਰਤੋਂ ਕਰਕੇ ਆਪਣੇ ਖੇਤ ਵਿੱਚ ਝੋਨੇ ਲਈ ਖਾਦ ਦੀ ਵਰਤੋਂ ਘੱਟ ਕਰਕੇ ਵੱਧ ਮੁਨਾਫਾ ਲੈ ਰਹੇ ਹਨ।
ਉਨ੍ਹਾਂ ਦੱਸਿਆ ਕਿ ਜਿਸ ਤਰ੍ਹਾਂ ਇਹ ਕਿਸਾਨ ਝੋਨੇ ਦੀ ਪਰਾਲੀ ਨੂੰ ਵਿੱਚ ਵਾਹ ਕੇ ਕਣਕ ਰਾਹੀ ਆਪਣੀ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਬਚਾ ਰਿਹਾ ਹੈ। ਉਸੇ ਤਰ੍ਹਾਂ ਹੀ ਬਾਕੀ ਕਿਸਾਨ ਵੀ ਇਨ੍ਹਾਂ ਤਕਨੀਕਾਂ ਦੀ ਵਰਤੋਂ ਕਰਕੇ ਮੁਨਾਫ਼ਾ ਲੈਣ।
ਬਲਾਕ ਖੇਤੀਬਾੜੀ ਅਫਸਰ ਡਾ.ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਦੋਹਾਂ ਕਿਸਾਨਾਂ ਨੂੰ ਵੱਖ-ਵੱਖ ਕਿਸਾਨ ਮੇਲਿਆਂ ਦੌਰਾਨ ਸਨਮਾਨਿਤ ਵੀ ਕੀਤਾ ਗਿਆ ਹੈ ਅਤੇ ਇਹ ਕਿਸਾਨ ਹੋਰਨਾਂ ਕਿਸਾਨਾਂ ਲਈ ਪੇ੍ਰਰਨਾ ਸਰੋਤ ਬਣੇ ਹਨ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)