(Source: ECI/ABP News)
Vegetable Price Hike: ਹਰੀਆਂ ਸਬਜ਼ੀਆਂ ਨੇ ਕੀਤਾ ਲੋਕਾਂ ਦੇ ਨੱਕ 'ਚ ਦਮ, ਅਸਮਾਨ ਨੂੰ ਛੁਹਣ ਲੱਗੀਆਂ ਕੀਮਤਾਂ
Delhi Vegetable Price Hike: ਦਿੱਲੀ 'ਚ ਸਬਜ਼ੀਆਂ ਦੀਆਂ ਕੀਮਤਾਂ ਨੇ ਲੋਕਾਂ ਦੇ ਹੰਝੂ ਕੱਢ ਦਿੱਤੇ ਹਨ। ਦੱਸ ਦਈਏ ਕਿ ਗਰਮੀਆਂ ਅਜੇ ਸ਼ੁਰੂ ਹੀ ਹੋਈਆਂ ਤੇ ਹਰੀਆਂ ਸਬਜ਼ੀਆਂ ਦੀਆਂ ਕੀਮਤਾਂ ਨੇ ਸੈਂਕੜਾ ਲੱਗਾ ਦਿੱਤਾ ਹੈ।
![Vegetable Price Hike: ਹਰੀਆਂ ਸਬਜ਼ੀਆਂ ਨੇ ਕੀਤਾ ਲੋਕਾਂ ਦੇ ਨੱਕ 'ਚ ਦਮ, ਅਸਮਾਨ ਨੂੰ ਛੁਹਣ ਲੱਗੀਆਂ ਕੀਮਤਾਂ Vegetable Price Hike: Green vegetables prices hits in Delhi, skyrocketing prices Vegetable Price Hike: ਹਰੀਆਂ ਸਬਜ਼ੀਆਂ ਨੇ ਕੀਤਾ ਲੋਕਾਂ ਦੇ ਨੱਕ 'ਚ ਦਮ, ਅਸਮਾਨ ਨੂੰ ਛੁਹਣ ਲੱਗੀਆਂ ਕੀਮਤਾਂ](https://feeds.abplive.com/onecms/images/uploaded-images/2021/03/22/7c365611e31faabacdacb05095c44866_original.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਕੌਮੀ ਰਾਜਧਾਨੀ ਦਿੱਲੀ 'ਚ ਮੁੜ ਤੋਂ ਸਬਜ਼ੀਆਂ ਦੇ ਭਾਅ ਵਧ ਗਏ ਹਨ। ਦੱਸ ਦਈਏ ਕਿ ਦਿੱਲੀ 'ਚ ਸਬਜ਼ੀਆਂ ਦੀਆਂ ਕੀਮਤਾਂ ਕਾਫ਼ੀ ਵਧ ਗਈਆਂ ਹਨ ਜਿਸ ਕਰਕੇ ਲੋਕਾਂ ਦੀ ਰਸੋਈ ਦਾ ਬਜਟ ਵਿਗੜ ਗਿਆ ਹੈ। ਭਿੰਡੀ ਤੋਂ ਲੈ ਕੇ ਕਰੇਲੇ ਤੱਕ ਦੀਆਂ ਸਬਜ਼ੀਆਂ ਨੇ ਸੈਕੜਾਂ ਲਾ ਦਿੱਤਾ ਹੈ। ਜਿੱਥੇ ਤਕ ਪਿਆਜ਼ ਦੀਆਂ ਕੀਮਤਾਂ ਦੀ ਗੱਲ ਹੈ ਤਾਂ ਉਹ ਪਿਛਲੇ ਸਾਲ ਨਾਲੋਂ ਕਾਫ਼ੀ ਘੱਟ ਹਨ।
ਦਿਨੋਂ-ਦਿਨ ਵਧ ਰਹੀ ਮਹਿੰਗਾਈ ਕਰਕੇ ਲੋਕਾਂ ਦਾ ਜਿਓਣਾ ਔਖਾ ਹੁੰਦਾ ਜਾ ਰਿਹਾ ਹੈ। ਹੁਣ ਤਕ ਦਾਲ-ਆਟਾ-ਚਾਵਲ ਮਹਿੰਗੇ ਸੀ ਪਰ ਹੁਣ ਹਰੀਆਂ ਸਬਜ਼ੀਆਂ ਨੇ ਲੋਕਾਂ ਦਾ ਲੱਕ ਤੋੜ ਦਿੱਤਾ ਹੈ। ਦੱਸ ਦਈਏ ਕਿ ਬਾਜ਼ਾਰ ਵਿੱਚ ਹਰੀਆਂ ਸਬਜ਼ੀਆਂ 100 ਰੁਪਏ ਪ੍ਰਤੀ ਕਿੱਲੋ ਤੱਕ ਵਿਕ ਰਹੀਆਂ ਹਨ। ਪ੍ਰਚੂਨ ਬਾਜ਼ਾਰ ਵਿੱਚ ਤੋਰੀ 110 ਰੁਪਏ ਪ੍ਰਤੀ ਕਿੱਲੋ ਵਿਕ ਰਹੀ ਹੈ, ਜਦਕਿ ਭਿੰਡੀ ਵੀ 100 ਰੁਪਏ ਪ੍ਰਤੀ ਕਿੱਲੋ ਵਿਕ ਰਹੀ ਹੈ। ਕਰੇਲਾ ਵੀ 80 ਰੁਪਏ ਪ੍ਰਤੀ ਕਿੱਲੋ ਵਿਕ ਰਿਹਾ ਹੈ। ਹਾਲਾਂਕਿ ਪਿਆਜ਼ ਤੇ ਆਲੂ ਦੀ ਕੀਮਤ ਇਨ੍ਹਾਂ ਸਬਜ਼ੀਆਂ ਨਾਲੋਂ ਘੱਟ ਹੈ। ਪ੍ਰਚੂਨ ਬਾਜ਼ਾਰ ਵਿੱਚ ਪਿਆਜ਼ 20 ਰੁਪਏ ਪ੍ਰਤੀ ਕਿੱਲੋ ਵਿਕ ਰਿਹਾ ਹੈ, ਜਦਕਿ ਆਲੂ ਵੀ 15-20 ਰੁਪਏ ਪ੍ਰਤੀ ਕਿੱਲੋ ਵਿਕ ਰਹੇ ਹਨ।
ਦੂਜੇ ਪਾਸੇ ਹਰੀਆਂ ਸਬਜ਼ੀਆਂ ਦੀ ਆਮਦ ਕਾਰਨ ਪ੍ਰਚੂਨ ਵਿਕਰੇਤਾਵਾਂ ਦਾ ਕਹਿਣਾ ਹੈ ਕਿ ਬਾਜ਼ਾਰ ਵਿੱਚ ਨਵੀਆਂ ਸਬਜ਼ੀਆਂ ਦੀ ਆਮਦ ਹੋਣ ਕਾਰਨ ਥੋਕ ਬਾਜ਼ਾਰ ਵਿੱਚ ਵੀ ਸਬਜ਼ੀਆਂ ਮਹਿੰਗੀਆਂ ਹੋ ਗਈਆਂ ਹਨ। ਵਿਕਰੇਤਾਵਾਂ ਦੇ ਅਨੁਸਾਰ ਲਗਪਗ ਸਾਰੀਆਂ ਹਰੀਆਂ ਸਬਜ਼ੀਆਂ ਦੀ ਕੀਮਤ 90-100 ਰੁਪਏ ਪ੍ਰਤੀ ਕਿੱਲੋ ਤੱਕ ਪਹੁੰਚ ਗਈ ਹੈ। ਪਿਛਲੇ ਸਮੇਂ ਵਿਚ ਤੋਰੀ ਦੀ ਕੀਮਤ 90-100 ਰੁਪਏ ਪ੍ਰਤੀ ਕਿੱਲੋ ਤੱਕ ਪਹੁੰਚ ਗਈ ਸੀ।
ਇਹ ਵੀ ਪੜ੍ਹੋ: OnePlus ਦੀ ਪਹਿਲੀ ਸਮਾਰਟਵਾਚ 21 ਮਿੰਟਾਂ ’ਚ ਚਾਰਜ ਹੋ ਕੇ ਪੂਰਾ ਹਫ਼ਤਾ ਚੱਲੇਗੀ, ਭਲਕੇ ਹੋਵੇਗੀ ਲਾਂਚ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)