ਪੜਚੋਲ ਕਰੋ

ਹੁਣ ਹਰੀ-ਭਰੀ ਹੋਏਗੀ ਸ੍ਰੀ ਹਰਿਮੰਦਰ ਸਾਹਿਬ ਦੀ ਪਰਕਰਮਾ

ਹਰ ਇੱਕ ਗਮਲੇ ਅੰਦਰ ਵੱਖ-ਵੱਖ ਕਿਸਮ ਦੀਆਂ ਚਾਰ-ਚਾਰ ਵੇਲਾਂ ਲਾਈਆਂ ਗਈਆਂ ਹਨ, ਤਾਂ ਜੋ ਇਹ ਆਪੋ-ਆਪਣੇ ਮੌਸਮ ਵਿੱਚ ਨਿਰੰਤਰ ਖਿੜੀਆਂ ਰਹਿਣ। ਫਿਲਹਾਲ ਵੇਲਾਂ ਦੇ 60 ਬੂਟੇ ਲਾਏ ਗਏ ਹਨ, ਜਿਨ੍ਹਾਂ ਵਿੱਚ ਹੋਰ ਵਾਧਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪਰਕਰਮਾਂ ਅੰਦਰ ਅਮਰਪਾਲੀ ਕਿਸਮ ਦੇ ਅੰਬਾਂ ਦੇ ਬੂਟੇ ਵੀ ਲਾਏ ਗਏ ਹਨ। ਇਹ ਬੂਟੇ ਝਾੜੀ ਦੀ ਤਰ੍ਹਾਂ ਹੋਣਗੇ ਤੇ ਕੇਵਲ 5 ਤੋਂ 6 ਫੁੱਟ ਦੀ ਉਚਾਈ ਤੱਕ ਰਹਿਣਗੇ।

ਅੰਮ੍ਰਿਤਸਰ: ਸ੍ਰੀ ਹਰਿਮੰਦਰ ਸਾਹਿਬ ਦੀ ਪਰਕਰਮਾ ਦੇ ਬਰਾਂਡਿਆਂ ’ਤੇ ਹੁਣ ਹਰੀਆਂ-ਭਰੀਆਂ ਵੇਲਾਂ ਵੀ ਦਿਖਾਈ ਦੇਣਗੀਆਂ। ਇਨ੍ਹਾਂ ਦੇ ਨਾਲ ਹੀ ਵਿਸ਼ੇਸ਼ ਕਿਸਮ ਦੇ ਅੰਬਾਂ ਦੇ ਬੂਟੇ ਵੀ ਲਾਏ ਜਾਣਗੇ। ਅੱਜ ਸ਼੍ਰੋਮਣੀ ਕਮੇਟੀ ਵੱਲੋਂ ਇਸ ਦੀ ਸ਼ੁਰੂਆਤ ਕੀਤੀ ਗਈ ਹੈ। ਵੇਲਾਂ ਦੇ ਬੂਟੇ ਸ੍ਰੀ ਦਰਬਾਰ ਸਾਹਿਬ ਦੀ ਪਰਕਰਮਾ ਦੇ ਬਰਾਂਡਿਆਂ ਦੀ ਦੂਸਰੀ ਮੰਜ਼ਲ ’ਤੇ ਲਾਏ ਗਏ ਹਨ। ਬੂਟੇ ਲਾਉਣ ਦੀ ਸ਼ੁਰੂਆਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਵੱਲੋਂ ਕੀਤੀ ਗਈ।

ਹਰਿਆਵਲ ਭਰਪੂਰ ਫੁੱਲਦਾਰ ਵੇਲਾਂ ਦੀ ਸੇਵਾ ਆਈਐਚਏ ਫਾਊਂਡੇਸ਼ਨ ਕਲਕੱਤਾ ਦੇ ਚੇਅਰਮੈਨ ਡਾ. ਸਤਨਾਮ ਸਿੰਘ ਆਹਲੂਵਾਲੀਆ ਵੱਲੋਂ ਕੀਤੀ ਗਈ ਹੈ, ਜਦਕਿ ਅੰਬਾਂ ਦੇ ਬੂਟੇ ਵਾਤਾਵਰਨ ਪ੍ਰੇਮੀ ਸਵਾਮੀ ਜੀ ਹੁਸ਼ਿਆਰਪੁਰ ਵਾਲਿਆਂ ਨੇ ਭੇਟ ਕੀਤੇ ਹਨ। ਗਿਆਨੀ ਜਗਤਾਰ ਸਿੰਘ ਨੇ ਇਸ ਨੂੰ ਚੰਗਾ ਕਾਰਜ ਦੱਸਦਿਆਂ ਕਿਹਾ ਕਿ ਗੁਰਬਾਣੀ ਅੰਦਰ ਵਾਤਾਵਰਨ ਸਬੰਧੀ ਉਪਦੇਸ਼ ਦਰਜ ਹੈ। ਸ੍ਰੀ ਹਰਿਮੰਦਰ ਸਾਹਿਬ 'ਚ ਲਾਏ ਬੂਟਿਆਂ ਤੋਂ ਸੰਗਤ ਪ੍ਰੇਰਣਾ ਲਏਗੀ।

ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਬੇਸ਼ੱਕ ਪਰਕਰਮਾ ਵਿੱਚ ਵੱਡੇ ਗਮਲਿਆਂ ਅੰਦਰ ਪਹਿਲਾਂ ਵੀ ਬੂਟੇ ਲਾਏ ਗਏ ਹਨ, ਪਰ ਹੁਣ ਇਨ੍ਹਾਂ ਵਿੱਚ ਹੋਰ ਵਾਧਾ ਕੀਤਾ ਜਾ ਰਿਹਾ ਹੈ। ਕਲਕੱਤਾ ਵਾਸੀ ਡਾ. ਸਤਨਾਮ ਸਿੰਘ ਆਹਲੂਵਾਲੀਆ ਵੱਲੋਂ ਕੁਝ ਖ਼ਾਸ ਕਿਸਮ ਦੀਆਂ ਵੇਲਾਂ ਦੀ ਸੇਵਾ ਕੀਤੀ ਗਈ ਹੈ, ਜਿਨ੍ਹਾਂ ਵਿੱਚ ਜੈਸਮੀਨ, ਚਮੇਲੀ, ਮਧੁਮਾਲਤੀ, ਕਲੋਰੋਟਨਡਨ ਤੇ ਟੀਕੋਮਾਂ ਕਿਸਮ ਦੀਆਂ ਵੇਲਾਂ ਸ਼ਾਮਲ ਹਨ। ਇਹ ਵੇਲਾਂ ਪਰਕਰਮਾ ਦੇ ਵਰਾਂਡਿਆਂ ਦੀ ਦੂਸਰੀ ਮੰਜ਼ਲ ’ਤੇ ਵਿਸ਼ੇਸ਼ ਗਮਲਿਆਂ ਵਿੱਚ ਲਾਈਆਂ ਗਈਆਂ ਹਨ, ਜੋ ਵੱਖ-ਵੱਖ ਮੌਸਮਾਂ ਵਿੱਚ ਹਰਿਆਵਲ ਦੇਣਗੀਆਂ।

ਉਨ੍ਹਾਂ ਦੱਸਿਆ ਕਿ ਹਰ ਇੱਕ ਗਮਲੇ ਅੰਦਰ ਵੱਖ-ਵੱਖ ਕਿਸਮ ਦੀਆਂ ਚਾਰ-ਚਾਰ ਵੇਲਾਂ ਲਾਈਆਂ ਗਈਆਂ ਹਨ, ਤਾਂ ਜੋ ਇਹ ਆਪੋ-ਆਪਣੇ ਮੌਸਮ ਵਿੱਚ ਨਿਰੰਤਰ ਖਿੜੀਆਂ ਰਹਿਣ। ਫਿਲਹਾਲ ਵੇਲਾਂ ਦੇ 60 ਬੂਟੇ ਲਾਏ ਗਏ ਹਨ, ਜਿਨ੍ਹਾਂ ਵਿੱਚ ਹੋਰ ਵਾਧਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪਰਕਰਮਾਂ ਅੰਦਰ ਅਮਰਪਾਲੀ ਕਿਸਮ ਦੇ ਅੰਬਾਂ ਦੇ ਬੂਟੇ ਵੀ ਲਾਏ ਗਏ ਹਨ। ਇਹ ਬੂਟੇ ਝਾੜੀ ਦੀ ਤਰ੍ਹਾਂ ਹੋਣਗੇ ਤੇ ਕੇਵਲ 5 ਤੋਂ 6 ਫੁੱਟ ਦੀ ਉਚਾਈ ਤੱਕ ਰਹਿਣਗੇ।

ਪਰਕਰਮਾ ਅੰਦਰ ਐਰੋਕੇਰੀ ਦੇ ਬੂਟੇ ਵੀ ਲਾਏ ਗਏ ਹਨ। ਇਹ ਹਰ ਮੌਸਮ ਵਿੱਚ ਹਰਿਆਵਲ ਦੇਣਗੇ। ਇਨ੍ਹਾਂ ਦੀ ਖਾਸੀਅਤ ਹੈ ਕਿ ਇਹ ਹਰ ਸਮੇਂ ਆਕਸੀਜਨ ਛੱਡਦੇ ਹਨ। ਡਾ. ਰੂਪ ਸਿੰਘ ਨੇ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਵਿੱਚ ਬੂਟੇ ਲਾਉਣ ਦਾ ਮਕਸਦ ਸੰਗਤ ਅੰਦਰ ਵਾਤਾਵਰਨ ਦੀ ਸ਼ੁਧਤਾ ਸਬੰਧੀ ਚੇਤਨਾ ਪੈਦਾ ਕਰਨਾ ਹੈ। ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਚੌਗਿਰਦੇ ਅੰਦਰ ਵਰਟੀਕਲ ਗਾਰਡਨ ਤੇ ਰੂਪ ਗਾਰਡਨ ਵੀ ਲਾਏ ਜਾ ਚੁੱਕੇ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਇੱਥੇ ਲਾਏ ਬੂਟਿਆਂ ਨਾਲ ਜਿੱਥੇ ਸੰਗਤ ਨੂੰ ਤਪਸ਼ ਤੇ ਲਿਸ਼ਕੋਰ ਤੋਂ ਛੁਟਕਾਰਾ ਮਿਲੇਗਾ, ਉੱਥੇ ਵਾਤਾਵਰਨ ਵੀ ਹਰਿਆ-ਭਰਿਆ ਬਣੇਗਾ।

ਟਾਪ ਹੈਡਲਾਈਨ

Mansa 'ਚ ਭਿਆਨਕ ਸੜਕ ਹਾਦਸਾ, ਦੋ ਨੌਜਵਾਨਾਂ ਦੀ ਮੌਤ, ਇੱਕ ਦੀ ਹਾਲਤ ਗੰਭੀਰ , ਟਰਾਲੇ ਦੀ ਕਾਰ ਨਾਲ ਹੋਈ ਟੱਕਰ
Mansa 'ਚ ਭਿਆਨਕ ਸੜਕ ਹਾਦਸਾ, ਦੋ ਨੌਜਵਾਨਾਂ ਦੀ ਮੌਤ, ਇੱਕ ਦੀ ਹਾਲਤ ਗੰਭੀਰ , ਟਰਾਲੇ ਦੀ ਕਾਰ ਨਾਲ ਹੋਈ ਟੱਕਰ
Hoshiarpur ਸੈਂਟਰਲ ਜੇਲ੍ਹ ਦਾ ਡਿਪਟੀ ਸੁਪਰਿੰਟੈਂਡੈਂਟ ਗ੍ਰਿਫ਼ਤਾਰ, ਕੈਦੀ ਦਾ ਦਾਅਵਾ -ਜੇਲ੍ਹ ਅੰਦਰ ਚਿੱਟਾ ਵਿਕਵਾਇਆ ਜਾਂਦਾ , ਰਾਤ ਨੂੰ ਲੜਕਾ-ਲੜਕੀ...
Hoshiarpur ਸੈਂਟਰਲ ਜੇਲ੍ਹ ਦਾ ਡਿਪਟੀ ਸੁਪਰਿੰਟੈਂਡੈਂਟ ਗ੍ਰਿਫ਼ਤਾਰ, ਕੈਦੀ ਦਾ ਦਾਅਵਾ -ਜੇਲ੍ਹ ਅੰਦਰ ਚਿੱਟਾ ਵਿਕਵਾਇਆ ਜਾਂਦਾ , ਰਾਤ ਨੂੰ ਲੜਕਾ-ਲੜਕੀ...
Hoshiarpur News : ਦਸੂਹਾ 'ਚ ਸੁੱਤੇ ਪਏ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ , ਇਲਾਕੇ 'ਚ ਫੈਲੀ ਸਨਸਨੀ
Hoshiarpur News : ਦਸੂਹਾ 'ਚ ਸੁੱਤੇ ਪਏ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ , ਇਲਾਕੇ 'ਚ ਫੈਲੀ ਸਨਸਨੀ
LPG ਬਾਰੇ ਵੱਡੀ ਖ਼ਬਰ , ਸਰਕਾਰ ਨੇ LNG ਸਪਲਾਈ 'ਤੇ ਲੱਗੀ ਪਾਬੰਦੀ ਹਟਾਈ, ਹੁਣ ਹੋਰਮੁਜ਼ ਰਾਹੀਂ ਭਾਰਤ ਪਹੁੰਚੇਗੀ ਗੈਸ
LPG ਬਾਰੇ ਵੱਡੀ ਖ਼ਬਰ , ਸਰਕਾਰ ਨੇ LNG ਸਪਲਾਈ 'ਤੇ ਲੱਗੀ ਪਾਬੰਦੀ ਹਟਾਈ, ਹੁਣ ਹੋਰਮੁਜ਼ ਰਾਹੀਂ ਭਾਰਤ ਪਹੁੰਚੇਗੀ ਗੈਸ

ਵੀਡੀਓਜ਼

ਵੋਟਰਾਂ ਲਈ CM ਮਾਨ ਦਾ ਵੱਡਾ ਐਲਾਨ! ਹੁਣ ਘਰ-ਘਰ ਆਉਣਗੇ ਅਧਿਕਾਰੀ
ਗਨੀਵ ਕੌਰ ਨੂੰ CM ਮਾਨ ਦਾ ਕਰਾਰਾ ਜਵਾਬ!
ਪੰਜਾਬ ਦੀਆਂ ਔਰਤਾਂ ਲਈ ਅੱਜ ਇਤਿਹਾਸਕ ਦਿਨ: CM ਮਾਨ
Sunny Deol ਹੋਏ ਭਾਵੁਕ! ਵੇਖੋ ਪੰਜਾਬ ਲਈ ਕੀ ਕਿਹਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Mansa 'ਚ ਭਿਆਨਕ ਸੜਕ ਹਾਦਸਾ, ਦੋ ਨੌਜਵਾਨਾਂ ਦੀ ਮੌਤ, ਇੱਕ ਦੀ ਹਾਲਤ ਗੰਭੀਰ , ਟਰਾਲੇ ਦੀ ਕਾਰ ਨਾਲ ਹੋਈ ਟੱਕਰ
Mansa 'ਚ ਭਿਆਨਕ ਸੜਕ ਹਾਦਸਾ, ਦੋ ਨੌਜਵਾਨਾਂ ਦੀ ਮੌਤ, ਇੱਕ ਦੀ ਹਾਲਤ ਗੰਭੀਰ , ਟਰਾਲੇ ਦੀ ਕਾਰ ਨਾਲ ਹੋਈ ਟੱਕਰ
Hoshiarpur ਸੈਂਟਰਲ ਜੇਲ੍ਹ ਦਾ ਡਿਪਟੀ ਸੁਪਰਿੰਟੈਂਡੈਂਟ ਗ੍ਰਿਫ਼ਤਾਰ, ਕੈਦੀ ਦਾ ਦਾਅਵਾ -ਜੇਲ੍ਹ ਅੰਦਰ ਚਿੱਟਾ ਵਿਕਵਾਇਆ ਜਾਂਦਾ , ਰਾਤ ਨੂੰ ਲੜਕਾ-ਲੜਕੀ...
Hoshiarpur ਸੈਂਟਰਲ ਜੇਲ੍ਹ ਦਾ ਡਿਪਟੀ ਸੁਪਰਿੰਟੈਂਡੈਂਟ ਗ੍ਰਿਫ਼ਤਾਰ, ਕੈਦੀ ਦਾ ਦਾਅਵਾ -ਜੇਲ੍ਹ ਅੰਦਰ ਚਿੱਟਾ ਵਿਕਵਾਇਆ ਜਾਂਦਾ , ਰਾਤ ਨੂੰ ਲੜਕਾ-ਲੜਕੀ...
Hoshiarpur News : ਦਸੂਹਾ 'ਚ ਸੁੱਤੇ ਪਏ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ , ਇਲਾਕੇ 'ਚ ਫੈਲੀ ਸਨਸਨੀ
Hoshiarpur News : ਦਸੂਹਾ 'ਚ ਸੁੱਤੇ ਪਏ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ , ਇਲਾਕੇ 'ਚ ਫੈਲੀ ਸਨਸਨੀ
LPG ਬਾਰੇ ਵੱਡੀ ਖ਼ਬਰ , ਸਰਕਾਰ ਨੇ LNG ਸਪਲਾਈ 'ਤੇ ਲੱਗੀ ਪਾਬੰਦੀ ਹਟਾਈ, ਹੁਣ ਹੋਰਮੁਜ਼ ਰਾਹੀਂ ਭਾਰਤ ਪਹੁੰਚੇਗੀ ਗੈਸ
LPG ਬਾਰੇ ਵੱਡੀ ਖ਼ਬਰ , ਸਰਕਾਰ ਨੇ LNG ਸਪਲਾਈ 'ਤੇ ਲੱਗੀ ਪਾਬੰਦੀ ਹਟਾਈ, ਹੁਣ ਹੋਰਮੁਜ਼ ਰਾਹੀਂ ਭਾਰਤ ਪਹੁੰਚੇਗੀ ਗੈਸ
Traffic Rules : ਇੱਕੋ ਦਿਨ 'ਚ ਇੱਕੋ ਗਲਤੀ ਲਈ ਕਿੰਨੀ ਵਾਰ ਕੱਟ ਸਕਦਾ ਹੈ ਚਲਾਨ? ਜਾਣੋ ਟ੍ਰੈਫਿਕ ਨਿਯਮ
Traffic Rules : ਇੱਕੋ ਦਿਨ 'ਚ ਇੱਕੋ ਗਲਤੀ ਲਈ ਕਿੰਨੀ ਵਾਰ ਕੱਟ ਸਕਦਾ ਹੈ ਚਲਾਨ? ਜਾਣੋ ਟ੍ਰੈਫਿਕ ਨਿਯਮ
Diljit Dosanjh Video: ਦਿਲਜੀਤ ਦੋਸਾਂਝ ਵੱਲੋਂ ਹੈਰਾਨੀਜਨਕ ਖੁਲਾਸਾ, ਬੋਲੇ- 'ਮੈਂ ਦੁਨੀਆ ਛੱਡਣਾ ਚਾਹੁੰਦਾ, ਇਸ ਲਈ...', ਪੰਜਾਬੀ ਗਾਇਕ ਦੇ ਵੀਡੀਓ ਨੇ ਵਧਾਈ ਚਿੰਤਾ...
ਦਿਲਜੀਤ ਦੋਸਾਂਝ ਵੱਲੋਂ ਹੈਰਾਨੀਜਨਕ ਖੁਲਾਸਾ, ਬੋਲੇ- 'ਮੈਂ ਦੁਨੀਆ ਛੱਡਣਾ ਚਾਹੁੰਦਾ, ਇਸ ਲਈ...', ਪੰਜਾਬੀ ਗਾਇਕ ਦੇ ਵੀਡੀਓ ਨੇ ਵਧਾਈ ਚਿੰਤਾ...
Singer Death: ਲੋਕ ਕਲਾ ਜਗਤ 'ਚ ਪਸਰਿਆ ਮਾਤਮ, ਮਸ਼ਹੂਰ ਗਾਇਕਾ ਦਾ ਅਚਾਨਕ ਦੇਹਾਂਤ; ਹਸਪਤਾਲ 'ਚ ਲਏ ਆਖ਼ਰੀ ਸਾਹ...
Singer Death: ਲੋਕ ਕਲਾ ਜਗਤ 'ਚ ਪਸਰਿਆ ਮਾਤਮ, ਮਸ਼ਹੂਰ ਗਾਇਕਾ ਦਾ ਅਚਾਨਕ ਦੇਹਾਂਤ; ਹਸਪਤਾਲ 'ਚ ਲਏ ਆਖ਼ਰੀ ਸਾਹ...
Punjab Congress ਦੀ ਖਿੱਚਤਾਣ 'ਚ ਸਿੱਧੂ ਗੁੱਟ ਦੀ ਐਂਟਰੀ, ਮੁਸਤਫਾ ਬੋਲੇ- ਮਜ਼ਬੂਤ ਨੇਤਾ ਨੂੰ ਸੌਂਪੀ ਜਾਵੇ ਕਮਾਨ; ਚੰਨੀ ਦੇ ਵਿਰੋਧ 'ਚ ਵੜਿੰਗ...
Punjab Congress ਦੀ ਖਿੱਚਤਾਣ 'ਚ ਸਿੱਧੂ ਗੁੱਟ ਦੀ ਐਂਟਰੀ, ਮੁਸਤਫਾ ਬੋਲੇ- ਮਜ਼ਬੂਤ ਨੇਤਾ ਨੂੰ ਸੌਂਪੀ ਜਾਵੇ ਕਮਾਨ; ਚੰਨੀ ਦੇ ਵਿਰੋਧ 'ਚ ਵੜਿੰਗ...
Embed widget