ਸ਼ਿਮਲਾ: ਹਿਮਾਚਲ ਪ੍ਰਦੇਸ਼ ਵਿੱਚ ਸੇਬਾਂ ਦੀਆਂ ਕੀਮਤਾਂ ਵਿੱਚ ਅਚਾਨਕ ਗਿਰਾਵਟ ਦੇ ਕਾਰਨ ਸੇਬਾਂ ਦੀ ਅਰਥਵਿਵਸਥਾ 'ਤੇ ਸੰਕਟ ਦੇ ਬੱਦਲ ਮੰਡਰਾਉਣ ਲੱਗੇ ਹਨ। ਦੋ ਹਫ਼ਤੇ ਪਹਿਲਾਂ ਤੱਕ ਜੋ ਸੇਬ 3000 ਰੁਪਏ ਤੋਂ ਉੱਪਰ ਪ੍ਰਤੀ ਪੇਟੀ ਵਿਕ ਰਿਹਾ ਸੀ। ਹੁਣ 1200 ਤੋਂ 1800 ਪ੍ਰਤੀ ਡੱਬਾ ਵਿਕ ਰਿਹਾ ਹੈ। ਜਦੋਂਕਿ ਹੇਠਲੀ ਗੁਣਵੱਤਾ ਵਾਲੇ ਸੇਬ 500 ਤੋਂ 800 ਰੁਪਏ ਪ੍ਰਤੀ ਡੱਬਾ ਵਿਕ ਰਹੇ ਹਨ।
ਪਿਛਲੇ 15 ਦਿਨਾਂ ਦੇ ਅੰਦਰ ਸੇਬਾਂ ਦੀਆਂ ਕੀਮਤਾਂ 1000 ਰੁਪਏ ਪ੍ਰਤੀ ਡੱਬਾ ਡਿੱਗ ਕੇ 1200 ਹੋ ਗਈਆਂ ਹਨ। ਇਸ ਸਾਲ ਸੂਬੇ 'ਚ ਸੇਬ ਦੇ ਉਤਪਾਦਨ ਦੇ ਲਗਪਗ 4.5 ਕਰੋੜ ਬਕਸੇ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ ਜਿਨ੍ਹਾਂ ਵਿੱਚੋਂ ਸਿਰਫ 3 ਕਰੋੜ ਸੇਬਾਂ ਦੇ ਡੱਬੇ ਅਜੇ ਮੰਡੀਆਂ ਵਿੱਚ ਜਾਣੇ ਹਨ।
ਹਿਮਾਚਲ ਵਿੱਚ ਸੇਬਾਂ ਦੀਆਂ ਘਟਦੀਆਂ ਕੀਮਤਾਂ ਨੂੰ ਲੈ ਕੇ ਰਾਜਨੀਤੀ ਵੀ ਗਰਮਾਉਣ ਲੱਗੀ ਹੈ। ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਵੀ ਸ਼ਿਮਲਾ ਵਿੱਚ ਵਿਰੋਧੀ ਹਮਲਿਆਂ ਵਿੱਚ ਅੰਦੋਲਨ ਨੂੰ ਹਵਾ ਦਿੱਤੀ। ਉਧਰ ਸੇਬ ਬਾਜ਼ਾਰ ਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਸ ਵਾਰ ਬੇਮੌਸਮੀ ਬਾਰਸ਼ ਤੇ ਗੜੇਮਾਰੀ ਨੇ ਸੇਬਾਂ ਦੀ ਗੁਣਵੱਤਾ ਨੂੰ ਪ੍ਰਭਾਵਿਤ ਕੀਤਾ ਹੈ। ਚੰਗੀ ਕੁਆਲਿਟੀ ਦੇ ਸੇਬਾਂ ਨੂੰ ਵਧੀਆ ਕੀਮਤ ਮਿਲ ਰਹੀ ਹੈ। ਸੇਬਾਂ ਦੀਆਂ ਕੀਮਤਾਂ ਵਿੱਚ ਗਿਰਾਵਟ ਦਾ ਇੱਕ ਹੋਰ ਕਾਰਨ ਦੇਸ਼ ਦੀਆਂ ਮੰਡੀਆਂ ਵਿੱਚ ਮੰਗ ਦੀ ਕਮੀ ਵੀ ਹੈ। ਇਸੇ ਕਰਕੇ ਸੇਬਾਂ ਦੀਆਂ ਕੀਮਤਾਂ ਵਿੱਚ ਵੀ ਗਿਰਾਵਟ ਆਈ ਹੈ।
ਸੂਬੇ ਦੇ ਸੀਐਮ ਜੈ ਰਾਮ ਠਾਕੁਰ ਵੀ ਚਿੰਤਤ
ਸੇਬਾਂ ਦੀਆਂ ਘਟਦੀਆਂ ਕੀਮਤਾਂ ਤੋਂ ਚਿੰਤਤ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਬਾਗਬਾਨਾਂ ਨੂੰ ਕਿਹਾ ਹੈ ਕਿ ਉਹ ਸੇਬ ਦੀ ਫਸਲ ਮੰਡੀਆਂ ਤੇ ਬਾਜ਼ਾਰਾਂ ਵਿੱਚ ਘੱਟ ਭੇਜਣ। ਮੁੱਖ ਮੰਤਰੀ ਨੇ ਬਾਗਬਾਨਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਸੇਬ ਦੀ ਫਸਲ ਨੂੰ ਫਿਲਹਾਲ ਰੋਕ ਦੇਣ ਤੇ ਇਸ ਨੂੰ ਬਾਜ਼ਾਰ 'ਚ ਉਦੋਂ ਹੀ ਲਿਆਉਣ ਜਦੋਂ ਰੇਟ ਵਧਣ। ਜਿਨ੍ਹਾਂ ਕੋਲ ਭੰਡਾਰਨ ਸਮਰੱਥਾ ਹੈ, ਉਨ੍ਹਾਂ ਨੂੰ ਵੀ ਵਾਜਬ ਕੀਮਤਾਂ 'ਤੇ ਸੇਬ ਖਰੀਦਣ ਦੀ ਅਪੀਲ ਕੀਤੀ ਜਾਵੇਗੀ, ਤਾਂ ਜੋ ਬਾਗਬਾਨਾਂ ਨੂੰ ਪ੍ਰੇਸ਼ਾਨੀ ਨਾ ਹੋਵੇ।
ਇਸ ਦੇ ਨਾਲ ਹੀ ਸੇਬ ਦੀ ਕੀਮਤਾਂ 'ਤੇ ਕਾਂਗਰਸ ਦੇ ਸੂਬਾਈ ਪ੍ਰਧਾਨ ਕੁਲਦੀਪ ਸਿੰਘ ਰਾਠੌਰ ਨੇ ਕਿਹਾ ਕਿ ਮੁੱਖ ਮੰਤਰੀ ਆਪਣੇ ਆਪ ਨੂੰ ਬਾਗਬਾਨ ਕਹਿੰਦੇ ਹਨ ਪਰ ਬਾਗਬਾਨਾਂ ਨੂੰ ਦਰਪੇਸ਼ ਸੰਕਟ ਬਾਰੇ ਕੋਈ ਕਦਮ ਨਹੀਂ ਚੁੱਕ ਰਹੇ। ਬਾਗਬਾਨੀ ਮੰਤਰੀ ਮਹਿੰਦਰ ਸਿੰਘ ਵੀ ਚੁੱਪ ਬੈਠੇ ਹਨ ਜਦਕਿ ਇਸ ਸਮੇਂ ਉਨ੍ਹਾਂ ਨੂੰ ਕਿਸਾਨਾਂ ਤੇ ਬਾਗਬਾਨਾਂ ਨਾਲ ਗੱਲ ਕਰਨੀ ਚਾਹੀਦੀ ਸੀ। ਕਾਂਗਰਸ ਨੇ ਬਾਗਬਾਨੀ ਮੰਤਰੀ ਦੇ ਅਸਤੀਫੇ ਦੀ ਮੰਗ ਵੀ ਕੀਤੀ ਹੈ।
ਇਸੇ ਸੇਬ ਦੀ ਰਾਜਨੀਤੀ ਦੇ ਵਿਚਕਾਰ ਕਿਸਾਨ ਨੇਤਾ ਰਾਕੇਸ਼ ਟਿਕੈਤ ਵੀ ਸ਼ਿਮਲਾ ਪਹੁੰਚੇ ਤੇ ਉਨ੍ਹਾਂ ਨੇ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਨੂੰ ਸੇਬ ਦੀਆਂ ਡਿੱਗ ਰਹੀਆਂ ਕੀਮਤਾਂ ਦਾ ਕਾਰਨ ਦੱਸਿਆ। ਰਾਕੇਸ਼ ਟਿਕੈਤ ਨੇ ਦੱਸਿਆ ਕਿ ਦਿੱਲੀ ਵਿੱਚ ਕਿਸਾਨਾਂ ਦਾ ਅੰਦੋਲਨ 9 ਮਹੀਨਿਆਂ ਤੋਂ ਚੱਲ ਰਿਹਾ ਹੈ। ਪੂੰਜੀਪਤੀਆਂ ਨੇ 10 ਸਾਲ ਪਹਿਲਾਂ ਹੀ ਹਿਮਾਚਲ 'ਤੇ ਕਬਜ਼ਾ ਲੈਣਾ ਸ਼ੁਰੂ ਕਰ ਦਿੱਤਾ ਸੀ।
ਪਹਿਲਾਂ ਆੜਤੀ ਇੱਥੇ ਆਉਂਦੇ ਸੀ, ਬਾਗਬਾਨਾਂ ਨੂੰ ਚੰਗੇ ਭਾਅ ਮਿਲਦੇ ਸੀ ਪਰ ਜਦੋਂ ਤੋਂ ਅਡਾਨੀ ਆਏ ਹਨ ਕੀਮਤਾਂ ਘੱਟ ਗਈਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਇਹ ਤਿੰਨੇ ਖੇਤੀ ਕਾਨੂੰਨ ਕਿਸਾਨਾਂ ਤੇ ਬਾਗਬਾਨਾਂ ਦੇ ਹਿੱਤ ਵਿੱਚ ਨਹੀਂ ਹਨ। ਕਿਸਾਨ ਆਗੂ ਰਾਜੇਸ਼ ਟਿਕੈਤ ਨੇ ਸ਼ਿਮਲਾ ਵਿੱਚ ਇੱਕ ਪ੍ਰੈੱਸ ਕਾਨਫਰੰਸ ਵਿੱਚ ਹਿਮਾਚਲ ਦੇ ਕਿਸਾਨਾਂ ਨੂੰ ਇੱਕਜੁਟ ਹੋਣ ਦੀ ਅਪੀਲ ਕੀਤੀ। ਜਿਸ ਦਿਨ ਨੌਜਵਾਨ ਕਿਸਾਨ ਜਾਗੇਗਾ, ਸਰਕਾਰ ਜਾਗੇਗੀ ਤੇ ਕਿਸਾਨ ਦਾ ਭਲਾ ਹੋਵੇਗਾ।
ਇਸ ਦੇ ਨਾਲ ਹੀ ਅਡਾਨੀ ਐਗਰੋ ਨੇ ਦਿੱਤਾ ਇਹ ਬਿਆਨ
ਦੂਜੇ ਪਾਸੇ, ਅਡਾਨੀ ਐਗਰੋ ਫਰੈਸ਼ ਟਰਮੀਨਲ ਦੇ ਮੈਨੇਜਰ ਮਨਜੀਤ ਸ਼ੀਲੂ ਦਾ ਕਹਿਣਾ ਹੈ ਕਿ ਆਪਣੇ ਸਾਰੇ ਪੁਰਾਣੇ ਰਿਕਾਰਡ ਤੋੜਦੇ ਹੋਏ ਕਿਸਾਨਾਂ ਨੇ ਇੱਕ ਹਫਤੇ 'ਚ ਅਡਾਨੀ ਐਗਰੋ ਫਰੈਸ਼ ਨੂੰ 5000 ਟਨ ਸੇਬ ਵੇਚੇ ਹਨ। ਅਡਾਨੀ ਐਗਰੋ ਫਰੈਸ਼ ਨੇ ਹਿਮਾਚਲ ਪ੍ਰਦੇਸ਼ ਵਿੱਚ ਸੇਬਾਂ ਦੀ ਬੰਪਰ ਖਰੀਦੀ ਕੀਤੀ ਹੈ।
ਅਡਾਨੀ ਐਗਰੋ ਫਰੈਸ਼ ਅਧਿਕਾਰੀਆਂ ਨੇ ਕਿਹਾ ਕਿ ਕਿਸਾਨਾਂ ਦਾ ਉਤਸ਼ਾਹ ਤੇ ਸਕਾਰਾਤਮਕਤਾ ਇਸ ਤੱਥ ਤੋਂ ਝਲਕਦੀ ਹੈ ਕਿ ਖਰੀਦ ਦੇ ਪਹਿਲੇ ਹੀ ਦਿਨ ਹਿਮਾਚਲ ਪ੍ਰਦੇਸ਼ ਦੇ ਕਿਸਾਨ 1000 ਟਨ ਸੇਬ ਲੈ ਕੇ ਹਿਮਾਚਲ ਪ੍ਰਦੇਸ਼ ਦੇ ਸਾਡੇ ਤਿੰਨ ਕੇਂਦਰਾਂ 'ਤੇ ਪਹੁੰਚੇ, ਜਦੋਂਕਿ ਪਿਛਲੇ ਸਾਲ ਇਹ ਅੰਕੜਾ 300 ਟਨ ਸੀ।
ਇਹ ਵੀ ਪੜ੍ਹੋ: Kisan Mahapanchayat: ਸਰਕਾਰ ਤੇ ਕਿਸਾਨਾਂ ਵਿਚਾਲੇ ਗੱਲ਼ਬਾਤ, ਪੁਲਿਸ ਨੇ ਕਿਹਾ, ਡਾਂਗਾਂ ਤੇ ਰਾਡ ਲੈ ਪਹੁੰਚੇ ਕੁਝ ਸ਼ਰਾਰਤੀ ਅਨਸਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904